ਪ੍ਰਧਾਨ ਮੰਤਰੀ ਦਫਤਰ

18ਵਾਂ ਆਸਿਆਨ - ਭਾਰਤ ਸਿਖਰ ਸੰ‍ਮੇਲਨ (28 ਅਕ‍ਤੂਬਰ, 2021) ਅਤੇ 16ਵਾਂ ਪੂਰਵੀ ਏਸ਼ੀਆ ਸਿਖਰ ਸੰ‍ਮੇਲਨ (27 ਅਕ‍ਤੂਬਰ, 2021)

Posted On: 25 OCT 2021 7:26PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਬਰੁਨੇਈ ਦੇ ਸੁਲਤਾਨ ਦੇ ਸੱਦੇ ’ਤੇ 28 ਅਕਤੂਬਰ2021 ਨੂੰ ਵਰਚੁਅਲੀ ਆਯੋਜਿਤ ਹੋਣ ਵਾਲੇ 18ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ ਵਿੱਚ ਭਾਗ ਲੈਣਗੇ ।  ਸਿਖਰ ਸੰਮੇਲਨ ਵਿੱਚ ਆਸਿਆਨ ਦੇਸ਼ਾਂ ਦੇ ਰਾਜ ਦੇ ਮੁੱਖੀ/ਸਰਕਾਰ ਦੇ ਮੁੱਖੀ ਭਾਗ ਲੈਣਗੇ ।

18ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ ਵਿੱਚ ਆਸਿਆਨ-ਭਾਰਤ ਰਣਨੀਤਕ ਸਾਂਝੇਦਾਰੀ ਦੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਕੋਵਿਡ-19 ਅਤੇ ਸਿਹਤਵਪਾਰ ਅਤੇ ਵਣਜਕਨੈਕ‍ਟੀਵਿਟੀ ਅਤੇ ਸਿੱਖਿਆ ਅਤੇ ਸੱਭਿਆਚਾਰ ਸਹਿਤ ਪ੍ਰਮੁੱਖ ਖੇਤਰਾਂ ਵਿੱਚ ਹੋਈ ਤਰੱਕੀ ਦਾ ਜਾਇਜਾ ਲਿਆ ਜਾਵੇਗਾ ।  ਮਹਾਮਾਰੀ ਦੇ ਬਾਅਦ ਅਰਥਵਿਵਸਥਾ ਦੇ ਪਟਰੀ ’ਤੇ ਆਉਣ ਸਹਿਤ ਮਹੱਤਵਪੂਰਨ ਖੇਤਰੀ ਅਤੇ ਅੰਤਰਰਾਸ਼ਟਰੀ ਵਿਕਾਸ ’ਤੇ ਵੀ ਚਰਚਾ ਕੀਤੀ ਜਾਵੇਗੀ । 

ਆਸਿਆਨ-ਭਾਰਤ ਸਿਖਰ ਸੰਮੇਲਨ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਹ ਭਾਰਤ ਅਤੇ ਆਸਿਆਨ ਨੂੰ ਉੱਚਤਮ ਪੱਧਰ ’ਤੇ ਜੁੜਨ ਦਾ ਅਵਸਰ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਨਵੰਬਰ ਵਿੱਚ ਵਰਚੁਅਲੀ ਆਯੋਜਿਤ 17ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ ਵਿੱਚ ਭਾਗ ਲਿਆ ਸੀ । 18ਵਾਂ ਆਸਿਆਨ-ਭਾਰਤ ਸਿਖਰ ਸੰਮੇਲਨ ਨੌਵਾਂ ਆਸਿਆਨ-ਭਾਰਤ ਸਿਖਰ ਸੰਮੇਲਨ ਹੋਵੇਗਾ ਜਿਸ ਵਿੱਚ ਉਹ ਭਾਗ ਲੈਣਗੇ ।

ਆਸਿਆਨ - ਭਾਰਤ ਰਣਨੀਤਕ ਸਾਂਝੇਦਾਰੀ ਸਾਂਝਾ ਭੂਗੋਲਿਕਇਤਿਹਾਸਕ ਅਤੇ ਸਮਾਜਕ ਵਿਕਾਸ  ਦੇ ਸੰਬੰਧਾਂ ਦੀ ਮਜ਼ਬੂਤ ਨੀਂਹ ’ਤੇ ਖੜ੍ਹੀ ਹੈ। ਆਸਿਆਨ ਸਾਡੀ ਐਕਟ ਈਸਟ ਪਾਲਸੀ ਅਤੇ ਇੰਡੋ- ਪੈਸਿਫਿਕ ਦੀ ਸਾਡੀ ਵਿਆਪਕ ਪਰਿਕਲ‍ਪਨਾ ਦਾ ਕੇਂਦਰ ਹੈ। ਸਾਲ 2022 ਵਿੱਚ ਆਸਿਆਨ-ਭਾਰਤ  ਦੇ ਸੰਬੰਧਾਂ ਦੇ 30 ਸਾਲ ਪੂਰੇ ਹੋ ਰਹੇ ਹਨ । ਭਾਰਤ ਅਤੇ ਆਸਿਆਨ ਵਿੱਚ ਅਨੇਕ ਸੰਵਾਦ ਤੰਤਰ ਹਨ ਜੋ ਨਿਯਮਿਤ ਰੂਪ ਨਾਲ ਮਿਲਦੇ ਹਨਜਿਸ ਵਿੱਚ ਇੱਕ ਸਿਖਰ ਸੰਮੇਲਨਮੰਤਰੀ ਪੱਧਰ ਬੈਠਕਾਂ ਅਤੇ ਸੀਨੀਅਰ ਅਧਿਕਾਰੀਆਂ ਦੀਆਂ ਬੈਠਕਾਂ ਸ਼ਾਮਲ ਹਨ । 

ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਅਗਸਤ 2021 ਵਿੱਚ ਆਸਿਆਨ-ਭਾਰਤ ਵਿਦੇਸ਼ ਮੰਤਰੀਆਂ ਦੀ ਬੈਠਕ ਅਤੇ ਈਏਐੱਸ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਭਾਗ ਲਿਆ । ਵਣਜ ਅਤੇ ਉਦਯੋਗ ਰਾਜ ਮੰਤਰੀਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਸਤੰਬਰ 2021 ਵਿੱਚ ਵਰਚੁਅਲੀ ਆਯੋਜਿਤ ਆਸਿਆਨ ਆਰਥਕ ਮੰਤਰੀਆਂ+ਭਾਰਤ ਪਰਾਮਰਸ਼ ਵਿੱਚ ਭਾਗ ਲਿਆਜਿੱਥੇ ਮੰਤਰੀਆਂ ਨੇ ਆਰਥਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਆਪਣੀ ਪ੍ਰਤਿਬੱਧਤਾ ਦੀ ਪੁਸ਼ਟੀ ਕੀਤੀ ।

ਪ੍ਰਧਾਨ ਮੰਤਰੀ 27 ਅਕਤੂਬਰ2021 ਨੂੰ ਹੋਣ ਵਾਲੇ 16ਵੇਂ ਪੂਰਵੀ ਏਸ਼ੀਆ ਸਿਖਰ ਸੰਮੇਲਨ ਵਿੱਚ ਵੀ ਵਰਚੁਅਲੀ ਸ਼ਾਮਲ ਹੋਣਗੇ । ਪੂਰਵੀ ਏਸ਼ੀਆ ਸਿਖਰ ਸੰਮੇਲਨ ਭਾਰਤ - ਪ੍ਰਸ਼ਾਂਤ ਵਿੱਚ ਪ੍ਰਮੁੱਖ ਨੇਤਾਵਾਂ  ਦੀ ਅਗਵਾਈ ਵਾਲਾ ਮੰਚ ਹੈ। 2005 ਵਿੱਚ ਆਪਣੀ ਸਥਾਪਨਾ ਦੇ ਬਾਅਦ ਤੋਂਇਸ ਨੇ ਪੂਰਵੀ ਏਸ਼ੀਆ  ਦੇ ਰਣਨੀਤਕ ਅਤੇ ਭੂ-ਰਾਜਨੀਤਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 10 ਆਸਿਆਨ ਮੈਂਬਰ ਦੇਸ਼ਾਂ ਦੇ ਇਲਾਵਾਪੂਰਵੀ ਏਸ਼ੀਆ ਸਿਖਰ ਸੰਮੇਲਨ ਵਿੱਚ ਭਾਰਤਚੀਨਜਾਪਾਨਕੋਰਿਆ ਲੋਕ-ਰਾਜਆਸਟ੍ਰੇਲਿਆਨਿਊਜੀਲੈਂਡਸੰਯੁਕਤ ਰਾਜ ਅਮਰੀਕਾ ਅਤੇ ਰੂਸ ਸ਼ਾਮਲ ਹਨ

ਭਾਰਤਪੂਰਵੀ ਏਸ਼ੀਆ ਸਿਖਰ ਸੰਮੇਲਨ ਦਾ ਸੰਸਥਾਪਕ ਮੈਂਬਰ ਹੋਣ ਦੇ ਨਾਤੇਪੂਰਵੀ ਏਸ਼ੀਆ ਸਿਖਰ ਸੰਮੇਲਨ ਨੂੰ ਮਜ਼ਬੂਤ ਕਰਨ ਅਤੇ ਸਮਕਾਲੀ ਚੁਣੌਤੀਆਂ ਨਾਲ ਨਿਪਟਨ ਲਈ ਇਸ ਨੂੰ ਹੋਰ ਅਧਿਕ ਪ੍ਰਭਾਵੀ ਬਣਾਉਣ ਲਈ ਪ੍ਰਤਿਬੱਧ ਹੈ। ਇਹ ਆਸਿਆਨ ਆਉਟਲੁਕ ਔਨ ਇੰਡੋ ਪੈਸਿਫਿਕ (ਏਓਆਈਪੀ)  ਅਤੇ ਇੰਡੋ-ਪੈਸਿਫਿਕ ਓਸ਼ਨ ਇਨੀਸ਼ਿਏਟਿਵ (ਆਈਪੀਓਆਈ) ਦੇ ਜੁੜਨ ਨਾਲ ਸਬੰਧਿਤ ਭਾਰਤ- ਪ੍ਰਸ਼ਾਂਤ ਵਿੱਚ ਵਿਵਹਾਰਕ ਸਹਿਯੋਗ ਨੂੰ ਅੱਗੇ ਵਧਾਉਣ ਲਈ ਇੱਕ ਮਹੱਤਵਪੂਰਨ ਮੰਚ ਹੈ।

16ਵੇਂ ਪੂਰਵੀ ਏਸ਼ੀਆ ਸਿਖਰ ਸੰਮੇਲਨ ਵਿੱਚ ਨੇਤਾ ਸਮੁੰਦਰੀ ਸੁਰੱਖਿਆਆਤੰਕਵਾਦਕੋਵਿਡ-19 ਵਿੱਚ ਸਹਿਯੋਗ ਸਹਿਤ ਖੇਤਰੀ ਅਤੇ ਅੰਤਰਰਾਸ਼ਟਰੀ ਹਿੱਤ ਅਤੇ ਚਿੰਤਾ ਦੇ ਮਾਮਲਿਆਂ ’ਤੇ ਚਰਚਾ ਕਰਨਗੇ ।  ਨੇਤਾਵਾਂ ਤੋਂ ਇਹ ਵੀ ਅਪੇਖਿਆ ਕੀਤੀ ਜਾਂਦੀ ਹੈ ਕਿ ਉਹ ਟੂਰਿਜਮ ਅਤੇ ਗ੍ਰੀਨ ਰਿਕਵਰੀ ਦੇ ਮਾਧਿਅਮ ਰਾਹੀਂ ਮਾਨਸਿਕ ਸਿਹਤਆਰਥਕ ਸੁਧਾਰ ’ਤੇ ਘੋਸ਼ਣਾਵਾਂ/ਐਲਾਨ ਨੂੰ ਸਵੀਕਾਰ ਕਰੇਜਿਨ੍ਹਾਂ ਨੂੰ ਭਾਰਤ ਦੁਆਰਾ ਸਹਿ-ਪ੍ਰਾਯੋਜਿਤ ਕੀਤਾ ਜਾ ਰਿਹਾ ਹੈ।

*****

ਡੀਐੱਸ/ਐੱਸਐੱਚ



(Release ID: 1766690) Visitor Counter : 161