ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ 18ਵੇਂ ਭਾਰਤ–ਆਸੀਆਨ ਸਮਿਟ ਦੀ ਸਹਿ–ਪ੍ਰਧਾਨਗੀ ਕੀਤੀ

Posted On: 28 OCT 2021 7:09PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਸੀਆਨ’ (ASEAN) ਦੇ ਮੌਜੂਦਾ ਚੇਅਰਮੈਨ ਬਰੂਨੇਈ ਦੇ ਮਹਾਮਹਿਮ ਸੁਲਤਾਨ ਹਾਜੀ ਹਸਨਅਲ ਬੋਲਕੀਆ ਦੇ ਸੱਦੇ ਤੇ 18ਵੇਂ ਭਾਰਤਆਸੀਆਨ ਸਮਿਟ ਚ ਹਿੱਸਾ ਲਿਆ। ਇਹ ਸਮਿਟ ਵਰਚੁਅਲ ਢੰਗ ਨਾਲ ਆਯੋਜਿਤ ਕੀਤਾ ਗਿਆ ਤੇ ਇਸ ਵਿੱਚ ਆਸੀਆਨ ਦੇ ਮੈਂਬਰ ਦੇਸ਼ਾਂ ਦੇ ਸਿਆਸੀ ਆਗੂਆਂ ਨੇ ਹਿੱਸਾ ਲਿਆ।

ਭਾਰਤਆਸੀਆਨ ਸਾਂਝੇਦਾਰੀ ਦੀ 30ਵੀਂ ਵਰ੍ਹੇਗੰਢ ਦੀ ਵਰਨਣਯੋਗ ਉਪਲਬਧੀ ਤੇ ਚਾਨਣਾ ਪਾਉਂਦਿਆਂ ਇਨ੍ਹਾਂ ਸਾਰੇ ਰਾਜਨੇਤਾਵਾਂ ਨੇ ਸਾਲ 2022 ਨੂੰ ਭਾਰਤਆਸੀਆਨ ਦੋਸਤੀ ਵਰ੍ਹੇ’ ਵਜੋਂ ਐਲਾਨਿਆ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੀ ਐਕਟ ਈਸਟ ਨੀਤੀ’ ਅਤੇ ਵਿਆਪਕ ਹਿੰਦੂਪ੍ਰਸ਼ਾਂਤ ਵਿਜ਼ਨ ਲਈ ਭਾਰਤ ਦੇ ਵਿਜ਼ਨ ਚ ਆਸੀਆਨ ਦੀ ਕੇਂਦਰੀ ਭੂਮਿਕਾ ਨੂੰ ਉਜਾਗਰ ਕੀਤਾ। ਹਿੰਦਪ੍ਰਸ਼ਾਂਤ ਲੀ ਆਸੀਆਨ ਆਊਟਲੁਕ (ਏਓਆਈਪੀ) ਅਤੇ ਭਾਰਤ ਦੀ ਹਿੰਦਪ੍ਰਸ਼ਾਂਤ ਮਹਾਸਾਗਰ ਪਹਿਲ (ਆਈਪੀਓਆਈ) ਵਿਚਾਲੇ ਤਾਲਮੇਲ ਉੱਤੇ ਪੂਰਾ ਭਰੋਸਾ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਤੇ ਆਸੀਆਨ ਦੇ ਰਾਜਨੇਤਾਵਾਂ ਨੇ ਇਸ ਖੇਤਰ ਵਿੱਚ ਸ਼ਾਂਤੀਸਥਿਰਤਾ ਤੇ ਖ਼ੁਸ਼ਹਾਲੀ ਲਈ ਸਹਿਯੋਗ ਉੱਤੇ ਭਾਰਤਆਸੀਆਨ ਸੰਯੁਕਤ ਬਿਆਨ’ ਦੀ ਤਾਈਦ ਕੀਤੇ ਜਾਣ ਦਾ ਸੁਆਗਤ ਕੀਤਾ।

ਕੋਵਿਡ-19 ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਖੇਤਰ ਵਿੱਚ ਮਹਾਮਾਰੀ ਵਿਰੁੱਧ ਲੜਾਈ ਚ ਭਾਰਤ ਦੇ ਅਣਥੱਕ ਪ੍ਰਯਤਨਾਂ ਨੂੰ ਉਜਾਗਰ ਕੀਤਾ ਅਤੇ ਇਸ ਦਿਸ਼ਾ ਵਿੱਚ ਆਸੀਆਨ ਦੀਆਂ ਪਹਿਲਾਂ ਲਈ ਲੋੜੀਂਦੇ ਸਮਰਥਨ ਨੂੰ ਵੀ ਦੁਹਰਾਇਆ। ਭਾਰਤ ਨੇ ਮਿਆਂਮਾਰ ਲਈ ਆਸੀਆਨ ਮਾਨਵਤਾਵਾਦੀ ਪਹਿਲ ਵਿੱਚ 200,000 ਅਮਰੀਕੀ ਡਾਲਰ ਅਤੇ ਆਸੀਆਨ ਦੇ ਕੋਵਿਡ-19 ਰਿਸਪੌਂਸ ਫੰਡ ਵਿੱਚ 10 ਲੱਖ ਡਾਲਰ ਦੀ ਡਾਕਟਰੀ ਸਪਲਾਈ ਦਾ ਯੋਗਦਾਨ ਪਾਇਆ ਹੈ।

ਇਨ੍ਹਾਂ ਨੇਤਾਵਾਂ ਨੇ ਭੌਤਿਕਡਿਜੀਟਲ ਅਤੇ ਲੋਕਾਂ ਵਿਚਾਲੇ ਪਰਸਪਰ ਕ੍ਰਿਆਵਾਂ ਸਮੇਤ ਵਿਆਪਕ ਅਰਥਾਂ ਵਿੱਚ ਭਾਰਤ-ਆਸੀਆਨ ਦੀ ਸ਼ਮੂਲੀਅਤ ਨੂੰ ਵਧਾਉਣ ਲਈ ਆਪਣੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਭਾਰਤ-ਆਸੀਆਨ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੇ ਆਸੀਆਨ ਸੱਭਿਆਚਾਰਕ ਵਿਰਾਸਤੀ ਸੂਚੀ ਦੀ ਤਿਆਰੀ ਲਈ ਭਾਰਤ ਦੇ ਸਮਰਥਨ ਦਾ ਐਲਾਨ ਕੀਤਾ। ਵਪਾਰ ਅਤੇ ਨਿਵੇਸ਼ 'ਤੇਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ ਤੋਂ ਬਾਅਦ ਦੀ ਆਰਥਿਕ ਪੁਨਰਸੁਰਜੀਤੀ ਨੂੰ ਯਕੀਨੀ ਬਣਾਉਣ ਲਈ ਸਪਲਾਈਲੜੀ ਦੇ ਵਿਵਿਧੀਕਰਣ ਅਤੇ ਮਜ਼ਬੂਤ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾਨਾਲ ਹੀ ਇਸ ਸਬੰਧ ਵਿੱਚ ਭਾਰਤ-ਆਸੀਆਨ ਐੱਫਟੀਏ ਵਿੱਚ ਸੁਧਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਆਸੀਆਨ ਦੇਸ਼ਾਂ ਦੇ ਸਿਆਸਤਦਾਨਾਂ ਨੇ ਵੈਕਸੀਨ ਦੀ ਸਪਲਾਈ ਰਾਹੀਂਖਾਸ ਕਰਕੇ ਮੌਜੂਦਾ ਕੋਵਿਡ-19 ਮਹਾਮਾਰੀ ਦੌਰਾਨ ਇਸ ਖੇਤਰ ਵਿੱਚ ਇੱਕ ਭਰੋਸੇਮੰਦ ਸਾਂਝੇਦਾਰ ਵਜੋਂ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਨ੍ਹਾਂ ਸਿਆਸਤਦਾਨਾਂ ਨੇ ਹਿੰਦਪ੍ਰਸ਼ਾਂਤ ਖੇਤਰ ਵਿੱਚ ਆਸੀਆਨ ਦੀ ਕੇਂਦਰੀ ਭੂਮਿਕਾ ਲਈ ਭਾਰਤ ਵੱਲੋਂ ਲੋੜੀਂਦੇ ਸਮਰਥਨ ਦਾ ਵੀ ਸੁਆਗਤ ਕੀਤਾ ਅਤੇ ਇਸ ਦੇ ਨਾਲ ਹੀ ਸਾਰੇ ਸਿਆਸਤਦਾਨਾਂ ਦੇ ਸਾਂਝੇ ਬਿਆਨ ਰਾਹੀਂ ਇਸ ਖੇਤਰ ਵਿੱਚ ਭਾਰਤ-ਆਸੀਆਨ ਸਹਿਯੋਗ ਨੂੰ ਹੋਰ ਵਧਾਉਣ ਦੀ ਆਸ ਪ੍ਰਗਟਾਈ।

ਇਨ੍ਹਾਂ ਚਰਚਾਵਾਂ ਵਿੱਚ ਦੱਖਣੀ ਚੀਨ ਸਾਗਰ ਅਤੇ ਆਤੰਕਵਾਦ ਸਮੇਤ ਸਾਂਝੇ ਹਿਤਾਂ ਅਤੇ ਗੰਭੀਰ ਚਿੰਤਾ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਵੀ ਸ਼ਾਮਲ ਕੀਤਾ ਗਿਆ। ਦੋਵੇਂ ਧਿਰਾਂ ਨੇ ਅੰਤਰਰਾਸ਼ਟਰੀ ਕਾਨੂੰਨਖਾਸ ਤੌਰ 'ਤੇ UNCLOS ਦੀ ਪਾਲਣਾ ਸਮੇਤ ਖੇਤਰ ਵਿੱਚ ਨਿਯਮ-ਅਧਾਰਿਤ ਆਦੇਸ਼ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਨ੍ਹਾਂ ਨੇਤਾਵਾਂ ਨੇ ਦੱਖਣੀ ਚੀਨ ਸਾਗਰ ਵਿੱਚ ਸ਼ਾਂਤੀਸਥਿਰਤਾਸੁਰੱਖਿਆ ਅਤੇ ਸੁਰੱਖਿਆ ਨੂੰ ਕਾਇਮ ਰੱਖਣ ਅਤੇ ਇਸ ਨੂੰ ਉਤਸ਼ਾਹਿਤ ਕਰਨ ਅਤੇ ਇੱਕ ਖਾਸ ਖੇਤਰ ਵਿੱਚ ਨੇਵੀਗੇਸ਼ਨ ਅਤੇ ਜਹਾਜ਼ਾਂ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਦੇ ਵਿਸ਼ੇਸ਼ ਮਹੱਤਵ ਦੀ ਪੁਸ਼ਟੀ ਕੀਤੀ।

ਭਾਰਤ ਅਤੇ ਆਸੀਆਨ ਇੱਕ ਵਿਸ਼ਾਲਮਜ਼ਬੂਤ ਅਤੇ ਬਹੁਪੱਖੀ ਸਬੰਧਾਂ ਦਾ ਆਨੰਦ ਮਾਣਦੇ ਹਨ ਅਤੇ 18ਵੇਂ ਭਾਰਤ-ਆਸੀਆਨ ਸੰਮੇਲਨ ਨੇ ਇਸ ਸਬੰਧ ਦੇ ਵੱਖ-ਵੱਖ ਪੱਖਾਂ ਦੀ ਸਮੀਖਿਆ ਕਰਨ ਅਤੇ ਉੱਚ ਪੱਧਰ 'ਤੇ ਭਾਰਤ-ਆਸੀਆਨ ਰਣਨੀਤਕ ਸਾਂਝੇਦਾਰੀ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਦਾ ਮੌਕਾ ਪ੍ਰਦਾਨ ਕੀਤਾ ਹੈ।

 

 

 ************

ਡੀਐੱਸ/ਏਕੇ



(Release ID: 1767396) Visitor Counter : 168