ਪ੍ਰਧਾਨ ਮੰਤਰੀ ਦਫਤਰ

ਗਲਾਸਗੋ ਵਿੱਚ ਸੀਓਪੀ- 26 ਸਮਿਟ ਵਿਖੇ ‘ਐਕਸਲੇਰੇਟਿੰਗ ਕਲੀਨ ਟੈਕਨੋਲੋਜੀ ਇਨੋਵੇਸ਼ਨ ਐਂਡ ਡਿਪਲੌਇਮੈਂਟ’ ਵਿਸ਼ੇ ’ਤੇ ਆਯੋਜਿਤ ਸੈਸ਼ਨ ਸਮੇਂ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ

Posted On: 02 NOV 2021 11:45PM by PIB Chandigarh

Excellencies

Namaskar!

ਅੱਜ ‘One Sun, One World, One Grid’ ਦੇ launch ’ਤੇ ਆਪ ਸਭ ਦਾ ਸੁਆਗਤ ਹੈ। One Sun, One World, One Grid’ ਦੀ ਮੇਰੀ ਕਈ ਸਾਲਾਂ ਪੁਰਾਣੀ ਪਰਿਕਲਪਨਾ ਨੂੰ ਅੱਜ International Solar Alliance ਅਤੇ UK ਦੇ ਗ੍ਰੀਨ ਗ੍ਰਿੱਡ ਇਨੀਸ਼ਿਏਟਿਵ ਦੀ ਪਹਿਲ ਨੂੰ, ਇੱਕ ਠੋਸ ਰੂਪ ਮਿਲਿਆ ਹੈ।  Excellencies, industrial revolution ਨੂੰ ਫੌਸਿਲ ਫਿਊਲਸ ਨੇ ਊਰਜਾ ਦਿੱਤੀ ਸੀ ਫੌਸਿਲ ਫਿਊਲਸ ਦੇ ਉਪਯੋਗ ਨਾਲ ਕਈ ਦੇਸ਼ ਤਾਂ ਸਮ੍ਰਿੱਧ ਹੋਏ, ਪਰੰਤੂ ਸਾਡੀ ਧਰਤੀ, ਸਾਡਾ ਵਾਤਾਵਰਣ ਗ਼ਰੀਬ ਹੋ ਗਏ ਫੌਸਿਲ ਫਿਊਲਸ ਦੀ ਹੋੜ ਨੇ ਜਿਓ-ਪੋਲੀਟਿਕਲ ਤਣਾਅ  ਵੀ ਖੜ੍ਹੇ ਕੀਤੇ ਲੇਕਿਨ ਅੱਜ technology ਨੇ ਸਾਨੂੰ ਇੱਕ ਬਿਹਤਰੀਨ ਵਿਕਲਪ ਦਿੱਤਾ ਹੈ।

Excellencies,

ਸਾਡੇ ਇੱਥੇ ਹਜ਼ਾਰਾਂ ਵਰ੍ਹੇ ਪਹਿਲਾਂ, ਸੂਰਯ-ਉਪਨਿਸ਼ਦ ਵਿੱਚ ਕਿਹਾ ਗਿਆ ਹੈ, ਸੂਰਯਾਦ੍ ਭਵੰਤੀ ਭੂਤਾਨਿ,  ਸੂਰਯੇਣ ਪਾਲਿਤਾਨਿ ਤੁ॥ (सूर्योपनिषद में कहा गया है,सूर्याद् भवन्ति भूतानिसूर्येण पालितानि तु॥) ਅਰਥਾਤ, ਸਭ ਕੁਝ ਸੂਰਜ ਤੋਂ ਹੀ ਉਤਪੰਨ ਹੋਇਆ ਹੈ, ਸਭ ਦੀ ਊਰਜਾ ਦਾ ਸਰੋਤ ਸੂਰਜ ਹੀ ਹੈ, ਅਤੇ ਸੂਰਜ ਦੀ ਊਰਜਾ ਨਾਲ ਹੀ ਸਭ ਦਾ ਪਾਲਣ ਹੁੰਦਾ ਹੈ। ਪ੍ਰਿਥਵੀ ’ਤੇ ਜਦੋਂ ਤੋਂ ਜੀਵਨ ਉਤਪੰਨ ਹੋਇਆ, ਤਦ ਤੋਂ ਹੀ ਸਾਰੇ ਪ੍ਰਾਣੀਆਂ ਦਾ ਜੀਵਨ ਚੱਕਰ, ਉਨ੍ਹਾਂ ਦੀ ਰੋਜ਼ਾਨਾ ਰੁਟੀਨ, ਸੂਰਜ ਦੇ ਉਦੈ ਅਤੇ ਅਸਤ ਨਾਲ ਜੁੜੀ ਰਹੀ ਹੈ। ਜਦੋਂ ਤੱਕ ਇਹ ਕੁਦਰਤੀ ਕਨੈਕਸ਼ਨ ਬਣਿਆ ਰਿਹਾ, ਤੱਦ ਤੱਕ ਸਾਡਾ ਪਲੈਨੇਟ ਵੀ ਸਵਸਥ ਰਿਹਾ ਲੇਕਿਨ ਆਧੁਨਿਕ ਕਾਲ ਵਿੱਚ ਮਨੁੱਖ ਨੇ ਸੂਰਜ ਦੁਆਰਾ ਸਥਾਪਿਤ ਚੱਕਰ ਤੋਂ ਅੱਗੇ ਨਿਕਲਣ ਦੀ ਹੋੜ ਵਿੱਚ, ਕੁਦਰਤੀ ਸੰਤੁਲਨ ਨੂੰ disturb ਕੀਤਾ, ਅਤੇ ਆਪਣੇ ਵਾਤਾਵਰਣ ਦਾ ਬੜਾ ਨੁਕਸਾਨ ਵੀ ਕਰ ਲਿਆ ਅਗਰ ਸਾਨੂੰ ਫਿਰ ਤੋਂ ਕੁਦਰਤ ਦੇ ਨਾਲ ਸੰਤੁਲਿਤ ਜੀਵਨ ਦਾ ਸਬੰਧ ਸਥਾਪਿਤ ਕਰਨਾ ਹੈ, ਤਾਂ ਇਸ ਦਾ ਰਸਤਾ ਸਾਡੇ ਸੂਰਜ ਨਾਲ ਹੀ ਪ੍ਰਕਾਸ਼ਿਤ ਹੋਵੇਗਾ ਮਾਨਵਤਾ ਦੇ ਭਵਿੱਖ ਨੂੰ ਬਚਾਉਣ ਦੇ ਲਈ ਸਾਨੂੰ ਫਿਰ ਤੋਂ ਸੂਰਜ ਦੇ ਨਾਲ ਚਲਣਾ ਹੋਵੇਗਾ

Excellencies

ਜਿਤਨੀ ਉਰਜਾ ਪੂਰੀ ਮਾਨਵ ਜਾਤੀ ਸਾਲ-ਭਰ ਵਿੱਚ ਉਪਯੋਗ ਕਰਦੀ ਹੈ, ਉਤਨੀ ਊਰਜਾ ਸੂਰਜ ਇੱਕ ਘੰਟੇ ਵਿੱਚ ਧਰਤੀ ਨੂੰ ਦਿੰਦਾ ਹੈ। ਅਤੇ ਇਹ ਬੇਹੱਦ ਊਰਜਾ ਪੂਰੀ ਤਰ੍ਹਾਂ ਨਾਲ clean ਹੈ, sustainable ਹੈ।  ਚੁਣੌਤੀ ਸਿਰਫ਼ ਇਤਨੀ ਹੈ ਕਿ ਸੌਰ ਊਰਜਾ ਦਿਨ ਵਿੱਚ ਹੀ ਉਪਲਬਧ ਹੈ ਅਤੇ ਮੌਸਮ ’ਤੇ ਵੀ ਨਿਰਭਰ ਹੈ। ‘One Sun, One World, One Grid’ ਇਸ ਚੁਣੌਤੀ ਦਾ ਹੱਲ ਹੈ। ਇੱਕ world-wide ਗ੍ਰਿੱਡ ਤੋਂ Clean Energy ਹਰ ਜਗ੍ਹਾ ਹਰ ਸਮੇਂ ਮਿਲ ਪਾਏਗੀ ਇਸ ਤੋਂ Storage ਦੀ ਜ਼ਰੂਰਤ ਵੀ ਘੱਟ ਹੋਵੇਗੀ ਅਤੇ ਸੋਲਰ ਪ੍ਰੋਜੈਕਟਸ ਦੀ viability ਵੀ ਵਧੇਗੀ ਇਸ ਰਚਨਾਤਮਕ ਪਹਿਲ ਨਾਲ ਕਾਰਬਨ ਫੁਟਪ੍ਰਿੰਟ ਅਤੇ ਊਰਜਾ ਦੀ ਲਾਗਤ ਤਾਂ ਘੱਟ ਹੋਵੇਗੀ ਹੀ, ਅਲੱਗ-ਅਲੱਗ ਖੇਤਰਾਂ ਅਤੇ ਦੇਸ਼ਾਂ ਦੇ ਦਰਮਿਆਨ ਸਹਿਯੋਗ ਦਾ ਇੱਕ ਨਵਾਂ ਮਾਰਗ ਵੀ ਖੁੱਲ੍ਹੇਗਾ

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵੰਨ-ਸੰਨ  : ਵੰਨ ਵਰਲਡ: ਵੰਨ – ਗ੍ਰਿੱਡ  : ਵੰਨ-ਗ੍ਰਿੱਡ ਅਤੇ ਗ੍ਰੀਨ-ਗ੍ਰਿੱਡ-ਇਨੀਸ਼ਿਏਟਿਵ ਦੇ ਤਾਲਮੇਲ ਨਾਲ ਇੱਕ ਸੰਯੁਕਤ ਅਤੇ ਸੁਦ੍ਰਿੜ੍ਹ ਆਲਮੀ ਗ੍ਰਿੱਡ ਦਾ ਵਿਕਾਸ ਹੋ ਪਾਵੇਗਾ।  ਮੈਂ ਅੱਜ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਸਾਡੀ ਸਪੇਸ ਏਜੰਸੀ ਇਸਰੋ, ਵਿਸ਼ਵ ਨੂੰ ਇੱਕ ਸੋਲਰ  ਕੈਲਕੁਲੇਟਰ ਐਪਲੀਕੇਸ਼ਨ ਦੇਣ ਜਾ ਰਹੀ ਹੈ। ਇਸ ਕੈਲਕੁਲੇਟਰ ਨਾਲ,  ਸੈਟੇਲਾਈਟ ਡੇਟਾ ਦੇ ਅਧਾਰ ’ਤੇ ਵਿਸ਼ਵ ਦੀ ਕਿਸੇ ਵੀ ਜਗ੍ਹਾ ਦੀ ਸੋਲਰ ਪਾਵਰ ਪੋਟੈਂਸ਼ੀਅਲ ਮਾਪੀ ਜਾ ਸਕੇਗੀ ਇਹ ਐਪਲੀਕੇਸ਼ਨ ਸੋਲਰ ਪ੍ਰੋਜੈਕਟਸ ਦਾ location decide ਕਰਨ ਵਿੱਚ ਉਪਯੋਗੀ ਹੋਵੇਗਾ ਅਤੇ ਇਸ ਨਾਲ ‘One Sun ,  One World, One Grid’ ਨੂੰ ਵੀ ਮਜ਼ਬੂਤੀ ਮਿਲੇਗੀ

Excellencies

ਇੱਕ ਵਾਰ ਫਿਰ, ਮੈਂ ISA ਦਾ ਅਭਿਨੰਦਨ ਕਰਦਾ ਹਾਂ, ਅਤੇ ਮੇਰੇ ਮਿੱਤਰ ਬੋਰਿਸ ਦਾ ਉਨ੍ਹਾਂ ਦੇ ਸਹਿਯੋਗ ਲਈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਂ ਸਾਰੇ ਹੋਰ ਦੇਸ਼ਾਂ ਦੇ ਲੀਡਰਸ ਦੀ ਉਪਸਥਿਤੀ ਦੇ  ਲਈ ਵੀ ਹਿਰਦੇ ਤੋਂ ਉਨ੍ਹਾਂ ਦਾ ਆਭਾਰ ਵਿਅਕਤ ਕਰਦਾ ਹਾਂ

ਧੰਨਵਾਦ !

 

 

**********

ਡੀਐੱਸ/ਏਕੇ



(Release ID: 1769330) Visitor Counter : 158