ਇਸਪਾਤ ਮੰਤਰਾਲਾ

ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਜੀਵਨ ਨਾਲ ਜੁੜੇ ਸਾਰੇ ਖੇਤਰਾਂ ਦੇ ਲੋਕਾਂ ਲਈ ਟ੍ਰੇਨਿੰਗ ਦੇ ਮਹੱਤਵ ‘ਤੇ ਚਾਨਣਾ ਪਾਇਆ

Posted On: 01 NOV 2021 10:55AM by PIB Chandigarh

ਮਾਨਯੋਗ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਕੱਲ੍ਹ ਨੈਸ਼ਨਲ ਅਕਾਦਮੀ ਆਵ੍ ਡਾਇਰੈਕਟ ਟੈਕਸ ਨਾਗਪੁਰ ਦਾ ਦੌਰਾ ਕੀਤਾ। ਅਕਾਦਮੀ ਵਿੱਚ ਪ੍ਰਿੰਸੀਪਲ ਡਾਇਰਕੈਟਰ ਜਨਰਲ (ਟ੍ਰੇਂਨਿੰਗ) ਸ਼੍ਰੀਮਤੀ ਰੂਬੀ ਸ਼੍ਰੀਵਾਸਤਵ ਅਤੇ ਅਕਾਦਮੀ ਦੇ ਹੋਰ ਫੈਕਲਟੀ ਮੈਂਬਰਾਂ ਨੇ ਇਸਪਾਤ ਮੰਤਰੀ ਦਾ ਸੁਆਗਤ ਕੀਤਾ।

ਐਤਵਾਰ 31 ਅਕਤੂਬਰ 2021 ਨੂੰ ਇਸਪਾਤ ਮੰਤਰੀ ਨੇ ਐੱਨਏਡੀਟੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਪਰਿਸਰ ਵਿੱਚ ਸਥਿਤ ਪ੍ਰਸ਼ਾਸਨਿਕ ਭਵਨ ਦੇ ਅਭਿਲੇਖਾਗਾਰ ਅਨੁਭਾਗ ਵਿੱਚ ਲੈ ਜਾਇਆ ਗਿਆ। ਅਭਿਲੇਖਾਗਾਰ ਵਿੱਚ ਇਨਕਮ ਟੈਕਸ ਵਿਭਾਗ ਵਿੱਚ ਟ੍ਰੇਂਨਿੰਗ ਦਾ ਇਤਿਹਾਸ ਸੰਕਲਿਤ ਹੈ ਅਤੇ ਇਸ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਬਾਅਦ ਵਿੱਚ ਉਨ੍ਹਾਂ ਨੂੰ ਅਕਾਦਮੀ ਕੈਂਪਸ ਦਾ ਦੌਰਾ ਵੀ ਕਰਵਾਇਆ ਗਿਆ। ਇਸ ਦੌਰਾਨ ਕੇਂਦਰੀ ਮੰਤਰੀ ਨੇ ਫੈਕਲਟੀ ਮੈਂਬਰਾਂ ਨੂੰ ਸੰਬੋਧਿਤ ਕੀਤਾ ਅਤੇ ਆਪਣੇ ਗਿਆਨਵਾਨ ਵਿਚਾਰ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ।

 ਇਸਪਾਤ ਮੰਤਰੀ ਨੇ ਸ਼ੁਰੂਆਤ ਵਿੱਚ ਐੱਨਏਡੀਟੀ ਟੀਮ ਨੂੰ ਇਸ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਐੱਨਏਡੀਟੀ ਦੁਆਰਾ ਪ੍ਰਦਾਨ ਕੀਤੇ ਗਏ ਸਿਖਲਾਈ ਵਾਤਾਵਰਣ ‘ਤੇ ਇਸ ਦੇ ਪ੍ਰਭਾਵ ਲਈ ਵਧਾਈ ਦਿੱਤੀ। ਸ਼੍ਰੀ ਸਿੰਘ ਨੇ ਸਿਖਿਆਰਥੀ ਅਤੇ ਜੀਵਨ ਨਾਲ ਜੁੜੇ ਸਾਰੇ ਖੇਤਰਾਂ ਦੇ ਲੋਕਾਂ ਲਈ ਟ੍ਰੇਨਿੰਗ ਦੇ ਮਹੱਤਵ ‘ਤੇ ਚਾਨਣਾ ਪਾਇਆ ਅਤੇ ਸਰਵਉੱਤਮ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਨ ਦੇ ਸੰਬੰਧ ਵਿੱਚ ਸਿਖਲਾਈ ਦ੍ਰਿਸ਼ਟੀਕੋਣ ਦੇ ਬਾਰੇ ਵਿੱਚ ਵੀ ਸੰਖੇਪ ਵਿੱਚ ਗੱਲ ਕੀਤੀ; ਇਨ੍ਹਾਂ ਵਿੱਚ ਰਵੱਈਏ ਦੀ ਸਿਖਲਾਈ ,ਸੰਵਾਦਾਤਮਕ ਸਿਖਲਾਈ ਅਤੇ ਕਾਨੂੰਨ ਦੀ ਨਵੀਨਤਮ ਸਥਿਤੀ ਸਾਂਝਾ ਕਰਨਾ ਸ਼ਾਮਿਲ ਹੈ। ਉਨ੍ਹਾਂ ਨੇ ਪ੍ਰੇਰਕ ਦੇ ਰੂਪ ਵਿੱਚ ਟ੍ਰੇਨਰ ਦੀ ਭੂਮਿਕਾ ‘ਤੇ ਜ਼ੋਰ ਦਿੱਤਾ, ਜੋ ਸਰੀਰਿਕ ਅਤੇ ਮਾਨਸਿਕ ਵਿਕਾਸ ਸੁਨਿਸ਼ਚਿਤ ਕਰਨਗੇ।

ਸ਼੍ਰੀ ਸਿੰਘ 1984 ਬੈਚ ਦੇ ਯੂਪੀ ਕੈਡਰ ਦੇ ਸੇਵਾ-ਮੁਕਤ ਆਈਏਐੱਸ ਅਧਿਕਾਰੀ ਹਨ, ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਅਤੇ ਕਾਰਜਖੇਤਰਾਂ ਵਿੱਚ 25 ਵਰ੍ਹਿਆਂ ਤੋਂ ਅਧਿਕ ਸਮੇਂ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਸ਼੍ਰੀ ਸਿੰਘ ਨੇ ਰਾਜ ਅਤੇ ਕੇਂਦਰ ਵਿੱਚ ਕਈ ਪ੍ਰਮੁੱਖ ਅਹੁਦਿਆਂ ‘ਤੇ ਕਾਰਜ ਕੀਤਾ ਹੈ। ਉਹ ਲਗਾਤਾਰ ਚਾਰ ਵਰ੍ਹਿਆਂ ਤੱਕ ਉੱਤਰ ਪ੍ਰਦੇਸ਼ ਦੇ ਰਾਮਪੁਰ, ਬਾਰਾਬੰਕੀ, ਹਮੀਰਪੁਰ ਅਤੇ ਫਤਿਹਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ, ਯੂਪੀ ਹੈਂਡਲੂਮ ਕਾਰਪੋਰੇਸ਼ਨ ਵਿੱਚ ਜਨਰਲ ਮੈਨੇਜਰ ਅਤੇ ਉੱਤਰ ਪ੍ਰਦੇਸ਼ ਗ੍ਰੇਟਰ ਨੋਇਡਾ ਅਥਾਰਟੀ ਵਿੱਚ ਐਡੀਸ਼ਨਲ ਕਾਰਜਕਾਰੀ ਅਧਿਕਾਰੀ ਦੇ ਅਹੁਦੇ ‘ਤੇ ਸਾਲ 2021 ਤੋਂ 2005 ਤੱਕ ਸੇਵਾਰਤ ਸਨ।

ਯੂਪੀ ਕੈਡਰ ਵਿੱਚ ਆਈਏਐੱਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਸ਼੍ਰੀ ਸਿੰਘ ਨੂੰ ਇੰਡੀਆ ਰੈਵੇਨਿਊ ਸਰਵਿਸ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇੰਡੀਆ ਰੈਵੇਨਿਊ ਸਰਵਿਸ ਦੇ 1982 ਬੈਚ ਦੇ ਨਾਲ ਨੈਸ਼ਨਲ ਅਕੈਡਮੀ ਆਵ੍ ਡਾਇਰੈਕਟ ਟੈਕਸ ਨਾਗਪੁਰ ਵਿੱਚ ਟ੍ਰੇਨਿੰਗ ਪ੍ਰਾਪਤ ਕੀਤੀ ਸੀ। 2010 ਵਿੱਚ ਆਈਏਐੱਸ ਤੋਂ ਸਵੈਇੱਛਕ ਸੇਵਾ-ਮੁਕਤੀ ਲੈਣ ਦੇ ਬਾਅਦ ਉਹ ਸਰਗਰਮ ਰਾਜਨੀਤੀ ਵਿੱਚ ਸ਼ਾਮਿਲ ਹੋ ਗਏ ਅਤੇ ਜੂਨ 2010 ਵਿੱਚ ਰਾਜਸਭਾ ਲਈ ਚੁਣੇ ਗਏ।

ਉਦੋਂ ਤੋਂ ਸ਼੍ਰੀ ਸਿੰਘ ਨੇ ਸੰਸਦ ਦੀਆਂ ਪ੍ਰਤਿਸ਼ਿਠਤ ਕਮੇਟੀਆਂ ਦੇ ਮੈਂਬਰ ਦੇ ਰੂਪ ਵਿੱਚ ਰਾਸ਼ਟਰੀ ਪੱਧਰ ‘ਤੇ ਨੀਤੀ ਨਿਰਮਾਣ ਅਤੇ ਸ਼ਾਸਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਰੇਲਵੇ ਡੀਓਪੀਟੀ ਅਤੇ ਗ੍ਰਹਿ ਵਿਭਾਗ ਵਿੱਚ ਸਥਾਈ ਕਮੇਟੀਆਂ ਅਤੇ ਵਿਦੇਸ਼ ਅਤੇ ਗ੍ਰਹਿ ਵਿਭਾਗ ਦੀਆਂ ਸਲਾਹਕਾਰ ਕਮੇਟੀਆਂ ਦੇ ਮੈਂਬਰ ਦੇ ਰੂਪ ਵਿੱਚ ਕਾਰਜ ਕੀਤਾ। ਸਤੰਬਰ 2018 ਤੋਂ ਮਈ 2019 ਤੱਕ ਸ਼੍ਰੀ ਸਿੰਘ ਨੇ ਉਦਯੋਗ ਕਮੇਟੀ ਦੇ ਪ੍ਰਧਾਨ ਦੇ ਰੂਪ ਵਿੱਚ ਕਾਰਜ ਕੀਤਾ।

******


ਐੱਮਵੀ/ਐੱਸਕੇਐੱਸ



(Release ID: 1768720) Visitor Counter : 105