ਰਸਾਇਣ ਤੇ ਖਾਦ ਮੰਤਰਾਲਾ
azadi ka amrit mahotsav

ਸਾਲ 2021-22 (1 ਅਕਤੂਬਰ, 2021 ਤੋਂ 31 ਮਾਰਚ, 2022 ਤੱਕ) ਦੇ ਲਈ ਫਾਸਫੇਟਿਕ ਅਤੇ ਪੋਟਾਸਿਕ (ਪੀਐਂਡਕੇ) ਖਾਦਾਂ ਦੇ ਲਈ ਪੋਸ਼ਕ ਤੱਤ ਅਧਾਰਿਤ ਸਬਸਿਡੀ (ਐੱਨਬੀਐੱਸ) ਦਰਾਂ ਨੂੰ ਕੈਬਨਿਟ ਨੇ ਪ੍ਰਵਾਨਗੀ ਦਿੱਤੀ


ਰਬੀ 2021-22 ਦੇ ਲਈ 28,655 ਕਰੋੜ ਰੁਪਏ ਦੀ ਸ਼ੁੱਧ ਸਬਸਿਡੀ

Posted On: 12 OCT 2021 8:34PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਸਾਲ 2021-22 (1 ਅਕਤੂਬਰ, 2021 ਤੋਂ 31 ਮਾਰਚ, 2022 ਤੱਕ) ਦੇ ਲਈ ਪੀਐਂਡਕੇ ਖਾਦਾਂ ਦੇ ਲਈ ਪੋਸ਼ਕ ਤੱਤ ਅਧਾਰਿਤ ਸਬਸਿਡੀਦਰਾਂ ਦੇ ਨਿਰਧਾਰਣ ਦੇ ਲਈਖਾਦ ਵਿਭਾਗ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੋਸ਼ਕ ਤੱਤ ਆਧਾਰਿਤ ਸਬਸਿਡੀ (ਐੱਨਬੀਐੱਸ)ਦੇ ਲਈ ਪ੍ਰਵਾਨਿਤ ਦਰਾਂ ਹੇਠਾਂ ਲਿਖੇ ਅਨੁਸਾਰ ਹੋਣਗੀਆਂ:

ਪ੍ਰਤੀ ਕਿਲੋਗ੍ਰਾਮ ਸਬਸਿਡੀ ਦਰਾਂ (ਰੁਪਏ ਵਿੱਚ)

ਐੱਨ (ਨਾਈਟ੍ਰੋਜਨ) 

ਪੀ (ਫਾਸਫੋਰਸ)

ਕੇ (ਪੋਟਾਸ਼)

ਐੱਸ (ਸਲਫ਼ਰ)

18.789

 

45.323

 

10.116

 

2.374

 

(i)            ਰੋਲ ਓਵਰ ਦੀ ਕੁੱਲ ਰਕਮ 28,602 ਕਰੋੜ ਰੁਪਏ ਹੋਵੇਗੀ

(ii)           5,716 ਕਰੋੜ ਰੁਪਏ ਦੀ ਸੰਭਾਵਿਤ ਵਾਧੂ ਲਾਗਤ ’ਤੇ ਡੀਏਪੀ ’ਤੇ ਐਡੀਸ਼ਨਲ ਸਬਸਿਡੀ ਦੇ ਲਈ ਸਪੈਸ਼ਲ ਵਨ ਟਾਇਮ ਪੈਕੇਜ

(iii)           837 ਕਰੋੜ ਰੁਪਏ ਦੀ ਅਸਥਾਈ ਲਾਗਤ ’ਤੇ ਤਿੰਨ ਸਭ ਤੋਂ ਜ਼ਿਆਦਾ ਖਪਤ ਵਾਲੇ ਐੱਨਪੀਕੇ ਗ੍ਰੇਡ ਅਰਥਾਤ ਐੱਨਪੀਕੇ 10-26-26, ਐੱਨਪੀਕੇ 20-20-0-13 ਅਤੇ ਐੱਨਪੀਕੇ 12-32-16 ’ਤੇ ਐਡੀਸ਼ਨਲ ਸਬਸਿਡੀ ਦੇ ਲਈ ਸਪੈਸ਼ਲ ਵਨ ਟਾਇਮ ਪੈਕੇਜਕੁੱਲ ਲੋੜੀਂਦੀ ਸਬਸਿਡੀ 35,114 ਕਰੋੜ ਰੁਪਏ ਹੋਵੇਗੀ

ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਐੱਨਬੀਐੱਸ ਯੋਜਨਾ ਦੇ ਤਹਿਤ ਗੁੜ (0:0:14.5:0) ਤੋਂ ਪ੍ਰਾਪਤ ਪੋਟਾਸ਼ ਨੂੰ ਸ਼ਾਮਲ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ

ਵਿੱਤੀ ਪ੍ਰਭਾਵ:

ਬੱਚਤ ਘਟਾ ਕੇ ਰਬੀ 2021-22 ਦੇ ਲਈ ਲੋੜੀਂਦੀ ਸ਼ੁੱਧ ਸਬਸਿਡੀ 28,665 ਕਰੋੜ ਰੁਪਏ ਹੋਵੇਗੀ

ਲਾਭ:

ਇਹ ਰਬੀ ਸੀਜ਼ਨ 2021-22 ਦੇ ਦੌਰਾਨ ਖਾਦਾਂ ਦੀ ਰਿਆਇਤੀ/ ਸਸਤੀਆਂ ਕੀਮਤਾਂ ’ਤੇ ਕਿਸਾਨਾਂ ਨੂੰ ਸਾਰੇਪੀਐਂਡਕੇ ਖਾਦਾਂ ਦੀ ਅਸਾਨੀ ਨਾਲ ਉਪਲਬਧਤਾ ਨੂੰ ਸਮਰੱਥ ਕਰੇਗਾ ਅਤੇ ਵਰਤਮਾਨ ਸਬਸਿਡੀ ਪੱਧਰਾਂ ਨੂੰ ਜਾਰੀ ਰੱਖਦੇ ਹੋਏ ਅਤੇ ਡੀਏਪੀ ਅਤੇ ਉਸ ਤੋਂ ਵੱਧ ਖਪਤ ਵਾਲੇ ਤਿੰਨ ਐੱਨਪੀਕੇ ਗ੍ਰੇਡ ਦੇ ਐਡੀਸ਼ਨਲ ਸਬਸਿਡੀ ਦੇ ਸਪੈਸ਼ਲ ਪੈਕੇਜ ਦੇ ਕੇ ਖੇਤੀਬਾੜੀ ਖੇਤਰ ਦਾ ਸਮਰਥਨ ਕਰੇਗਾ

ਇਹ ਡੀ-ਅਮੋਨੀਅਮ ਫਾਸਫੇਟ (ਡੀਏਪੀ) ’ਤੇ 438 ਰੁਪਏ ਪ੍ਰਤੀ ਬੈਗ ਅਤੇ ਐੱਨਪੀਕੇ 10-26-26, ਐੱਨਪੀਕੇ 20-20-0-13 ਅਤੇ ਐੱਨਪੀਕੇ 12-32-16 ’ਤੇ 100 ਰੁਪਏ ਪ੍ਰਤੀ ਬੈਗ ਦਾ ਲਾਭ ਦੇਵੇਗਾ ਤਾਕਿ ਕਿਸਾਨਾਂ ਦੇ ਲਈ ਉਨ੍ਹਾਂ ਖਾਦਾਂ ਦੀਆਂ ਕੀਮਤਾਂ ਸਸਤੀਆਂ ਬਣੀਆਂ ਰਹਿਣ

ਲਾਗੂ ਕੀਤੀ ਜਾਣ ਵਾਲੀ ਰਣਨੀਤੀ ਅਤੇ ਟੀਚੇ:

ਪੀਐਂਡਕੇ ਖਾਦਾਂ ’ਤੇ ਸਬਸਿਡੀ ਸੀਸੀਈਏ ਦੁਆਰਾ ਪ੍ਰਵਾਨਿਤ ਐੱਨਬੀਐੱਸ ਦਰਾਂ ਦੇ ਅਧਾਰ ’ਤੇ ਪ੍ਰਦਾਨ ਕੀਤੀ ਜਾਵੇਗੀ ਤਾਂ ਕਿ ਕਿਸਾਨਾਂ ਨੂੰ ਇਨ੍ਹਾਂ ਖਾਦਾਂ ਦੀਆਂ ਸਸਤੀਆਂ ਕੀਮਤਾਂ ’ਤੇ ਅਸਾਨੀ ਨਾਲ ਉਪਲਬਧਤਾ ਯਕੀਨੀ ਹੋ ਸਕੇ

ਪਿਛੋਕੜ:

ਸਰਕਾਰ ਖਾਦ ਨਿਰਮਾਤਾਵਾਂ/ ਆਯਾਤਕਾਂ ਦੇ ਮਾਧਿਅਮ ਨਾਲ ਕਿਸਾਨਾਂ ਨੂੰ ਰਿਆਇਤੀ ਕੀਮਤਾਂ ’ਤੇ ਯੂਰੀਆ ਅਤੇ 24 ਗ੍ਰੇਡ ਪੀਐਂਡਕੇ ਖਾਦ ਉਪਲਬਧ ਕਰਾ ਰਹੀ ਹੈ। ਪੀ ਐਂਡ ਕੇ ਖਾਦਾਂ ’ਤੇ ਸਬਸਿਡੀ ਐੱਨਬੀਐੱਸ ਯੋਜਨਾ ਦੁਆਰਾ 01 ਅਪ੍ਰੈਲ 2010 ਤੋਂ ਨਿਯੰਤ੍ਰਿਤ ਕੀਤੀ ਜਾ ਰਹੀ ਹੈ। ਆਪਣੇ ਕਿਸਾਨ ਹਿਤੈਸ਼ੀ ਨਜ਼ਰੀਏ ਦੇ ਅਨੁਸਾਰ ਸਰਕਾਰ ਕਿਸਾਨਾਂ ਨੂੰ ਸਸਤੀਆਂ ਕੀਮਤਾਂ ’ਤੇ ਪੀਐਂਡਕੇ ਖਾਦ ਦੀ ਉਪਲਬਧਤਾ ਨੂੰ ਯਕੀਨੀ ਕਰਵਾਉਣ ਦੇ ਲਈ ਪ੍ਰਤੀਬੱਧ ਹੈ। ਖਾਦ ਕੰਪਨੀਆਂ ਨੂੰ ਉਪਰੋਕਤ ਦਰਾਂ ਦੇ ਅਨੁਸਾਰ ਸਬਸਿਡੀ ਜਾਰੀ ਕੀਤੀ ਜਾਵੇਗੀ ਤਾਕਿ ਉਹ ਕਿਸਾਨਾਂ ਨੂੰ ਸਸਤੀ ਕੀਮਤ ’ਤੇ ਖਾਦ ਉਪਲਬਧ ਕਰਾ ਸਕਣ

*********

ਡੀਐੱਸ


(Release ID: 1763443) Visitor Counter : 180