ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ 11 ਅਕਤੂਬਰ ਨੂੰ ਇੰਡੀਅਨ ਸਪੇਸ ਐਸੋਸੀਏਸ਼ਨ ਦੀ ਸ਼ੁਰੂਆਤ ਕਰਨਗੇ

Posted On: 09 OCT 2021 3:41PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 11 ਅਕਤੂਬਰ, 2021 ਨੂੰ ਸਵੇਰੇ 11 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇੰਡੀਅਨ ਸਪੇਸ ਐਸੋਸੀਏਸ਼ਨ (ISpA-ਇਸਪਾ) ਦੀ ਸ਼ੁਰੂਆਤ ਕਰਨਗੇ। ਉਹ ਇਸ ਇਤਿਹਾਸਿਕ ਅਵਸਰ 'ਤੇ ਪੁਲਾੜ ਉਦਯੋਗ ਦੇ ਨੁਮਾਇੰਦਿਆਂ ਨਾਲ ਗੱਲਬਾਤ ਵੀ ਕਰਨਗੇ।

 

ਇੰਡੀਅਨ ਸਪੇਸ ਐਸੋਸੀਏਸ਼ਨ (ਆਈਐੱਸਪੀਏ - ISpA) ਬਾਰੇ:

 

ਆਈਐੱਸਪੀਏ ਪੁਲਾੜ ਅਤੇ ਉਪਗ੍ਰਹਿ ਕੰਪਨੀਆਂ ਦੀ ਪ੍ਰਮੁੱਖ ਉਦਯੋਗ ਐਸੋਸੀਏਸ਼ਨ ਹੈ, ਜੋ ਭਾਰਤੀ ਪੁਲਾੜ ਉਦਯੋਗ ਦੀ ਸਮੂਹਿਕ ਆਵਾਜ਼ ਬਣਨ ਦੀ ਇੱਛਾ ਰੱਖਦੀ ਹੈ। ਇਹ ਨੀਤੀਗਤ ਹਮਾਇਤ ਕਰੇਗੀ ਅਤੇ ਸਰਕਾਰ ਤੇ ਇਸ ਦੀਆਂ ਏਜੰਸੀਆਂ ਸਮੇਤ ਭਾਰਤੀ ਪੁਲਾੜ ਖੇਤਰ ਦੇ ਸਾਰੇ ਹਿਤਧਾਰਕਾਂ ਨਾਲ ਜੁੜੇਗੀ। ਪ੍ਰਧਾਨ ਮੰਤਰੀ ਦੇ ਆਤਮਨਿਰਭਰ ਭਾਰਤ ਦੇ ਵਿਜ਼ਨ ਨੂੰ ਪ੍ਰਤਿਬਿੰਬਤ ਕਰਦੇ ਹੋਏ, ਇੰਡੀਅਨ ਸਪੇਸ ਐਸੋਸੀਏਸ਼ਨ ਭਾਰਤ ਨੂੰ ਆਤਮਨਿਰਭਰ, ਤਕਨੀਕੀ ਤੌਰ ਤੇ ਉੱਨਤ ਅਤੇ ਪੁਲਾੜ ਖੇਤਰ ਵਿੱਚ ਮੋਹਰੀ ਖਿਡਾਰੀ ਬਣਾਉਣ ਵਿੱਚ ਸਹਾਇਤਾ ਕਰੇਗੀ।

 

ਇੰਡੀਅਨ ਸਪੇਸ ਐਸੋਸੀਏਸ਼ਨ ਦੀ ਨੁਮਾਇੰਦਗੀ ਸਪੇਸ ਅਤੇ ਸੈਟੇਲਾਈਟ ਟੈਕਨੋਲੋਜੀਆਂ ਵਿੱਚ ਉੱਨਤ ਸਮਰੱਥਾਵਾਂ ਵਾਲੀਆਂ ਪ੍ਰਮੁੱਖ ਘਰੇਲੂ ਅਤੇ ਗਲੋਬਲ ਕਾਰਪੋਰੇਸ਼ਨਾਂ ਦੁਆਰਾ ਕੀਤੀ ਜਾ ਰਹੀ ਹੈ। ਇਸ ਦੇ ਸੰਸਥਾਪਕ ਮੈਂਬਰਾਂ ਵਿੱਚ ਲਾਰਸਨ ਐਂਡ ਟੂਬਰੋ, ਨੇਲਕੋ (ਟਾਟਾ ਗਰੁੱਪ), ਵੰਨ ਵੈੱਬ (OneWeb), ਭਾਰਤੀ ਏਅਰਟੈੱਲ, ਮੈਪਮਾਈਇੰਡਿਆ (Mapmyindia), ਵਾਲਚੰਦਨਗਰ ਇੰਡਸਟ੍ਰੀਜ਼ ਅਤੇ ਅਨੰਤ ਟੈਕਨੋਲੋਜੀ ਲਿਮਿਟਿਡ ਸ਼ਾਮਲ ਹਨ। ਹੋਰ ਮੁੱਖ ਮੈਂਬਰਾਂ ਵਿੱਚ ਗੋਦਰੇਜ, ਹਿਊਜ਼ ਇੰਡੀਆ, ਅਜ਼ੀਸਟਾ-ਬੀਐੱਸਟੀ ਏਅਰੋਸਪੇਸ ਪ੍ਰਾਈਵੇਟ ਲਿਮਿਟਿਡ, ਬੀਈਐੱਲ, ਸੈਂਟਮ ਇਲੈਕਟ੍ਰੌਨਿਕਸ, ਮੈਕਸਰ ਇੰਡੀਆ ਸ਼ਾਮਲ ਹਨ।

 

 

**********

 

 

ਡੀਐੱਸ/ਐੱਸਐੱਚ



(Release ID: 1762547) Visitor Counter : 232