ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਪ੍ਰਚੂਣ ਬਜ਼ਾਰ ਨੂੰ ਵਧੇਰੇ ਪ੍ਰਤੀਯੋਗੀ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਲੌਜਿਸਟਿਕ ਲਾਗਤ ਨੂੰ 10 ਪ੍ਰਤੀਸ਼ਤ ਤੋਂ ਘੱਟ ਕਰਨ 'ਤੇ ਜ਼ੋਰ ਦਿੱਤਾ

Posted On: 08 OCT 2021 2:39PM by PIB Chandigarh

ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਿਟੇਲ ਬਜ਼ਾਰ ਨੂੰ ਵਧੇਰੇ ਪ੍ਰਤੀਯੋਗੀ ਬਣਾਉਣ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਲੌਜਿਸਟਿਕ ਲਾਗਤ ਨੂੰ 10 ਪ੍ਰਤੀਸ਼ਤ ਤੋਂ ਘੱਟ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। 

ਐੱਮਐਂਡਐੱਮ ਅਤੇ ਆਈਆਈਐੱਮ ਅਹਿਮਦਾਬਾਦ ਐੱਮਪਾਵਰ-MPOWER ਸੀਰੀਜ਼ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਸਰਕਾਰ ਰਾਸ਼ਟਰੀ ਇਨਫਰਾ ਪਾਈਪਲਾਈਨ ਅਤੇ ਗਤੀ-ਸ਼ਕਤੀ (Gati-Shakti) ਪ੍ਰੋਗਰਾਮਾਂ ਦੀ ਘੋਸ਼ਣਾ ਦੁਆਰਾ ਏਕੀਕ੍ਰਿਤ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਧਿਆਨ ਕੇਂਦਰਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ 2 ਸਾਲਾਂ ਅੰਦਰ 25,000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਬਣਾਉਣ ਦੀ ਯੋਜਨਾ ਬਣਾਈ ਗਈ ਹੈ। ਮੰਤਰੀ ਨੇ ਕਿਹਾ ਕਿ ਰਾਸ਼ਟਰੀ ਬੁਨਿਆਦੀ ਢਾਂਚਾ ਪਾਈਪਲਾਈਨ ਪ੍ਰੋਗਰਾਮ ਦੇ ਤਹਿਤ, 1 ਲੱਖ ਕਿਲੋਮੀਟਰ ਤੋਂ ਵੱਧ ਦੀ ਲੰਬਾਈ ਵਾਲੇ 2,800 ਪ੍ਰੋਜੈਕਟਾਂ ਦਾ ਰੋਡਮੈਪ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫਲੈਗਸ਼ਿਪ ਭਾਰਤਮਾਲਾ ਪਰਿਯੋਜਨਾ ਨੇ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰੀ ਅਤੇ ਆਰਥਿਕ ਕੇਂਦਰਾਂ ਨੂੰ ਜੋੜਨ ਵਾਲੇ 34,800 ਕਿਲੋਮੀਟਰ ਰਾਜਮਾਰਗਾਂ ਦੇ ਵਿਕਾਸ ਦੀ ਯੋਜਨਾ ਬਣਾਈ ਹੈ।

 ਸ਼੍ਰੀ ਗਡਕਰੀ ਨੇ ਕਿਹਾ ਕਿ ਈਥਾਨੋਲ, ਐੱਲਐੱਨਜੀ, ਬਾਇਓ-ਸੀਐੱਨਜੀ, ਇਲੈਕਟ੍ਰਿਕ, ਹਾਈਡ੍ਰੋਜਨ ਵਰਗੇ ਬਹੁਤ ਸਾਰੇ ਨਵੇਂ ਵਿਕਲਪਕ ਈਂਧਣਾਂ ਦੇ ਨਾਲ, ਭਾਰਤ ਵਿੱਚ ਆਵਾਜਾਈ ਖੇਤਰ ਇੱਕ ਬਹੁਤ ਮਹੱਤਵਪੂਰਨ ਜੰਕਸ਼ਨ ‘ਤੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਨੀਤੀਆਂ ਅਸੀਂ ਹੁਣ ਬਣਾਉਂਦੇ ਅਤੇ ਅਪਣਾਉਂਦੇ ਹਾਂ, ਉਹ ਅਗਲੇ 30-40 ਸਾਲਾਂ ਲਈ ਰਾਹ ਪੱਧਰਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਵੀਆਂ ਤਕਨਾਲੋਜੀਆਂ ਲਈ ਖੁੱਲੇ ਰਹਿਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਬਹੁਤ ਜ਼ਿਆਦਾ ਨਿਯਮ ਉੱਭਰ ਰਹੀਆਂ ਤਕਨਾਲੋਜੀਆਂ ਨੂੰ ਬਹੁਤ ਛੋਟੀ ਉਮਰ ਵਿੱਚ ਹੀ ਮਾਰ ਸਕਦੇ ਹਨ। ਮੰਤਰੀ ਨੇ ਕਿਹਾ ਕਿ ਸਾਨੂੰ ਅਜਿਹੀਆਂ ਤਕਨਾਲੋਜੀਆਂ ਨੂੰ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਦਾ ਚੌਗਿਰਦੇ ਅਤੇ ਵਾਤਾਵਰਣ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਬੰਧਨ ਦੇ ਖੇਤਰਾਂ ਵਿੱਚ ਆਪਣੇ ਗਿਆਨ ਦੀ ਵਰਤੋਂ ਨਿਰੰਤਰ ਕੰਮ ਕਰਨ ਅਤੇ ਅਜਿਹੀਆਂ ਤਕਨਾਲੋਜੀਆਂ ਦੀ ਆਰਥਿਕ ਵਿਵਹਾਰਕਤਾ ਵਿੱਚ ਸੁਧਾਰ ਕਰਨ ਲਈ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਪੈਟਰੋਲ ਅਤੇ ਇੱਥੋਂ ਤੱਕ ਕਿ ਫਲੈਕਸ ਇੰਜਣਾਂ ਨਾਲ ਈਥਾਨੌਲ ਨੂੰ ਮਿਲਾ ਕੇ ਅੱਗੇ ਵਧ ਰਹੇ ਹਾਂ, ਜੋ ਕਿ 100% ਈਥਾਨੌਲ ਜਾਂ 100% ਪੈਟਰੋਲ ਦੋਵਾਂ 'ਤੇ ਚੱਲ ਸਕਦੇ ਹਨ। ਸ਼੍ਰੀ ਗਡਕਰੀ ਨੇ ਕਿਹਾ ਕਿ ਪਹਿਲਾਂ ਲੋਕ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ ਜਾਂ ਉਨ੍ਹਾਂ ਨੂੰ ਬਦਲਣ ਤੋਂ ਝਿਜਕਦੇ ਸਨ ਅਤੇ ਉਨ੍ਹਾਂ ਨੂੰ ਕੁਝ ਇਤਰਾਜ਼ ਸਨ ਪਰ ਅੱਜ ਭਾਰਤ 2 ਪਹੀਆ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਦੇ ਰਿਕਾਰਡ ਤੋੜ ਰਿਹਾ ਹੈ ਅਤੇ ਇਸੇ ਤਰ੍ਹਾਂ ਦੇ ਪੈਟਰਨ ਚਾਰ ਪਹੀਆ ਵਾਹਨਾਂ ਲਈ ਵੀ ਅਪਣਾਏ ਜਾਣਗੇ।

 

*********

 

 ਐੱਮਜੇਪੀਐੱਸ(Release ID: 1762796) Visitor Counter : 33