ਪੇਂਡੂ ਵਿਕਾਸ ਮੰਤਰਾਲਾ
ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਇੱਕ ਹਫਤੇ ਵਿੱਚ 152 ‘ਸਕਸ਼ਮ’ (ਵਿੱਤੀ ਸਾਖਰਤਾ ਅਤੇ ਸੇਵਾ ਵੰਡ ਕੇਂਦਰ) ਕੇਂਦਰ ਸ਼ੁਰੂ ਕੀਤੇ ਗਏ
ਇਹ ਕੇਂਦਰ ਗ੍ਰਾਮੀਣ ਖੇਤਰਾਂ ਵਿੱਚ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਪਰਿਵਾਰਾਂ ਦੀਆਂ ਬੁਨਿਆਦੀ ਵੰਡ ਜ਼ਰੂਰਤਾਂ ਲਈ ਇੱਕ ਹੀ ਸਥਾਨ ‘ਤੇ ਸਾਰੇ ਸਮਾਧਾਨ ਮੁਹਾਇਆ ਕਰਾਏਗਾ
ਸਕਸ਼ਮ ਐੱਪ ਸਾਮੁਦਾਇਕ ਸੰਸਾਧਾਨ ਵਿਅਕਤੀ ਨੂੰ ਹਰੇਕ ਐੱਸਐੱਚਜੀ ਅਤੇ ਪਿੰਡਾਂ ਵਿੱਚ ਵੱਖ-ਵੱਖ ਵਿੱਤੀ ਸੇਵਾਵਾਂ ਦੇ ਪ੍ਰਸਾਰ ਨੂੰ ਜਾਣਨ ਵਿੱਚ ਮਦਦ ਕਰੇਗਾ
Posted On:
22 OCT 2021 12:22PM by PIB Chandigarh
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ, ਗ੍ਰਾਮੀਣ ਵਿਕਾਸ ਮੰਤਰਾਲੇ ਨੇ ਦੀਨਦਿਆਲ ਅੰਤਯੋਦਯ ਯੋਜਨਾ ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਦੇ ਤਹਿਤ 13 ਰਾਜਾਂ ਦੇ 77 ਜ਼ਿਲ੍ਹਿਆਂ ਵਿੱਚ 4-8 ਅਕਤੂਬਰ, 2021 ਦੇ ਦੌਰਾਨ ਕੁਲ 152 ਵਿੱਤੀ ਸਾਖਰਤਾ ਅਤੇ ਸੇਵਾ ਵੰਡ ਕੇਂਦਰ (ਸਮਰਥ ਕੇਂਦਰ) ਸ਼ੁਰੂ ਕੀਤੇ ਗਏ।
ਵਿੱਤੀ ਸਾਖਰਤਾ ਅਤੇ ਸੇਵਾ ਵੰਡ ਕੇਂਦਰ (ਸੀਐੱਫਐੱਲ ਐਂਡ ਐੱਸਡੀ) ਗ੍ਰਾਮੀਣ ਖੇਤਰਾਂ ਵਿੱਚ ਸਵੈ ਸਹਾਇਤਾ ਸਮੂਹ (ਐੱਸਐੱਚਜੀ) ਪਰਿਵਾਰਾਂ ਦੀਆਂ ਬੁਨਿਆਦੀ ਵਿੱਤੀ ਜ਼ਰੂਰਤਾਂ ਲਈ ਇੱਕ ਜਗ੍ਹਾ ਸਾਰੇ ਵਿੱਤੀ ਸਮਾਧਨ ਸੇਵਾ/ਸਿੰਗਲ ਵਿੰਡੋ ਸਿਸਟਮ ਦੇ ਰੂਪ ਵਿੱਚ ਕਾਰਜ ਕਰੇਗਾ। ਇਸ ਕੇਂਦਰ ਦਾ ਮੁੱਖ ਉਦੇਸ਼ ਵਿੱਤੀ ਸਾਖਰਤਾ ਪ੍ਰਦਾਨ ਕਰਨਾ ਅਤੇ ਐੱਸਐੱਚਜੀ ਮੈਂਬਰਾਂ ਅਤੇ ਗ੍ਰਾਮੀਣ ਗ਼ਰੀਬਾਂ ਨੂੰ ਵਿੱਤੀ ਸੇਵਾਵਾਂ (ਬਚਤ, ਰਿਣ, ਬੀਮਾ, ਪੈਨਸ਼ਨ ਆਦਿ) ਦੀ ਪਹੁੰਚ ਦੀ ਸੁਵਿਧਾ ਪ੍ਰਦਾਨ ਕਰਨਾ ਹੈ। ਇਨ੍ਹਾਂ ਕੇਂਦਰਾਂ ਦਾ ਪ੍ਰਬੰਧਨ ਮੁੱਖ ਰੂਪ ਵਿੱਚ ਕਲੱਸਟਰ ਲੈਵਲ ਫੈਡਰੇਸ਼ਨਾਂ (ਸੀਐੱਲਐੱਫ) ਦੇ ਪੱਧਰ ‘ਤੇ ਐੱਮਐੱਚਜੀ ਨੈਟਵਰਕ ਦੁਆਰਾ ਟਰੇਂਡ ਕਮਿਊਨਿਟੀ ਰਿਸੋਰਸ ਪਰਸਨਜ਼ (ਸੀਆਰਪੀ) ਦੀ ਮਦਦ ਨਾਲ ਕੀਤਾ ਜਾਏਗਾ।
ਬ੍ਰਜਸੁੰਦਰਪੁਰ ਪਿੰਡ,ਰਣਪੁਰ ਬਲਾਕ, ਨਯਾਗੜ ਜ਼ਿਲ੍ਹਾ, ਓਡੀਸ਼ਾ
ਇਨ੍ਹਾਂ ਟਰੇਂਡ ਸੀਆਰਪੀ ਨੂੰ ਜ਼ਿਲ੍ਹੇ ਦੇ ਲੀਡ ਬੈਂਕ ਦੁਆਰਾ ਸਥਾਪਿਤ ਗ੍ਰਾਮੀਣ ਸਵੈਰੋਜ਼ਗਾਰ ਸਿਖਲਾਈ ਸੰਸਥਾਨਾਂ (ਆਰਐੱਸਈਟੀਆਈ) ਵਿੱਚ 6 ਦਿਨਾਂ ਰਿਹਾਇਸ਼ੀ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਲੋਕਪ੍ਰਿਯ ਰੂਪ ਨਾਲ ਵਿੱਤੀ ਸਾਖਰਤਾ ਸਮੁਦਾਏ ਸੰਸਾਧਨ ਵਿਅਕਤੀ (ਐੱਫਐੱਲ ਸੀਆਰਪੀ) ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਨੂੰ ਸਥਾਨਕ ਭਾਸਾਵਾਂ ਵਿੱਚ ਇੱਕ ਟ੍ਰੇਂਨਿੰਗ ਟੂਲ ਕਿਟ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਗੋਵਿੰਦਪੁਰ ਪਿੰਡ, ਗੁਈਜਾਨ ਬਲਾਕ, ਤਿਨਸੁਕੀਆ ਜ਼ਿਲ੍ਹਾ, ਅਸਾਮ
ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਓਆਰਡੀ) ਨੇ “ਸਕਸ਼ਮ” ਨਾਮਕ ਇੱਕ ਮੋਬਾਈਲ ਅਤੇ ਵੈਬ-ਅਧਾਰਿਤ ਐਪਲੀਕੇਸ਼ਨ ਵੀ ਵਿਕਸਿਤ ਕੀਤਾ ਹੈ ਜਿਸ ਦਾ ਉਪਯੋਗ ਇਸ ਕੇਂਦਰ ਦੇ ਸਮੁਦਾਇਕ ਸੰਸਾਧਨ ਵਿਅਕਤ ਦੁਆਰਾ ਹਰੇਕ ਐੱਸਐੱਚਜੀ ਅਤੇ ਪਿੰਡ ਵਿੱਚ ਵੱਖ-ਵੱਖ ਵਿੱਤੀ ਸੇਵਾਵਾਂ ਦੇ ਪ੍ਰਸਾਰ ਜਾਣਨ ਲਈ ਕੀਤਾ ਜਾਏਗਾ। ਇਸ ਦੇ ਨਾਲ ਹੀ ਵਿਅਕਤੀ ਪ੍ਰਮੁੱਖ ਕਮੀਆਂ ਨੂੰ ਪਹਿਚਾਣ ਕਰਕੇ ਉਸ ਦੇ ਅਨੁਸਾਰ ਸਿਖਲਾਈ ਅਤੇ ਲੋੜੀਂਦੀ ਵਿੱਤੀ ਸੇਵਾਵਾਂ ਪ੍ਰਦਾਨ ਕਰੇਗਾ। ਇਹ ਐਪਲੀਕੇਸ਼ਨ ਸਮੇਂ-ਸਮੇਂ ‘ਤੇ ਚਲਾਏ ਜਾ ਰਹੇ ਪ੍ਰੋਗਰਾਮ ਦੇ ਅਸਰ ਨੂੰ ਮਾਪੇਗਾ ਅਤੇ ਜੇਕਰ ਜ਼ਰੂਰਤ ਪਈ ਤਾਂ ਉਸ ਦਰਮਿਆਨ ਸੁਧਾਰ ਦੀ ਰਣਨੀਤੀ ‘ਤੇ ਵੀ ਕੰਮ ਕਰੇਗਾ।
ਸਿਰਸੋਦ ਪਿੰਡ, ਕਰੇਰਾਪ੍ਰਖੰਡ, ਸ਼ਿਵਪੁਰੀ ਜ਼ਿਲ੍ਹਾ, ਐੱਮਪੀ
ਦੇਸ਼ ਦੇ 13 ਰਾਜਾਂ ਨੇ ਗ੍ਰਾਮੀਣ ਆਜੀਵਿਕਾ ਮਿਸ਼ਨਾਂ (ਐੱਸਆਰਐੱਲਐੱਮ) ਨੂੰ ਲੈ ਕੇ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਪ੍ਰੋਗਰਾਮ ਆਯੋਜਿਤ ਕੀਤਾ ਹੈ ਜਿਸ ਵਿੱਚ ਮਹਿਲਾ ਐੱਸਐੱਚਜੀ ਮੈਂਬਰਾਂ, ਵਿੱਤੀ ਸਾਖਰਤਾ ਸੰਸਾਧਨ ਵਿਅਕਤੀਆਂ, ਬੈਂਕਰਾਂ, ਜ਼ਿਲ੍ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ , ਜਨ ਪ੍ਰਤਿਨਿਧੀਆਂ ਅਤੇ ਹੋਰ ਮਹੱਤਵਪੂਰਨ ਅਧਿਕਾਰੀਆਂ ਨੇ ਲਾਂਚ ਪ੍ਰੋਗਰਾਮ ਵਿੱਚ ਹਿੱਸਾ ਲਿਆ ਹੈ। ਰਾਜਾਂ ਵਿੱਚ ਅਸਾਮ, ਛੱਤੀਸਗੜ੍ਹ, ਗੁਜਰਾਤ, ਹਿਮਾਚਲ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਮੇਘਾਲਿਆ, ਮਹਾਰਾਸ਼ਟਰ, ਓਡੀਸ਼ਾ, ਰਾਜਸਥਾਨ, ਸਿੱਕਮ, ਤ੍ਰਿਪੁਰਾ ਅਤੇ ਉੱਤਰ ਪ੍ਰਦੇਸ਼ ਸ਼ਾਮਿਲ ਹਨ। ਉਪਰੋਕਤ ਰਾਜਾਂ ਦੇ ਕੇਂਦਰਾਂ ਦੇ ਅਨੁਭਵਾਂ ਦੇ ਅਧਾਰ ‘ਤੇ, ਹੋਰ ਐੱਸਆਈਐੱਲਐੱਮ ਅਤੇ ਰਹਿਤ ਜ਼ਰੂਰੀ ਬਲਾਕਾਂ ਵਿੱਚ ਇਸ ਪਹਿਲ ਨੂੰ ਵਧਾਇਆ ਜਾਏਗਾ।
ਗੰਧਾਰਿਆ ਪਿੰਡ, ਛਪਰਾ ਸਦਰ ਪ੍ਰਖੰਡ, ਚਤਰਾ ਜ਼ਿਲ੍ਹਾ, ਝਾਰਖੰਡ
*****
ਏਪੀਸੀ/ਜੇਕੇ/ਆਈਏ
(Release ID: 1765869)
Visitor Counter : 252