ਮੰਤਰੀ ਮੰਡਲ
azadi ka amrit mahotsav

ਕੇਂਦਰੀ ਕੈਬਨਿਟ ਨੇ ਸੈਨਿਕ ਸਕੂਲ ਸੁਸਾਇਟੀ ਨਾਲ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ 100 ਸਕੂਲਾਂ ਦੀ ਮਾਨਤਾ ਨੂੰ ਪ੍ਰਵਾਨਗੀ ਦਿੱਤੀ


ਨਵੇਂ ਸਕੂਲ ਅਕਾਦਮਿਕ ਵਰ੍ਹੇ 2022-23 ਤੋਂ ਛੇਵੀਂ ਜਮਾਤ ਵਿੱਚ 5,000 ਵਿਦਿਆਰਥੀਆਂ ਨੂੰ ਦਾਖਲਾ ਦੇਣਗੇ

Posted On: 12 OCT 2021 8:25PM by PIB Chandigarh

ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ਦੇ ਅਨੁਰੂਪ ਅੱਗੇ ਵਧਦੇ ਹੋਏਭਾਰਤ ਸਰਕਾਰ ਨੇ ਰਾਸ਼ਟਰ ਦੇ ਸਮ੍ਰਿੱਧ ਸੱਭਿਆਚਾਰ ਅਤੇ ਵਿਰਾਸਤ 'ਤੇ ਮਾਣ ਕਰਨ ਅਤੇ ਚਰਿੱਤਰ ਦੇ ਨਾਲ ਪ੍ਰਭਾਵੀ ਅਗਵਾਈਅਨੁਸ਼ਾਸਨਰਾਸ਼ਟਰੀ ਫਰਜ਼ ਅਤੇ ਦੇਸ਼ ਭਗਤੀ ਦੀ ਭਾਵਨਾ ਵਿਕਸਿਤ ਕਰਨ ਲਈ ਬੱਚਿਆਂ ਨੂੰ ਸਮਰੱਥ ਬਣਾਉਣ ਵਾਲੀ ਮੁੱਲ ਅਧਾਰਿਤ ਸਿੱਖਿਆ 'ਤੇ ਹੋਰ ਜ਼ਿਆਦਾ ਧਿਆਨ ਦੇਣ ਦਾ ਫੈਸਲਾ ਕੀਤਾ ਹੈ। ਸੈਨਿਕ ਸਕੂਲਾਂ ਦੇ ਮੌਜੂਦਾ ਪੈਟਰਨ ਵਿੱਚ ਇੱਕ ਆਦਰਸ਼ ਤਬਦੀਲੀ ਕਰਦਿਆਂਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਹੋਈ ਮੀਟਿੰਗ ਵਿੱਚ ਸੈਨਿਕ ਸਕੂਲਸ ਸੋਸਾਇਟੀਰੱਖਿਆ ਮੰਤਰਾਲੇ ਦੇ ਤਹਿਤ ਐਫੀਲੀਏਟਡ ਸੈਨਿਕ ਸਕੂਲ ਸ਼ੁਰੂ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਸਕੂਲ ਇੱਕ ਵਿਲੱਖਣ ਥੰਮ੍ਹ ਵਜੋਂ ਕੰਮ ਕਰਨਗੇ ਜੋ ਰੱਖਿਆ ਮੰਤਰਾਲੇ ਦੇ ਮੌਜੂਦਾ ਸੈਨਿਕ ਸਕੂਲਾਂ ਤੋਂ ਵਿਸ਼ਿਸ਼ਟ ਅਤੇ ਵੱਖਰੇ ਹੋਣਗੇ। ਪਹਿਲੇ ਪੜਾਅ ਵਿੱਚ, 100 ਸਹਿਯੋਗੀ ਸਹਿਭਾਗੀਆਂ ਨੂੰ ਰਾਜਾਂ/ਗ਼ੈਰ-ਸਰਕਾਰੀ ਸੰਗਠਨਾਂ/ਪ੍ਰਾਈਵੇਟ ਭਾਈਵਾਲਾਂ ਤੋਂ ਲਏ ਜਾਣ ਦਾ ਪ੍ਰਸਤਾਵ ਹੈ।

 

ਲਾਭ:

 

 • ਦੇਸ਼ ਦੇ ਸਾਰੇ ਖੇਤਰਾਂ ਵਿੱਚ ਵੱਡੀ ਆਬਾਦੀ ਤੱਕ ਪਹੁੰਚਣ ਦੇ ਲਾਗਤ-ਪ੍ਰਭਾਵੀ ਤਰੀਕੇ ਪ੍ਰਦਾਨ ਕਰਨਾ।

 • ਸੈਨਿਕ ਸਕੂਲਾਂ ਦੀ ਵਧਦੀ ਮੰਗ ਨੂੰ ਪੂਰਾ ਕਰਨਾ ਅਤੇ ਪ੍ਰਭਾਵੀ ਸਰੀਰਕਮਾਨਸਿਕ-ਸਮਾਜਿਕਅਧਿਆਤਮਕਬੌਧਿਕਭਾਵਨਾਤਮਕ ਅਤੇ ਬੋਧਾਤਮਕ ਵਿਕਾਸ ਪ੍ਰਦਾਨ ਕਰਨਾ।

 • ਜੀਵਨ ਦੇ ਵਿਭਿੰਨ ਖੇਤਰਾਂ ਵਿੱਚ ਪ੍ਰਵੇਸ਼ ਕਰਨ ਵਾਲੇ ਨੌਜਵਾਨਾਂ ਦੀ ਗੁਣਵੱਤਾ ਵਿੱਚ ਮਹੱਤਵਪੂਰਨ ਸੁਧਾਰ ਕਰਦੇ ਹੋਏ ਟ੍ਰੇਨਿੰਗ ਦੀ ਅਵਧੀਟ੍ਰੇਨਰਾਂ ਦੀ ਤੈਨਾਤੀਰੱਖ-ਰਖਾਅ ਅਤੇ ਸੰਚਾਲਨ ਬਜਟ ਵਿੱਚ ਬਚਤ।

 

ਵੇਰਵੇ:

 

ਸੈਨਿਕ ਸਕੂਲ ਨਾ ਸਿਰਫ਼ ਮਾਪਿਆਂ ਅਤੇ ਬੱਚਿਆਂ ਦੀ ਪਹੁੰਚ ਦੇ ਅੰਦਰ ਮੁੱਲ ਅਧਾਰਿਤ ਮਿਆਰੀ ਸਿੱਖਿਆ ਪ੍ਰਦਾਨ ਕਰਦੇ ਹਨ ਬਲਕਿ ਮਿਲਿਟਰੀ ਲੀਡਰਸ਼ਿਪਪ੍ਰਸ਼ਾਸਕੀ ਸੇਵਾਵਾਂਨਿਆਂਇਕ ਸੇਵਾਵਾਂ ਅਤੇ ਵਿਗਿਆਨਟੈਕਨੋਲੋਜੀ ਅਤੇ ਉੱਦਮਤਾ ਜਿਹੇ ਹੋਰ ਖੇਤਰਾਂ ਵਿੱਚ ਉੱਚ ਪੱਧਰਾਂ 'ਤੇ ਪਹੁੰਚਣ ਵਾਲੇ ਨਿਮਰ ਪਿਛੋਕੜ ਵਾਲੇ ਵਿਦਿਆਰਥੀਆਂ ਦਾ ਸ਼ਾਨਦਾਰ ਇਤਿਹਾਸ ਵੀ ਪ੍ਰਸਤੁਤ ਕਰਦੇ ਹਨ। ਇਨ੍ਹਾਂ ਕਾਰਕਾਂ ਦੇ ਕਾਰਨ ਹੋਰ ਨਵੇਂ ਸੈਨਿਕ ਸਕੂਲ ਖੋਲ੍ਹਣ ਦੀ ਮੰਗ ਲਗਾਤਾਰ ਵਧਦੀ ਰਹੀ ਹੈ।

 

ਦੇਸ਼ ਭਰ ਵਿੱਚ 33 ਸੈਨਿਕ ਸਕੂਲ ਚਲਾਉਣ ਦੇ ਅਨੁਭਵ ਦਾ ਲਾਭ ਉਠਾਉਣ ਲਈਸੈਨਿਕ ਸਕੂਲ ਸੁਸਾਇਟੀ ਨੇ ਮੌਜੂਦਾ ਜਾਂ ਨਵੇਂ ਸਕੂਲਾਂ ਦੀ ਐਫੀਲੀਏਸ਼ਨ ਲਈ ਅਰਜ਼ੀ ਦੇਣ ਲਈ ਸਰਕਾਰੀ/ਪ੍ਰਾਈਵੇਟ ਸਕੂਲਾਂ/ਐੱਨਜੀਓਜ਼ ਤੋਂ ਪ੍ਰਸਤਾਵ ਮੰਗ ਕੇ 100 ਨਵੇਂ ਐਫੀਲੀਏਟਡ ਸੈਨਿਕ ਸਕੂਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਦਿਲਚਸਪੀ ਰੱਖਣ ਵਾਲੀਆਂ ਧਿਰਾਂ ਆਪਣੇ ਪ੍ਰਸਤਾਵ ਔਨਲਾਈਨ ਯੂਆਰਐੱਲ https://sainikschool.ncog.gov.in 'ਤੇ ਜਮ੍ਹਾਂ ਕਰ ਸਕਦੀਆਂ ਹਨ ਜਿੱਥੇ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਅਤੇ ਯੋਗਤਾ ਦੇ ਮਾਪਦੰਡ;  ਹਿਤਧਾਰਕਾਂਅਰਥਾਤ ਰੱਖਿਆ ਮੰਤਰਾਲੇ ਅਤੇ ਸਕੂਲ ਪ੍ਰਬੰਧਨ ਦੀਆਂ ਜ਼ਿੰਮੇਵਾਰੀਆਂਸੂਚੀਬੱਧ ਹਨ।

 

ਇਹ ਸਕੀਮ ਸਿੱਖਿਆ ਦੇ ਖੇਤਰ ਵਿੱਚ ਪਬਲਿਕ/ਪ੍ਰਾਈਵੇਟ ਭਾਈਵਾਲੀ ਦਾ ਲਾਭ ਉਠਾਏਗੀਨਾਮਵਰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਪਾਸ ਉਪਲਬਧ ਮੌਜੂਦਾ ਬੁਨਿਆਦੀ ਢਾਂਚੇ ਨੂੰ ਵਰਤਣ ਵਿੱਚ ਸਹਾਇਤਾ ਕਰੇਗੀ ਅਤੇ ਸੈਨਿਕ ਸਕੂਲ ਦੇ ਮਾਹੌਲ ਵਿੱਚ ਸਿੱਖਿਆ ਪ੍ਰਾਪਤ ਕਰਨ ਦੇ ਚਾਹਵਾਨ ਬੱਚਿਆਂ ਦੀਆਂ ਵਧ ਰਹੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਨਵੀਆਂ ਸਮਰੱਥਾਵਾਂ ਨੂੰ ਖੋਲ੍ਹੇਗੀ।

 

ਅਕਾਦਮਿਕ ਵਰ੍ਹੇ 2022-23 ਤੋਂ ਸ਼ੁਰੂ ਹੋ ਕੇ ਤਕਰੀਬਨ 5,000 ਵਿਦਿਆਰਥੀਆਂ ਨੂੰ ਅਜਿਹੇ 100 ਐਫੀਲੀਏਟਡ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਦਾਖਲਾ ਮਿਲਣ ਦੀ ਉਮੀਦ ਹੈ। ਵਰਤਮਾਨ ਵਿੱਚ ਮੌਜੂਦਾ 33 ਸੈਨਿਕ ਸਕੂਲਾਂ ਵਿੱਚ ਛੇਵੀਂ ਜਮਾਤ ਵਿੱਚ ਤਕਰੀਬਨ 3,000 ਵਿਦਿਆਰਥੀਆਂ ਦੀ ਦਾਖਲਾ ਸਮਰੱਥਾ ਹੈ।

 

ਅਸਰ:

 

ਇਹ ਮੰਨਿਆ ਜਾਂਦਾ ਹੈ ਕਿ ਸੈਨਿਕ ਸਕੂਲ ਸਿੱਖਿਆ ਪ੍ਰਣਾਲੀ ਨੂੰ ਪਾਠਕ੍ਰਮ ਸਮੇਤ ਨਿਯਮਿਤ ਬੋਰਡ ਨਾਲ ਜੋੜਨ ਨਾਲ ਅਕਾਦਮਿਕ ਤੌਰ 'ਤੇ ਮਜ਼ਬੂਤਸਰੀਰਕ ਤੌਰ ਤੇ ਤੰਦਰੁਸਤਸੱਭਿਆਚਾਰਕ ਤੌਰ 'ਤੇ ਜਾਗਰੂਕਬੌਧਿਕ ਤੌਰ ਤੇ ਨਿਪੁੰਨਕੌਸ਼ਲ ਸੰਪੰਨ ਨੌਜਵਾਨ ਅਤੇ ਯੋਗ ਨਾਗਰਿਕ ਪੈਦਾ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ। ਇਹ ਕਲਪਨਾ ਕੀਤੀ ਜਾਂਦੀ ਹੈ ਕਿ ਇਨ੍ਹਾਂ ਸਕੂਲਾਂ ਦੇ ਵਿਦਿਆਰਥੀ ਜ਼ਰੂਰੀ ਜੀਵਨ ਕੌਸ਼ਲ ਨਾਲ ਲੈਸ ਹੋਣਗੇ ਜੋ ਉਨ੍ਹਾਂ ਨੂੰ ਆਪਣੇ ਚੁਣੇ ਹੋਏ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਬਣਾਉਣਗੇ। ਇਸ ਤਰ੍ਹਾਂਪ੍ਰਸਤਾਵ ਦਾ ਉਦੇਸ਼ ਰਾਸ਼ਟਰਵਾਦੀ ਉਦੇਸ਼ਾਂ ਨੂੰ ਸਭ ਤੋਂ ਵੱਧ ਪ੍ਰਾਥਮਿਕਤਾ ਪ੍ਰਦਾਨ ਕਰਨ 'ਤੇ ਫੋਕਸਡ ਲੀਡਰਸ਼ਿਪ ਗੁਣਾਂ ਵਾਲਾ ਇੱਕ ਆਤਮਵਿਸ਼ਵਾਸਕੌਸ਼ਲ ਯੁਕਤਬਹੁ-ਆਯਾਮੀਦੇਸ਼ ਭਗਤ ਨੌਜਵਾਨ ਸਮਾਜ ਬਣਾਉਣਾ ਹੈ।

 

  *********

 

ਡੀਐੱਸ


(Release ID: 1763435) Visitor Counter : 176