ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਭਾਰਤ ਸਰਕਾਰ ਵਿੱਚ ਲੰਬਿਤ ਮਾਮਲੇ ਦੇ ਨਿਪਟਾਰੇ ਲਈ 2 ਅਕਤੂਬਰ ਨੂੰ ਸ਼ੁਰੂ ਕੀਤੇ ਗਏ ਵਿਸ਼ੇਸ਼ ਅਭਿਯਾਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਡਾ. ਜਿਤੇਂਦਰ ਸਿੰਘ ਨੇ ਕਿਹਾ ਅਭਿਯਾਨ ਸ਼ੁਰੂ ਹੋਣ ਦੇ 20 ਦਿਨਾਂ ਦੇ ਅੰਦਰ ਹੀ ਇੱਕ ਲੱਖ ਵਰਗ ਫੁੱਟ ਤੋਂ ਅਧਿਕ ਦੀ ਜਗ੍ਹਾ ਖਾਲੀ ਕੀਤੀ ਗਈ ਅਤੇ ਲਗਭਗ ਚਾਰ ਲੱਖ ਬੇਕਾਰ ਪਈਆਂ ਫਾਈਲਾਂ ਦਾ ਨਿਪਟਾਨ ਕੀਤਾ ਗਿਆ
ਦਫਤਰ ਪਰਿਸਰ ਵਿੱਚ ਇੱਕਠਾ ਫਾਲਤੂ ਕਬਾੜ ਅਤੇ ਪ੍ਰਯੋਗ ਵਿੱਚ ਨਾ ਆਉਣ ਵਾਲੇ ਸਮਾਨ ਨੂੰ ਹਟਾਉਣ ਲਈ ਸਵੱਛਤਾ ਅਭਿਯਾਨ ਜਾਰੀ ਰਹੇਗਾ: ਡਾ. ਜਿਤੇਂਦਰ ਸਿੰਘ
Posted On:
20 OCT 2021 6:15PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਸਪੇਸ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 2 ਅਕਤੂਬਰ ਨੂੰ ਆਪਣੇ ਪ੍ਰਭਾਵ ਦੇ ਤਹਿਤ 9 ਵਿਭਾਗਾਂ/ ਮੰਤਰਾਲਿਆਂ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਨ ਲਈ ਸ਼ੁਰੂ ਕੀਤੇ ਗਏ ਵਿਸ਼ੇਸ਼ ਅਭਿਯਾਨ ਦੀ ਪ੍ਰਗਤੀ ਦੀ ਅੱਜ ਸਮੀਖਿਆ ਕੀਤੀ।
ਪ੍ਰਿਥਵੀ ਵਿਗਿਆਨ ਮੰਤਰਾਲੇ, ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ, ਪਰਸੋਨਲ ਅਤੇ ਟ੍ਰੇਂਨਿੰਗ ਵਿਭਾਗ, ਪੈਨਸ਼ਨਾਂ ਅਤੇ ਪੈਨਸ਼ਨਭੋਗੀ ਕਲਿਆਣ ਵਿਭਾਗ, ਜੈਵ ਟੈਕਨੋਲੋਜੀ ਵਿਭਾਗ, ਵਿਗਿਆਨਿਕ ਅਤੇ ਉਦਯੋਗਿਕ ਖੋਜ ਵਿਭਾਗ, ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਪੁਲਾੜ ਵਿਭਾਗ ਅਤੇ ਪਰਮਾਣੂ ਊਰਜਾ ਵਿਭਾਗ ਦੇ ਸਕੱਤਰ ਅਤੇ ਪ੍ਰਮੁੱਖ ਹੋਰ ਸੀਨੀਅਰ ਅਧਿਕਾਰੀਆਂ ਨੇ ਇਸ ਸਮੀਖਿਆ ਮੀਟਿੰਗ ਵਿੱਚ ਹਿੱਸਾ ਲਿਆ।
ਮੀਟਿੰਗ ਦੇ ਦੌਰਾਨ ਡਾ. ਜਿਤੇਂਦਰ ਸਿੰਘ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਵਿਸ਼ੇਸ਼ ਅਭਿਯਾਨ ਦੇ ਤਹਿਤ 20 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਭਾਰਤ ਸਰਕਾਰ ਦੇ ਸਾਰੇ ਮੰਤਰਾਲੇ/ਵਿਭਾਗਾਂ ਵਿੱਚ ਪ੍ਰਯੋਗ ਵਿੱਚ ਲਿਆਈ ਜਾ ਸਕਣ ਵਾਲੀ ਇੱਕ ਲੱਖ ਵਰਗ ਫੁੱਟ ਤੋਂ ਅਧਿਕ ਜਗ੍ਹਾ ਕੱਢੀ ਗਈ ਹੈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਦੌਰਾਨ ਬੇਹਦ ਘੱਟ ਸਮੇਂ ਵਿੱਚ ਲਗਭਗ 4 ਲੱਖ ਬੇਕਾਰ ਫਾਈਲਾਂ ਨੂੰ ਨਿਪਟਾਇਆ ਗਿਆ ਹੈ, ਜਿਸ ‘ਤੇ ਕੇਂਦਰੀ ਮੰਤਰੀ ਨੇ ਸੰਤੋਸ਼ ਪ੍ਰਗਟ ਕੀਤਾ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਿਰਦੇਸ਼ ‘ਤੇ ਸਰਕਾਰ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਯਾਨ ਚਲਾਇਆ ਜਾ ਰਿਹਾ ਹੈ ਅਤੇ ਇਸ ਅਭਿਆਨ ਦੀ ਸਮਾਪਤੀ ‘ਤੇ ਉਨ੍ਹਾਂ ਨੇ ਇਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਦਿੱਤੀ ਜਾਏਗੀ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਨੇ 2 ਅਕਤੂਬਰ ਤੋਂ ਲੈ ਕੇ 31 ਅਕਤੂਬਰ 2021 ਦੀ ਮਿਆਦ ਦੇ ਦੌਰਾਨ ਲੰਬਿਤ ਮਾਮਲਿਆਂ ਦੇ ਨਿਪਟਾਨ ਲਈ ਪਹਿਲੀ ਅਕਤੂਬਰ 2021 ਨੂੰ ਇੱਕ ਵਿਸ਼ੇਸ਼ ਅਭਿਯਾਨ ਸ਼ੁਰੂ ਕੀਤਾ ਸੀ।
ਡਾ. ਜਿਤੇਂਦਰ ਸਿੰਘ ਨੇ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ-ਡੀਏਆਰਪੀਜੀ ਨੂੰ ਵੱਖ-ਵੱਖ ਸ਼੍ਰੇਣੀਆਂ ਦੇ ਲੰਬਿਤ ਮਾਮਲੇ ਵਿੱਚ ਕਮੀ ‘ਤੇ ਭਾਰਤ ਸਰਕਾਰ ਦੇ ਸਾਰੇ ਮੰਤਰਾਲੇ/ਵਿਭਾਗਾਂ ਦਾ ਤੁਲਨਾਤਮਕ ਵਿਸ਼ਲੇਸ਼ਣ ਕਰਨ ਅਤੇ ਸਾਰਿਆ ਦੇ ਨਾਲ ਸਾਂਝਾ ਕਰਨ ਲਈ ਸਰਵੋਤਮ ਪ੍ਰਥਾਵਾਂ ਨੂੰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੀ ਸਿੰਘ ਨੇ ਡੀਏਆਰਪੀਜੀ ਨੂੰ ਇਸ ਅਭਿਯਾਨ ਨੂੰ ਗਤੀ ਦੇਣ ਲਈ ਮੰਤਰਾਲੇ ਦੇ ਨਾਲ ਤਾਲਮੇਲ ਕਰਨ ਨੂੰ ਕਿਹਾ ਕਿਉਂਕਿ 10 ਦਿਨਾਂ ਦੇ ਬਾਅਦ ਇਸ ਦੀ ਸਮਾਂ ਸੀਮਾ ਸਮਾਪਤ ਹੋਣ ਜਾ ਰਹੀ ਹੈ। ਕੇਂਦਰੀ ਮੰਤਰੀ ਨੇ ਦੋਹਰਾਇਆ ਕਿ ਇਸ ਅਭਿਯਾਨ ਦੇ ਸਮਾਪਤ ਹੋਣ ਦੇ ਬਾਅਦ ਵੀ ਇਸ ਦੇ ਸ਼ੁਰੂ ਹੋਣ ਦੀ ਪ੍ਰੇਰਣਾ ਬਣੀ ਰਹਿਣੀ ਚਾਹੀਦੀ ਕਿਉਂਕਿ ਲੰਬਿਤ ਮਾਮਲਿਆਂ ਵਿੱਚ ਕਮੀ ਲਿਆਉਣਾ ਇੱਕ ਨਿਰੰਤਰ ਪ੍ਰਕਿਰਿਆ ਹੈ।
ਡਾ. ਜਿਤੇਂਦਰ ਸਿੰਘ 15 ਅਗਸਤ 2014 ਨੂੰ ਲਾਲ ਕਿਲ੍ਹੇ ਦੀ ਪ੍ਰਾਚੀਰ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪਹਿਲੇ ਭਾਸ਼ਣ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ 2 ਅਕਤੂਬਰ 2014 ਤੋਂ ਸਵੱਛ ਭਾਰਤ ਮਿਸ਼ਨ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਸੀ। ਸ਼੍ਰੀ ਸਿੰਘ ਨੇ ਕਿਹਾ ਕਿ ਸਵੱਛਤਾ ਲਈ ਚਲਾਇਆ ਗਿਆ ਮਿਸ਼ਨ ਇੱਕ ਜਨ ਅੰਦੋਲਨ ਬਣ ਗਿਆ ਅਤੇ ਲੋਕਾਂ ਨੇ ਇਸ ਨੂੰ ਇੱਕ ਸਮਾਜਿਕ ਸੁਧਾਰ ਅੰਦੋਲਨ ਦੇ ਰੂਪ ਵਿੱਚ ਏਕੀਕਰਨ ਕੀਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਇਸੀ ਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ 2 ਅਕਤੂਬਰ 2021 ਤੋਂ ਸਾਰੀਆਂ ਲੰਬਿਤ ਫਾਈਲਾਂ ਨੂੰ ਨਿਪਟਾਨ ਅਤੇ ਦਫਤਰ ਪਰਿਸਰ ਅਤੇ ਉਸ ਦੇ ਪਿੱਛੇ ਦੇ ਹਿੱਸੇ ਵਿੱਚ ਫਾਲਤੂ ਕਬਾੜ ਅਤੇ ਪ੍ਰਯੋਗ ਵਿੱਚ ਨਾ ਆਉਣ ਵਾਲੀਆਂ ਵਸਤੂਆਂ ਨੂੰ ਹਟਾਉਣ ਲਈ ਇੱਕ ਨਵਾ ਸਵੱਛਤਾ ਅਭਿਯਾਨ ਸ਼ੁਰੂ ਕੀਤਾ ਗਿਆ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸੀ ਮਹੀਨੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਸਾਰੇ ਸ਼ਹਿਰਾਂ ਨੂੰ ਕਚਰਾ ਮੁਕਤ ਬਣਾਉਣ ਲਈ ਸਵੱਛ ਭਾਰਤ ਮਿਸ਼ਨ-ਸ਼ਹਿਰੀ ਦੇ ਦੂਜੇ ਚਰਣ ਦੀ ਸ਼ੁਰੂਆਤ ਕੀਤੀ ਹੈ, ਇਸ ਲਈ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਵਿਸ਼ੇਸ਼ ਅਭਿਯਾਨ ਦੇ ਦੌਰਾਨ ਅਸਥਾਈ ਤੌਰ ਦੀ ਫਾਈਲਾਂ ਦੀ ਪਹਿਚਾਣ ਕੀਤੀ ਜਾਏ ਅਤੇ ਮੌਜੂਦਾ ਨਿਰਦੇਸ਼ਾਂ ਦੇ ਅਨੁਸਾਰ ਉਨ੍ਹਾਂ ਨੂੰ ਨਿਪਟਾ ਦਿੱਤਾ ਜਾਏ ਅਤੇ ਕਾਰਜਸਥਾਨਾਂ ‘ਤੇ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਖਰਾਬ ਕਬਾੜ ਸਮਾਨ ਅਤੇ ਪ੍ਰਯੋਗ ਵਿੱਚ ਨਾ ਆਉਣ ਵਾਲੀਆਂ ਵਸਤੂਆਂ ਨੂੰ ਤਿਆਗ ਦਿੱਤਾ ਜਾਏ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਅਭਿਯਾਨ ਦਾ ਉਦੇਸ਼ ਨਿਸ਼ਚਿਤ ਮਿਆਦ ਦੇ ਦੌਰਾਨ ਹਰੇਕ ਮੰਤਰਾਲੇ/ਵਿਭਾਗ ਅਤੇ ਉਸ ਦੇ ਸੰਬੰਧਿਤ/ਅਧੀਨ ਦਫਤਰਾਂ ਦੁਆਰਾ ਜਨ ਸ਼ਿਕਾਇਤਾਂ, ਸੰਸਦ ਮੈਂਬਰਾਂ, ਰਾਜ ਸਰਕਾਰਾਂ ਦੇ ਸੰਦਰਭ ਵਿੱਚ, ਅੰਤਰ-ਮੰਤਰਾਲੇ ਸਲਾਹ-ਮਸ਼ਵਰਾ ਅਤੇ ਸੰਸਦੀ ਆਸ਼ਵਾਸਨਾਂ ਦਾ ਸਮੇਂ ‘ਤੇ ਪ੍ਰਭਾਵੀ ਨਿਪਟਾਨ ਹੋਣਾ ਸੁਨਿਸ਼ਚਿਤ ਕਰਨਾ ਹੈ। ਵਿਸ਼ੇਸ਼ ਅਭਿਯਾਨ ਦਾ ਪ੍ਰਾਰੰਭਿਕ ਚਰਣ 13 ਸਤੰਬਰ, 2021 ਤੋਂ 30 ਸਤੰਬਰ, 2021 ਤੱਕ ਆਯੋਜਿਤ ਕੀਤਾ ਗਿਆ ਸੀ। ਪ੍ਰਾਰੰਭਿਕ ਚਰਣ ਵਿੱਚ ਮੰਤਰਾਲੇ ਅਤੇ ਵਿਭਾਗਾਂ ਨੇ ਲੰਬਿਤ ਮਾਮਲਿਆਂ ਦੀ ਸਥਿਤੀ ਦੀ ਪਹਿਚਾਣ ਕੀਤੀ ਸੀ।
<><><><><>
ਐੱਸਐੱਨਸੀ/ਆਰਆਰ
(Release ID: 1765488)
Visitor Counter : 159