ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਭਾਰਤ ਵਿੱਚ ਕੁੱਲ ਕੋਵਿਡ-19 ਟੀਕਾਕਰਣ ਕਵਰੇਜ ਦਾ ਅੰਕੜਾ 112.01 ਕਰੋੜ ਦੇ ਪਾਰ ਪਹੁੰਚਿਆ


ਪਿਛਲੇ 24 ਘੰਟਿਆਂ ਵਿੱਚ 57.43 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ



ਵਰਤਮਾਨ ਵਿੱਚ ਰਿਕਵਰੀ ਦਰ 98.26% ਹੈ



ਪਿਛਲੇ 24 ਘੰਟਿਆਂ ਵਿੱਚ 11,271 ਨਵੇਂ ਕੇਸ ਸਾਹਮਣੇ ਆਏ



ਭਾਰਤ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ 1,35,918 ਹੋਈ, 522 ਦਿਨਾਂ ਵਿੱਚ ਸਭ ਤੋਂ ਘੱਟ



ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (1.01%) ਪਿਛਲੇ 51 ਦਿਨਾਂ ਤੋਂ 2% ਤੋਂ ਹੇਠਾਂ ਬਣੀ ਹੋਈ ਹੈ

Posted On: 14 NOV 2021 9:34AM by PIB Chandigarh

ਪਿਛਲੇ 24 ਘੰਟਿਆਂ ਵਿੱਚ ਟੀਕੇ ਦੀਆਂ 57,43,840 ਖੁਰਾਕਾਂ ਲਗਾਉਣ ਦੇ ਨਾਲ ਅੱਜ ਸਵੇਰੇ 7 ਵਜੇ ਤੱਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ 112.01 ਕਰੋੜ (1,12,01,03,225) ਦੇ ਪਾਰ ਪਹੁੰਚ ਗਈ ਹੈ। ਇਸ ਸਫ਼ਲਤਾ ਨੂੰ 1,14,65,001 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ। 

 

ਆਰਜ਼ੀ ਰਿਪੋਰਟ ਦੇ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਦੇ ਸੰਚਿਤ ਅੰਕੜੇ ਵਿੱਚ ਸ਼ਾਮਲ ਹਨ:

 

 ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,80,417

ਦੂਸਰੀ ਖੁਰਾਕ

93,25,756

 ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,74,014

ਦੂਸਰੀ ਖੁਰਾਕ

1,61,64,449

 18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

43,18,70,709

ਦੂਸਰੀ ਖੁਰਾਕ

16,89,98,058

 45 ਤੋਂ 59 ਸਾਲ  ਉਮਰ ਵਰਗ 

ਪਹਿਲੀ ਖੁਰਾਕ

17,81,06,875

ਦੂਸਰੀ ਖੁਰਾਕ

10,44,39,125

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,16,13,882

ਦੂਸਰੀ ਖੁਰਾਕ

7,08,29,940

ਕੁੱਲ

1,12,01,03,225

 

ਪਿਛਲੇ 24 ਘੰਟਿਆਂ ਵਿੱਚ 11,376 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ (ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,38,37,859 ਹੈ।

 

ਸਿੱਟੇ ਵਜੋਂ, ਭਾਰਤ ਵਿੱਚ ਕੋਵਿਡ ਤੋਂ ਠੀਕ ਹੋਣ ਦੀ ਰਿਕਵਰੀ ਦਰ 98.26% ਹੈ।

 

1.jpg

 

ਦੇਸ਼ ਵਿੱਚ ਪਿਛਲੇ 140 ਦਿਨਾਂ ਤੋਂ ਲਗਾਤਾਰ ਰੋਜ਼ਾਨਾ 50,000 ਤੋਂ ਘੱਟ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਪ੍ਰਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 11,271 ਨਵੇਂ ਕੇਸ ਸਾਹਮਣੇ ਆਏ ਹਨ।

 

2.jpg

 

ਐਕਟਿਵ ਕੇਸਾਂ ਦੀ ਸੰਖਿਆ ਫਿਲਹਾਲ 1,35,918 ਹੈ, ਜੋ  522 ਦਿਨਾਂ ਵਿੱਚ ਸਭ ਤੋਂ ਘੱਟ ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਇਸ ਸਮੇਂ 0.39% ਹਨ, ਜੋ ਕਿ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹਨ।

 

3.jpg

 

ਦੇਸ਼ ਭਰ ਵਿੱਚ ਕੋਵਿਡ ਟੈਸਟਿੰਗ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਇਸ ਦੇ ਤਹਿਤ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 12,55,904 ਟੈਸਟ ਕੀਤੇ ਗਏ ਹਨ। ਭਾਰਤ ਵਿੱਚ ਹੁਣ ਤੱਕ 62.37 ਕਰੋੜ ਤੋਂ ਵੱਧ  (62,37,51,344) ਟੈਸਟ ਕੀਤੇ ਗਏ ਹਨ।

 

ਇੱਕ ਪਾਸੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਧਾਈ ਗਈ, ਤਾਂ ਦੁਸਰੇ ਪਾਸੇ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 1.01% ਹੈ, ਜੋ ਪਿਛਲੇ 51 ਦਿਨਾਂ ਤੋਂ ਲਗਾਤਾਰ 2% ਤੋਂ ਹੇਠਾਂ ਕਾਇਮ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ 0.90% ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਪਿਛਲੇ 41 ਦਿਨਾਂ ਤੋਂ 2% ਤੋਂ ਹੇਠਾਂ ਅਤੇ 76 ਦਿਨਾਂ ਤੋਂ ਲਗਾਤਾਰ 3% ਤੋਂ ਹੇਠਾਂ ਬਣੀ ਹੋਈ ਹੈ।   

 

4.jpg

 

****

ਐੱਮਵੀ


(Release ID: 1771772) Visitor Counter : 161