ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ


“ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡਾ ਪੂਰੀ ਦੁਨੀਆ ’ਚ ਬੋਧੀ ਸਮਾਜ ਦੀ ਸ਼ਰਧਾ ਨੂੰ ਇੱਕ ਸ਼ਰਧਾਂਜਲੀ ਹੈ ”

“ਬਿਹਤਰ ਕਨੈਕਟੀਵਿਟੀ ਤੇ ਸ਼ਰਧਾਲੂਆਂ ਲਈ ਸੁਵਿਧਾਵਾਂ ਮੁਹੱਈਆ ਕਰਵਾ ਕੇ ਭਗਵਾਨ ਬੁੱਧ ਨਾਲ ਜੁੜੇ ਸਥਾਨਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ ”

“‘ਉਡਾਨ ਸਕੀਮ’ ਦੇ ਤਹਿਤ 900 ਨਵੇਂ ਰੂਟ ਮਨਜ਼ੂਰ ਕੀਤੇ ਗਏ ਹਨ, 350 ਰੂਟ ਪਹਿਲਾਂ ਹੀ ਚਲ ਰਹੇ ਹਨ। 50 ਤੋਂ ਵੱਧ ਜਿਹੜੇ ਨਵੇਂ ਹਵਾਈ ਅੱਡੇ ਸੇਵਾ ’ਚ ਨਹੀਂ ਸਨ, ਉਨ੍ਹਾਂ ਨੂੰ ਚਾਲੂ ਕੀਤਾ ਗਿਆ ਹੈ ”

“ਉੱਤਰ ਪ੍ਰਦੇਸ਼ ’ਚ ਕੁਸ਼ੀਨਗਰ ਹਵਾਈ ਅੱਡੇ ਤੋਂ ਪਹਿਲਾਂ 8 ਹਵਾਈ ਅੱਡੇ ਚਲ ਰਹੇ ਸਨ। ਲਖਨਊ, ਵਾਰਾਣਸੀ ਤੇ ਕੁਸ਼ੀਨਗਰ ਤੋਂ ਬਾਅਦ ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੰਮ ਚਲ ਰਿਹਾ ਹੈ। ਉਸ ਤੋਂ ਇਲਾਵਾ, ਅਯੁੱਧਿਆ, ਅਲੀਗੜ੍ਹ, ਆਜ਼ਮਗੜ੍ਹ, ਚਿੱਤਰਕੂਟ, ਮੁਰਾਦਾਬਾਦ ਤੇ ਸ਼੍ਰਵਸਤੀ ’ਚ ਹਵਾਈ ਅੱਡਾ ਪ੍ਰੋਜੈਕਟ ਚਲ ਰਹੇ ਹਨ ”

“ਹਵਾਈ ਅੱਡੇ ਬਾਰੇ ਫ਼ੈਸਲਾ ਭਾਰਤ ਦੇ ਹਵਾਬਾਜ਼ੀ ਖੇਤਰ ਨੂੰ ਨਵੀਂ ਊਰਜਾ ਦੇਵੇਗਾ ”

“ਪਿੱਛੇ ਜਿਹੇ ਲਾਂਚ ਕੀਤੀ ਡ੍ਰੋਨ ਨੀਤੀ ਖੇਤੀਬਾੜੀ ਤੋਂ ਸਿਹਤ, ਆਪਦਾ ਪ੍ਰਬੰਧ ਤੋਂ ਰੱਖਿਆ ਤੱਕ ਦੇ ਖੇਤਰਾਂ ਵਿੱਚ ਜੀਵਨ ਬਦਲ ਕੇ ਰੱਖ ਦੇਣ ਵਾਲੀਆਂ ਤਬਦੀਲੀਆਂ ਲਿਆਵੇਗੀ ”

Posted On: 20 OCT 2021 11:24AM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪੂਰੀ ਦੁਨੀਆ ’ਚ ਬੋਧੀ ਸਮਾਜ ਦੇ ਵਿਸ਼ਵਾਸ ਦਾ ਕੇਂਦਰ ਹੈ। ਉਨ੍ਹਾਂ ਅੱਜ ਲਾਂਚ ਕੀਤੇ ਗਏ ਕੁਸ਼ੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਵਿਧਾ ਨੂੰ ਇਸੇ ਸਮਾਜ ਦੀ ਸ਼ਰਧਾ ਨੂੰ ਇੱਕ ਸ਼ਰਧਾਂਜਲੀ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਖੇਤਰ ਭਗਵਾਨ ਬੁੱਧ ਦੇ ਗਿਆਨ ਪ੍ਰਾਪਤ ਕਰਨ ਤੋਂ ਲੈ ਕੇ ਮਹਾਪਰਿਨਿਰਵਾਣ ਤੱਕ ਦੀ ਸਮੁੱਚੀ ਯਾਤਰਾ ਦਾ ਗਵਾਹ ਹੈ। ਉਨ੍ਹਾਂ ਕਿਹਾ ਕਿ ਅੱਜ ਇਹ ਅਹਿਮ ਖੇਤਰ ਪੂਰੀ ਦੁਨੀਆ ਨਾਲ ਸਿੱਧਾ ਜੁੜ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਲਈ ਬਿਹਤਰ ਕਨੈਕਟੀਵਿਟੀ ਸੁਵਿਧਾਵਾਂ ਮੁਹੱਈਆ ਕਰਵਾ ਕੇ ਭਗਵਾਨ ਬੁੱਧ ਨਾਲ ਜੁੜੇ ਸਥਾਨਾਂ ਦੇ ਵਿਕਾਸ ਉੱਤੇ ਖ਼ਾਸ ਧਿਆਨ ਕੇਂਦ੍ਰਿਤ ਕੀਤੇ ਜਾਣ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਸ੍ਰੀ ਲੰਕਨ ਉਡਾਨ ਤੇ ਵਫ਼ਦ ਦਾ ਸੁਆਗਤ ਕੀਤਾ, ਜਿਨ੍ਹਾਂ ਨੇ ਅੱਜ ਕੁਸ਼ੀਨਗਰ ’ਚ ਲੈਂਡ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ‘ਸਬਕਾ ਸਾਥ ਅਤੇ ਸਬਕਾ ਪ੍ਰਯਾਸ’ ਦੀ ਮਦਦ ਨਾਲ ‘ਸਬਕਾ ਵਿਕਾਸ’ ਦੇ ਰਾਹ ’ਤੇ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ,‘ਕੁਸ਼ੀਨਗਰ ਦਾ ਵਿਕਾਸ ਉੱਤਰ ਪ੍ਰਦੇਸ਼ ਤੇ ਕੇਂਦਰ ਦੀਆਂ ਸਰਕਾਰਾਂ ਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਹੈ।’

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਕਿਸਮ ਦਾ ਟੂਰਿਜ਼ਮ ਭਾਵੇਂ ਉਹ ਧਾਰਮਿਕ ਹੋਵੇ ਜਾਂ ਆਨੰਦ ਮਾਣਨ ਲਈ, ਉਸ ਨੂੰ ਆਧੁਨਿਕ ਬੁਨਿਆਦੀ ਢਾਂਚੇ ਦੀ ਜ਼ਰੂਰਤ ਹੁੰਦੀ ਹੈ, ਜੋ ਰੇਲ, ਸੜਕ, ਹਵਾਈ–ਮਾਰਗਾਂ, ਜਲ–ਮਾਰਗਾਂ, ਹੋਟਲਾਂ, ਹਸਪਤਾਲਾਂ, ਇੰਟਰਨੈੱਟ ਕਨੈਕਟੀਵਿਟੀ, ਅਰੋਗਤਾ, ਸੀਵੇਜ ਟ੍ਰੀਟਮੈਂਟ ਤੇ ਸਾਫ਼ ਵਾਤਾਵਰਣ ਨੂੰ ਸੁਨਿਸ਼ਚਿਤ ਕਰਨ ਵਾਲੀ ਅਖੁੱਟ ਊਰਜਾ ਜਿਹੀਆਂ ਸੁਵਿਧਾਵਾਂ ਨਾਲ ਲੈਸ ਹੋਵੇ। ਪ੍ਰਧਾਨ ਮੰਤਰੀ ਨੇ ਕਿਹਾ,‘ਇਹ ਸਭ ਆਪਸ ’ਚ ਜੁੜੀਆਂ ਹੋਈਆਂ ਹਨ ਅਤੇ ਇਨ੍ਹਾਂ ਸਭ ਉੱਤੇ ਇੱਕੋ ਵੇਲੇ ਨਾਲੋ–ਨਾਲ ਕੰਮ ਕਰਨਾ ਅਹਿਮ ਹੁੰਦਾ ਹੈ। ਅਜੋਕਾ 21ਵੀਂ ਸਦੀ ਦਾ ਭਾਰਤ ਕੇਵਲ ਇਸ ਪਹੁੰਚ ਨਾਲ ਅੱਗੇ ਵਧ ਰਿਹਾ ਹੈ।’

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਕਿ ‘ਉਡਾਨ’ ਯੋਜਨਾ ਦੇ ਤਹਿਤ ਪਿਛਲੇ ਕੁਝ ਸਾਲਾਂ ਦੌਰਾਨ 900 ਤੋਂ ਵੱਧ ਨਵੇਂ ਰੂਟ ਪ੍ਰਵਾਨ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 350 ਤੋਂ ਵੱਧ ਰੂਟਾਂ ਉੱਤੇ ਹਵਾਈ ਸੇਵਾ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ’ਚ ਹਵਾਬਾਜ਼ੀ ਖੇਤਰ ਨਾਲ ਸਬੰਧਿਤ ਵਿਕਾਸ ਨੂੰ ਉਜਾਗਰ ਕੀਤਾ ਅਤੇ ਇਸ ਰਾਜ ਵਿੱਚ ਹਵਾਈ ਕਨੈਕਟੀਵਿਟੀ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉੱਤਰ ਪ੍ਰਦੇਸ਼ ’ਚ ਕੁਸ਼ੀਨਗਰ ਹਵਾਈ ਅੱਡੇ ਤੋਂ ਪਹਿਲਾਂ 8 ਹਵਾਈ ਅੱਡੇ ਚਾਲੂ ਹਨ। ਲਖਨਊ, ਵਾਰਾਣਸੀ ਤੇ ਕੁਸ਼ੀਨਗਰ ਤੋਂ ਬਾਅਦ ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕੰਮ ਚਲ ਰਿਹਾ ਹੈ। ਇਸ ਤੋਂ ਇਲਾਵਾ ਅਯੁੱਧਿਆ, ਅਲੀਗੜ੍ਹ, ਆਜ਼ਮਗੜ੍ਹ, ਚਿਤਰਕੂਟ, ਮੁਰਾਦਾਬਾਦ ਤੇ ਸ਼੍ਰਵਸਤੀ ’ਚ ਹਵਾਈ ਅੱਡਾ ਪ੍ਰੋਜੈਕਟ ਚਲ ਰਹੇ ਹਨ।

ਏਅਰ ਇੰਡੀਆ ਬਾਰੇ ਹਾਲੀਆ ਫ਼ੈਸਲੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਦੇਸ਼ ਦੇ ਹਵਾਬਾਜ਼ੀ ਖੇਤਰ ਨੂੰ ਪੇਸ਼ੇਵਰਾਨਾ ਢੰਗ ਨਾਲ ਚਲਾਉਣ ਅਤੇ ਸੁਵਿਧਾ ਤੇ ਸੁਰੱਖਿਆ ਨੂੰ ਤਰਜੀਹ ਦੇਣ ’ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ,‘ਇਹ ਕਦਮ ਭਾਰਤ ਦੇ ਹਵਾਬਾਜ਼ੀ ਖੇਤਰ ਨੂੰ ਨਵੀਂ ਊਰਜਾ ਦੇਵੇਗਾ। ਅਜਿਹਾ ਇੱਕ ਪ੍ਰਮੁੱਖ ਸੁਧਾਰ ਸ਼ਹਿਰੀ ਵਰਤੋਂ ਲਈ ਰੱਖਿਆ ਖੇਤਰ ਦਾ ਵਾਯੂਮੰਡਲ ਖੋਲ੍ਹਣ ਨਾਲ ਸਬੰਧਿਤ ਹੈ।’ ਇਹ ਕਦਮ ਵਿਭਿੰਨ ਹਵਾਈ ਰੂਟਾਂ ਦੀ ਦੂਰੀ ਘਟਾਏਗਾ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਪਿੱਛੇ ਜਿਹੇ ਲਾਂਚ ਕੀਤੀ ਡ੍ਰੋਨ ਨੀਤੀ ਖੇਤੀਬਾੜੀ ਤੋਂ ਸਿਹਤ, ਆਪਦਾ ਪ੍ਰਬੰਧਨ ਤੋਂ ਰੱਖਿਆ ਤੱਕ ਦੇ ਖੇਤਰਾਂ ਵਿੱਚ ਜੀਵਨ ਬਦਲ ਕੇ ਰੱਖ ਦੇਣ ਦੀ ਤਬਦੀਲੀ ਲਿਆਉਣ ਜਾ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੱਛੇ ਜਿਹੇ ਲਾਂਚ ਕੀਤੀ ‘ਪੀਐੱਮ ਗਤੀਸ਼ਕਤੀ – ਨੈਸ਼ਨਲ ਮਾਸਟਰ ਪਲਾਨ’ ਨਾ ਕੇਵਲ ਸ਼ਾਸਨ ’ਚ ਸੁਧਾਰ ਲਿਆਵੇਗੀ, ਬਲਕਿ ਇਹ ਵੀ ਸੁਨਿਸ਼ਚਿਤ ਕਰੇਗੀ ਕਿ ਆਵਾਜਾਈ ਦੇ ਸਾਰੇ ਸਾਧਨ ਜਿਵੇਂ ਕਿ ਸੜਕ, ਰੇਲ, ਹਵਾ ਆਦਿ ਨੂੰ ਇੱਕ–ਦੂਜੇ ਦੀ ਮਦਦ ਕਰਨੀ ਚਾਹੀਦੀ ਹੈ ਤੇ ਇੱਕ–ਦੂਜੇ ਦੀ ਸਮਰੱਥਾ ’ਚ ਵਾਧਾ ਕਰਨਾ ਚਾਹੀਦਾ ਹੈ।

************

ਡੀਐੱਸ/ਏਕੇ


(Release ID: 1765236) Visitor Counter : 174