ਰੱਖਿਆ ਮੰਤਰਾਲਾ

ਬੰਗਲਾਦੇਸ਼ ਦੇ ਹਾਈ ਕਮਿਸ਼ਨਰ ਨੇ ਵਿਸ਼ਾਖਾਪਟਨਮ ਵਿਖੇ ਬੀਐਨਐਸ ਸੋਮੁਦਰਾ ਅਵੀਜਨ ਤੇ 1971 ਦੇ ਸਾਬਕਾ ਯੋਧਿਆਂ ਦਾ ਸਨਮਾਨ ਕੀਤਾ

Posted On: 06 OCT 2021 1:54PM by PIB Chandigarh

ਬੰਗਲਾਦੇਸ਼ ਦੇ ਰਾਸ਼ਟਰਪਿਤਾਬੰਗਬੰਧੂ ਸ਼ੇਖ ਮੁਜੀਬੁਰਰਹਿਮਾਨ ਦੇ ਜਨਮ ਸ਼ਤਾਬਦੀ ਸਮਾਗਮਾਂ ਦੇ ਹਿੱਸੇ ਵਜੋਂਬੰਗਲਾਦੇਸ਼ ਦੇ ਹਾਈ ਕਮਿਸ਼ਨਰ ਮਾਣਯੋਗ ਸ਼੍ਰੀ ਮੁਹੰਮਦ ਇਮਰਾਨ ਨੇ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਵਿੱਚ ਦੇਸ਼ ਭਰ ਤੋਂ 10 ਭਾਰਤੀ ਜਲ ਸੈਨਾ ਦੇ ਸਾਬਕਾ ਯੋਧਿਆਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ 05 ਅਕਤੂਬਰ 21 ਨੂੰ ਵਿਸ਼ਾਖਾਪਟਨਮ ਵਿਖੇ ਬੀਐਨਐਸ ਸੋਮੁਦਰਾ ਅਵੀਜਨ ਦੇ ਜਹਾਜ਼ ਤੇ ਆਯੋਜਿਤ ਸਮਾਰੋਹ ਵਿੱਚ ਸਨਮਾਨਿਤ ਕੀਤਾ। ਰੀਅਰ ਐਡਮਿਰਲ ਤਰੁਣ ਸੋਬਤੀ,  ਵੀਐਸਐਮਫਲੈਗ ਆਫ਼ਿਸਰ ਕਮਾਂਡਿੰਗ ਈਸਟਰਨ ਫਲੀਟ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ,  ਜਿਸ ਵਿੱਚ ਰੀਅਰ ਐਡਮਿਰਲ ਜਯੋਤਿਨ ਰੈਨਾਐਨਐਮਵੀਐਸਐਮ ਸੀਐਸਓ (ਓਪ੍ਰੇਸ਼ਨਜ) ਅਤੇ ਈ ਐੱਨ ਸੀ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। 

 

 **************

ਸੀ ਜੀ ਆਰ/ਵੀ ਐੱਮਜੇ ਐੱਸ ਐੱਨ 



(Release ID: 1761575) Visitor Counter : 164