PIB Backgrounder
azadi ka amrit mahotsav

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

प्रविष्टि तिथि: 05 NOV 2021 5:36PM by PIB Chandigarh

 

https://static.pib.gov.in/WriteReadData/userfiles/image/image0020FX3.pnghttps://static.pib.gov.in/WriteReadData/userfiles/image/image001BPSF.jpg

 

 

 

  •  ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 107.70 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

  • ਪਿਛਲੇ 24 ਘੰਟਿਆਂ ਵਿੱਚ 12,729 ਨਵੇਂ ਮਾਮਲੇ ਸਾਹਮਣੇ ਆਏ

  • ਰਿਕਵਰੀ ਦਰ ਹੁਣ 98.23% ਹੈ; ਮਾਰਚ 2020 ਤੋਂ ਸਭ ਤੋਂ ਵੱਧ

  • ਪਿਛਲੇ 24 ਘੰਟਿਆਂ ਵਿੱਚ 12,165 ਕੋਵਿਡ ਰੋਗੀ ਠੀਕ ਹੋਏ, ਠੀਕ ਹੋਣ ਵਾਲਿਆਂ ਦੀ ਕੁੱਲ ਸੰਖਿਆ 3,37,24,959 ਹੋ ਗਈ ਹੈ।

  • ਐਕਟਿਵ ਕੇਸਾਂ ਦੀ ਸੰਖਿਆ ਕੁੱਲ ਮਰੀਜ਼ਾਂ ਦਾ 1% ਤੋਂ ਵੀ ਘੱਟ ਹਿੱਸਾ ਹੈ; ਵਰਤਮਾਨ ਵਿੱਚ 0.43% ਹੈ;  ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ।

  • ਭਾਰਤ ਵਿੱਚ ਵਰਤਮਾਨ ‘ਚ 1,48,922 ਐਕਟਿਵ ਕੇਸ ਹਨ

  • ਰੋਜ਼ਾਨਾ ਪਾਜ਼ਿਟਿਵਿਟੀ ਦਰ ਪਿਛਲੇ 32 ਦਿਨਾਂ ਤੋਂ (1.90%)  2% ਤੋਂ ਹੇਠਾਂ ਬਣੀ ਹੋਈ ਹੈ।

  • ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (1.25%) ਪਿਛਲੇ 42 ਦਿਨਾਂ ਲਈ 2% ਤੋਂ ਘੱਟ ਬਣੀ ਹੋਈ ਹੈ।

  • ਹੁਣ ਤੱਕ ਕੁੱਲ 61.30 ਕਰੋੜ ਟੈਸਟ ਕੀਤੇ ਜਾ ਚੁੱਕੇ ਹਨ।

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ


 

Image

Image

 

ਕੋਵਿਡ-19 ਅੱਪਡੇਟ

 

ਭਾਰਤ ਵਿੱਚ ਕੁੱਲ ਕੋਵਿਡ-19 ਟੀਕਾਕਰਣ ਕਵਰੇਜ ਦਾ ਅੰਕੜਾ 107.70 ਕਰੋੜ ਦੇ ਪਾਰ ਪਹੁੰਚਿਆ


ਵਰਤਮਾਨ ਵਿੱਚ ਰਿਕਵਰੀ ਦਰ 98.23%, ਮਾਰਚ 2020 ਦੇ ਬਾਅਦ ਸਭ ਤੋਂ ਜ਼ਿਆਦਾ


ਪਿਛਲੇ 24 ਘੰਟਿਆਂ ਵਿੱਚ 12,729 ਨਵੇਂ ਕੇਸ ਸਾਹਮਣੇ ਆਏ


ਭਾਰਤ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ 1,48,922 ਹੋਈ


ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (1.25%) ਪਿਛਲੇ 42 ਦਿਨਾਂ ਤੋਂ 2% ਤੋਂ ਹੇਠਾਂ ਬਣੀ ਹੋਈ ਹੈ

 

ਪਿਛਲੇ 24 ਘੰਟਿਆਂ ਵਿੱਚ ਟੀਕੇ ਦੀਆਂ 5,65,276 ਖੁਰਾਕਾਂ ਦੇਣ ਦੇ ਨਾਲ ਹੀ ਭਾਰਤ ਨੇ 107.70 ਕਰੋੜ ਤੋਂ ਅਧਿਕ ਕੋਵਿਡ ਰੋਧੀ ਟੀਕੇ ਲਗਾਉਣ ਦੀ ਮਹੱਤਵਪੂਰਨ ਉਪਲਬਧੀ ਹਾਸਲ ਕਰ ਲਈ ਹੈ। ਅੱਜ ਸਵੇਰੇ 7 ਵਜੇ ਤੱਕ ਦੀ ਆਰਜ਼ੀ ਰਿਪੋਰਟ ਦੇ ਅਨੁਸਾਰ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ 1,07,70,46,116 ਦੇ ਅੰਕੜੇ ਤੱਕ ਪਹੁੰਚ ਗਈ ਹੈ। ਟੀਕਾਕਰਣ ਦੀ ਇਸ ਸਫ਼ਲਤਾ ਨੂੰ 1,08,69,517 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ। 

 

ਆਰਜ਼ੀ ਰਿਪੋਰਟ ਦੇ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਦੇ ਸੰਚਿਤ ਅੰਕੜੇ ਵਿੱਚ ਸ਼ਾਮਲ ਹਨ:

 

 

ਸੰਚਤ ਵੈਕਸੀਨ ਡੋਜ਼ ਕਵਰੇਜ

 

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,79,485

ਦੂਸਰੀ ਖੁਰਾਕ

92,51,816

 ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,72,277

ਦੂਸਰੀ ਖੁਰਾਕ

1,60,01,188

 

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

42,28,21,083

ਦੂਸਰੀ ਖੁਰਾਕ

14,80,13,602

 45 ਤੋਂ 59 ਸਾਲ  ਉਮਰ ਵਰਗ 

ਪਹਿਲੀ ਖੁਰਾਕ

17,59,50,688

ਦੂਸਰੀ ਖੁਰਾਕ

9,82,24,169

 60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,03,79,297

ਦੂਸਰੀ ਖੁਰਾਕ

6,76,52,511

ਕੁੱਲ

1,07,29,66,315

 

ਪਿਛਲੇ 24 ਘੰਟਿਆਂ ਵਿੱਚ 12,165 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ (ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,37,24,959 ਹੈ।

 

ਸਿੱਟੇ ਵਜੋਂ, ਭਾਰਤ ਵਿੱਚ ਕੋਵਿਡ ਤੋਂ ਠੀਕ ਹੋਣ ਦੀ ਰਿਕਵਰੀ ਦਰ 98.23% ਹੈ।

 

Chart, bar chart

Description automatically generated

ਦੇਸ਼ ਵਿੱਚ ਪਿਛਲੇ 131 ਦਿਨਾਂ ਤੋਂ ਲਗਾਤਾਰ ਰੋਜ਼ਾਨਾ 50,000 ਤੋਂ ਘੱਟ ਨਵੇਂ ਕੇਸ ਸਾਹਮਣੇ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਪ੍ਰਯਤਨਾਂ ਦਾ ਹੀ ਨਤੀਜਾ ਹੈ।

ਭਾਰਤ ਵਿੱਚ ਪਿਛਲੇ 24 ਘੰਟਿਆਂ ਦੌਰਾਨ 12,729 ਨਵੇਂ ਕੇਸ ਸਾਹਮਣੇ ਆਏ ਹਨ।

 

Chart

Description automatically generated

ਐਕਟਿਵ ਕੇਸਾਂ ਦੀ ਸੰਖਿਆ ਫਿਲਹਾਲ 1,48,922 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਇਸ ਸਮੇਂ 0.43% ਹਨ, ਜੋ ਕਿ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹਨ।

 

Chart, line chart

Description automatically generated

ਦੇਸ਼ ਭਰ ਵਿੱਚ ਕੋਵਿਡ ਟੈਸਟਿੰਗ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ, ਇਸ ਦੇ ਤਹਿਤ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 6,70,847 ਟੈਸਟ ਕੀਤੇ ਗਏ ਹਨ। ਭਾਰਤ ਵਿੱਚ ਹੁਣ ਤੱਕ 61.30 ਕਰੋੜ ਤੋਂ ਵੱਧ  (61,30,17,614) ਟੈਸਟ ਕੀਤੇ ਗਏ ਹਨ। 

ਇੱਕ ਪਾਸੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਧਾਈ ਗਈ, ਤਾਂ ਦੁਸਰੇ ਪਾਸੇ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 1.25% ਹੈ, ਜੋ ਪਿਛਲੇ 42 ਦਿਨਾਂ ਤੋਂ ਲਗਾਤਾਰ 2% ਤੋਂ ਹੇਠਾਂ ਕਾਇਮ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ 1.90% ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ ਪਿਛਲੇ 32 ਦਿਨਾਂ ਤੋਂ 2% ਤੋਂ ਹੇਠਾਂ ਅਤੇ 67 ਦਿਨਾਂ ਤੋਂ ਲਗਾਤਾਰ 3% ਤੋਂ ਹੇਠਾਂ ਬਣੀ ਹੋਈ ਹੈ। 

 

Chart, line chart, histogram

Description automatically generated

.https://pib.gov.in/PressReleasePage.aspx?PRID=1769428

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕਿਆਂ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ


ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 116.50 ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ


ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਹਾਲੇ ਵੀ 15.54 ਕਰੋੜ ਤੋਂ ਵੱਧ ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਮੌਜੂਦ ਹਨ

 

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਨੂੰ ਵਿਸਤ੍ਰਿਤ ਕਰਨ ਅਤੇ ਲੋਕਾਂ ਨੂੰ ਟੀਕੇ ਲਗਾਉਣ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਪ੍ਰਤੀਬੱਧ ਹੈ। ਕੋਵਿਡ-19 ਟੀਕਾਕਰਣ ਦਾ ਨਵਾਂ ਸਰਬਵਿਆਪੀਕਰਣ ਪੜਾਅ 21 ਜੂਨ 2021 ਤੋਂ ਸ਼ੁਰੂ ਕੀਤਾ ਗਿਆ ਸੀ। ਟੀਕਾਕਰਣ ਮੁਹਿੰਮ ਦੀ ਰਫ਼ਤਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਟੀਕਿਆਂ ਦੀ ਉਪਲਬਧਤਾ ਦੇ ਜ਼ਰੀਏ ਵਧਾਇਆ ਗਿਆ ਹੈ। ਇਸ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀ ਉਪਲਬਧਤਾ ਬਾਰੇ ਪਹਿਲਾਂ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ, ਤਾਕਿ ਉਹ ਬਿਹਤਰ ਯੋਜਨਾ ਦੇ ਨਾਲ ਟੀਕੇ ਲਗਾਉਣ ਦਾ ਇੰਤਜ਼ਾਮ ਕਰ ਸਕਣ ਅਤੇ ਟੀਕੇ ਦੀ ਸਪਲਾਈ ਚੇਨ ਨੂੰ ਦਰੁਸਤ ਕੀਤਾ ਜਾ ਸਕੇ।

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਦੁਆਰਾ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਖਰੀਦ ਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਪ੍ਰਦਾਨ ਕਰੇਗੀ।

 ਟੀਕਿਆਂ ਦੀਆਂ ਖੁਰਾਕਾਂ

  (05 ਨਵੰਬਰ 2021 ਤੱਕ)

ਹੁਣ ਤੱਕ ਹੋਈ ਸਪਲਾਈ 

1,16,50,39,765

 ਬਾਕੀ ਟੀਕੇ

15,54,54,451

 

 

 

 

 

 

 

ਕੇਂਦਰ ਸਰਕਾਰ ਦੁਆਰਾ ਹੁਣ ਤੱਕ ਮੁਫ਼ਤ ਅਤੇ ਸਿੱਧੇ ਰਾਜ ਸਰਕਾਰ ਖਰੀਦ ਮਾਧਿਅਮਾਂ ਨਾਲ ਟੀਕੇ ਦੀਆਂ 116.50   ਕਰੋੜ ਤੋਂ ਜ਼ਿਆਦਾ (1,16,50,39,765) ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।

ਹੁਣ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕੇ ਦੀਆਂ 15.54 ਕਰੋੜ ਤੋਂ ਅਧਿਕ (15,54,54,451) ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਉਪਲਬਧ ਹਨ, ਜਿਨ੍ਹਾਂ ਨੂੰ ਲਗਾਇਆ ਜਾਣਾ ਹੈ। 

https://pib.gov.in/PressReleasePage.aspx?PRID=1769426

 

ਟਵੀਟ ਲਿੰਕਸ

 

*********

ਏਐੱਸ


(रिलीज़ आईडी: 1769657) आगंतुक पटल : 178
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Gujarati