ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19 ਅੱਪਡੇਟ
प्रविष्टि तिथि:
09 NOV 2021 9:09AM by PIB Chandigarh
ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 109.63 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।
ਪਿਛਲੇ 24 ਘੰਟਿਆਂ ਵਿੱਚ 10,126 ਨਵੇਂ ਮਾਮਲੇ ਸਾਹਮਣੇ ਆਏ; 266 ਦਿਨਾਂ ਵਿੱਚ ਸਭ ਤੋਂ ਘੱਟ।
ਰਿਕਵਰੀ ਦਰ ਹੁਣ 98.25% ਹੈ, ਮਾਰਚ 2020 ਦੇ ਬਾਅਦ ਸਭ ਤੋਂ ਜ਼ਿਆਦਾ।
ਪਿਛਲੇ 24 ਘੰਟਿਆਂ ਵਿੱਚ 11,982 ਕੋਵਿਡ ਰੋਗੀ ਠੀਕ ਹੋਏ, ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 3,37,75,086 ਹੋ ਗਈ ਹੈ।
ਐਕਟਿਵ ਕੇਸਾਂ ਦੀ ਸੰਖਿਆ ਕੁੱਲ ਮਰੀਜ਼ਾਂ ਦਾ 1% ਤੋਂ ਵੀ ਘੱਟ ਹਿੱਸਾ ਹੈ; ਵਰਤਮਾਨ ਵਿੱਚ 0.41% ਹੈ; ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ।
ਭਾਰਤ ਵਿੱਚ ਵਰਤਮਾਨ ‘ਚ 1,40,683 ਐਕਟਿਵ ਕੇਸ ਹਨ; 263 ਦਿਨਾਂ ਵਿੱਚ ਸਭ ਤੋਂ ਘੱਟ।
ਰੋਜ਼ਾਨਾ ਪਾਜ਼ਿਟਿਵਿਟੀ ਦਰ 0.93% ਹੈ, ਪਿਛਲੇ 36 ਦਿਨਾਂ ਤੋਂ 2% ਤੋਂ ਘੱਟ।
ਹਫ਼ਤਾਵਾਰੀ ਪਾਜ਼ਿਟਿਵਿਟੀ ਦਰ 1.25% ਹੈ, ਪਿਛਲੇ 46 ਦਿਨਾਂ ਤੋਂ 2% ਤੋਂ ਘੱਟ ਬਣੀ ਹੋਈ ਹੈ।
ਹੁਣ ਤੱਕ ਕੁੱਲ 61.72 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।
****
ਐੱਮਵੀ
(रिलीज़ आईडी: 1770530)
आगंतुक पटल : 180