ਜਲ ਸ਼ਕਤੀ ਮੰਤਰਾਲਾ

ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਤੇ ਡਾਕਟਰ ਜਿਤੇਂਦਰ ਸਿੰਘ ਸਾਂਝੇ ਤੌਰ ਤੇ ਸੋਕੇ ਵਾਲੇ ਖੇਤਰਾਂ ਵਿੱਚ ਜ਼ਮੀਨੀ ਪਾਣੀ ਪ੍ਰਬੰਧਨ ਲਈ ਹੇਲੀ — ਬੋਰਨ ਸਰਵੇ ਦਾ ਉਦਘਾਟਨ ਕਰਨਗੇ


ਇਕੁਵੀਫਰ ਮੈਪਿੰਗ ਪ੍ਰੋਗਰਾਮ ਤਹਿਤ ਇਹ ਸਰਵੇ ਰਾਜਸਥਾਨ , ਗੁਜਰਾਤ , ਹਰਿਆਣਾ , ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ 3.88 ਲੱਖ ਵਰਗ ਕਿਲੋਮੀਟਰ ਵਿੱਚ ਕਰਵਾਇਆ ਜਾਵੇਗਾ

Posted On: 04 OCT 2021 3:20PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਡਾਕਟਰ ਜਿਤੇਂਦਰ ਸਿੰਘਰਾਜ ਮੰਤਰੀ (ਸੁਤੰਤਰ ਚਾਰਜ)   ਵਿਗਿਆਨ ਤੇ ਤਕਨਾਲੋਜੀ , ਰਾਜ ਮੰਤਰੀ (ਸੁਤੰਤਰ ਚਾਰਜਪ੍ਰਿਥਵੀ ਵਿਗਿਆਨ , ਐੱਮ  ਐੱਸ , ਪੀ ਐੱਮ  ,  ਪ੍ਰਸੋਨਲ ਜਨਤਕ ਸਿ਼ਕਾਇਤਾਂ ਪੈਨਸ਼ਨ , ਪ੍ਰਮਾਣੂ ਊਰਜਾ ਅਤੇ ਪੁਲਾੜ , 5 ਅਕਤੂਬਰ 2021 , ਮੰਗਲਵਾਰ ਸਵੇਰੇ 11 ਵਜੇ ਜੋਧਪੁਰ , ਰਾਜਸਥਾਨ ਵਿੱਚ ਸੋਕੇ ਵਾਲੇ ਖੇਤਰਾਂ ਵਿੱਚ ਜ਼ਮੀਨੀ ਪਾਣੀ ਪ੍ਰਬੰਧਨ ਲਈ ਹੇਲੀਬੋਰਨ ਸਰਵੇ ਦਾ ਉਦਘਾਟਨ ਕਰਨਗੇ  ਜਲ ਸ਼ਕਤੀ ਮੰਤਰਾਲਾ ਦੇ ਕੇਂਦਰੀ ਜ਼ਮੀਨੀ ਵਾਟਰ ਬੋਰਡ ਅਤੇ ਸੀ ਐੱਸ ਆਈ ਆਰ — ਐੱਨ ਜੀ ਆਰ ਆਈ (ਨੈਸ਼ਨਲ ਜ਼ੀਓਫਿਜ਼ੀਕਲ ਰਿਸਰਚ ਇੰਸਟੀਚਿਊਟ) , ਹੈਦਰਾਬਾਦ ਨੇ ਇਕਵੀਫਰ ਮੈਪਿੰਡ ਪ੍ਰੋਗਰਾਮ ਤਹਿਤ ਰਾਜਸਥਾਨ , ਗੁਜਰਾਤ , ਹਰਿਆਣਾ , ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਦੇ ਹਿੱਸਿਆਂ ਵਿੱਚ ਆਧੁਨਿਕ ਹੇਲੀ ਬੋਰਨ ਜ਼ੀਓਫਿਜ਼ੀਕਲ ਸਰਵੇ ਅਤੇ ਹੋਰ ਵਿਗਿਆਨਕ ਅਧਿਐਨ ਦੀ ਵਰਤੋਂ ਲਈ ਸਮਝੌਤੇ ਤੇ ਦਸਤਖ਼ਤ ਕੀਤੇ ਹਨ 



ਹੇਲੀ ਬੋਰਨ ਸਰਵੇ ਦਾ ਮਕਸਦ ਬਨਾਵਟੀ ਰੀਚਾਰਜ , 3 ਡੀ ਜ਼ੀਓਫਿਜ਼ੀਕਲ ਮਾਡਲ , ਜ਼ੀਓਫਿਜ਼ੀਕਲ ਥਿਮੈਟਿਕ ਮੈਪਸ , ਹੌਰੀਜ਼ੈਂਟਲ ਅਤੇ ਵਰਟੀਕਲ ਦੋਨਾਂ ਪੱਧਰਾਂ ਸਮੇਤ ਹੇਲੀ ਬੋਰਲ ਜ਼ੀਓਫਿਜ਼ੀਕਲ ਅਧਿਐਨ ਨੂੰ ਵਰਤਦਿਆਂ ਹਾਈ ਰੈਜ਼ੂਲੇਸ਼ਨ ਇਕੁਵੀਫਰ ਮੈਪਿੰਗ ਕਰਨਾ ਹੈ  ਇਸ ਤੋਂ ਇਲਾਵਾ ਡੀ ਸੈਚੁਰੇਟਡ ਅਤੇ ਸੈਚੁਰੇਟਡ ਇਕੁਵੀਫਰ ਦੀ ਹੱਦਬੰਦੀ ਨਾਲ ਮੁੱਖ ਇਕੁਵੀਫਾਇਰ ਦੀ ਇਕੁਵੀਫਰ ਜੁਮੈਟਰੀ , ਸੰਤ੍ਰਿਪਤ ਤਾਜ਼ੇ ਅਤੇ ਸਲੂਣੇ ਜ਼ੋਨਾਂ ਨਾਲ ਇਕੁਵੀਫਰ ਪ੍ਰਣਾਲੀ ਦੀ ਵੀ ਮੈਪਿੰਗ ਕਰਨਾ ਹੈ  ਸਰਵੇ ਦਾ ਮਕਸਦ ਪੇਲੀਓਚੈਨਲ ਨੈੱਟਵਰਕ ਦੀ ਸਥਾਨਕ ਅਤੇ ਡੂੰਘਾਈ ਅਨੁਸਾਰ ਪੰਡ ਜੇ ਕਿਤੇ ਹੈ ਅਤੇ ਇਸ ਦਾ ਸਬੰਧ ਇਕੁਵੀਫਰ ਪ੍ਰਣਾਲੀ ਨਾਲ ਹੈ , ਦਾ ਵੀ ਨਕਸ਼ਾ ਤਿਆਰ ਕਰਨਾ ਹੈ  ਅਨੁਮਾਨਤ ਨਤੀਜਿਆਂ ਵਿੱਚ ਜ਼ਮੀਨੀ ਪਾਣੀ ਨੂੰ ਕੱਢਣ ਲਈ ਯੋਗ ਜਗ੍ਹਾ ਦਾ ਚੁਣਨਾ ਅਤੇ ਮਸੂਈ ਜਾਂ ਪ੍ਰਬੰਧਨ ਇਕੁਵੀਫਰ ਰੀਚਾਰਜ ਰਾਹੀਂ ਪਾਣੀ ਦੀ ਸਾਂਭ ਸੰਭਾਲ ਸ਼ਾਮਲ ਹਨ।


ਪਹਿਲੇ ਪੜਾਅ ਤਹਿਤ 45.8 ਕਰੋੜ ਰੁਪਏ ਪਲੱਸ ਜੀ ਐੱਸ ਟੀ ਦੀ ਲਾਗਤ ਨਾਲ 1.0 ਇੱਕ ਲੱਖ ਵਰਗ ਕਿਲੋਮੀਟਰ ਲਈ 10—08—2020 ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਦਸੰਬਰ 2020 ਵਿੱਚ ਸਮਝੌਤੇ ਤੇ ਦਸਤਖ਼ਤ ਕੀਤੇ ਗਏ ਸਨ ਅਤੇ ਮਾਰਚ 2021 ਵਿੱਚ 4.58 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਸੀ  ਪਹਿਲਾ ਪੜਾਅ ਪਹਿਲੀ ਅਦਾਇਗੀ ਦੇ ਜਾਰੀ ਹੋਣ ਤੋਂ ਇੱਕ ਸਾਲ ਦੇ ਅੰਦਰ ਅੰਦਰ ਮੁਕੰਮਲ ਕਰਨਾ ਹੋਵੇਗਾ , ਮਤਲਬ ਮਾਰਚ 2022 ਤੱਕ  ਪੜਾਅ 2 ਤਹਿਤ 2.78 ਲੱਖ ਵਰਗ ਕਿਲੋਮੀਟਰ ਦਾ ਖੇਤਰ ਕਵਰ ਕੀਤਾ ਜਾਵੇਗਾ।

ਕਵਰੇਜ ਦਾ ਵੇਰਵਾ : —

ਰਾਜਸਥਾਨ — 66810 ਵਰਗ ਕਿਲੋਮੀਟਰ ਦਾ ਕੁੱਲ ਖੇਤਰ ਕਵਰ ਕੀਤਾ ਜਾਵੇਗਾ  ਇਸ ਵਿੱਚੋਂ ਸੀਕਰ , ਜੈਸਲਮੇਰ ਤੇ ਜੋਧਪੁਰ ਜਿ਼ਲਿ੍ਆਂ ਦਾ 16738 ਵਰਗ ਕਿਲੋਮੀਟਰ ਦਾ ਤਰਜੀਹੀ ਖੇਤਰ ਹੈ ਅਤੇ ਗੰਗਾਨਗਰ , ਬੀਕਾਨੇਰ , ਚੁਰੂ , ਪਾਲੀ ਅਤੇ ਜਲੌਰ ਜਿ਼ਲਿ੍ਆਂ ਦਾ 50072 ਵਰਗ ਕਿਲੋਮੀਟਰ ਆਮ ਖੇਤਰ ਹੈ 

 ਹਰਿਆਣਾ : —
 

ਕੁਰੂਕਸ਼ੇਤਰ ਤੇ ਯਮੁਨਾਨਗਰ ਜਿਲਿ੍ਆਂ ਵਿੱਚ 2642 ਵਰਗ ਕਿਲੋਮੀਟਰ ਲਈ ਤਰਜੀਹ ਹੋਵੇਗੀ 

ਗੁਜਰਾਤ : —

ਰਾਜਕੋਟ , ਜਾਮਨਗਰ , ਮੌਰਬੀ , ਸੁਰੇਂਦਰਾਨਗਰ ਤੇ ਦੇਵਭੂਮੀ ਦਵਾਰਕਾ ਜਿ਼ਲਿ੍ਆਂ ਵਿੱਚ  31960 ਵਰਗ ਕਿਲੋਮੀਟਰ (ਆਮਤਰਜੀਹੀ ਖੇਤਰ ਹੋਣਗੇ 


 

 **************

ਵੀ ਵਾਈ /  ਐੱਸ



(Release ID: 1760933) Visitor Counter : 156