ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ "ਏਆਈ ਫਾਰ ਡੇਟਾ ਡਰਿਵਨ ਗਵਰਨੈਂਸ" ਥੀਮ 'ਤੇ "ਏਆਈ ਪੇ ਚਰਚਾ" ਦਾ ਆਯੋਜਨ ਕਰੇਗਾ
Posted On:
28 OCT 2021 10:42AM by PIB Chandigarh
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (ਐੱਨਈਜੀਡੀ) ਦੁਆਰਾ 28 ਅਕਤੂਬਰ, 2021 ਨੂੰ “ਏਆਈ ਫਾਰ ਡੇਟਾ ਡਰਿਵਨ ਗਵਰਨੈਂਸ” (ਅੰਕੜਿਆਂ ‘ਤੇ ਅਧਾਰਿਤ ਸ਼ਾਸਨ ਲਈ ਆਰਟੀਫਿਸ਼ਲ ਇੰਟੈਲੀਜੈਂਸ) ਥੀਮ ਉੱਤੇ ਇੱਕ ਹੋਰ ਏਆਈ ਪੇ ਚਰਚਾ (ਏਆਈ ਡਾਇਲੌਗ) ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੈਸ਼ਨ ਦਾ ਉਦੇਸ਼ ਆਲਮੀ ਬਿਹਤਰੀਨ ਪਿਰਤਾਂ ਦੇ ਨਾਲ-ਨਾਲ ਡੇਟਾ ਸੰਚਾਲਿਤ ਅਤੇ ਏਆਈ-ਸਮਰਥਿਤ ਸ਼ਾਸਨ ਦੇ ਮਹੱਤਵ ਨੂੰ ਕਵਰ ਕਰਨਾ ਹੈ।
ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੀ ਇੱਕ ਪਹਿਲ, ਏਆਈ ਪੇ ਚਰਚਾ ਪੈਨਲ ਵਿਚਾਰ-ਵਟਾਂਦਰੇ ਦੀ ਇੱਕ ਲੜੀ ਹੈ ਜਿਸ ਵਿੱਚ ਸਰਕਾਰ ਅਤੇ ਉਦਯੋਗ ਦੇ ਵਿਭਿੰਨ ਆਲਮੀ ਅਤੇ ਸਵਦੇਸ਼ੀ ਲੀਡਰ, ਖੋਜਕਰਤਾ ਅਤੇ ਸਿੱਖਿਆ ਸ਼ਾਸਤਰੀ ਆਰਟੀਫਿਸ਼ਲ ਇੰਟੈਲੀਜੈਂਸ, ਸਬੰਧਿਤ ਕੇਸ ਅਧਿਐਨ, ਆਲਮੀ ਬਿਹਤਰੀਨ ਪਿਰਤਾਂ, ਇਨੋਵੇਸ਼ਨਾਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕਰਦੇ ਹਨ।
‘ਏਆਈ ਫਾਰ ਡਾਟਾ ਡਰਿਵਨ ਗਵਰਨੈਂਸ’ ਸੈਸ਼ਨ ਵਿੱਚ ਪਬਲਿਕ ਸੈਕਟਰ, ਰੱਖਿਆ ਅਤੇ ਸੁਰੱਖਿਆ, ਡਾਕ ਸੇਵਾਵਾਂ ਅਤੇ ਭਵਿੱਖ ਦੇ ਸ਼ਹਿਰਾਂ ਲਈ ਆਰਟੀਫਿਸ਼ਲ ਇੰਟੈਲੀਜੈਂਸ (AI) ਦਾ ਲਾਭ ਉਠਾਉਣ ਬਾਰੇ ਬੋਲਣ ਵਾਲੇ ਮਾਹਿਰ ਸ਼ਾਮਲ ਹੋਣਗੇ। ਕੋਵਿਡ-19 ਮਹਾਮਾਰੀ ਦੇ ਕਠਿਨ ਸਮੇਂ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮਹੱਤਵਪੂਰਨ ਏਆਈ-ਸੰਚਾਲਿਤ ਸਮਾਧਾਨਾਂ ਉੱਤੇ ਇੱਕ ਪੇਸ਼ਕਾਰੀ ਵੀ ਹੋਵੇਗੀ।
ਭਾਰਤ ਸਰਕਾਰ ਦੁਆਰਾ ਅਜਿਹੀਆਂ ਪਹਿਲਾਂ ਵਿਕਸਿਤ ਟੈਕਨੋਲੋਜੀਆਂ ਦੀ ਸ਼ਕਤੀ ਅਤੇ ਉਹਨਾਂ ਦੇ ਨੀਤੀਗਤ ਪ੍ਰਭਾਵਾਂ ਨੂੰ ਸਮਝਣ ਅਤੇ ਉਨ੍ਹਾਂ ਦੀ ਵਰਤੋਂ ਕਰਨ ਵੱਲ ਇੱਕ ਕਦਮ ਹੈ।
ਈਵੈਂਟ ਦੇਖਣ ਲਈ, https://bit.ly/3mGSmeh 'ਤੇ ਰਜਿਸਟਰ ਕਰੋ।
ਇਸ ਤੋਂ ਇਲਾਵਾ, ਈਵੈਂਟ ਨੂੰ ਲਾਈਵ ਸਟ੍ਰੀਮ ਕੀਤਾ ਜਾਵੇਗਾ
• https://youtu.be/bNcd0quKAyU
• https://fb.me/e/2yVdaSZHp
*********
ਆਰਕੇਜੇ/ਐੱਮ
(Release ID: 1767393)
Visitor Counter : 181