ਰੇਲ ਮੰਤਰਾਲਾ

ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ‘ਮਿਲੇ ਸੁਰ ਮੇਰਾ ਤੁਮਹਾਰਾ’ ਗੀਤ ਦਾ ਨਵਾਂ ਸੰਸਕਰਣ ਰਾਸ਼ਟਰ ਨੂੰ ਸਮਰਪਿਤ ਕੀਤਾ


‘ਮਿਲੇ ਸੁਰ ਮੇਰਾ ਤੁਮਹਾਰਾ’ ਗੀਤ ਦਾ ਨਵਾਂ ਸੰਸਕਰਣ ਸਾਰੇ ਰੇਲਵੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੁਆਰਾ ਤਿਆਰ ਕੀਤਾ ਅਤੇ ਗਾਇਆ ਗਿਆ ਹੈ

Posted On: 08 OCT 2021 12:52PM by PIB Chandigarh

ਰੇਲ ਅਤੇ ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਅੱਜ ਵੀਡਿਓ ਕਾਨਫਰੰਸ ਦੇ ਰਾਹੀਂ ‘ਮਿਲੇ ਸੁਰ ਮੇਰਾ ਤੁਮਹਾਰਾ ’ਗੀਤ ਦਾ ਨਵਾ ਸੰਸਕਰਣ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਗਾਣੇ ਦਾ ਨਵਾਂ ਸੰਸਕਰਣ ਰੇਲਵੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਤਿਆਰ ਕੀਤਾ ਹੈ। ਇਸ ਪ੍ਰੋਗਰਾਮ ਦੇ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਸੁਨੀਤ ਸ਼ਰਮਾ ਅਤੇ ਰੇਲਵੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।  

ਇਹ ਗੀਤ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਮਨਾਉਣ ਅਤੇ ਅਖਿਲ ਭਾਰਤੀ ਪੱਧਰ ‘ਤੇ ਭਾਰਤੀ ਰੇਲਵੇ ਦੀ ਵਿਸ਼ਿਸਟ ਉਪਲੱਬਧਿਆਂ ਵਿਕਾਸ ਅਤੇ ਏਕੀਕਰਣ ਨੂੰ ਪ੍ਰਦਰਸ਼ਿਤ ਕਰਨ ਲਈ ਰੇਲ ਮੰਤਰਾਲੇ ਦੁਆਰਾ ਕੀਤੀ ਜਾ ਰਹੀ ਪਹਿਲ ਦਾ ਹਿੱਸਾ ਹੈ।

ਇਸ ਅਵਸਰ‘ਤੇ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਕਿਹਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਹਿੱਸੇ ਦੇ ਰੂਪ ਵਿੱਚ ਇਹ ਗੀਤ ਵਿਭਿੰਨਤਾ ਵਿੱਚ ਏਕਤਾ ਦਾ ਪ੍ਰਤਿਨਿਧੀਤਵ ਕਰਦਾ ਹੈ। ਇਸ ਗਾਣੇ ਦਾ ਨਵਾਂ ਸੰਸਕਰਣ ਨਾ ਕੇਵਲ ਰੇਲ ਕਰਚਮਾਰੀਆਂ ਨੂੰ ਬਲਕਿ ਪੂਰੇ ਦੇਸ਼ ਨੂੰ ਵੀ ਪ੍ਰੇਰਿਤ ਕਰੇਗਾ। ਇਤਨਾ ਹੀ ਨਹੀਂ ਗੀਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਣਾ ਦੇਣਗੇ।

ਇਹ ਗੀਤ ‘ਮਿਲੇ ਸੁਰ ਮੇਰਾ ਤੁਮਹਾਰਾ’ ਦਾ ਇੱਕ ਨਵਾ ਸੰਸਕਰਣ ਹੈ ਜਿਸ ਨੂੰ ਪਹਿਲੀ ਵਾਰ ਸਾਲ 1988 ਵਿੱਚ ਆਜ਼ਾਦੀ ਦਿਵਸ ‘ਤੇ ਪ੍ਰਸਾਰਿਤ ਕੀਤਾ ਗਿਆ ਸੀ। ਇਸ ਦੇ ਲਈ, ਮੂਲ ਗਾਣੇ ਦੇ ਬੋਲਾਂ ਨੂੰ ਬਿਨਾਂ ਕਿਸੇ ਬਦਲਾਅ ਦੇ ਰੱਖਿਆ ਗਿਆ ਹੈ ਲੇਕਿਨ ਸੰਗੀਤ ਨੂੰ ਇੱਕ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਇਹ ਗੀਤ 13 ਅਲੱਗ-ਅਲੱਗ ਭਾਸ਼ਾਵਾਂ ਵਿੱਚ ਗਾਇਆ ਗਿਆ ਹੈ ਤਾਕਿ ਸਾਰੇ ਰੇਲਵੇ ਜ਼ੋਨ ਵਿੱਚ ਸੁਹਿਰਦਤਾ ਦੀ ਭਾਵਨਾ ਨੂੰ ਹੁਲਾਰਾ ਦਿੱਤਾ ਜਾ ਸਕੇ।

ਇਸ ਗਾਣੇ ਨੂੰ ਵਿਸ਼ੇਸ਼ ਰੂਪ ਤੋਂ ਰੇਲਵੇ ਦੇ ਕਰਮਚਾਰੀਆਂ ਨੇ ਗਾਇਆ ਹੈ। ਇਸ ਵੀਡਿਓ ਵਿੱਚ ਰੇਲਵੇ ਦੇ ਵੱਖ-ਵੱਖ ਕਰਮਚਾਰੀ, ਪ੍ਰਸਿੱਧ ਰੇਲਵੇ ਖਿਡਾਰੀ, ਟੋਕੀਓ ਓਲੰਪਿਕ ਮੈਡਲ ਵਿਜੇਤਾ, ਪ੍ਰਸਿੱਧ ਹਸਤੀਆਂ, ਰੇਲਵੇ ਅਧਿਕਾਰੀ ਅਤੇ ਮਾਨਯੋਗ ਰੇਲ ਮੰਤਰੀ ਅਤੇ ਮਾਨਯੋਗ ਰੇਲ ਰਾਜ ਮੰਤਰੀ ਨਜ਼ਰ ਆ ਰਹੇ ਹਨ। 

************


ਆਰਜੇ/ਡੀਐੱਸ



(Release ID: 1762312) Visitor Counter : 130