ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਿਧਾਰਥ ਨਗਰ, ਉੱਤਰ ਪ੍ਰਦੇਸ਼ ’ਚ 9 ਮੈਡੀਕਲ ਕਾਲਜਾਂ ਦਾ ਉਦਘਾਟਨ


ਸਿਧਾਰਥਨਗਰ, ਏਟਾਹ, ਹਰਦੋਈ, ਪ੍ਰਤਾਪਗੜ੍ਹ, ਗ਼ਾਜ਼ੀਪੁਰ, ਮਿਰਜ਼ਾਪੁਰ ਤੇ ਜੌਨਪੁਰ ਨੂੰ ਮਿਲੇ ਨਵੇਂ ਮੈਡੀਕਲ ਕਾਲਜ

“ਉੱਤਰ ਪ੍ਰਦੇਸ਼ ਦੀ ਡਬਲ ਇੰਜਣ ਵਾਲੀ ਸਰਕਾਰ ਬਹੁਤ ਸਾਰੇ ਕਰਮ ਯੋਗੀਆਂ ਦੀ ਦਹਾਕਿਆਂ ਬੱਧੀ ਸਖ਼ਤ ਮਿਹਨਤ ਦਾ ਨਤੀਜਾ ਹੈ ”

“ਮਾਧਵ ਪ੍ਰਸਾਦ ਤ੍ਰਿਪਾਠੀ ਦਾ ਨਾਮ ਮੈਡੀਕਲ ਕਾਲਜ ਵਿੱਚੋਂ ਬਾਹਰ ਆਉਣ ਵਾਲੇ ਨੌਜਵਾਨ ਡਾਕਟਰਾਂ ਨੂੰ ਨਿਰੰਤਰ ਜਨ–ਸੇਵਾ ਲਈ ਪ੍ਰੇਰਨਾ ਦਿੰਦਾ ਰਹੇਗਾ ”

“ਜਿਸ ਪੂਰਵਾਂਚਲ, ਉੱਤਰ ਪ੍ਰਦੇਸ਼ ਨੂੰ ਦਿਮਾਗ਼ੀ ਬੁਖ਼ਾਰ (meningitis) ਕਾਰਨ
ਹੋਣ ਵਾਲੀਆਂ ਮੌਤਾਂ ਕਰਕੇ ਬਦਨਾਮ ਕਰ ਦਿੱਤਾ ਗਿਆ ਸੀ, ਉਹੀ ਪੂਰਵਾਂਚਲ ਪੂਰਬੀ ਭਾਰਤ ਨੂੰ ਸਿਹਤ ਦਾ ਨਵਾਂ ਉਜਾਲਾ ਦੇਣ ਵਾਲਾ ਹੈ ”

“ਜਦੋਂ ਸਰਕਾਰ ਸੰਵੇਦਨਸ਼ੀਲ ਹੋਵੇ, ਗ਼ਰੀਬਾਂ ਦਾ ਦਰਦ ਸਮਝਣ ਲਈ ਮਨ ’ਚ ਦਯਾ ਭਾਵ ਹੋਵੇ, ਤਦ ਅਜਿਹੀਆਂ ਪ੍ਰਾਪਤੀਆਂ ਹੁੰਦੀਆਂ ਹਨ ”

“ਇੰਨੇ ਜ਼ਿਆਦਾ ਮੈਡੀਕਲ ਕਾਲਜਾਂ ਦਾ ਸਮਰਪਣ ਰਾਜ ਵਿੱਚ ਬੇਮਿਸਾਲ ਹੈ। ਅਜਿਹਾ ਪਹਿਲਾਂ ਕਦੇ ਨਹੀਂ ਵਾਪਰਿਆ ਤੇ ਅਜਿਹਾ ਹੁਣ ਕਿਉਂ ਵਾਪਰ ਰਿਹਾ ਹੈ, ਇਸ ਦਾ ਕੇਵਲ ਇੱਕੋ ਕਾਰਨ ਹੈ – ਸਿਆਸੀ ਇੱਛਾ–ਸ਼ਕਤੀ ਤੇ ਸਿਆਸੀ ਤਰਜੀਹ ”

“2017 ਤੱਕ ਉੱਤਰ ਪ੍ਰਦੇਸ਼ ਦੇ ਸਰਕਾਰੀ ਮੈਡੀਕਲ ਕਾਲਜਾਂ ’ਚ ਸਿਰਫ਼ 1900 ਮੈਡੀਕਲ ਸੀਟਾਂ ਸਨ। ਡਬਲ ਇੰਜਣ ਵਾਲੀ ਸਰਕਾਰ ਨੇ ਕੇਵਲ ਚਾਰ ਸਾਲਾਂ ਦੇ ਸਮੇਂ ’ਚ 1,900 ਤੋਂ ਵੱਧ ਸੀਟਾਂ ਹੋਰ ਜੋੜੀਆਂ ਹਨ ”

Posted On: 25 OCT 2021 11:59AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਿਧਾਰਥਨਗਰ, ਉੱਤਰ ਪ੍ਰਦੇਸ਼ ’ਚ 9 ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ। ਇਹ ਨੌਂ ਮੈਡੀਕਲ ਕਾਲਜ ਸਿਧਾਰਥਨਗਰ, ਏਟਾਹ, ਹਰਦੋਈ, ਪ੍ਰਤਾਪਗੜ੍ਹ, ਫ਼ਤਿਹਪੁਰ, ਦਿਓਰੀਆ, ਗ਼ਾਜ਼ੀਪੁਰ, ਮਿਰਜ਼ਾਪੁਰ ਤੇ ਜੌਨਪੁਰ ਜ਼ਿਲ੍ਹਿਆਂ ’ਚ ਹਨ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਰਾਜਪਾਲ ਤੇ ਮੁੱਖ ਮੰਤਰੀ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵੀ ਮੌਜੂਦ ਸਨ।

ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਉੱਤਰ ਪ੍ਰਦੇਸ਼ ਦੀ ਸਰਕਾਰ ਅਨੇਕ ਕਰਮਯੋਗੀਆਂ ਦੀ ਦਹਾਕਿਆਂ ਬੱਧੀ ਦੀ ਤਪੱਸਿਆ ਦਾ ਫਲ ਹੈ। ਉਨ੍ਹਾਂ ਕਿਹਾ ਕਿ ਸਿਧਾਰਥ ਨਗਰ ਦੇ ਨਵੇਂ ਮੈਡੀਕਲ ਕਾਲਜ ਦਾ ਨਾਮ ਬਾਬੂ ਦੇ ਨਾਂਅ ਉੱਤੇ ਰੱਖਣਾ ਉਨ੍ਹਾਂ ਦੀ ਸੇਵਾ–ਭਾਵਨਾ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਨਾਮ ਬਾਬੂ ਦਾ ਨਾਮ ਇੱਥੋਂ ਪੜ੍ਹ ਕੇ ਨਿੱਕਲਣ ਵਾਲੇ ਨੌਜਵਾਨ ਡਾਕਰਾਂ ਨੂੰ ਜਨ–ਸੇਵਾ ਦੀ ਨਿਰੰਤਰ ਪ੍ਰੇਰਣਾ ਵੀ ਦੇਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਂ ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਨਾਲ ਲਗਭਗ ਢਾਈ ਹਜ਼ਾਰ ਨਵੇਂ ਬਿਸਤਰੇ ਤਿਆਰ ਹੋਏ ਹਨ, ਪੰਜ ਹਜ਼ਾਰ ਤੋਂ ਵੱਧ ਡਾਕਟਰ ਤੇ ਪੈਰਾ–ਮੈਡੀਕਲ ਲਈ ਰੋਜ਼ਗਾਰ ਦੇ ਨਵੇਂ ਮੌਕੇ ਬਣੇ ਹਨ। ਉਨ੍ਹਾਂ ਕਿਹਾ,‘ਇਸ ਦੇ ਨਾਲ ਹੀ ਹਰ ਸਾਲ ਸੈਂਕੜੇ ਨੌਜਵਾਨਾਂ ਲਈ ਮੈਡੀਕਲ ਦੀ ਪੜ੍ਹਾਈ ਦਾ ਨਵਾਂ ਰਾਹ ਖੁੱਲ੍ਹਾ ਹੈ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿਮਾਗ਼ੀ ਬੁਖ਼ਾਰ (meningitis)   ਨਾਲ ਹੋਈਆਂ ਦੁਖਦਾਈ ਮੌਤਾਂ ਕਾਰਣ ਪਿਛਲੀਆਂ ਸਰਕਾਰਾਂ ਨੇ ਪੂਰਵਾਂਚਲ ਦਾ ਅਕਸ ਖ਼ਰਾਬ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅੱਜ ਉਹੀ ਪੂਰਵਾਂਚਲ, ਉਹੀ ਉੱਤਰ ਪ੍ਰਦੇਸ਼, ਪੂਰਬੀ ਭਾਰਤ ਨੂੰ ਸਿਹਤ ਦਾ ਨਵਾਂ ਉਜਾਲਾ ਦੇਣ ਵਾਲਾ ਹੈ।

ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਜਦੋਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਜੀ ਸੰਸਦ ਮੈਂਬਰ ਸਨ, ਤਦ ਉਨ੍ਹਾਂ ਸੰਸਦ ’ਚ ਉੱਤਰ ਪ੍ਰਦੇਸ਼ ਦੀ ਮਾੜੀ ਮੈਡੀਕਲ ਵਿਵਸਥਾ ਦੀ ਕਹਾਣੀ ਸੁਣਾਈ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਉੱਤਰ ਪ੍ਰਦੇਸ਼ ਦੇ ਲੋਕ ਵੇਖ ਰਹੇ ਹਨ ਕਿ ਜਦੋਂ ਯੋਗੀ ਜੀ ਨੂੰ ਜਨ–ਸਾਧਾਰਣ ਦੀ ਸੇਵਾ ਦਾ ਮੌਕਾ ਦਿੱਤਾ, ਤਾਂ ਕਿਵੇਂ ਉਨ੍ਹਾਂ ਨੇ ਦਿਮਾਗ਼ੀ ਬੁਖ਼ਾਰ (meningitis)    ਨੂੰ ਵਧਣ ਤੋਂ ਰੋਕ ਦਿੱਤਾ ਤੇ ਇਸ ਖੇਤਰ ਦੇ ਹਜ਼ਾਰਾਂ ਬੱਚਿਆਂ ਦਾ ਜੀਵਨ ਬਚਾ ਲਿਆ। ਉਨ੍ਹਾਂ ਕਿਹਾ,‘ਸਰਕਾਰ ਜਦੋਂ ਸੰਵੇਦਨਸ਼ੀਲ ਹੋਵੇ, ਗ਼ਰੀਬ ਦਾ ਦਰਦ ਸਮਝਣ ਲਈ ਮਨ ਵਿੱਚ ਦਯਾ–ਭਾਵਨਾ ਹੋਵੇ, ਤਾਂ ਇਸੇ ਤਰ੍ਹਾਂ ਕੰਮ ਹੁੰਦਾ ਹੈ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਇਤਿਹਾਸ ’ਚ ਕਦੇ ਇੱਕੋ ਵੇਲੇ ਇੰਨੇ ਮੈਡੀਕਲ ਕਾਲਜਾਂ ਦਾ ਉਦਘਾਟਨ ਨਹੀਂ ਹੋਇਆ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ,‘ਪਹਿਲਾਂ ਅਜਿਹਾ ਨਹੀਂ ਹੁੰਦਾ ਸੀ ਤੇ ਹੁਣ ਇੰਝ ਕਿਉਂ ਹੋ ਰਿਹਾ ਹੈ। ਇਸ ਦਾ ਇੱਕੋ ਕਾਰਨ ਹੈ – ਸਿਆਸੀ ਇੱਛਾ–ਸ਼ਕਤੀ ਤੇ ਸਿਆਸੀ ਤਰਜੀਹ।’ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸੱਤ ਵਰ੍ਹੇ ਪਹਿਲਾਂ ਜੋ ਸਰਕਾਰ ਦਿੱਲੀ ’ਚ ਸੀ ਤੇ ਚਾਰ ਸਾਲ ਪਹਿਲਾਂ ਜੋ ਇੱਥੇ ਉੱਤਰ ਪ੍ਰਦੇਸ਼ ਦੀ ਸਰਕਾਰ ਸੀ, ਉਹ ਸਿਰਫ਼ ਵੋਟਾਂ ਲਈ ਕੰਮ ਕਰਦੀ ਸੀ, ਤਦ ਕਿਤੇ ਡਿਸਪੈਂਸਰ ਦੀ, ਕਿਤੇ ਛੋਟੇ–ਵੱਡੇ ਹਸਪਤਾਲ ਦਾ ਐਲਾਨ ਕਰ ਕੇ ਬੈਠ ਜਾਂਦੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲਾਂ–ਬੱਧੀ ਤੱਕ ਜਾਂ ਤਾਂ ਇਮਾਰਤ ਨਹੀਂ ਬਣਦੀ ਸੀ ਤੇ ਜੇ ਬਣਦੀ ਵੀ ਸੀ, ਤਾਂ ਮਸ਼ੀਨਾਂ ਨਹੀਂ ਹੁੰਦੀਆਂ ਸਨ ਦੋਵੇਂ ਹੋ ਗਈਆਂ, ਤਾਂ ਡਾਕਟਰ ਤੇ ਦੂਜਾ ਸਟਾਫ਼ ਨਹੀਂ ਹੁੰਦਾ ਸੀ। ਉਨ੍ਹਾਂ ਕਿਹਾ ਕਿ ਉੱਪਰੋਂ ਗ਼ਰੀਬਾਂ ਦੇ ਹਜ਼ਾਰਾਂ ਕਰੋੜ ਰੁਪਏ ਲੁੱਟਣ ਵਾਲੀ ਸਗੋਂ ਭ੍ਰਿਸ਼ਟਾਚਾਰ ਦਾ ਸਾਇਕਲ ਚੌਵੀ ਘੰਟੇ ਵੱਖਰਾ ਚੱਲਦਾ ਰਹਿੰਦਾ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੋਂ ਪਹਿਲਾਂ ਸਾਡੇ ਦੇਸ਼ ’ਚ ਮੈਡੀਕਲ ਸੀਟਾਂ 90 ਹਜ਼ਾਰ ਤੋਂ ਘੱਟ ਸਨ। ਬੀਤੇ ਸੱਤ ਸਾਲਾਂ ’ਚ ਦੇਸ਼ ਵਿੱਚ ਮੈਡੀਕਲ ਦੀਆਂ 60 ਹਜ਼ਾਰ ਨਵੀਂਆਂ ਸੀਟਾਂ ਜੋੜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਉੱਤਰ ਪ੍ਰਦੇਸ਼ ’ਚ ਵੀ 2017 ਤੱਕ ਮੈਡੀਕਲ ਦੀਆਂ ਕੇਵਲ 1900 ਸੀਟਾਂ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸਨ ਜਦ ਕਿ ਡਬਲ ਇੰਜਣ ਵਾਲੀ ਸਰਕਾਰ ਵਿੱਚ ਪਿਛਲੇ ਚਾਰ ਸਾਲਾਂ ’ਚ ਹੀ 1,900 ਤੋਂ ਵੱਧ ਮੈਡੀਕਲ ਸੀਟਾਂ ਦਾ ਵਾਧਾ ਕੀਤਾ ਗਿਆ ਹੈ।

 

 

 

 

 

 

 

 

 

 

***

ਡੀਐੱਸ/ਏਕੇ



(Release ID: 1766408) Visitor Counter : 234