ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸੀਵੀਸੀ ਅਤੇ ਸੀਬੀਆਈ ਦੇ ਸੰਯੁਕਤ ਸੰਮੇਲਨ ਵਿੱਚ ਵੀਡੀਓ ਸੰਦੇਸ਼ ਦਿੱਤਾ


“ਪਿਛਲੇ 6–7 ਵਰ੍ਹਿਆਂ ’ਚ ਸਰਕਾਰ ਇਹ ਵਿਸ਼ਵਾਸ ਪੈਦਾ ਕਰਨ ’ਚ ਸਫ਼ਲ ਰਹੀ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣਾ ਸੰਭਵ ਹੈ ”

“ਅੱਜ ਭ੍ਰਿਸ਼ਟਾਚਾਰ ’ਤੇ ਹਮਲਾ ਕਰਨ ਦੀ ਰਾਜਨੀਤਕ ਇੱਛਾ–ਸ਼ਕਤੀ ਹੈ ਤੇ ਪ੍ਰਸ਼ਾਸਕੀ ਪੱਧਰ ’ਤੇ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ ”

“ਨਿਊ ਇੰਡੀਆ ਨਵਾਚਾਰ, ਪਹਿਲਕਦਮੀ ਕਰਦਾ ਹੈ ਤੇ ਲਾਗੂ ਕਰਦਾ ਹੈ। ਨਿਊ ਇੰਡੀਆ ਹੁਣ ਹੋਰ ਇਹ ਪ੍ਰਵਾਨ ਕਰਨ ਲਈ ਤਿਆਰ ਨਹੀਂ ਕਿ ਭ੍ਰਿਸ਼ਟਾਚਾਰ ਤਾਂ ਕਿਸੇ ਪ੍ਰਣਾਲੀ ਦਾ ਹਿੱਸਾ ਹੁੰਦਾ ਹੈ। ਇਹ ਆਪਣੀਆਂ ਪ੍ਰਣਾਲੀਆਂ ਨੂੰ ਪਾਰਦਰਸ਼ੀ, ਪ੍ਰਕਿਰਿਆਵਾਂ ਨੂੰ ਕਾਰਜਕੁਸ਼ਲ ਤੇ ਸੁਚਾਰੂ ਸ਼ਾਸਨ ਚਾਹੁੰਦਾ ਹੈ ”

“ਸਰਕਾਰ ਨੇ ਸਰਕਾਰੀ ਕਾਰਜ–ਵਿਧੀਆਂ ਨੂੰ ਸਰਲ ਬਣਾ ਕੇ ਇੱਕ ਮਿਸ਼ਨ ਮੋਡ ’ਚ ਆਮ ਲੋਕਾਂ ਦੇ ਜੀਵਨਾਂ ਵਿੱਚ ਸਰਕਾਰੀ ਦਖ਼ਲ ਘਟਾਉਣ ਦਾ ਕਾਰਜ ਕੀਤਾ ਹੈ ”

“ਭਰੋਸੇ ਤੇ ਟੈਕਨੋਲੋਜੀ ਦੀ ਪਹੁੰਚ ਨੇ ਕਾਰਜਕੁਸ਼ਲ ਸ਼ਾਸਨ ਤੇ ਕਾਰੋਬਾਰ ਕਰਨਾ ਸੁਖਾਲਾ ਬਣਾਉਣ ਨੂੰ ਮਜ਼ਬੂਤ ਕੀਤਾ ਹੈ ”

“ਪ੍ਰਕਿਰਿਆਵਾਂ ’ਚ ਟੈਕਨੋਲੋਜੀ ਨਾਲ ਚੌਕਸੀ– ਸਾਦਗੀ, ਸਪਸ਼ਟਤਾ, ਪਾਰਦਰਸ਼ਤਾ ਨਾਲ ਲੰਬੇ ਸਮੇਂ ’ਚ ਰੋਕਥਾਮ ਵਾਲੀ ਚੌਕਸੀ ਵਧੇਗੀ। ਇਸ ਨਾਲ ਸਾਡਾ ਕੰਮ ਸਰਲ ਹੋਵੇਗਾ ਤੇ ਰਾਸ਼ਟਰ ਦੇ ਸੰਸਾਧਨਾਂ ਦੀ ਬੱਚਤ ਹੋਵੇਗੀ ”

“ਇਹ ਸੁਨਿਸ਼ਚਿਤ ਕਰੋ ਕਿ ਦੇਸ਼ ਤੇ ਦੇਸ਼ਵਾਸੀਆਂ ਨਾਲ ਧੋਖਾਧੜੀਆਂ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਤੇ ਵੀ ਸੁਰੱਖਿਅਤ ਪਨਾਹ ਨਾ ਮਿਲੇ ”

“ਸੀਵੀਸੀ ਤੇ ਸੀਬੀਆਈ ਤੇ ਭ੍ਰਿਸ਼ਟਾਚਾਰ ਵਿਰੋਧੀ ਹੋਰ ਸੰਸਥਾਨ

Posted On: 20 OCT 2021 10:05AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸੀਵੀਸੀ ਅਤੇ ਸੀਬੀਆਈ ਦੇ ਸੰਯੁਕਤ ਸੰਮੇਲਨ ਵਿੱਚ ਇੱਕ ਵੀਡੀਓ ਸੰਦੇਸ਼ ਦਿੱਤਾ। ਇਹ ਸੰਮੇਲਨ ਗੁਜਰਾਤ ਦੇ ਕੇਵਡੀਆ ’ਚ ਹੋ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਨੋਟ ਕੀਤਾ ਕਿ ਇਹ ਸੰਮੇਲਨ ਉਸ ਕੇਵਡੀਆ ’ਚ ਹੋ ਰਿਹਾ ਹੈ, ਜਿੱਥੇ ਸਰਦਾਰ ਪਟੇਲ ਦੀ ਮੌਜੂਦਗੀ ਰਹੀ ਸੀ, ਜਿਨ੍ਹਾਂ ਸ਼ਾਸਨ ਨੂੰ ਭਾਰਤ ਦੀ ਪ੍ਰਗਤੀ, ਜਨਤਕ ਚਿੰਤਾਵਾਂ ਤੇ ਲੋਕ–ਭਲਾਈ ਦੇ ਅਧਾਰ ਬਣਾਉਣ ਨੂੰ ਉੱਚਤਮ ਤਰਜੀਹ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ,‘ਅੱਜ ਜਦੋਂ ਅੰਮ੍ਰਿਤ ਕਾਲ ਦੌਰਾਨ ਭਾਰਤ ਆਪਣੇ ਵਿਸ਼ਾਲ ਲਕਸ਼ ਹਾਸਲ ਕਰਨ ਵੱਲ ਵਧ ਰਿਹਾ ਹੈ। ਅੱਜ ਜਦੋਂ ਅਸੀਂ ਲੋਕ–ਪੱਖੀ ਤੇ ਸਰਗਰਮ ਸ਼ਾਸਨ ਨੂੰ ਮਜ਼ਬੂਤ ਕਰਨ ਲਈ ਪ੍ਰਤੀਬੱਧ ਹਾਂ, ਤੁਹਾਡੀ ਕਾਰਵਾਈ–ਅਧਾਰਿਤ ਸੂਝਬੂਝ ਸਰਦਾਰ ਸਾਹਬ ਦੇ ਆਦਰਸ਼ਾਂ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ।’

ਪ੍ਰਧਾਨ ਮੰਤਰੀ ਨੇ ਸੀਬੀਆਈ ਅਤੇ ਸੀਵੀਸੀ ਦੇ ਅਧਿਕਾਰੀਆਂ ਨੂੰ ਰਾਸ਼ਟਰੀ ਜੀਵਨ ਦੇ ਸਾਰੇ ਖੇਤਰਾਂ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਲੋਕਾਂ ਦੇ ਅਧਿਕਾਰ ਖੋਹ ਲੈਂਦਾ ਹੈ ਅਤੇ ਸਾਰਿਆਂ ਲਈ ਨਿਆਂ ਦੀ ਪ੍ਰਾਪਤੀ, ਰਾਸ਼ਟਰ ਦੀ ਪ੍ਰਗਤੀ ਵਿੱਚ ਰੁਕਾਵਟ ਬਣਦਾ ਹੈ ਅਤੇ ਰਾਸ਼ਟਰ ਦੀ ਸਮੂਹਿਕ ਸ਼ਕਤੀ ਨੂੰ ਪ੍ਰਭਾਵਿਤ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪਿਛਲੇ 6-7 ਵਰ੍ਹਿਆਂ ਵਿੱਚ, ਸਰਕਾਰ ਇਹ ਵਿਸ਼ਵਾਸ ਜਗਾਉਣ ਵਿੱਚ ਸਫ਼ਲ ਹੋਈ ਹੈ ਕਿ ਭ੍ਰਿਸ਼ਟਾਚਾਰ ਨੂੰ ਰੋਕਣਾ ਸੰਭਵ ਹੈ। ਉਨ੍ਹਾਂ ਕਿਹਾ ਕਿ ਹੁਣ ਅਜਿਹਾ ਵਿਸ਼ਵਾਸ ਪਾਇਆ ਜਾਂਦਾ ਹੈ ਕਿ ਲੋਕਾਂ ਨੂੰ ਬਿਨਾਂ ਵਿਚੋਲੇ ਅਤੇ ਰਿਸ਼ਵਤ ਦੇ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕਦਾ ਹੈ। ਹੁਣ ਲੋਕ ਮਹਿਸੂਸ ਕਰਦੇ ਹਨ ਕਿ ਭ੍ਰਿਸ਼ਟ, ਜਿੰਨਾ ਮਰਜ਼ੀ ਤਾਕਤਵਰ ਹੋਵੇ, ਉਹ ਜਿੱਥੇ ਵੀ ਜਾਣਗੇ, ਬਖਸ਼ੇ ਨਹੀਂ ਜਾਣਗੇ। “ਪਹਿਲਾਂ, ਜਿਸ ਤਰ੍ਹਾਂ ਸਰਕਾਰਾਂ ਅਤੇ ਪ੍ਰਣਾਲੀਆਂ ਚਲਾਈਆਂ ਜਾਂਦੀਆਂ ਸਨ, ਉਨ੍ਹਾਂ ਵਿੱਚ ਰਾਜਨੀਤਕ ਅਤੇ ਪ੍ਰਸ਼ਾਸਕੀ ਇੱਛਾ ਸ਼ਕਤੀ ਦੀ ਘਾਟ ਸੀ। ਅੱਜ ਭ੍ਰਿਸ਼ਟਾਚਾਰ 'ਤੇ ਹਮਲਾ ਕਰਨ ਦੀ ਰਾਜਨੀਤਕ ਇੱਛਾ ਹੈ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਨਿਰੰਤਰ ਸੁਧਾਰ ਵੀ ਕੀਤਾ ਜਾ ਰਿਹਾ ਹੈ। ਬਦਲੇ ਹੋਏ ਭਾਰਤ ਬਾਰੇ ਗੱਲ ਕਰਦਿਆਂ, ਸ਼੍ਰੀ ਮੋਦੀ ਨੇ ਕਿਹਾ,“ਅੱਜ, 21ਵੀਂ ਸਦੀ ਦਾ ਭਾਰਤ, ਆਧੁਨਿਕ ਸੋਚ ਨਾਲ, ਮਨੁੱਖਤਾ ਦੇ ਭਲੇ ਲਈ ਟੈਕਨੋਲੋਜੀ ਦੀ ਵਰਤੋਂ ਉੱਤੇ ਜ਼ੋਰ ਦਿੰਦਾ ਹੈ। ਨਿਊ ਇੰਡੀਆ ਨਵਾਚਾਰ, ਪਹਿਲਾਂ ਕਰਦਾ ਅਤੇ ਲਾਗੂ ਕਰਦਾ ਹੈ। ਨਵਾਂ ਭਾਰਤ ਹੁਣ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਭ੍ਰਿਸ਼ਟਾਚਾਰ ਤਾਂ ਸਿਸਟਮ ਦਾ ਹਿੱਸਾ ਹੁੰਦਾ ਹੈ। ਉਹ ਚਾਹੁੰਦਾ ਹੈ ਕਿ ਇਸ ਦੀ ਪ੍ਰਣਾਲੀ ਪਾਰਦਰਸ਼ੀ, ਕਾਰਜਕੁਸ਼ਲ ਪ੍ਰਕਿਰਿਆ ਅਤੇ ਸ਼ਾਸਨ ਸਹਿਜ ਹੋਵੇ। ”

ਅਧਿਕਤਮ ਨਿਯੰਤਰਣ ਅਤੇ ਅਧਿਕਤਮ ਨੁਕਸਾਨ ਤੋਂ ਨਿਊਨਤਮ ਸਰਕਾਰੀ ਦਖ਼ਲ ਅਤੇ ਅਧਿਕਤਮ ਸ਼ਾਮਨ ਤੱਕ ਸਰਕਾਰ ਦੀ ਯਾਤਰਾ ਨੂੰ ਦਰਸਾਉਂਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਪ੍ਰਕਿਰਿਆਵਾਂ ਨੂੰ ਸਰਲ ਬਣਾ ਕੇ ਆਮ ਲੋਕਾਂ ਦੇ ਜੀਵਨ ਵਿੱਚ ਸਰਕਾਰੀ ਦਖ਼ਲ ਨੂੰ ਘਟਾਉਣ ਦਾ ਕੰਮ ਕੀਤਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕਿਵੇਂ ਸਰਕਾਰ ਨੇ ਨਾਗਰਿਕਾਂ ਨੂੰ ਸ਼ਕਤੀਸ਼ਾਲੀ ਬਣਾਉਣ ਲਈ ਵਿਸ਼ਵਾਸ ਅਤੇ ਟੈਕਨੋਲੋਜੀ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਨਾਗਰਿਕਾਂ 'ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕਰਦੀ ਅਤੇ ਇਸੇ ਲਈ, ਦਸਤਾਵੇਜ਼ਾਂ ਦੀ ਤਸਦੀਕ ਦੇ ਤਮਾਮ ਪੱਧਰਾਂ ਨੂੰ ਹਟਾ ਦਿੱਤਾ ਗਿਆ ਹੈ; ਜਿਵੇਂ ਜਨਮ ਸਰਟੀਫਿਕੇਟ, ਪੈਨਸ਼ਨ ਲਈ ਜੀਵਨ ਸਰਟੀਫਿਕੇਟ ਜਿਹੀ ਬਹੁਤ ਸਾਰੀਆਂ ਸਹੂਲਤਾਂ ਬਿਨਾਂ ਵਿਚੋਲੇ ਕੇਵਲ ਟੈਕਨੋਲੋਜੀ ਦੇ ਜ਼ਰੀਏ ਦਿੱਤੀਆਂ ਜਾ ਰਹੀਆਂ ਹਨ। ਗਰੁੱਪ ‘ਸੀ’ ਅਤੇ ਗਰੁੱਪ ‘ਡੀ’ ਭਰਤੀ ਵਿੱਚ ਇੰਟਰਵਿਊਜ਼ ਨੂੰ ਸਮਾਪਤ ਕਰਨ ਜਿਹੇ ਕਦਮ, ਗੈਸ ਸਿਲੰਡਰ ਬੁਕਿੰਗ ਤੋਂ ਲੈ ਕੇ ਟੈਕਸ ਭਰਨ ਤੱਕ ਦੀਆਂ ਸੇਵਾਵਾਂ ਵਿੱਚ ਇੱਕ ਔਨਲਾਈਨ ਅਤੇ ਫੇਸਲੈੱਸ ਪ੍ਰਕਿਰਿਆ ਭ੍ਰਿਸ਼ਟਾਚਾਰ ਦੇ ਮੌਕਿਆਂ ਨੂੰ ਘਟਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵਾਸ ਅਤੇ ਟੈਕਨੋਲੋਜੀ ਦੀ ਇਸ ਪਹੁੰਚ ਨੇ ਕੁਸ਼ਲ ਸ਼ਾਸਨ ਅਤੇ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਮਜ਼ਬੂਤ ​​ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰਾਂ ਲਈ ਪ੍ਰਵਾਨਗੀਆਂ ਅਤੇ ਪਾਲਣਾਵਾਂ ਦੇ ਸਬੰਧ ਵਿੱਚ ਬਹੁਤ ਸਾਰੇ ਪੁਰਾਣੇ ਨਿਯਮ ਹਟਾ ਦਿੱਤੇ ਗਏ ਹਨ ਅਤੇ ਨਾਲ ਹੀ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਅਨੁਸਾਰ ਬਹੁਤ ਸਾਰੇ ਸਖ਼ਤ ਕਾਨੂੰਨ ਵੀ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਹੋਰ ਵੀ ਵਧੇਰੇ ਪਾਲਣਾਵਾਂ ਦੀਆਂ ਲੋੜਾਂ ਨੂੰ ਹਟਾਉਣ ਦਾ ਇਰਾਦਾ ਹੈ ਅਤੇ ਕਿਹਾ ਕਿ ਜ਼ਿਆਦਾਤਰ ਪ੍ਰਵਾਨਗੀਆਂ ਅਤੇ ਪਾਲਣਾਵਾਂ ਹੁਣ ਫੇਸਲੈੱਸ ਤਰੀਕੇ ਨਾਲ ਹਾਸਲ ਕੀਤੀਆਂ ਜਾ ਸਕਦੀਆਂ ਹਨ ਅਤੇ ਸਵੈ-ਮੁੱਲਾਂਕਣ ਅਤੇ ਸਵੈ-ਘੋਸ਼ਣਾ ਜਿਹੀਆਂ ਪ੍ਰਕਿਰਿਆਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜੀਈਐੱਮ, ਸਰਕਾਰੀ ਈ-ਮਾਰਕਿਟਪਲੇਸ ਨੇ ਈ-ਟੈਂਡਰਿੰਗ ਵਿੱਚ ਪਾਰਦਰਸ਼ਤਾ ਲਿਆਂਦੀ ਹੈ। ਡਿਜੀਟਲ ਪੈੜਾਂ ਦੇ ਨਿਸ਼ਾਨ ਜਾਂਚ ਨੂੰ ਸੌਖਾ ਬਣਾ ਰਹੇ ਹਨ। ਇਸੇ ਤਰ੍ਹਾਂ, ‘ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ’ ਫ਼ੈਸਲੇ ਲੈਣ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਦੂਰ ਕਰੇਗਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸੀਵੀਸੀ, ਸੀਬੀਆਈ ਦੀਆਂ ਸੰਸਥਾਵਾਂ ਅਤੇ ਅਧਿਕਾਰੀਆਂ 'ਤੇ ਦੇਸ਼ ਦੇ ਵਿਸ਼ਵਾਸ ਅਤੇ ਟੈਕਨੋਲੋਜੀ ਦੇ ਇਸ ਮਾਰਚ ਵਿੱਚ ਅਹਿਮ ਹਨ। ਉਨ੍ਹਾਂ ਕਿਹਾ,“ਸਾਨੂੰ ਹਮੇਸ਼ਾ ਰਾਸ਼ਟਰ–ਸਰਬਉੱਚ ਦੇ ਆਦਰਸ਼ ਨੂੰ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਹੈ ਅਤੇ ਹਮੇਸ਼ਾ ਸਾਡੇ ਕੰਮ ਨੂੰ ਲੋਕ ਭਲਾਈ ਅਤੇ ਜਨਤਕ ਚਿੰਤਾ ਦੇ ਅਧਾਰ ਤੇ ਫ਼ੈਸਲਾ ਲੈਣਾ ਚਾਹੀਦਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਉਹ ਹਮੇਸ਼ਾ ਅਜਿਹੇ 'ਕਰਮਯੋਗੀ' ਦਾ ਸਮਰਥਨ ਕਰਨਗੇ, ਜਿਸ ਦੀਆਂ ਕਾਰਵਾਈਆਂ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕਰਦੀਆਂ ਹਨ।

ਪ੍ਰਧਾਨ ਮੰਤਰੀ ਨੇ ‘ਰੋਕਥਾਮ ਚੌਕਸੀ’ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਾਵਧਾਨੀ ਨਾਲ ਰੋਕਥਾਮ ਚੌਕਸੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਟੈਕਨੋਲੋਜੀ ਤੇ ਅਨੁਭਵ ਦੁਆਰਾ ਮਜ਼ਬੂਤ ​​ਕੀਤੀ ਜਾ ਸਕਦੀ ਹੈ। ਟੈਕਨੋਲੋਜੀ ਅਤੇ ਚੌਕਸੀ ਦੇ ਨਾਲ-ਨਾਲ ਸਾਦਗੀ, ਸਪਸ਼ਟਤਾ, ਪ੍ਰਕਿਰਿਆਵਾਂ ਵਿੱਚ ਪਾਰਦਰਸ਼ਤਾ ਰੋਕਥਾਮ ਚੌਕਸੀ ਲਈ ਬਹੁਤ ਅੱਗੇ ਜਾਏਗੀ। ਉਨ੍ਹਾਂ ਕਿਹਾ ਕਿ ਇੰਝ ਸਾਡੇ ਕੰਮ ਸਰਲ ਹੋਣਗੇ ਅਤੇ ਰਾਸ਼ਟਰ ਦੇ ਸਰੋਤਾਂ ਦੀ ਬਚਤ ਹੋਵੇਗੀ।

ਪ੍ਰਧਾਨ ਮੰਤਰੀ ਨੇ ਅਫਸਰਾਂ ਨੂੰ ਤਾਕੀਦ ਕੀਤੀ ਕਿ ਉਹ ਭ੍ਰਿਸ਼ਟਾਚਾਰੀਆਂ ਵਿਰੁੱਧ ਕਾਰਵਾਈ ਕਰਨ ਤੋਂ ਨਾ ਝਿਜਕਣ ਅਤੇ ਇਹ ਸੁਨਿਸ਼ਚਿਤ ਕਰਨ ਕਿ ਦੇਸ਼ ਅਤੇ ਦੇਸ਼ਵਾਸੀਆਂ ਨੂੰ ਧੋਖਾ ਦੇਣ ਵਾਲੇ ਕਿਸੇ ਵੀ ਵਿਅਕਤੀ ਲਈ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਬੇਹੱਦ ਗ਼ਰੀਬਾਂ ਦੇ ਮਨਾਂ ਵਿੱਚੋਂ ਸਿਸਟਮ ਦਾ ਡਰ ਦੂਰ ਕਰਨ ਲਈ ਕਿਹਾ। ਉਨ੍ਹਾਂ ਨੇ ਤਕਨੀਕੀ ਚੁਣੌਤੀਆਂ ਅਤੇ ਸਾਈਬਰ ਧੋਖਾਧੜੀ ਬਾਰੇ ਵਿਚਾਰ-ਵਟਾਂਦਰੇ ਕਰਨ ਲਈ ਵੀ ਕਿਹਾ।

ਕਾਨੂੰਨਾਂ ਅਤੇ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਦੇ ਆਪਣੇ ਸੁਤੰਤਰਤਾ ਦਿਵਸ ਦੇ ਸੱਦੇ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਸੀਵੀਸੀ ਅਤੇ ਸੀਬੀਆਈ ਅਤੇ ਹੋਰ ਭ੍ਰਿਸ਼ਟਾਚਾਰ ਵਿਰੋਧੀ ਸੰਸਥਾਵਾਂ ਨੂੰ ਨਵੇਂ ਭਾਰਤ ਦੇ ਰਾਹ ਵਿੱਚ ਆਉਣ ਵਾਲੀਆਂ ਅਜਿਹੀਆਂ ਪ੍ਰਕਿਰਿਆਵਾਂ ਨੂੰ ਹਟਾਉਣ ਦਾ ਸੱਦਾ ਦਿੱਤਾ। “ਤੁਹਾਨੂੰ ਭ੍ਰਿਸ਼ਟਾਚਾਰ ਲਈ ਜ਼ੀਰੋ ਟੌਲਰੈਂਸ ਦੀ ਨਿਊ ਇੰਡੀਆ ਦੀ ਨੀਤੀ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ਹੈ। ਤੁਹਾਨੂੰ ਅਜਿਹੇ ਢੰਗ ਨਾਲ ਕਾਨੂੰਨ ਲਾਗੂ ਕਰਨ ਦੀ ਜ਼ਰੂਰਤ ਹੈ ਕਿ ਗ਼ਰੀਬ ਸਿਸਟਮ ਦੇ ਨੇੜੇ ਆਉਣ ਅਤੇ ਭ੍ਰਿਸ਼ਟ ਇਸ ਵਿੱਚੋਂ ਬਾਹਰ ਨਿਕਲ ਜਾਣ।"

***************

ਡੀਐੱਸ/ਏਕੇ




(Release ID: 1765239) Visitor Counter : 198