ਜਹਾਜ਼ਰਾਨੀ ਮੰਤਰਾਲਾ
ਕੇਂਦਰੀ ਸ਼ਿਪਿੰਗ ਮੰਤਰੀ ਨੇ ਕਿਹਾ ਟ੍ਰਾਂਸਪੋਰਟ ਦੇ ਰਾਹੀਂ ਪਰਿਵਰਤਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਵਿੱਚ ਯੋਗਦਾਨ ਲਈ ਐੱਸਸੀਆਈ ਦੀ ਸਰਾਹਨਾ ਕੀਤੀ
ਪੋਰਟ ਪਰਿਵਹਨ ਮੰਤਰੀ ਸ਼੍ਰੀ ਸਰਬਨੰਦ ਸੋਨੋਵਾਲ ਨੇ ਐੱਸਸੀਆਈ ਦਾ ਸੱਦਾ ਕੀਤਾ ਕਿ ਸਮੁੰਦਰੀ ਖੇਤਰ ਵਿੱਚ ਕਈ ਹੋਰ ਪਹਿਲ ਕਰਨ ਅਤੇ ਲੋਕਾਂ ਨੂੰ ਇਸ ਖੇਤਰ ਦੀ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ
ਭਾਰਤੀ ਸ਼ਿਪਿੰਗ ਨਿਗਮ ਨੇ ਡਾਇਮੰਡ ਜੁਬਲੀ ਮਨਾਈ
Posted On:
04 OCT 2021 12:16PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲ ਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਮੁੰਬਈ ਵਿੱਚ ਨਿਗਮ ਦੇ ਡਾਇਮੰਡ ਜੁਬਲੀ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਮੁੰਦਰ ਦਾ ਸਭ ਤੋਂ ਵੱਡਾ ਟ੍ਰਾਂਸਪੋਰਟ ਹੋਣ ਦੇ ਨਾਤੇ, ਭਾਰਤੀ ਸ਼ਿਪਿੰਗ ਨਿਗਮ ਨੇ ਟ੍ਰਾਂਸਪੋਰਟ ਦੇ ਰਾਹੀਂ ਪਰਿਵਰਤਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਇਸ ਮੌਕੇ ‘ਤੇ ਕੇਂਦਰੀ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਰਾਜ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਵੀ ਹਾਜ਼ਿਰ ਸਨ।
ਸ਼੍ਰੀ ਸੋਨੋਵਾਲ ਨੇ ਐੱਸਸੀਆਈ ਅਤੇ ਉਸ ਦੇ ਪਿਛਲੇ ਅਤੇ ਵਰਤਮਾਨ ਕਰਮਚਾਰੀਆਂ ਨੂੰ ਇਸ ਦੀ ਸਥਾਪਨਾ ਤੋਂ ਲੈ ਕੇ 60 ਵਰ੍ਹਿਆਂ ਦੇ ਦੌਰਾਨ ਇਸ ਦੇ ਯੋਗਦਾਨ ਦੇ ਪ੍ਰਤੀ ਸਫਲਤਾ ਦਾ ਪ੍ਰਤੀਕ ਬਣਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਐੱਸਸੀਆਈ ਨੂੰ ਭਵਿੱਖ ਵਿੱਚ ਆਪਣੀ ਤਾਕਤ ਹੋਰ ਦਿਖਾਉਣੀ ਹੋਵੇਗੀ। ਅਸੀਂ ਟੀਮ ਇੰਡੀਆ ਦੀ ਭਾਵਨਾ ਦੇ ਨਾਲ ਕੰਮ ਕਰਨਾ ਹੈ, ਹਰੇਕ ਨਾਗਰਿਕ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਹੈ ਅਤੇ ਸਫਲ ਹੋਣਾ ਹੈ ਅਤੇ ਦੇਸ਼ ਨੂੰ ਅੱਗੇ ਲੈ ਜਾਣਾ ਹੈ।

ਸਮੁੰਦਰੀ ਖੇਤਰ ਦੀ ਸਮਰੱਥਾ ਦੇ ਬਾਰੇ ਵਿੱਚ ਸ਼੍ਰੀ ਸੋਨੋਵਾਲ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਇੱਕ ਸੰਸਾਧਨ ਦੇ ਰੂਪ ਵਿੱਚ ਸਮੁੰਦਰ ਦੀ ਸ਼ਕਤੀ ਦਾ ਅਹਿਸਾਸ ਕਰਾਉਣਾ ਚਾਹੀਦਾ ਹੈ ਅਤੇ ਸਹੀ ਤਕਨੀਕਾਂ ਨੂੰ ਅਪਨਾਕੇ ਇਸ ਦਾ ਸਹੀ ਤਰੀਕੇ ਨਾਲ ਉਪਯੋਗ ਕਰਨਾ ਚਾਹੀਦਾ ਹੈ। ਸਾਡਾ ਦੇਸ਼ ਅਤੇ ਦੁਨੀਆ ਦੇ ਵਿਕਾਸ ਲਈ ਅਸੀਂ ਸਮੁੰਦਰੀ ਖੇਤਰ ਵਿੱਚ ਹੋਰ ਵੀ ਕਈ ਕਦਮ ਉਠਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਐੱਸਸੀਆਈ ਨੂੰ ਇਸ ਖੇਤਰ ਵਿੱਚ ਕਈ ਪਹਿਲ ਕਰਨ ਅਤੇ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦਰਮਿਆਨ ਇਸ ਖੇਤਰ ਦੀ ਸਮਰੱਥਾ ਦੇ ਬਾਰੇ ਵਿੱਚ ਜਾਗਰੂਕਤਾ ਵਧਾਉਣ ਦਾ ਸੱਦਾ ਦਿੱਤਾ।
ਸ਼੍ਰੀ ਸੋਨੋਵਾਲ ਨੇ ਕੇਵਲ ਆਂਤਰਿਕ ਲੋਕਾਂ ਦੇ ਨਾਲ ਅਤੇ ਬਿਨਾ ਕਿਸੇ ਬਾਹਰੀ ਮਦਦ ਦੇ ਡਾਇਮੰਡ ਜੁਬਲੀ ਪ੍ਰੋਗਰਾਮ ਆਯੋਜਿਤ ਕਰਨ ਲਈ ਐੱਸਸੀਆਈ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਆਤਮਨਿਰਭਰਤਾ ਅਤੇ ਆਤਮਨਿਰਭਰ ਭਾਰਤ ਦੀ ਭਾਵਨਾ ਪ੍ਰਦਰਸ਼ਿਤ ਹੋਈ।
ਕੇਂਦਰੀ ਮੰਤਰੀਆਂ ਨੇ ਮੱਧ- ਪੂਰਬੀ ਦੇਸ਼ਾਂ ਦੇ ਨਾਲ ਆਯਾਤ- ਨਿਰਯਾਤ ਵਪਾਰ ਲਈ ਕਾਂਡਲਾ ਪੋਰਟ ਤੋਂ ਐੱਮਵੀ ਐੱਸਸੀਆਈ ਚੇਨਈ ਨੂੰ ਵਰਚੁਅਲ ਤੌਰ ‘ਤੇ ਝੰਡੀ ਦਿਖਾ ਕੇ ਰਵਾਨਾ ਕੀਤਾ। ਜਹਾਜ਼ ਕਾਂਡਲਾ ਤੋਂ ਰਵਾਨਾ ਹੋਵੇਗਾ ਨਿਰਯਾਤ ਕਾਰਗੋ ਲੋਡ ਕਰਨ ਲਈ ਕੌਚੀ ਅਤੇ ਤੂਤੀਕੋਰਿਨ ਲਈ ਅੱਗੇ ਵਧੇਗਾ ਅਤੇ ਮੱਧ- ਪੂਰਬ ਦੇ ਵੱਲ ਰਵਾਨਾ ਹੋਵੇਗਾ।
ਸ਼੍ਰੀ ਸੋਨੋਵਾਲ ਨੇ ਐੱਸਸੀਆਈ ਦੀ ਐੱਮਟੀ ਸਵਰਣ ਕ੍ਰਿਸ਼ਣਾ ਦੀ ਸਾਰਿਆਂ ਮਹਿਲਾ ਚਾਲਕ ਦਲ ਦੀ ਮੈਬਰਾਂ ਨੂੰ ਸਨਮਾਨਿਤ ਕੀਤਾ , ਜਿਨ੍ਹਾਂ ਨੂੰ 6 ਮਾਰਚ , 2021 ਨੂੰ ਜੇਐੱਨਪੀਟੀ ਲਿਕਵਿਡ ਬਰਥ ਜੇੱਟੀ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਅਤੇ ਇਤਹਾਸ ਰਚ ਦਿੱਤਾ । ਬਹਾਦਰਾਂ ਨੂੰ ਵਧਾਈ ਦਿੰਦੇ ਹੋਏ ਸ਼੍ਰੀ ਸੋਨੋਵਾਲ ਨੇ ਉਨ੍ਹਾਂ ਨੂੰ ਕਿਹਾ: ਭਾਰਤ ਦੀ ਮਹਿਲਾਵਾਂ ਅੱਗੇ ਵੱਧ ਰਹੀਆਂ ਹਨ ,ਮਹਿਲਾ ਸਸ਼ਕਤੀਕਰਣ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮਾਂ ਲਈ ਧੰਨਵਾਦ । ਮੈਨੂੰ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਮਹਿਲਾਵਾਂ ਇਸ ਅਭਿਯਾਨ ਨਾਲ ਜੁੜਣਗੀਆਂ । ਤੁਸੀਂ ਇੱਕ ਵੱਡੀ ਮਿਸਾਲ ਕਾਇਮ ਕੀਤੀ ਹੈ ਜੋ ਭਵਿੱਖ ਵਿੱਚ ਹੋਰ ਮਹਿਲਾਵਾਂ ਨੂੰ ਇਸ ਖੇਤਰ ਵਿੱਚ ਲਿਆਵੇਗੀ। ’’
ਕੇਂਦਰੀ ਰਾਜ ਮੰਤਰੀ ਸ਼੍ਰੀ ਠਾਕੁਰ ਨੇ ਕਿਹਾ , ਅਸੀਂ ਅੰਤਰਰਾਸ਼ਟਰੀ ਮਾਨਕਾਂ ਦੇ ਅਨੁਸਾਰ ਭਾਰਤ ਦੇ ਸਾਰੇ ਪ੍ਰਮੁੱਖ ਬੰਦਰਗਾਹਾਂ ਨੂੰ ਹਰ ਸੰਭਵ ਤਰੀਕੇ ਨਾਲ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ।

ਸ਼੍ਰੀ ਸੋਨੋਵਾਲ ਨੇ ਪਿਛਲੇ 60 ਸਾਲਾਂ ਵਿੱਚ ਐੱਸਸੀਆਈ ਦੀ ਘਟਨਾਪੂਰਣ ਯਾਤਰਾ ‘ਤੇ ਇੱਕ ਕਾਫੀ - ਟੇਬਲ ਬੁੱਕ ਦਾ ਵੀ ਵਿਮੋਚਨ ਕੀਤਾ । ਕਾਫੀ ਟੇਬਲ ਬੁੱਕ ਨੂੰ ਇੱਥੇ ਦੇਖਿਆ ਜਾ ਸਕਦਾ ਹੈ ।
ਪ੍ਰੋਗਰਾਮ ਦੇ ਨਾਲ , ਕੇਂਦਰੀ ਮੰਤਰੀ ਨੇ ਐੱਸਸੀਆਈ ਪਰਿਸਰ ਵਿੱਚ ਇੱਕ ਤੁਲਸੀ ਦਾ ਪੌਦਾ ਲਗਾਇਆ ਅਤੇ ਐੱਸਸੀਆਈ ਪਰਿਵਾਰ ਦੇ ਮੈਬਰਾਂ ਦੁਆਰਾ ਪ੍ਰਦਰਸ਼ਿਤ ਇੱਕ ਰੰਗਾਰੰਗ ਨਾਟਕ ਅਤੇ ਸੱਭਿਆਚਾਰ ਪ੍ਰੋਗਰਾਮ ਦੇਖਿਆ।
ਇਸ ਮੌਕੇ ‘ਤੇ ਮੌਜੂਦ ਮੰਨੇ-ਪ੍ਰਮੰਨੇ ਵਿਅਕਤੀਆਂ ਵਿੱਚ ਲੋਕਸਭਾ ਸਾਂਸਦ ਸ਼੍ਰੀ ਮਨੋਜ ਕੋਟਕ , ਸ਼ਿਪਿੰਗ ਸਕੱਤਰ ਡਾ ਸੰਜੀਵ ਰੰਜਨ , ਮੁੰਬਈ ਪੋਰਟ ਟਰੱਸਟ ਦੇ ਪ੍ਰਧਾਨ ਰਾਜੀਵ ਜਲੋਟਾ ਅਤੇ ਐੱਸਸੀਆਈ ਦੀ ਸੀਐੱਮਡੀ ਸ਼੍ਰੀਮਤੀ ਐੱਚ ਕੇ . ਜੋਸ਼ੀ ਸ਼ਾਮਿਲ ਸਨ
ਐੱਸਸੀਆਈ ਦੀ ਚੇਅਰਪਰਸਨ ਅਤੇ ਮੈਨੈਜਿੰਗ ਡਾਇਰੈਕਟਰ ਸ਼੍ਰੀਮਤੀ ਐੱਚ.ਕੇ. ਜੋਸ਼ੀ ਨੇ ਕਿਹਾ, ਐੱਸਸੀਆਈ ਦੇ ਅਭਿਨਵ ਉਪਰਾਲਿਆਂ ਅਤੇ ਵਿੱਤੀ ਸਮਝਦਾਰੀ ਦਾ ਸੰਗਠਨ ਵਿੱਚ ਇੱਕ ਵੱਡਾ ਯੋਗਦਾਨ ਰਿਹਾ ਹੈ।
ਇਸ ਪ੍ਰੋਗਰਾਮ ਵਿੱਚ ਸੱਭਿਆਚਾਰ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਪਿਛਲੇ 60 ਵਰ੍ਹਿਆਂ ਵਿੱਚ ਸੰਗਠਨ ਦੀਆਂ ਉਪਲੱਬਧੀਆਂ ‘ਤੇ ਚਾਨਣਾ ਪਾਇਆ ਗਿਆ ।



ਇਸ ਪ੍ਰੋਗਰਾਮ ਵਿੱਚ ਮੰਤਰਾਲੇ ਅਤੇ ਪੋਰਟ ਡਾਇਰੈਕਟੋਰੇਟ ਜਨਰਲ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਨੂੰ ਇੱਥੇ ਦੇਖਿਆ ਜਾ ਸਕਦਾ ਹੈ :
***
(Release ID: 1761140)
Visitor Counter : 163