ਬਿਜਲੀ ਮੰਤਰਾਲਾ
ਭਾਰਤ ਨੇ 1000 ਮੈਗਾਵਾਟ ਘੰਟੇ (MWh) ਦੇ ਪ੍ਰੋਜੈਕਟ ਲਈ ਵੱਡੇ ਪੱਧਰ 'ਤੇ ਬੈਟਰੀ ਊਰਜਾ ਭੰਡਾਰਨ ਪ੍ਰਣਾਲੀ (ਬੀਈਐੱਸਐੱਸ) ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ
ਸਰਕਾਰ ਨੇ ਇਸ ਦੀ ਸਥਾਪਨਾ ਲਈ ਦਿਲਚਸਪੀ ਦੇ ਪ੍ਰਗਟਾਵੇ ਦਾ ਸੱਦਾ ਦਿੱਤਾ
ਅਖੁੱਟ ਊਰਜਾ (RE) ਦੇ ਵਾਧੇ ਨੂੰ ਸਮਰਥਨ ਦੇਣ ਲਈ ਇੱਕ ਮੋਹਰੀ ਕਦਮ
Posted On:
14 OCT 2021 2:58PM by PIB Chandigarh
ਸਰਕਾਰ ਨੇ 1000 ਮੈਗਾਵਾਟ ਦੀ ਬੈਟਰੀ ਊਰਜਾ ਭੰਡਾਰਨ ਪ੍ਰਣਾਲੀ (ਬੀਈਐੱਸਐੱਸ) ਨੂੰ ਇੱਕ ਪਾਇਲਟ ਪ੍ਰੋਜੈਕਟ ਵਜੋਂ ਸਥਾਪਿਤ ਕਰਨ ਲਈ ਦਿਲਚਸਪੀ ਦੇ ਪ੍ਰਗਟਾਵੇ ਲਈ ਸੱਦਾ ਦਿੱਤਾ ਹੈ। ਇਹ ਨਵੀਨ ਅਤੇ ਅਖੁੱਟ ਊਰਜਾ ਮੰਤਰਾਲੇ ਅਤੇ ਬਿਜਲੀ ਮੰਤਰਾਲੇ ਦੋਵਾਂ ਦੀ ਸਾਂਝੀ ਕੋਸ਼ਿਸ਼ ਹੈ ਜੋ ਦੇਸ਼ ਵਿੱਚ ਊਰਜਾ ਭੰਡਾਰਨ ਪ੍ਰਣਾਲੀ ਦੀ ਸਥਾਪਨਾ ਲਈ ਇੱਕ ਰੋਡ ਮੈਪ ਪ੍ਰਦਾਨ ਕਰਨ ਲਈ ਇਸ 'ਤੇ ਕੰਮ ਕਰ ਰਹੇ ਹਨ।
2030 ਤੱਕ ਨਵੀਨ ਅਤੇ ਅਖੁੱਟ ਊਰਜਾ ਮੰਤਰਾਲੇ ਦੇ 450 ਗੀਗਾਵਾਟ (GW) ਅਖੁੱਟ ਊਰਜਾ ਟੀਚੇ ਨੂੰ ਪ੍ਰਾਪਤ ਕਰਨ ਦੇ ਉਤਸ਼ਾਹੀ ਟੀਚੇ ਦਾ ਸਮਰਥਨ ਕਰਨ ਲਈ, ਇਹ ਮਹੱਤਵਪੂਰਨ ਹੈ ਕਿ ਇਸਨੂੰ ਊਰਜਾ ਭੰਡਾਰਨ ਪ੍ਰਣਾਲੀਆਂ (ਬੈਟਰੀ ਊਰਜਾ ਭੰਡਾਰਨ ਪ੍ਰਣਾਲੀ, ਹਾਈਡਰੋ ਪੰਪ ਸਟੋਰੇਜ ਪਲਾਂਟ ਆਦਿ) ਦੀ ਸਥਾਪਨਾ ਦੇ ਨਾਲ ਸਹੀ ਢੰਗ ਨਾਲ ਸਮਰਥਨ ਮਿਲੇ।
ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੇ ਅਧੀਨ ਇੱਕ ਕੇਂਦਰੀ ਪਬਲਿਕ ਸੈਕਟਰ ਐਂਟਰਪ੍ਰਾਈਜ਼ (ਸੀਪੀਐੱਸਯੂ), ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐੱਸਈਸੀਆਈ) ਨੇ 1000 ਮੈਗਾਵਾਟ MWh BESS ਦੀ ਖਰੀਦ ਲਈ ਦਿਲਚਸਪੀ ਦੇ ਪ੍ਰਗਟਾਵੇ ਲਈ ਸੱਦਾ ਦਿੱਤਾ ਹੈ। ਇਹ ਆਰਐੱਫਐੱਸ ਬੋਲੀ ਦਸਤਾਵੇਜ਼ ਅਤੇ ਉਤਪਾਦਨ, ਪ੍ਰਸਾਰਣ ਅਤੇ ਵਿਤਰਣ ਸੰਪਤੀਆਂ ਦੇ ਹਿੱਸੇ ਵਜੋਂ ਅਤੇ ਸਾਰੀਆਂ ਸਹਾਇਕ ਸੇਵਾਵਾਂ ਦੇ ਨਾਲ ਬੀਈਐੱਸਐੱਸ ਦੀ ਖਰੀਦ ਅਤੇ ਵਰਤੋਂ ਲਈ ਵਿਆਪਕ ਦਿਸ਼ਾ ਨਿਰਦੇਸ਼ ਦੇ ਖਰੜੇ ਦੇ ਨਾਲ ਪ੍ਰਕਾਸ਼ਿਤ ਕੀਤਾ ਜਾਵੇਗਾ।
ਇਸ ਬਾਰੇ 28 ਅਕਤੂਬਰ 2021 ਨੂੰ ਸ਼ਾਮ 4 ਵਜੇ ਹੋਣ ਵਾਲੀ ਪੂਰਵ-ਬੋਲੀ ਕਾਨਫਰੰਸ ਵਿੱਚ ਚਰਚਾ ਕੀਤੀ ਜਾਵੇਗੀ।
ਵਿਭਿੰਨ ਹਿਤਧਾਰਕਾਂ ਦੇ ਸੁਝਾਵਾਂ ਅਤੇ ਫੀਡਬੈਕ ਦੇ ਅਧਾਰ ‘ਤੇ, ਅੰਤਮ ਆਰਐੱਫਐੱਸ ਦਸਤਾਵੇਜ਼, ਉਤਪਾਦਨ, ਪ੍ਰਸਾਰਣ ਅਤੇ ਵੰਡ ਸੰਪਤੀਆਂ ਦੇ ਹਿੱਸੇ ਵਜੋਂ ਅਤੇ ਸਾਰੀਆਂ ਸਹਾਇਕ ਸੇਵਾਵਾਂ ਨਾਲ ਬੀਈਐੱਸਐੱਸ ਦੀ ਖ੍ਰੀਦ ਅਤੇ ਇਸਦੇ ਉਪਯੋਗ ਲਈ ਅੰਤਮ ਵਿਆਪਕ ਦਿਸ਼ਾ ਨਿਰਦੇਸ਼ਾਂ ਦੇ ਨਾਲ ਨਵੰਬਰ 2021 ਦੇ ਪਹਿਲੇ ਹਫ਼ਤੇ ਵਿੱਚ ਜਾਰੀ ਕੀਤਾ ਜਾਵੇਗਾ।
ਅੱਗੇ ਚਲ ਕੇ, ਭਾਰਤ ਹੇਠ ਲਿਖੇ ਕਾਰੋਬਾਰੀ ਮਾਮਲਿਆਂ ਦੇ ਅਧੀਨ ਊਰਜਾ ਭੰਡਾਰਨ ਪ੍ਰਣਾਲੀ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ:-
• ਊਰਜਾ ਭੰਡਾਰਨ ਪ੍ਰਣਾਲੀ ਦੇ ਨਾਲ ਅਖੁੱਟ ਊਰਜਾ
• ਟ੍ਰਾਂਸਮਿਸ਼ਨ ਸਿਸਟਮ ਦੀ ਵੱਧ ਤੋਂ ਵੱਧ ਵਰਤੋਂ ਅਤੇ ਗਰਿੱਡ ਸਥਿਰਤਾ ਨੂੰ ਮਜ਼ਬੂਤ ਕਰਨ ਅਤੇ ਟ੍ਰਾਂਸਮਿਸ਼ਨ ਬੁਨਿਆਦੀ ਢਾਂਚੇ ਦੇ ਵਾਧੇ ਵਿੱਚ ਨਿਵੇਸ਼ ਨੂੰ ਬਚਾਉਣ ਲਈ ਗਰਿੱਡ ਤੱਤ ਵਜੋਂ ਊਰਜਾ ਭੰਡਾਰਨ ਪ੍ਰਣਾਲੀ।
• ਸੰਤੁਲਨ ਸੇਵਾਵਾਂ ਅਤੇ ਲਚਕਦਾਰ ਸੰਚਾਲਨ ਲਈ ਇੱਕ ਸੰਪਤੀ ਵਜੋਂ ਭੰਡਾਰਨ। ਸਿਸਟਮ ਆਪਰੇਟਰ ਯਾਨੀ ਲੋਡ ਡਿਸਪੈਚਰ (ਆਰਐੱਲਡੀਸੀਜ਼ ਅਤੇ ਐੱਸਐੱਲਡੀਸੀਜ਼) ਫ੍ਰੀਕੁਐਂਸੀ ਨਿਯੰਤਰਣ ਅਤੇ ਸੰਤੁਲਨ ਸੇਵਾਵਾਂ ਲਈ ਸਟੋਰੇਜ ਪ੍ਰਣਾਲੀ ਦੀ ਵਰਤੋਂ ਜੈਨੇਰੇਸ਼ਨ ਨਾ ਹੋਣ (un-generation) ਦੇ ਕਾਰਨ ਲੋਡ ਦੀ ਅੰਦਰੂਨੀ ਅਨਿਸ਼ਚਿਤਤਾ/ਭਿੰਨਤਾਵਾਂ ਦੇ ਪ੍ਰਬੰਧਨ ਲਈ ਕਰ ਸਕਦੇ ਹਨ।
• ਡਿਸਟਰੀਬਿਊਸ਼ਨ ਸਿਸਟਮ ਲਈ ਸਟੋਰੇਜ ਯਾਨੀ ਇਸਨੂੰ ਆਪਣੇ ਪੀਕ ਲੋਡ ਅਤੇ ਹੋਰ ਜ਼ਿੰਮੇਵਾਰੀਆਂ ਦੇ ਪ੍ਰਬੰਧਨ ਲਈ ਲੋਡ ਸੈਂਟਰ ‘ਤੇ ਰੱਖਿਆ ਜਾ ਸਕਦਾ ਹੈ।
• ਊਰਜਾ ਸਟੋਰੇਜ ਸਿਸਟਮ ਡਿਵੈਲਪਰ ਦੁਆਰਾ ਇੱਕ ਵਪਾਰੀ ਸਮਰੱਥਾ ਦੇ ਰੂਪ ਵਿੱਚ ਅਤੇ ਪਾਵਰ ਮਾਰਕੀਟ ਵਿੱਚ ਵੇਚ ਸਕਦੇ ਹਨ।
• ਉਪਰੋਕਤ ਦੇ ਸੁਮੇਲ ਦੇ ਰੂਪ ਵਿੱਚ ਭਵਿੱਖ ਦੇ ਕੋਈ ਹੋਰ ਕਾਰੋਬਾਰੀ ਮਾਡਲ।
*********
ਐੱਮਵੀ/ਆਈਜੀ
(Release ID: 1764293)
Visitor Counter : 241