ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਸਿਹਤ ਮੰਤਰਾਲਾ ਨੇ “ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਹਫ਼ਤੇ” , ਦੀ ਸ਼ੁਰੂਆਤ ਕੀਤੀ


ਸ਼੍ਰੀ ਮਨਸੁਖ ਮਾਂਡਵੀਯਾ ਨੇ ਮਾਨਸਿਕ ਸਿਹਤ ਲਈ ਸਰੀਰਕ ਸਿਹਤ ਅਤੇ ਤੰਦਰੁਸਤੀ ਦੇ ਅੰਦਰੂਨੀ ਹੋਣ ਦੇ ਮਹੱਤਵ ਨੂੰ ਉਜਾਗਰ ਕੀਤਾ

Posted On: 05 OCT 2021 5:36PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਇੱਥੇ ਮਾਨਸਿਕ ਸਿਹਤ ਨੂੰ ਸਰੀਰਕ ਸਿਹਤ ਅਤੇ ਤੰਦਰੁਸਤੀ ਲਈ ਅੰਦਰੂਨੀ ਹੋਣ ਦਾ ਕਾਰਨ ਦੱਸਦਿਆਂ ਧਿਆਨ ਕੇਂਦਰਿਤ ਕੀਤਾ । ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੱਜ ਤੋਂ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਹਫਤੇ ਦੀ ਸ਼ੁਰੂਆਤ ਕੀਤੀ ਅਤੇ ਇਹ ਵਿਸ਼ਵ ਮਾਨਸਿਕ ਸਿਹਤ ਦਿਨ ਤੇ ਖਤਮ ਹੋਵੇਗਾ । 10 ਅਕਤੂਬਰ ਵਿਸ਼ਵ ਭਰ ਵਿੱਚ ਵਿਸ਼ਵ ਮਾਨਸਿਕ ਸਿਹਤ ਦਿਵਸ ਵਜੋਂ ਮਾਨਸਿਕ ਸਿਹਤ ਮੁੱਦਿਆਂ ਅਤੇ ਮਾਨਸਿਕ ਸਿਹਤ ਦੇ ਸਮਰਥਨ ਲਈ ਯਤਨਾਂ ਨੂੰ ਲਾਮਬੰਦ ਕਰਨ ਵਜੋਂ ਮਨਾਇਆ ਜਾਂਦਾ ਹੈ ।

ਇਸ ਸਾਲ ਦਾ ਵਿਸ਼ਵ ਮਾਨਸਿਕ ਸਿਹਤ ਦਿਵਸ ਇੱਕ ਐਸੇ ਸਮੇਂ ਤੇ ਆਇਆ ਹੈ , ਜਦੋਂ ਕੋਵਿਡ 19 ਕਾਰਨ ਰੋਜ਼ਾਨਾ ਜਿ਼ੰਦਗੀਆਂ ਵਿੱਚ ਮਹੱਤਵਪੂਰਨ ਪੱਧਰ ਦਾ ਬਦਲਾਅ ਆਇਆ ਹੈ । ਇਸ ਨਾਲ ਲੋਕਾਂ ਵਿੱਚ ਵੱਖ — ਵੱਖ ਮਾਨਸਿਕ ਚਿੰਤਾਵਾਂ ਪੈਦਾ ਹੋਈਆਂ ਹਨ । ਕੇਂਦਰੀ ਸਿਹਤ ਮੰਤਰੀ ਦੀ ਸਿਹਤ ਤਹਿਤ ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਹਫ਼ਤਾ ਲੋਕਾਂ ਦੀ ਮਾਨਸਿਕ ਵਿਗਾੜਾਂ ਪ੍ਰਤੀ ਧੱਬੇ ਨੂੰ ਖਤਮ ਕਰਨ ਲਈ ਸ਼ਮੂਲੀਅਤ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਮਨਾਇਆ ਜਾ ਰਿਹਾ ਹੈ ।

ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਹਫ਼ਤੇ ਲਈ ਗਤੀਵਿਧੀਆਂ ਦੇ ਹਿੱਸੇ ਵਜੋਂ ਸ਼੍ਰੀ ਮਨਸੁਖ ਮਾਂਡਵੀਯਾ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦਾਂ ਬਾਰੇ ਮੰਤਰੀ ਨੇ ਅੱਜ ਵਿਸ਼ਵ ਭਰ ਦੇ ਬੱਚਿਆਂ ਦੀ ਹਾਲਤ ਬਾਰੇ ਯੂਨੀਸੈੱਫ ਦੀ ਰਿਪੋਰਟ ਜਾਰੀ ਕੀਤੀ । ਰਿਪੋਰਟ ਬੱਚਿਆਂ ਅਤੇ ਸੰਭਾਲਕਰਤਾਵਾਂ ਦੀ ਮਾਨਸਿਕ ਸਿਹਤ ਬਾਰੇ 21ਵੀਂ ਸਦੀ ਵਿੱਚ ਇੱਕ ਸਮੁੱਚੀ ਝਾਤ ਪਾਉਂਦੀ ਹੈ । ਜਿਵੇਂ ਰਿਪੋਰਟ ਵਿੱਚ ਉਜਾਗਰ ਕੀਤਾ ਗਿਆ ਹੈ । ਕੋਵਿਡ 19 ਮਹਾਮਾਰੀ ਨੇ ਬੱਚਿਆਂ ਦੀ ਮਾਨਸਿਕ ਸਿਹਤ ਤੇ ਇੱਕ ਮਹੱਤਵਪੂਰਨ ਅਸਰ ਪਾਇਆ ਹੈ ।

ਮਾਨਸਿਕ ਸਿਹਤ ਜਾਗਰੂਕਤਾ ਮੁਹਿੰਮ ਹਫ਼ਤੇ ਤਹਿਤ ਹੋਰ ਗਤੀਵਿਧੀਆਂ ਵਿੱਚ ਐੱਨ ਆਈ ਐੱਮ ਐੱਚ ਏ ਐੱਨ ਐੱਸ , ਬੰਗਲੁਰੂ ਦੁਆਰਾ ਵਿੱਦਿਅਕ ਸੰਸਥਵਾਂ ਅਤੇ ਹੋਰ ਯੋਗ ਸੰਸਥਾਵਾਂ , ਦਿੱਲੀ ਦੇ ਵੱਖ ਵੱਖ ਹਿੱਸਿਆਂ ਵਿੱਚ ਸਾਇਕਲ ਰੈਲੀਆਂ , ਹਰੇ ਰਿਬਨ ਮੁਹਿੰਮ , ਖੇਤਰੀ ਭਾਸ਼ਾਵਾਂ ਵਿੱਚ ਲਘੂ ਫਿਲਮਾਂ ਜਾਰੀ ਕਰਨਾ , ਲਾਂਚ ਆਫ ਹੈਸ਼ ਬ੍ਰੇਕ ਸਟਿਗਮਾ ਹੈਸ਼ਟੈਗ ਮੁਹਿੰਮ ਅਤੇ ਮਾਨਸਿਕ ਸਿਹਤ ਬਾਰੇ ਪ੍ਰਸ਼ਨ ਉੱਤਰੀ ਅਤੇ ਨਾਅਰੇ ਮੁਕਾਬਲੇ ਰਾਹੀਂ ਵਰਚੁਅਲ ਜਾਗਰੂਕਤਾ ਵੀ ਸ਼ਾਮਲ ਹੈ ।

 

 

*******************


ਐੱਮ ਵੀ / ਏ ਐੱਲ

ਐੱਚ ਐੱਫ ਡਬਲਿਊ / ਮਾਨਸਿਕ ਸਿਹਤ ਹਫ਼ਤਾ / 10 ਅਕਤੂਬਰ 2021 / 5


(Release ID: 1761243) Visitor Counter : 192