ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲਖਨਊ ਵਿੱਚ ‘ਆਜ਼ਾਦੀ@75 – ਨਵਾਂ ਸ਼ਹਿਰੀ ਭਾਰਤ : ਸ਼ਹਿਰੀ ਪਰਿਦ੍ਰਿਸ਼ ਵਿੱਚ ਬਦਲਾਅ’ ਸੰਮੇਲਨ-ਸਹਿ-ਐਕਸਪੋ ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ ਵਿੱਚ 75,000 ਲਾਭਾਰਥੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ - ਸ਼ਹਿਰੀ (ਪੀਐੱਮਏਵਾਈ-ਯੂ) ਦੇ ਤਹਿਤ ਬਣੇ ਮਕਾਨਾਂ ਦੀਆਂ ਚਾਬੀਆਂ ਸੌਂਪੀਆਂ
ਸਮਾਰਟ ਸਿਟੀਜ਼ ਮਿਸ਼ਨ ਅਤੇ ਅਮਰੁਤ ਦੇ ਤਹਿਤ ਉੱਤਰ ਪ੍ਰਦੇਸ਼ ਦੇ 75 ਸ਼ਹਿਰੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ / ਨੀਂਹ ਪੱਥਰ ਰੱਖਿਆ
ਫੇਮ (ਐੱਫਏਐੱਮਈ) - II ਦੇ ਤਹਿਤ ਲਖਨਊ, ਕਾਨਪੁਰ, ਵਾਰਾਣਸੀ, ਪ੍ਰਯਾਗਰਾਜ, ਗੋਰਖਪੁਰ, ਝਾਂਸੀ ਅਤੇ ਗ਼ਾਜ਼ੀਆਬਾਦ ਦੇ ਲਈ 75 ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ
ਬਾਬਾ ਸਾਹੇਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ (ਬੀਬੀਏਯੂ), ਲਖਨਊ ਵਿੱਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਚੇਅਰ ਦੀ ਸਥਾਪਨਾ ਦਾ ਐਲਾਨ ਕੀਤਾ
ਆਗਰਾ, ਕਾਨਪੁਰ ਅਤੇ ਲਲਿਤਪੁਰ ਦੇ ਤਿੰਨ ਲਾਭਾਰਥੀਆਂ ਦੇ ਨਾਲ ਇੱਕ ਗ਼ੈਰ-ਰਸਮੀ ਅਤੇ ਸਹਿਜ-ਸੁਭਾਵਕ ਗੱਲਬਾਤ ਕੀਤੀ
“ਪੀਐੱਮਏਵਾਈ ਦੇ ਤਹਿਤ ਸ਼ਹਿਰਾਂ ਵਿੱਚ 1.13 ਕਰੋੜ ਤੋਂ ਅਧਿਕ ਆਵਾਸ ਇਕਾਈਆਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚੋਂ 50 ਲੱਖ ਤੋਂ ਜ਼ਿਆਦਾ ਮਕਾਨ ਬਣਾ ਕੇ, ਉਨ੍ਹਾਂ ਨੂੰ ਗ਼ਰੀਬਾਂ ਨੂੰ ਸੌਂਪਿਆ ਵੀ ਜਾ ਚੁੱਕਿਆ ਹੈ”
“ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦੇਸ਼ ਵਿੱਚ ਕਰੀਬ 3 ਕਰੋੜ ਮਕਾਨ ਬਣੇ ਹਨ, ਤੁਸੀਂ ਉਨ੍ਹਾਂ ਦੀ ਕੀਮਤ ਦਾ ਅੰਦਾਜ਼ਾ ਲਗਾ ਸਕਦੇ ਹੋ; ਇਹ ਲੋਕ ‘ਲੱਖਪਤੀ’ ਬਣ ਗਏ ਹਨ”
“ਅੱਜ, ਸਾਨੂੰ ‘ਪਹਿਲੇ ਆਪ’ ਕਹਿਣਾ ਹੋਵੇਗਾ, ਯਾਨੀ-ਟੈਕਨੋਲੋਜ
Posted On:
05 OCT 2021 1:32PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲਖਨਊ ਵਿੱਚ ‘ਆਜ਼ਾਦੀ@75- ਨਵਾਂ ਸ਼ਹਿਰੀ ਭਾਰਤ: ਸ਼ਹਿਰੀ ਪਰਿਦ੍ਰਿਸ਼ ਵਿੱਚ ਬਦਲਾਅ’ ਸੰਮੇਲਨ-ਸਹਿ-ਐਕਸਪੋ ਦਾ ਉਦਘਾਟਨ ਕੀਤਾ। ਇਸ ਅਵਸਰ ’ਤੇ ਕੇਂਦਰੀ ਮੰਤਰੀ ਸ਼੍ਰੀ ਰਾਜਨਾਥ ਸਿੰਘ, ਸ਼੍ਰੀ ਹਰਦੀਪ ਪੁਰੀ, ਸ਼੍ਰੀ ਮਹੇਂਦਰ ਨਾਥ ਪੰਡਿਤ, ਸ਼੍ਰੀ ਕੌਸ਼ਲ ਕਿਸ਼ੋਰ, ਉੱਤਰ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਉਪਸਥਿਤ ਸਨ।
ਪ੍ਰਧਾਨ ਮੰਤਰੀ ਨੇ ਡਿਜੀਟਲ ਤਰੀਕੇ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ-ਸ਼ਹਿਰੀ (ਪੀਐੱਮਏਵਾਈ-ਯੂ) ਦੇ ਤਹਿਤ ਬਣਾਏ ਗਏ ਮਕਾਨਾਂ ਦੀ ਚਾਬੀਆਂ ਉੱਤਰ ਪ੍ਰਦੇਸ਼ ਦੇ 75 ਜ਼ਿਲ੍ਹਿਆਂ ਦੇ 75 ਹਜ਼ਾਰ ਲਾਭਾਰਥੀਆਂ ਨੂੰ ਸੌਂਪੀਆਂ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿੱਚ ਯੋਜਨਾ ਦੇ ਲਾਭਾਰਥੀਆਂ ਦੇ ਨਾਲ ਵਰਚੁਅਲੀ ਗੱਲਬਾਤ ਵੀ ਕੀਤੀ। ਉਨ੍ਹਾਂ ਨੇ ਸਮਾਰਟ ਸਿਟੀ ਮਿਸ਼ਨ ਅਤੇ ਅਮਰੁਤ ਦੇ ਤਹਿਤ ਉੱਤਰ ਪ੍ਰਦੇਸ਼ ਦੇ 75 ਸ਼ਹਿਰੀ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ/ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਲਖਨਊ, ਕਾਨਪੁਰ, ਵਾਰਾਣਸੀ, ਪ੍ਰਯਾਗਰਾਜ, ਗੋਰਖਪੁਰ, ਝਾਂਸੀ ਅਤੇ ਗ਼ਾਜ਼ੀਆਬਾਦ ਸਮੇਤ ਸੱਤ ਸ਼ਹਿਰਾਂ ਦੇ ਲਈ ਫੇਮ-II ਦੇ ਤਹਿਤ 75 ਬੱਸਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੇ ਵਿਭਿੰਨ ਪ੍ਰਮੁੱਖ ਮਿਸ਼ਨਾਂ ਦੇ ਤਹਿਤ ਲਾਗੂਕਰਨ 75 ਪ੍ਰੋਜੈਕਟਾਂ ਦੇ ਬਿਓਰੇ ਵਾਲੀ ਇੱਕ ਕਾਫ਼ੀ-ਟੇਬਲ ਬੁੱਕ ਵੀ ਜਾਰੀ ਕੀਤੀ। ਪ੍ਰਧਾਨ ਮੰਤਰੀ ਨੇ ਲਖਨਊ ਦੀ ਬਾਬਾ ਸਾਹੇਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ ਵਿੱਚ ਸ਼੍ਰੀ ਅਟਲ ਬਿਹਾਰੀ ਵਾਜਪੇਈ ਚੇਅਰ ਦੀ ਸਥਾਪਨਾ ਦਾ ਐਲਾਨ ਕੀਤਾ।
ਆਗਰਾ ਦੀ ਸ਼੍ਰੀਮਤੀ ਵਿਮਲੇਸ਼ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੂੰ ਉਕਤ ਲਾਭਾਰਥੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਉਨ੍ਹਾਂ ਨੂੰ ਲਾਭ ਹੋਇਆ ਹੈ। ਨਾਲ ਹੀ ਗੈਸ ਸਿਲੰਡਰ, ਟਾਇਲਟ, ਬਿਜਲੀ, ਪਾਣੀ ਦੇ ਕਨੈਕਸ਼ਨ ਅਤੇ ਰਾਸ਼ਨ-ਕਾਰਡ ਆਦਿ ਯੋਜਨਾਵਾਂ ਤੋਂ ਵੀ ਉਨ੍ਹਾਂ ਨੂੰ ਲਾਭ ਮਿਲਿਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਸਰਕਾਰੀ ਯੋਜਨਾਵਾਂ ਤੋਂ ਲਾਭ ਉਠਾਉਣ ਅਤੇ ਆਪਣੇ ਬੱਚਿਆਂ, ਖਾਸ ਤੌਰ ’ਤੇ ਆਪਣੀਆਂ ਬੇਟੀਆਂ ਨੂੰ ਪੜ੍ਹਾਉਣ।
ਦੁੱਧ ਵੇਚਣ ਵਾਲੀ ਕਾਨਪੁਰ ਦੀ ਰਾਮ ਜਾਨਕੀ ਜੀ ਨਾਲ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਸਵਾਮਿਤਵ ਯੋਜਨਾ ਦਾ ਲਾਭ ਮਿਲਿਆ ਹੈ। ਰਾਮ ਜਾਨਕੀ ਜੀ ਨੇ ਦੱਸਿਆ ਕਿ ਉਨ੍ਹਾਂ ਨੇ 10 ਹਜ਼ਾਰ ਦਾ ਰਿਣ ਲਿਆ ਸੀ ਅਤੇ ਉਸ ਨੂੰ ਆਪਣੇ ਕਾਰੋਬਾਰ ਵਿੱਚ ਲਗਾਇਆ ਹੈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਡਿਜੀਟਲ ਲੈਣ-ਦੇਣ ਦੁਆਰਾ ਆਪਣੇ ਕਾਰੋਬਾਰ ਨੂੰ ਵਧਾਉਣ।
ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਲਾਭਾਰਥੀ ਲਲਿਤਪੁਰ ਦੀ ਸ਼੍ਰੀਮਤੀ ਬਬਿਤਾ ਤੋਂ ਉਨ੍ਹਾਂ ਦੀ ਆਜੀਵਿਕਾ ਅਤੇ ਯੋਜਨਾ ਦੇ ਅਨੁਭਵ ਬਾਰੇ ਸਵਾਲ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨ ਧਨ ਖਾਤੇ ਨਾਲ ਲਾਭਾਰਥੀਆਂ ਦੇ ਖਾਤਿਆਂ ਵਿੱਚ ਸਿੱਧੇ ਪੈਸਾ ਭੇਜਣ ਵਿੱਚ ਸਹਾਇਤਾ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਨਾਲ ਸਭ ਤੋਂ ਜ਼ਿਆਦਾ ਫਾਇਦਾ ਗ਼ਰੀਬ ਲੋਕਾਂ ਨੂੰ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀਮਤੀ ਬਬਿਤਾ ਨੂੰ ਕਿਹਾ ਕਿ ਉਹ ਸਵਾਮਿਤਵ ਯੋਜਨਾ ਤੋਂ ਲਾਭ ਉਠਾਉਣ। ਪ੍ਰਧਾਨ ਮੰਤਰੀ ਨੇ ਸਾਰੇ ਲਾਭਾਰਥੀਆਂ ਦੇ ਨਾਲ ਬਹੁਤ ਸਰਲਤਾ ਅਤੇ ਆਤਮੀਅਤਾ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਬਹੁਤ ਗ਼ੈਰ-ਰਸਮੀ ਅਤੇ ਸਹਿਜ ਵਾਤਾਵਰਣ ਵਿੱਚ ਹੋਈ।
ਉਪਸਥਿਤ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਸੰਪਤੀਆਂ ਘਰ ਦੇ ਪੁਰਸ਼ਾਂ ਦੇ ਨਾਮ ’ਤੇ ਹਨ। ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਠੋਸ ਕਦਮ ਉਠਾਏ ਜਾਣ ਦੀ ਜ਼ਰੂਰਤ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ 80 ਪ੍ਰਤੀਸ਼ਤ ਮਕਾਨਾਂ ਦੀ ਰਜਿਸਟਰੀ ਮਹਿਲਾਵਾਂ ਦੇ ਨਾਮ ’ਤੇ ਕੀਤੀ ਜਾ ਰਹੀ ਹੈ ਜਾਂ ਉਹ ਸੰਯੁਕਤ ਮਾਲਕ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਲਖਨਊ ਨੇ ਅਟਲ ਜੀ ਦੇ ਰੂਪ ਵਿੱਚ ਇੱਕ ਵਿਜ਼ਨਰੀ, ਮਾਂ ਭਾਰਤੀ ਦੇ ਲਈ ਸਮਰਪਿਤ ਰਾਸ਼ਟਰਨਾਇਕ ਦੇਸ਼ ਨੂੰ ਦਿੱਤਾ ਹੈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਅੱਜ ਉਨ੍ਹਾਂ ਦੀ ਯਾਦ ਵਿੱਚ, ਬਾਬਾਸਾਹੇਬ ਭੀਮਰਾਓ ਅੰਬੇਡਕਰ ਯੂਨੀਵਰਸਿਟੀ ਵਿੱਚ ਅਟਲ ਬਿਹਾਰੀ ਵਾਜਪੇਈ ਚੇਅਰ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਦੀ ਤੁਲਨਾ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਬਣੇ ਮਕਾਨਾਂ ਦੀ ਸੰਖਿਆ ਵਿੱਚ ਬਹੁਤ ਵਾਧਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੀ ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਸ਼ਹਿਰਾਂ ਵਿੱਚ 1 ਕਰੋੜ 13 ਲੱਖ ਤੋਂ ਜ਼ਿਆਦਾ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। ਇਸ ਵਿੱਚੋਂ 50 ਲੱਖ ਤੋਂ ਜ਼ਿਆਦਾ ਮਕਾਨ ਬਣਾ ਕੇ, ਉਨਾਂ ਨੂੰ ਗ਼ਰੀਬਾਂ ਨੂੰ ਸੌਂਪੇ ਵੀ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੇ ਜੋ ਸਾਥੀ, ਝੁੱਗੀ-ਝੋਪੜੀ ਵਿੱਚ ਜ਼ਿੰਦਗੀ ਜਿਉਂਦੇ ਸਨ, ਉਨ੍ਹਾਂ ਦੇ ਪਾਸ ਪੱਕੀ ਛੱਤ ਨਹੀਂ ਸੀ, ਅਜਿਹੇ ਤਿੰਨ ਕਰੋੜ ਪਰਿਵਾਰਾਂ ਨੂੰ ਲੱਖਪਤੀ ਬਣਨ ਦਾ ਅਵਸਰ ਮਿਲਿਆ ਹੈ। ਸ਼੍ਰੀ ਮੋਦੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਦੇਸ਼ ਵਿੱਚ ਜੋ ਕਰੀਬ-ਕਰੀਬ 3 ਕਰੋੜ ਘਰ ਬਣੇ ਹਨ, ਤੁਸੀਂ ਉਨ੍ਹਾਂ ਦੀ ਕੀਮਤ ਦਾ ਅੰਦਾਜ਼ਾ ਲਗਾਓ। ਇਹ ਲੋਕ ਲੱਖਪਤੀ ਬਣੇ ਹਨ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਮੌਜੂਦਾ ਸਰਕਾਰ ਤੋਂ ਪਹਿਲਾਂ, ਪਹਿਲਾਂ ਦੀਆਂ ਸਰਕਾਰਾਂ ਨੇ ਯੋਜਨਾਵਾਂ ਨੂੰ ਲਾਗੂ ਕਰਨ ਦੇ ਲਈ ਆਪਣੇ ਪੈਰ ਪਿੱਛੇ ਖਿੱਚੇ ਸਨ, ਕਿਉਂਕਿ 18000 ਤੋਂ ਅਧਿਕ ਮਕਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ, ਪਰ ਉਸ ਸਮੇਂ 18 ਮਕਾਨਾਂ ਦਾ ਨਿਰਮਾਣ ਵੀ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਯੋਗੀ ਆਦਿੱਤਿਯਨਾਥ ਦੀ ਵਰਤਮਾਨ ਸਰਕਾਰ ਦੇ ਸਤਾ ਵਿੱਚ ਆਉਣ ਦੇ ਬਾਅਦ, 9 ਲੱਖ ਤੋਂ ਅਧਿਕ ਆਵਾਸ ਇਕਾਈਆਂ ਸ਼ਹਿਰੀ ਗ਼ਰੀਬਾਂ ਨੂੰ ਸੌਂਪ ਦਿੱਤੀਆਂ ਗਈਆਂ ਅਤੇ 14 ਲੱਖ ਇਕਾਈਆਂ ਨਿਰਮਾਣ ਦੇ ਵਿਭਿੰਨ ਚਰਨਾਂ ਵਿੱਚ ਹਨ। ਇਹ ਘਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਹਨ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹਿਰੀ ਮਿਡਲ ਕਲਾਸ ਦੀਆਂ ਪਰੇਸ਼ਾਨੀਆਂ ਅਤੇ ਚੁਣੌਤੀਆਂ ਨੂੰ ਵੀ ਦੂਰ ਕਰਨ ਦੇ ਲਈ ਸਾਡੀ ਸਰਕਾਰ ਨੇ ਕਾਫ਼ੀ ਮਹੱਤਵਪੂਰਨ ਪ੍ਰਯਤਨ ਕੀਤੇ ਹਨ। ਰੀਅਲ ਇਸਟੇਟ ਰੈਗੁਲੇਟਰੀ ਅਥਾਰਿਟੀ ਯਾਨੀ- ਰੇਰਾ ਕਾਨੂੰਨ ਅਜਿਹਾ ਇੱਕ ਬੜਾ ਕਦਮ ਰਿਹਾ ਹੈ। ਇਸ ਕਾਨੂੰਨ ਨੇ ਪੂਰੇ ਹਾਊਸਿੰਗ ਸੈਕਟਰ ਨੂੰ ਅਵਿਸ਼ਵਾਸ ਅਤੇ ਧੋਖਾਧੜੀ ਤੋਂ ਬਾਹਰ ਕੱਢਣ ਵਿੱਚ ਬਹੁਤ ਬੜੀ ਮਦਦ ਕੀਤੀ ਹੈ ਅਤੇ ਸਾਰੇ ਹਿਤਧਾਰਕਾਂ ਦੀ ਮਦਦ ਕੀਤੀ ਹੈ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਲਈਡੀ ਸਟ੍ਰੀਟ ਲਾਈਟ ਲਗਣ ਨਾਲ ਸ਼ਹਿਰੀ ਸੰਸਥਾਵਾਂ ਦੇ ਵੀ ਹਰ ਸਾਲ ਕਰੀਬ 1000 ਕਰੋੜ ਰੁਪਏ ਬਚ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਇਹ ਰਾਸ਼ੀ ਵਿਕਾਸ ਦੇ ਦੂਸਰੇ ਕੰਮਾਂ ਵਿੱਚ ਉਪਯੋਗ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐੱਲਈਡੀ ਨੇ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦਾ ਬਿਜਲੀ ਬਿਲ ਵੀ ਬਹੁਤ ਘੱਟ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਪਿਛਲੇ 6-7 ਵਰ੍ਹਿਆਂ ਵਿੱਚ ਸ਼ਹਿਰੀ ਖੇਤਰ ਵਿੱਚ ਬਹੁਤ ਬੜਾ ਪਰਿਵਰਤਨ ਟੈਕਨੋਲੋਜੀ ਨਾਲ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ 70 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਅੱਜ ਜੋ ਇੰਟੀਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ ਚਲ ਰਹੇ ਹਨ, ਉਸ ਦਾ ਅਧਾਰ ਟੈਕਨੋਲੋਜੀ ਹੀ ਹੈ। ਪ੍ਰਧਾਨ ਮੰਤਰੀ ਨੇ ਆਪਣੇ ਸੱਭਿਆਚਾਰ ਦੇ ਲਈ ਮਸ਼ਹੂਰ ਸ਼ਹਿਰ ਵਿੱਚ ਟਿੱਪਣੀ ਕਰਦੇ ਹੋਏ ਕਿਹਾ, “ਅੱਜ ਸਾਨੂੰ ‘ਟੈਕਨੋਲੋਜੀ ਪਹਿਲੇ’-ਟੈਕਨੋਲੋਜੀ ਫਸਟ’ ਕਹਿਣਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਸਵਨਿਧੀ ਯੋਜਨਾ ਦੇ ਤਹਿਤ ਰੇਹੜੀ-ਪਟੜੀ ਵਾਲਿਆਂ ਨੂੰ, ਸਟ੍ਰੀਟ ਵੈਂਡਰਸ ਨੂੰ ਬੈਂਕਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਯੋਜਨਾ ਦੇ ਜ਼ਰੀਏ 25 ਲੱਖ ਤੋਂ ਜਿਆਦਾ ਲਾਭਾਰਥੀਆਂ ਨੂੰ 2500 ਕਰੋੜ ਰੁਪਏ ਤੋਂ ਆਧਿਕ ਦੀ ਮਦਦ ਦਿੱਤੀ ਗਈ ਹੈ। ਇਸ ਵਿੱਚ ਵੀ ਯੂਪੀ ਦੇ 7 ਲੱਖ ਤੋਂ ਜ਼ਿਆਦਾ ਲਾਭਾਰਥੀਆਂ ਨੇ ਸਵਨਿਧੀ ਯੋਜਨਾ ਦਾ ਲਾਭ ਲਿਆ ਹੈ। ਉਨ੍ਹਾਂ ਨੇ ਡਿਜੀਟਲ ਲੈਣ-ਦੇਣ ਨੂੰ ਹੁਲਾਰਾ ਦੇਣ ਦੇ ਲਈ ਵੈਂਡਰਾਂ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਅੱਜ ਕਿਹਾ ਕਿ ਇੰਡੀਆ ਮੈਟਰੋ ਸਰਵਿਸ ਦਾ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ। ਸਾਲ 2014 ਵਿੱਚ, ਮੈਟਰੋ ਸੇਵਾ 250 ਕਿਲੋਮੀਟਰ ਤੋਂ ਘੱਟ ਰੂਟ ਦੀ ਲੰਬਾਈ ’ਤੇ ਚਲਦੀ ਸੀ, ਅੱਜ ਮੈਟਰੋ ਲਗਭਗ 750 ਕਿਲੋਮੀਟਰ ਰੂਟ ਦੀ ਲੰਬਾਈ ਵਿੱਚ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਹਾਲੇ 1000 ਕਿਲੋਮੀਟਰ ਤੋਂ ਜ਼ਿਆਦਾ ਮੈਟਰੋ ਟ੍ਰੈਕਾਂ ’ਤੇ ਕੰਮ ਚਲ ਰਿਹਾ ਹੈ।
https://twitter.com/PMOIndia/status/1445287777021542401?ref_src=twsrc%5Etfw%7Ctwcamp%5Etweetembed%7Ctwterm%5E1445287777021542401%7Ctwgr%5E%7Ctwcon%5Es1_&ref_url=https%3A%2F%2Fpib.gov.in%2FPressReleasePage.aspx%3FPRID%3D1761052
https://twitter.com/PMOIndia/status/1445287857287942145?ref_src=twsrc%5Etfw%7Ctwcamp%5Etweetembed%7Ctwterm%5E1445287857287942145%7Ctwgr%5E%7Ctwcon%5Es1_&ref_url=https%3A%2F%2Fpib.gov.in%2FPressReleasePage.aspx%3FPRID%3D1761052
https://twitter.com/PMOIndia/status/1445288982175109121?ref_src=twsrc%5Etfw%7Ctwcamp%5Etweetembed%7Ctwterm%5E1445288982175109121%7Ctwgr%5E%7Ctwcon%5Es1_&ref_url=https%3A%2F%2Fpib.gov.in%2FPressReleasePage.aspx%3FPRID%3D1761052
https://twitter.com/PMOIndia/status/1445291152974876677?ref_src=twsrc%5Etfw%7Ctwcamp%5Etweetembed%7Ctwterm%5E1445291152974876677%7Ctwgr%5E%7Ctwcon%5Es1_&ref_url=https%3A%2F%2Fpib.gov.in%2FPressReleasePage.aspx%3FPRID%3D1761052
https://twitter.com/PMOIndia/status/1445291152974876677?ref_src=twsrc%5Etfw%7Ctwcamp%5Etweetembed%7Ctwterm%5E1445291157169184768%7Ctwgr%5E%7Ctwcon%5Es2_&ref_url=https%3A%2F%2Fpib.gov.in%2FPressReleasePage.aspx%3FPRID%3D1761052
https://twitter.com/PMOIndia/status/1445292461333495808?ref_src=twsrc%5Etfw%7Ctwcamp%5Etweetembed%7Ctwterm%5E1445292461333495808%7Ctwgr%5E%7Ctwcon%5Es1_&ref_url=https%3A%2F%2Fpib.gov.in%2FPressReleasePage.aspx%3FPRID%3D1761052
https://twitter.com/PMOIndia/status/1445292915803049985?ref_src=twsrc%5Etfw%7Ctwcamp%5Etweetembed%7Ctwterm%5E1445292915803049985%7Ctwgr%5E%7Ctwcon%5Es1_&ref_url=https%3A%2F%2Fpib.gov.in%2FPressReleasePage.aspx%3FPRID%3D1761052
https://twitter.com/PMOIndia/status/1445293593875206144?ref_src=twsrc%5Etfw%7Ctwcamp%5Etweetembed%7Ctwterm%5E1445293593875206144%7Ctwgr%5E%7Ctwcon%5Es1_&ref_url=https%3A%2F%2Fpib.gov.in%2FPressReleasePage.aspx%3FPRID%3D1761052
https://twitter.com/PMOIndia/status/1445294107929165828?ref_src=twsrc%5Etfw%7Ctwcamp%5Etweetembed%7Ctwterm%5E1445294107929165828%7Ctwgr%5E%7Ctwcon%5Es1_&ref_url=https%3A%2F%2Fpib.gov.in%2FPressReleasePage.aspx%3FPRID%3D1761052
https://youtu.be/3xIjivo2YKA
*****
ਡੀਐੱਸ/ਏਕੇ
(Release ID: 1761250)
Visitor Counter : 286
Read this release in:
Tamil
,
Telugu
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Kannada
,
Malayalam