ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਗੋਆ ਵਿੱਚ 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਅੰਤਰਰਾਸ਼ਟਰੀ ਮੁਕਾਬਲੇ ਲਈ 15 ਫਿਲਮਾਂ ਤਿਆਰ


ਅੰਤਰਰਾਸ਼ਟਰੀ ਮੁਕਾਬਲੇ ਵਿੱਚ ਭਾਰਤੀ ਐਂਟਰੀਆਂ- ਗੋਦਾਵਰੀ, ਮੀ ਵਸੰਤਰਾਓ ਅਤੇ ਸੇਮਖੋਰ

Posted On: 11 NOV 2021 3:32PM by PIB Chandigarh

52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੇ ਫੈਸਟੀਵਲ ਦੌਰਾਨ ਮੁਕਾਬਲੇ ਲਈ ਅੰਤਰਰਾਸ਼ਟਰੀ ਫਿਲਮਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਭਾਗ ਵਿੱਚ ਮੁਕਾਬਲਾ ਕਰਨ ਲਈ ਦੁਨੀਆ ਭਰ ਦੀਆਂ ਸਭ ਤੋਂ ਵਧੀਆ ਫੀਚਰ ਲੈਂਥ ਫਿਕਸ਼ਨ ਫਿਲਮਾਂ ਨੂੰ ਚੁਣਿਆ ਗਿਆ ਹੈ। ਇਹ ਫੈਸਟੀਵਲ ਦੇ ਸਭ ਤੋਂ ਮਹੱਤਵਪੂਰਨ ਭਾਗਾਂ ਵਿੱਚੋਂ ਇੱਕ ਹੈ ਜਿਸ ਵਿੱਚ ਸਾਲ ਦੀਆਂ ਕੁਝ ਸਰਬਸ੍ਰੇਸ਼ਠ ਫਿਲਮਾਂ ਸ਼ਾਮਲ ਹਨ ਅਤੇ ਇਹ 15 ਫਿਲਮਾਂ ਗੋਲਡਨ ਪੀਕੌਕ ਅਤੇ ਹੋਰ ਪੁਰਸਕਾਰਾਂ ਲਈ ਆਪਸੀ ਮੁਕਾਬਲਾ ਕਰਦੀਆਂ ਹਨ।

ਜੋ ਫਿਲਮਾਂ ਇਸ ਦਾ ਹਿੱਸਾ ਹਨ, ਉਨ੍ਹਾਂ ਵਿੱਚ ਸ਼ਾਮਲ ਹਨ:

1. ਐਨੀ ਡੇਅ ਨਾਓ | ਡਾਇਰੈਕਟਰ: ਹੈਮੀ ਰਮਜ਼ਾਨ | ਫਿਨਲੈਂਡ

2. ਸ਼ਾਰਲਟ | ਡਾਇਰੈਕਟਰ: ਸਾਈਮਨ ਫ੍ਰੈਂਕੋ | ਪੈਰਾਗੁਏ

3. ਗੋਦਾਵਰੀ | ਡਾਇਰੈਕਟਰ: ਨਿਖਿਲ ਮਹਾਜਨ | ਮਰਾਠੀ, ਭਾਰਤ

4. ਇੰਟਰਗਲਡੇ | ਡਾਇਰੈਕਟਰ: ਰਾਡੂ ਮੁਨਟੇਨ |ਰੋਮਾਨੀਆ

5. ਲੈਂਡ ਆਫ਼ ਡ੍ਰੀਮਜ਼ | ਡਾਇਰੈਕਟਰ: ਸ਼ਿਰੀਨ ਨੇਸ਼ਤ ਅਤੇ ਸ਼ੋਜਾ ਅਜ਼ਾਰੀ | ਨਿਊ ਮੈਕਸੀਕੋ, ਅਮਰੀਕਾ

6. ਲੀਡਰ | ਡਾਇਰੈਕਟਰ: ਕੇਟੀਆ ਪ੍ਰਿਵਿਜ਼ੀਨਿਊ | ਪੋਲੈਂਡ

7. ਮੈਂ ਵਸੰਤਰਾਓ | ਡਾਇਰੈਕਟਰ: ਨਿਪੁਨ ਅਵਿਨਾਸ਼ ਧਰਮਧਿਕਾਰੀ | ਮਰਾਠੀ, ਭਾਰਤ

8. ਮਾਸਕੋ ਡਜ਼ ਨਾਟ ਹੈੱਪਨ | ਡਾਇਰੈਕਟਰ: ਦਿਮਿਤਰੀ ਫੇਡੋਰੋਵ | ਰੂਸ

9. ਪੈਨੋ ਗ੍ਰਾਉਂਡ ਬੀਨੀਥ ਦਾ ਫੀਟ | ਡਾਇਰੈਕਟਰ: ਮੁਹੰਮਦ ਰੱਬੀ ਮਰਿਧਾ | ਬੰਗਲਾਦੇਸ਼

10. ਵਨਸ ਵੀ ਵਰ ਗੁੱਡ ਫਾਰ ਯੂ | ਡਾਇਰੈਕਟਰ: ਬ੍ਰੈਂਕੋ ਸ਼ਮਿਟ | ਕਰੋਸ਼ੀਆ, ਬੋਸਨੀਆ ਅਤੇ ਹਰਜ਼ੇਗੋਵੀਨਾ

11. ਰਿੰਗ ਵੰਡਰਿੰਗ | ਡਾਇਰੈਕਟਰ: ਮਸਾਕਾਜ਼ੂ ਕਾਨੇਕੋ | ਜਪਾਨ

12. ਸੇਵਿੰਗ ਵਨ ਹੂ ਵਾਜ਼ ਡੈਡ | ਡਾਇਰੈਕਟਰ: ਵੈਕਲਾਵ ਕਦਰੰਕਾ | ਚੈੱਕ ਗਣਰਾਜ

13. ਸੇਮਖੋਰ | ਡਾਇਰੈਕਟਰ: ਐਮੀ ਬਰੂਆ| ਦਿਮਾਸਾ, ਭਾਰਤ

14. ਡੋਰਮ | ਡਾਇਰੈਕਟਰ: ਰੋਮਨ ਵਸਿਆਨੋਵ | ਰੂਸ

15. ਦਾ ਫ਼ਸਟ ਫਾਲਨ | ਡਾਇਰੈਕਟਰ: ਰੋਡਰੀਗੋ ਡੀ ਓਲੀਵੇਰਾ |ਬ੍ਰਾਜ਼ੀਲ

 

ਇਹ ਫਿਲਮਾਂ ਵੱਖ-ਵੱਖ ਸ਼੍ਰੇਣੀਆਂ ਦੇ ਪੁਰਸਕਾਰਾਂ ਲਈ ਮੁਕਾਬਲਾ ਕਰਨਗੀਆਂ, ਜਿਵੇਂ:

1. ਸਰਬਸ੍ਰੇਸ਼ਠ ਫਿਲਮ (ਗੋਲਡਨ ਪੀਕੌਕ) - ਇਸ ਪੁਰਸਕਾਰ ਵਿੱਚ 40,00,000/- ਰੁਪਏ ਦਾ ਨਕਦ ਇਨਾਮ ਹੈ, ਜੋ ਡਾਇਰੈਕਟਰ ਅਤੇ ਨਿਰਮਾਤਾ ਵਿਚਕਾਰ ਬਰਾਬਰ ਵੰਡੇ ਜਾਣੇ ਹਨ। ਨਿਰਦੇਸ਼ਕ ਨੂੰ ਨਕਦ ਇਨਾਮ ਤੋਂ ਇਲਾਵਾ ਗੋਲਡਨ ਪੀਕੌਕ ਅਤੇ ਇੱਕ ਸਰਟੀਫਿਕੇਟ ਮਿਲੇਗਾ। ਨਿਰਮਾਤਾ ਨੂੰ ਨਕਦ ਇਨਾਮ ਤੋਂ ਇਲਾਵਾ ਇੱਕ ਸਰਟੀਫਿਕੇਟ ਪ੍ਰਾਪਤ ਹੋਵੇਗਾ।

2. ਸਰਬਸ੍ਰੇਸ਼ਠ ਡਾਇਰੈਕਟਰ: ਸਿਲਵਰ ਪੀਕੌਕ, ਸਰਟੀਫਿਕੇਟ ਅਤੇ 15,00,000/- ਰੁਪਏ ਦਾ ਨਕਦ ਇਨਾਮ

3. ਸਰਬਸ੍ਰੇਸ਼ਠ ਅਦਾਕਾਰ (ਪੁਰਸ਼): ਸਿਲਵਰ ਪੀਕੌਕ, ਸਰਟੀਫਿਕੇਟ ਅਤੇ 10,00,000/- ਰੁਪਏ ਦਾ ਨਕਦ ਇਨਾਮ।

4. ਸਰਬਸ੍ਰੇਸ਼ਠ ਅਦਾਕਾਰਾ (ਔਰਤ): ਸਿਲਵਰ ਪੀਕੌਕ, ਸਰਟੀਫਿਕੇਟ ਅਤੇ 10,00,000/- ਰੁਪਏ ਦਾ ਨਕਦ ਇਨਾਮ।

5. ਵਿਸ਼ੇਸ਼ ਜਿਊਰੀ ਅਵਾਰਡ: ਸਿਲਵਰ ਪੀਕੌਕ, ਸਰਟੀਫਿਕੇਟ ਅਤੇ 15,00,000/- ਰੁਪਏ ਦਾ ਨਕਦ ਇਨਾਮ ਇੱਕ ਫਿਲਮ (ਫਿਲਮ ਦੇ ਕਿਸੇ ਵੀ ਪਹਿਲੂ ਲਈ ਜਿਸ ਨੂੰ ਜਿਊਰੀ ਅਵਾਰਡ/ਸਵੀਕਾਰ ਕਰਨਾ ਚਾਹੁੰਦੀ ਹੈ) ਜਾਂ ਕਿਸੇ ਵਿਅਕਤੀ ਨੂੰ (ਕਿਸੇ ਫਿਲਮ ਵਿੱਚ ਉਸ ਦੀ ਕਲਾ ਲਈ ਯੋਗਦਾਨ) ਨੂੰ ਦਿੱਤਾ ਜਾਂਦਾ ਹੈ। ਜੇਕਰ ਕਿਸੇ ਫਿਲਮ ਨੂੰ ਅਵਾਰਡ ਦਿੱਤਾ ਜਾਂਦਾ ਹੈ, ਤਾਂ ਇਹ ਫਿਲਮ ਦੇ ਡਾਇਰੈਕਟਰ ਨੂੰ ਦਿੱਤਾ ਜਾਵੇਗਾ।

 

 

 

 

 

 

 

 

 

 

 

 

 

 

 

 

 

**********

 

ਸੌਰਭ ਸਿੰਘ



(Release ID: 1771106) Visitor Counter : 179