ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਵਿਡ - 19 ਟੀਕਾਕਰਣ ਦੀ ਕੁੱਲ ਕਵਰੇਜ ਨੇ 110.79 ਕਰੋੜ ਦਾ ਅਹਿਮ ਪੜਾਅ ਪਾਰ ਕੀਤਾ
ਪਿਛਲੇ 24 ਘੰਟਿਆਂ ਵਿੱਚ 53.81 ਲੱਖ ਤੋਂ ਅਧਿਕ ਕੋਵਿਡ ਰੋਧੀ ਟੀਕੇ ਲਗਾਏ ਗਏ
ਰਿਕਵਰੀ ਦੀ ਵਰਤਮਾਨ ਦਰ 98.26% ਹੈ
ਪਿਛਲੇ 24 ਘੰਟਿਆਂ ਵਿੱਚ 12,516 ਨਵੇਂ ਕੇਸ ਸਾਹਮਣੇ ਆਏ
ਭਾਰਤ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ 1,37,416 ਹੈ, ਜੋ ਪਿਛਲੇ 267 ਦਿਨਾਂ ਵਿੱਚ ਸਭ ਤੋਂ ਘੱਟ ਹੈ
ਹਫ਼ਤਾਵਾਰ ਪਾਜ਼ਿਟਿਵਿਟੀ ਦਰ ( 1.10% ) ਪਿਛਲੇ 49 ਦਿਨਾਂ ਤੋਂ 2% ਤੋਂ ਹੇਠਾਂ ਬਣੀ ਹੋਈ ਹੈ
Posted On:
12 NOV 2021 9:42AM by PIB Chandigarh
ਪਿਛਲੇ 24 ਘੰਟਿਆਂ ਦੇ ਦੌਰਾਨ ਟੀਕੇ ਦੀਆਂ 53,81,889 ਖੁਰਾਕਾਂ ਦੇਣ ਦੇ ਨਾਲ ਹੀ ਭਾਰਤ ਨੇ 110.79 ਕਰੋੜ ਤੋਂ ਅਧਿਕ ਕੋਵਿਡ ਰੋਧੀ ਟੀਕੇ ਲਗਾਉਣ ਦੀ ਮਹੱਤਵਪੂਰਨ ਉਪਲਬਧੀ ਹਾਸਲ ਕਰ ਲਈ ਹੈ । ਅੱਜ ਸਵੇਰੇ ਸੱਤ ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਦੇਸ਼ ਦੀ ਕੋਵਿਡ - 19 ਟੀਕਾਕਰਣ ਕਵਰੇਜ 1,10,79,51,225 ਕਰੋੜ ਦੇ ਅੰਕੜੇ ਤੱਕ ਪਹੁੰਚ ਗਈ ਹੈ। ਟੀਕਾਕਰਣ ਦੀ ਇਸ ਸਫ਼ਲਤਾ ਨੂੰ 1,13,18,816 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ।
ਅੱਜ ਸਵੇਰੇ ਸੱਤ ਵਜੇ ਤੱਕ ਪ੍ਰਾਪਤ ਰਿਪੋਰਟ ਦੇ ਅਨੁਸਾਰ ਪੂਰਾ ਵੇਰਵਾ ਇਸ ਪ੍ਰਕਾਰ ਹੈ :
ਹੈਲਥ ਕੇਅਰ ਵਰਕਰਸ
|
ਪਹਿਲੀ ਖੁਰਾਕ
|
1,03,80,018
|
ਦੂਸਰੀ ਖੁਰਾਕ
|
93,07,096
|
ਫ੍ਰੰਟਲਾਈਨ ਵਰਕਰਸ
|
ਪਹਿਲੀ ਖੁਰਾਕ
|
1,83,73,522
|
ਦੂਸਰੀ ਖੁਰਾਕ
|
1,61,23,036
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
42,92,51,634
|
ਦੂਸਰੀ ਖੁਰਾਕ
|
16,30,73,557
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
17,75,00,331
|
ਦੂਸਰੀ ਖੁਰਾਕ
|
10,27,21,593
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,12,54,170
|
ਦੂਸਰੀ ਖੁਰਾਕ
|
6,99,66,268
|
ਕੁੱਲ
|
1,10,79,51,225
|
ਪਿਛਲੇ 24 ਘੰਟਿਆਂ ਵਿੱਚ 13,155 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,38,14,080 ਹੈ ।
ਨਤੀਜੇ ਵਜੋਂ, ਭਾਰਤ ਵਿੱਚ ਕੋਵਿਡ ਤੋਂ ਰਿਕਵਰੀ ਦੀ ਵਰਤਮਾਨ ਦਰ 98.26% ਹੈ ।
ਪਿਛਲੇ ਲਗਾਤਾਰ 138 ਦਿਨਾਂ ਤੋਂ 50 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੰਯੁਕਤ ਅਤੇ ਨਿਰੰਤਰ ਪ੍ਰਯਤਨਾਂ ਦਾ ਹੀ ਨਤੀਜਾ ਹੈ ।
ਪਿਛਲੇ 24 ਘੰਟਿਆਂ ਵਿੱਚ ਕੁੱਲ 12,516 ਨਵੇਂ ਕੇਸ ਸਾਹਮਣੇ ਆਏ ।
ਐਕਟਿਵ ਕੇਸਾਂ ਦੀ ਸੰਖਿਆ ਫਿਲਹਾਲ 1,37,416 ਹੈ, ਜੋ ਪਿਛਲੇ 267 ਦਿਨਾਂ ਵਿੱਚ ਸਭ ਤੋਂ ਘੱਟ ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਇਸ ਸਮੇਂ 0.40% ਹਨ । ਜੋ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹੈ ।
ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਇਸ ਦੇ ਤਹਿਤ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 11,65,286 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 62.10 ਕਰੋੜ ਤੋਂ ਅਧਿਕ ( 62,10,67,350 ) ਸੰਚਿਤ ਟੈਸਟ ਕੀਤੇ ਹਨ ।
ਇੱਕ ਪਾਸੇ ਦੇਸ਼ ਭਰ ਵਿੱਚ ਟੈਸਟ ਸਮਰੱਥਾ ਵਧਾਈ ਗਈ , ਤਾਂ ਦੂਜੇ ਪਾਸੇ ਹਫ਼ਤਾਵਾਰ ਪਾਜ਼ਿਟਿਵਿਟੀ ਦਰ ਇਸ ਸਮੇਂ 1.10% ਹੈ , ਜੋ ਪਿਛਲੇ 49 ਦਿਨਾਂ ਵਿੱਚ 2% ਤੋਂ ਹੇਠਾਂ ਉੱਤੇ ਕਾਇਮ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ 1.07% ਹੈ । ਉਹ ਵੀ ਪਿਛਲੇ 39 ਦਿਨਾਂ ਤੋਂ 2% ਤੋਂ ਹੇਠਾਂ ਅਤੇ 74 ਦਿਨਾਂ ਤੋਂ ਲਗਾਤਾਰ 3% ਤੋਂ ਘੱਟ ਉੱਤੇ ਬਣੀ ਹੋਈ ਹੈ ।
****
ਐੱਮਵੀ
(Release ID: 1771225)
Visitor Counter : 179