ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਦਿੱਲੀ ਵਿੱਚ ਡੇਂਗੂ ਦੀ ਸਥਿਤੀ ਦਾ ਜਾਇਜ਼ਾ ਲਿਆ


ਕੇਂਦਰ ਅਤੇ ਰਾਜਾਂ ਦੇ ਦਰਮਿਆਨ ਸਰਗਰਮ ਤਾਲਮੇਲ 'ਤੇ ਜ਼ੋਰ ਦਿੱਤਾ ਗਿਆ; ਸਾਂਝੀ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ



“ਕਈ ਗ਼ਰੀਬ ਲੋਕਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾਂਦਾ ਅਤੇ ਉਨ੍ਹਾਂ ਦੀ ਮੌਤ ਦੀ ਸੂਚਨਾ ਵੀ ਨਹੀਂ ਕੀਤੀ ਜਾਂਦੀ”: ਡਾ. ਮਾਂਡਵੀਯਾ ਨੇ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ



ਕੇਂਦਰੀ ਸਿਹਤ ਮੰਤਰਾਲਾ ਡੇਂਗੂ ਦੇ ਵਧੇਰੇ ਸਰਗਰਮ ਮਾਮਲਿਆਂ ਵਾਲੇ ਰਾਜਾਂ ਦੀ ਪਹਿਚਾਣ ਕਰੇਗਾ ਅਤੇ ਡੇਂਗੂ ਨਿਯੰਤਰਣ ਅਤੇ ਪ੍ਰਬੰਧਨ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਮਾਹਿਰ ਟੀਮਾਂ ਭੇਜੇਗਾ

Posted On: 01 NOV 2021 1:15PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਨੇ ਅੱਜ ਡੇਂਗੂ ਦੇ ਨਿਯੰਤਰਣ ਅਤੇ ਪ੍ਰਬੰਧਨ ਲਈ ਕੀਤੇ ਗਏ ਜਨਤਕ ਸਿਹਤ ਉਪਾਵਾਂ ਦੀ ਸਮੀਖਿਆ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਦਿੱਲੀ ਨਾਲ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। 

https://static.pib.gov.in/WriteReadData/userfiles/image/image002V22G.jpg

 

ਕੇਂਦਰੀ ਸਿਹਤ ਮੰਤਰੀ ਨੇ ਦਖਲ ਦੇਣ ਦੀ ਲੋੜ 'ਤੇ ਚਾਨਣ ਪਾਉਂਦਿਆਂ ਕਿਹਾ ਕਿ ਬਹੁਤ ਸਾਰੇ ਗ਼ਰੀਬ ਲੋਕ ਡੇਂਗੂ ਤੋਂ ਪ੍ਰਭਾਵਿਤ ਹੁੰਦੇ ਹਨ, ਜੋ ਪਲੇਟਲੈਟਸ ਦੀ ਗਿਣਤੀ ਘੱਟ ਹੋਣ ਕਾਰਨ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦੇ ਹਨ। ਪ੍ਰਾਥਮਿਕ ਸਿਹਤ ਸੰਭਾਲ ਕੇਂਦਰ ਮੂਲ ਕਾਰਨ ਨੂੰ ਸਮਝੇ ਬਿਨਾਂ ਲੱਛਣਾਂ ਨੂੰ ਦਬਾਉਣ ਲਈ ਐਂਟੀ ਪਾਈਰੇਟਿਕ ਦਵਾਈਆਂ ਲਿਖ ਸਕਦੇ ਹਨ, ਜਿਸ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਕਿਉਂਕਿ ਡੇਂਗੂ ਦੀ ਪਹਿਚਾਣ ਕਰਨ ਲਈ ਟੈਸਟਿੰਗ ਸਭ ਤੋਂ ਮਹੱਤਵਪੂਰਨ ਕਦਮ ਹੈ, ਇਸ ਲਈ ਇਹ ਮੌਤਾਂ ਦੀ ਰਿਪੋਰਟ ਨਹੀਂ ਕੀਤੀ ਹੋਵੇਗੀ ਅਤੇ ਘਟਨਾਵਾਂ ਨੂੰ ਘੱਟ-ਰਿਪੋਰਟ ਕੀਤਾ ਜਾਣਾ ਜਾਰੀ ਰਹੇਗਾ। ਇਸਤੋਂ ਬਾਅਦ ਉਨ੍ਹਾਂ ਨੇ ਅਧਿਕਾਰੀਆਂ ਨੂੰ ਟੈਸਟਿੰਗ ਸਮਰੱਥਾ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸਾਰੇ ਕੇਸਾਂ ਦੀ ਰਿਪੋਰਟ ਕੀਤੀ ਜਾ ਸਕੇ ਅਤੇ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਸਕੇ। 

ਕੇਂਦਰੀ ਮੰਤਰੀ ਨੇ ਕੇਂਦਰ ਅਤੇ ਰਾਜਾਂ ਦਰਮਿਆਨ ਪ੍ਰਭਾਵਸ਼ਾਲੀ ਤਾਲਮੇਲ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਸਮੀਖਿਆ ਦੌਰਾਨ ਉਨ੍ਹਾਂ ਪਾਇਆ ਕਿ ਕੁਝ ਹਸਪਤਾਲ ਡੇਂਗੂ ਦੇ ਮਰੀਜ਼ਾਂ ਨਾਲ ਭਰੇ ਪਏ ਹਨ, ਜਦਕਿ ਬਾਕੀ ਹਸਪਤਾਲਾਂ ਵਿੱਚ ਬੈੱਡ ਖਾਲੀ ਹਨ। ਇਸ ਤਰ੍ਹਾਂ ਸਾਰੇ ਹਿਤਧਾਰਕਾਂ ਵਿਚਕਾਰ ਪ੍ਰਭਾਵੀ ਸੰਚਾਰ ਲਈ ਅੱਗੇ ਦਾ ਰਸਤਾ ਸੁਝਾਇਆ ਗਿਆ। ਉਨ੍ਹਾਂ ਦਿੱਲੀ ਦੇ ਅਧਿਕਾਰੀਆਂ ਨੂੰ ਡੇਂਗੂ ਦੇ ਇਲਾਜ ਲਈ ਕੋਵਿਡ ਬੈੱਡਾਂ ਦੀ ਮੁੜ ਵਰਤੋਂ ਕਰਨ ਦੀ ਸੰਭਾਵਨਾ 'ਤੇ ਗੌਰ ਕਰਨ ਦੀ ਅਪੀਲ ਕੀਤੀ। ਇਹ ਫੈਸਲਾ ਕੀਤਾ ਗਿਆ ਕਿ ਕੇਂਦਰੀ ਸਿਹਤ ਮੰਤਰਾਲੇ ਦੇ ਸਿਹਤ ਅਧਿਕਾਰੀ ਡੇਂਗੂ ਨਾਲ ਨਜਿੱਠਣ ਲਈ ਵਿਸਤ੍ਰਿਤ ਕਾਰਜ ਯੋਜਨਾ ਤਿਆਰ ਕਰਨ ਲਈ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਵਿੱਚ ਆਪਣੇ ਹਮਰੁਤਬਾ ਨਾਲ ਸਹਿਯੋਗ ਕਰਨਗੇ। 

ਡਾ. ਮਾਂਡਵੀਯਾ ਨੇ ਵੈਕਟਰ ਕੰਟਰੋਲ ਨੂੰ ਤੇਜ਼ ਕਰਨ ਦੇ ਯਤਨਾਂ ਵਿੱਚ ਸਾਰੇ ਐੱਮਸੀਡੀਜ਼, ਐੱਨਐੱਮਸੀਡੀਜ਼, ਕੰਟੋਨਮੈਂਟ ਬੋਰਡਾਂ ਅਤੇ ਹੋਰ ਹਿਤਧਾਰਕਾਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ। ਇਹ ਨੋਟ ਕੀਤਾ ਗਿਆ ਕਿ ਹਾਲਾਂਕਿ ਸਿਹਤ ਪ੍ਰਸ਼ਾਸਨ ਵੈਕਟਰ ਨਿਯੰਤਰਣ 'ਤੇ ਆਪਣੇ ਸੰਚਾਰ ਵਿੱਚ ਬਹੁਤ ਪ੍ਰਭਾਵਸ਼ਾਲੀ ਸੀ, ਪਰ ਆਮ ਲੋਕਾਂ ਦੁਆਰਾ ਕੀਤੀ ਗਈ ਕਾਰਵਾਈ 'ਤੇ ਇਨ੍ਹਾਂ ਸੰਦੇਸ਼ਾਂ ਦੀ ਪ੍ਰਭਾਵਸ਼ੀਲਤਾ ਛੁਪੀ ਹੋਈ ਹੈ। ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਮੱਛਰਦਾਨੀ, ਪੂਰੀ ਬਾਂਹ ਦੇ ਕੱਪੜੇ ਅਤੇ ਇਨਡੋਰ ਫੌਗਿੰਗ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ, ਜਦ ਕਿ ਐੱਮਸੀਡੀ ਨੂੰ ਡੇਂਗੂ ਮਰੀਜ਼ਾਂ ਅਤੇ ਆਲ਼ੇ-ਦੁਆਲ਼ੇ ਦੇ 60 ਘਰਾਂ ਵਿੱਚ ਦਾ ਛਿੜਕਾਅ ਕੀਤਾ ਜਾਣਾ ਹੈ। 

ਸਿਹਤ ਮੰਤਰੀ ਨੇ ਘਰਾਂ, ਰੈਸਟੋਰੈਂਟਾਂ, ਉਦਯੋਗਾਂ, ਓਵਰਹੈੱਡ ਟੈਂਕੀਆਂ ਵਿੱਚੋਂ ਪਾਣੀ ਕੱਢਣ ਤੋਂ ਇਲਾਵਾ ਪਾਣੀ ਦੀ ਨਿਯਮਿਤ ਸਪਲਾਈ ਰਹਿਤ ਬਸਤੀਆਂ ਦੀ ਪਹਿਚਾਣ ਕਰਨ 'ਤੇ ਜ਼ੋਰ ਦਿੱਤਾ, ਜਿੱਥੇ ਪਾਣੀ ਇਕੱਠਾ ਕੀਤਾ ਜਾਂਦਾ ਹੈ। ਹਾਲਾਂਕਿ ਕੁਝ ਸਤਹਾਂ ਨੂੰ ਵਿਆਪਕ ਸਫਾਈ ਦੀ ਲੋੜ ਹੁੰਦੀ ਹੈ, ਜਿੱਥੇ ਕੂਲਰ ਅਤੇ ਫਰਿੱਜ ਟਰੇਅ ਦੀ ਤਰ੍ਹਾਂ ਵਾਰ-ਵਾਰ ਪਾਣੀ ਬਦਲਿਆ ਜਾਂਦਾ ਹੈ ਅਤੇ ਟੈਮਫੋਸ ਗ੍ਰੈਨਿਊਲ ਵਰਗੇ ਰਸਾਇਣਾਂ ਦੀ ਵਰਤੋਂ ਲਾਰਵੇ ਦੇ ਨਿਯੰਤਰਣ ਵਿੱਚ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। 

ਡਾ. ਮਨਸੁਖ ਮਾਂਡਵੀਯਾ ਨੂੰ ਜਾਣੂ ਕਰਵਾਇਆ ਗਿਆ ਕਿ ਦਿੱਲੀ ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਲਾਰਵਾ ਕੰਟਰੋਲ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਫੁੱਲਾਂ ਦੇ ਬਰਤਨਾਂ, ਪੰਛੀਆਂ ਲਈ ਖਾਣੇ ਦੇ ਕਟੋਰੇ, ਕੂਲਰਾਂ ਆਦਿ ਵਿਚ ਪਾਣੀ ਸਟੋਰ ਕਰਨਾ ਬੰਦ ਕਰਨ ਲਈ ਸਿਖਲਾਈ ਦੇਣ ਲਈ ਸਕੂਲਾਂ ਵਿਚ ਮੁਹਿੰਮ ਚਲਾਈ ਜਾਵੇਗੀ ਕਿਉਂਕਿ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ। ਗੈਂਬੂਸੀਆ ਵਰਗੀਆਂ ਜੈਵਿਕ ਲਾਰਵਾਸਾਈਡ ਮੱਛੀਆਂ ਨੂੰ 163 ਥਾਵਾਂ 'ਤੇ ਛੱਡਿਆ ਗਿਆ ਹੈ। ਦਿੱਲੀ ਸਰਕਾਰ ਨੇ ਡੇਂਗੂ ਨੂੰ ਇੱਕ ਨੋਟੀਫਾਈਡ ਬਿਮਾਰੀ ਐਲਾਨਿਆ ਹੈ, ਜਿਸ ਨਾਲ ਇਸ ਬਿਮਾਰੀ ਦੀ ਰਿਪੋਰਟਿੰਗ ਅਤੇ ਨਿਗਰਾਨੀ ਵਿੱਚ ਵਾਧਾ ਹੋਇਆ ਹੈ। ਦਿੱਲੀ ਵਿੱਚ ਬੁਖ਼ਾਰ ਦੇ ਸਾਰੇ ਮਾਮਲਿਆਂ, ਡੇਂਗੂ ਦੇ ਸ਼ੱਕੀ ਮਾਮਲਿਆਂ ਅਤੇ ਪੁਸ਼ਟੀ ਕੀਤੇ ਕੇਸਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਸਾਰੇ ਹਸਪਤਾਲਾਂ ਨੂੰ ਮੱਛਰਾਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਵਾਲੀਆਂ ਸਾਈਟਾਂ ਵਿੱਚ ਬਦਲ ਦਿੱਤਾ ਗਿਆ ਹੈ; ਕਿਉਂਕਿ ਰੋਗਵਾਹਕ ਸੰਕਰਮਿਤ ਵਿਅਕਤੀਆਂ ਤੋਂ ਕੀਟਾਣੂ ਪ੍ਰਾਪਤ ਕਰਦੇ ਹਨ ਅਤੇ ਇਸ ਨੂੰ ਆਪਣੀ ਸੰਤਾਨ ਵਿੱਚ ਵੀ ਸੰਚਾਰਿਤ ਕਰਨ ਦੇ ਯੋਗ ਹੁੰਦੇ ਹਨ।

ਹਾਲਾਂਕਿ ਸਿਰਫ 10% ਕੇਸ ਗੁੰਝਲਦਾਰ ਹਨ ਅਤੇ ਮੌਤ ਦਰ ਸ਼ਾਇਦ ਹੀ ਕਦੇ 1% ਨੂੰ ਪਾਰ ਕਰਦੀ ਹੈ, ਦਿੱਲੀ ਸਰਕਾਰ ਦੇ ਸਾਰੇ ਸਿਹਤ ਅਧਿਕਾਰੀਆਂ ਨੇ ਕੇਂਦਰੀ ਸਿਹਤ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਸਾਰੇ ਹਿਤਧਾਰਕਾਂ ਦੀ ਮਦਦ ਨਾਲ ਸਮੱਸਿਆ ਨੂੰ ਕਾਬੂ ਕੀਤਾ ਜਾਵੇਗਾ। ਮੀਟਿੰਗ ਵਿੱਚ ਡੇਂਗੂ ਨੂੰ ਨਿਸ਼ਾਨਾ ਬਣਾਉਣ ਲਈ ਵਿਕਸਤ ਕੀਤੇ ਗਏ ਨਵੇਂ ਟੀਕਿਆਂ ਬਾਰੇ ਵੀ ਚਰਚਾ ਕੀਤੀ ਗਈ। 

ਕੇਂਦਰੀ ਸਿਹਤ ਮੰਤਰੀ ਨੇ ਕੇਂਦਰੀ ਸਿਹਤ ਸਕੱਤਰ ਨੂੰ ਡੇਂਗੂ ਦੇ ਜ਼ਿਆਦਾ ਸਰਗਰਮ ਮਾਮਲਿਆਂ ਵਾਲੇ ਰਾਜਾਂ ਦੀ ਪਹਿਚਾਣ ਕਰਨ ਅਤੇ ਮਾਹਿਰਾਂ ਦੀ ਟੀਮ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਰਾਜਾਂ ਦੀਆਂ ਵਧੀਆ ਕਾਰਜ ਪ੍ਰਣਾਲੀਆਂ ਨੂੰ ਬਾਅਦ ਦੀਆਂ ਸਮੀਖਿਆ ਮੀਟਿੰਗਾਂ ਵਿੱਚ ਸ਼ਾਮਲ ਕੀਤਾ ਜਾਣਾ ਹੈ। 

ਮੀਟਿੰਗ ਵਿੱਚ ਕੇਂਦਰੀ ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ, ਐੱਨਐੱਚਐੱਮ ਵਿੱਚ ਐਡੀਸ਼ਨਲ ਸਕੱਤਰ ਅਤੇ ਮਿਸ਼ਨ ਡਾਇਰੈਕਟਰ ਸ਼੍ਰੀ ਵਿਕਾਸ ਸ਼ੀਲ, ਐਡੀਸ਼ਨਲ ਸਕੱਤਰ (ਸਿਹਤ) ਸ਼੍ਰੀਮਤੀ ਆਰਤੀ ਆਹੂਜਾ, ਐੱਨਸੀਡੀਸੀ ਦੇ ਡਾਇਰੈਕਟਰ ਡਾ. ਐੱਸ ਕੇ ਸਿੰਘ ਅਤੇ ਕੇਂਦਰੀ ਸਿਹਤ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਦਿੱਲੀ ਵਿੱਚ ਐਡੀਸ਼ਨਲ ਮੁੱਖ ਸਕੱਤਰ (ਸਿਹਤ) ਸ਼੍ਰੀ ਭੁਪਿੰਦਰ ਭੱਲਾ ਨੇ ਕੇਂਦਰੀ ਸ਼ਾਸਿਤ ਪ੍ਰਦੇਸ਼ ਸਿਹਤ ਅਧਿਕਾਰੀਆਂ ਦੇ ਵਫ਼ਦ ਦੀ ਅਗਵਾਈ ਕੀਤੀ। 

 

************

 

ਐੱਮਵੀ/ਜੀਐੱਸ 


(Release ID: 1768804) Visitor Counter : 182