ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੁੱਲ ਕੋਵਿਡ-19 ਟੀਕਾਕਰਣ ਕਵਰੇਜ ਦਾ ਅੰਕੜਾ 109.08 ਕਰੋੜ ਦੇ ਪਾਰ ਪਹੁੰਚਿਆ
ਪਿਛਲੇ 24 ਘੰਟਿਆਂ ਵਿੱਚ 59 ਲੱਖ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ ਹਨ
ਵਰਤਮਾਨ ਵਿੱਚ ਰਿਕਵਰੀ ਦਰ 98.25%
ਪਿਛਲੇ 24 ਘੰਟਿਆਂ ਵਿੱਚ 10,126 ਨਵੇਂ ਕੇਸ ਸਾਹਮਣੇ ਆਏ
ਭਾਰਤ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ 1,40,638 ਹੋਈ, 263 ਦਿਨਾਂ ਵਿੱਚ ਸਭ ਤੋਂ ਘੱਟ
ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (1.25%) ਪਿਛਲੇ 46 ਦਿਨਾਂ ਤੋਂ 2% ਤੋਂ ਹੇਠਾਂ ਬਣੀ ਹੋਈ ਹੈ
Posted On:
09 NOV 2021 9:26AM by PIB Chandigarh
ਪਿਛਲੇ 24 ਘੰਟਿਆਂ ਵਿੱਚ ਟੀਕੇ ਦੀਆਂ 59,08,440 ਖੁਰਾਕਾਂ ਦੇਣ ਦੇ ਨਾਲ ਹੀ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਅੱਜ ਸਵੇਰੇ 7 ਵਜੇ ਤੱਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ 109.08 ਕਰੋੜ (1,09,08,16,356) ਦੇ ਅਹਿਮ ਪੜਾਅ ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 1,10,77,727 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।
ਆਰਜ਼ੀ ਰਿਪੋਰਟ ਦੇ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਦੇ ਸੰਚਿਤ ਅੰਕੜੇ ਵਿੱਚ ਸ਼ਾਮਲ ਹਨ:
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,79,716
|
ਦੂਸਰੀ ਖੁਰਾਕ
|
92,78,114
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,72,971
|
ਦੂਸਰੀ ਖੁਰਾਕ
|
1,60,57,391
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
42,58,89,106
|
ਦੂਸਰੀ ਖੁਰਾਕ
|
15,44,27,554
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
17,67,16,342
|
ਦੂਸਰੀ ਖੁਰਾਕ
|
11,08,04,805
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,05,34,942
|
ਦੂਸਰੀ ਖੁਰਾਕ
|
6,87,06,656
|
ਕੁੱਲ
|
1,09,08,16,356
|
ਪਿਛਲੇ 24 ਘੰਟਿਆਂ ਵਿੱਚ 11,982 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ) ਦੀ ਕੁੱਲ ਸੰਖਿਆ ਵਿੱਚ ਵਧ ਕੇ 3,37,75,086 ਹੋ ਗਈ ਹੈ।
ਸਿੱਟੇ ਵਜੋਂ, ਭਾਰਤ ਵਿੱਚ ਕੋਵਿਡ ਤੋਂ ਠੀਕ ਹੋਣ ਦੀ ਰਿਕਵਰੀ ਦਰ 98.25% ਹੈ।
ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਪ੍ਰਯਤਨਾਂ ਸਦਕਾ ਦੇਸ਼ ਵਿੱਚ ਪਿਛਲੇ 135 ਦਿਨਾਂ ਤੋਂ ਲਗਾਤਾਰ ਰੋਜ਼ਾਨਾ 50,000 ਤੋਂ ਘੱਟ ਨਵੇਂ ਕੋਵਿਡ ਕੇਸ ਦਰਜ ਕੀਤੇ ਜਾ ਰਹੇ ਹਨ।
ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 10,126 ਨਵੇਂ ਕੇਸ ਸਾਹਮਣੇ ਆਏ ਹਨ।
ਐਕਟਿਵ ਕੇਸਾਂ ਦੀ ਸੰਖਿਆ ਫਿਲਹਾਲ 1,40,638 ਹੈ, ਜੋ 263 ਦਿਨਾਂ ਵਿੱਚ ਸਭ ਤੋਂ ਘੱਟ ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਇਸ ਸਮੇਂ 0.41% ਹਨ, ਜੋ ਕਿ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹਨ।
ਦੇਸ਼ ਭਰ ਵਿੱਚ ਕੋਵਿਡ ਟੈਸਟਿੰਗ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਇਸ ਦੇ ਤਹਿਤ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 10,85,848 ਟੈਸਟ ਕੀਤੇ ਗਏ ਹਨ। ਭਾਰਤ ਵਿੱਚ ਹੁਣ ਤੱਕ 61.72 ਕਰੋੜ ਤੋਂ ਵੱਧ (61,72,23,931) ਟੈਸਟ ਕੀਤੇ ਗਏ ਹਨ।
ਇੱਕ ਪਾਸੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਧਾਈ ਗਈ, ਤਾਂ ਦੁਸਰੇ ਪਾਸੇ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 1.25% ਹੈ, ਜੋ ਪਿਛਲੇ 46 ਦਿਨਾਂ ਤੋਂ ਲਗਾਤਾਰ 2% ਤੋਂ ਹੇਠਾਂ ਕਾਇਮ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ 0.93% ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਪਿਛਲੇ 36 ਦਿਨਾਂ ਤੋਂ 2% ਤੋਂ ਹੇਠਾਂ ਅਤੇ 71 ਦਿਨਾਂ ਤੋਂ ਲਗਾਤਾਰ 3% ਤੋਂ ਹੇਠਾਂ ਬਣੀ ਹੋਈ ਹੈ।
****
ਐੱਮਵੀ
(Release ID: 1770531)
Visitor Counter : 153