ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਦੀਆਂ ਮਿਲਾਦ-ਉਨ-ਨਬੀ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ

Posted On: 18 OCT 2021 5:24PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਮਿਲਾਦ-ਉਨ-ਨਬੀ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ : -  “ ਪੈਗੰਬਰ ਮੁਹੰਮਦ ਦੇ ਜਨਮ ਦਿਨ ਦੇ ਸਬੰਧ ਵਿੱਚ ਮਨਾਏ ਜਾਣ ਵਾਲੇ ਈਦ-ਏ-ਮਿਲਾਦ ਜਾਂ ਮਿਲਾਦ- ਉਨ-ਨਬੀ ਦੇ ਸ਼ੁਭ ਅਵਸਰ ‘ਤੇ ਮੈਂ ਸਾਰੇ ਦੇਸ਼ਵਾਸੀਆਂ, ਵਿਸ਼ੇਸ਼ ਕਰਕੇ ਸਾਡੇ ਮੁਸਲਿਮ ਭਾਈਆਂ ਅਤੇ ਭੈਣਾਂ ਨੂੰ ਮੁਬਾਰਕਬਾਦ ਦਿੰਦਾ ਹਾਂ।

 

ਪੈਗੰਬਰ ਮੁਹੰਮਦ ਦੀ ਜ਼ਿੰਦਗੀ ਭਾਈਚਾਰੇ, ਰਹਿਮਦਿਲੀ ਅਤੇ ਪ੍ਰੇਮ ਦੀ ਇੱਕ ਮਿਸਾਲ ਹੈ। ਉਹ ਹਮੇਸ਼ਾ ਇਨਸਾਨੀਅਤ ਦੇ ਲਈ ਪ੍ਰੇਰਣਾਸ੍ਰੋਤ ਬਣੇ ਰਹਿਣਗੇ।

 

ਆਓ, ਅਸੀਂ ਸਾਰੇ ਉਨ੍ਹਾਂ ਦੇ ਜੀਵਨ ਅਤੇ ਆਦਰਸ਼ਾਂ ਤੋਂ ਪ੍ਰੇਰਣਾ ਲੈ ਕੇ ਸਮਾਜ ਦੀ ਖੁਸ਼ਹਾਲੀ ਅਤੇ ਦੇਸ਼ ਵਿੱਚ ਅਮਨ-ਸਕੂਨ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਕਾਰਜ ਕਰੀਏ।”

 

ਰਾਸ਼ਟਰਪਤੀ ਦੇ ਸੰਦੇਸ਼ ਨੂੰ ਹਿੰਦੀ ਵਿੱਚ ਦੇਖਣ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ

 

*****

 

ਡੀਐੱਸ/ਬੀਐੱਮ



(Release ID: 1764876) Visitor Counter : 128