ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਮੰਤਰੀ ਨੇ ਟਿਹਰੀ ਹਾਈਡ੍ਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਟੀਐੱਚਡੀਸੀਆਈਐੱਲ) ਅਤੇ ਨੌਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟੇਡ (ਐੱਨਈਈਪੀਸੀਓ) ਦੇ ਕੰਮਕਾਜ ਦੀ ਸਮੀਖਿਆ ਕੀਤੀ
ਦੋਨੋਂ ਕੇਂਦਰੀ ਜਨਤਕ ਖੇਤਰ ਉੱਦਮਾਂ (ਸੀਪੀਐੱਸਯੂ) ਨੂੰ ਸੌਰ/ਪਵਨ ਪ੍ਰੋਜੈਕਟਾਂ ਲਈ ਬੋਲੀ ਲਗਾਉਣ ਦਾ ਨਿਰਦੇਸ਼ ਦਿੱਤਾ
Posted On:
02 OCT 2021 12:58PM by PIB Chandigarh
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਅਖੁੱਟ ਊਰਜਾ ਮੰਤਰੀ ਸ਼੍ਰੀ ਆਰ. ਕੇ. ਸਿੰਘ ਨੇ ਕੱਲ੍ਹ ਟਿਹਰੀ ਹਾਈਡ੍ਰੋ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਿਟੇਡ (ਟੀਐੱਚਡੀਸੀਆਈਐੱਲ ) ਅਤੇ ਨੌਰਥ ਈਸਟਰਨ ਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟੇਡ (ਐੱਨਈਈਪੀਸੀਓ) ਦੀ ਸਮੀਖਿਆ ਬੈਠਕ ਕੀਤੀ। ਦੋਨਾਂ ਸੀਪੀਐੱਸਯੂ ਨੂੰ ਸੌਰ/ਪਵਨ ਪ੍ਰੋਜੈਕਟਾਂ ਲਈ ਬੋਲੀ ਲਗਾਉਣ ਦਾ ਨਿਰਦੇਸ਼ ਦਿੱਤਾ ਗਿਆ। ਸ਼੍ਰੀ ਆਰ. ਕੇ. ਸਿੰਘ ਨੇ ਦੋਨੋਂ ਸੀਪੀਐੱਸਯੂ ਨੂੰ ਆਪਣੇ ਪੂੰਜੀਗਤ ਖ਼ਰਚ (ਸੀਏਪੀਈਐਕਸ) ਵਧਾਉਣ ਅਤੇ ਸਾਲ ਦੀ ਤੀਸਰੀ ਤਿਮਾਹੀ ਦੇ ਅੰਤ ਤੱਕ ਆਪਣੇ ਪੂੰਜੀਗਤ ਖਰਚ ਦਾ 90 ਫ਼ੀਸਦੀ ਖਰਚ ਕਰਨ ਦਾ ਵੀ ਨਿਰਦੇਸ਼ ਦਿੱਤਾ ।
ਸ਼੍ਰੀ ਸਿੰਘ ਨੇ ਖੁਰਜਾ ਸੁਪਰ ਥਰਮਲ ਪਾਵਰ ਪ੍ਰੋਜੈਕਟ (2 X 660 ਮੈਗਾਵਾਟ) ਲਈ ਕਾਰਬਨ ਕੈਪਚਰ ਟੈਕਨੋਲੋਜੀ ਦੀ ਸਥਾਪਨਾ ਕਰਨ ਵਿੱਚ ਕੀਤੀਆਂ ਗਈਆਂ ਪਹਿਲਾਂ ਵਿੱਚ ਹੋਈ ਪ੍ਰਗਤੀ ਲਈ ਟੀਐੱਚਡੀਸੀਆਈਐੱਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ‘ਰਾਸ਼ਟਰੀ ਹਰਿਤ ਹਾਈਡ੍ਰੋਜਨ ਮਿਸ਼ਨ’ ਦੇ ਤਹਿਤ ‘ਹਰਿਤ ਹਾਈਡ੍ਰੋਜਨ’ ਦੇ ਖੇਤਰ ਵਿੱਚ ਵਿਭਿੰਨਤਾ ਲਈ ਟੀਐੱਚਡੀਸੀਆਈਐੱਲ ਦੀ ਪਹਿਲ ਅਤੇ ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਵਿੱਚ ਵਪਾਰਕ ਪੱਧਰ ਉੱਤੇ 800 ਮੈਗਾਵਾਟ ਸਮਰੱਥਾ ਦੀ ਹਰਿਤ ਹਾਈਡ੍ਰੋਜਨ ਉਤਪਾਦਨ ਅਤੇ ਭੰਡਾਰਣ ਪ੍ਰੋਜੈਕਟ ਵਿਕਸਿਤ ਕਰਨ ਦੀ ਵੀ ਪ੍ਰਸ਼ੰਸਾ ਕੀਤੀ। ਟੀਐੱਚਡੀਸੀਆਈਐੱਲ ਨੂੰ ਦੋ ਨਵੇਂ ਡਿਵੀਜਨ ਬਣਾਉਣ ਲਈ ਕਿਹਾ ਗਿਆ। ਇੱਕ ਨਵਾਂ ਡਿਵੀਜਨ ਥਰਮਲ ਪਾਵਰ ਪਲਾਂਟਾਂ ਲਈ ਅਤੇ ਇੱਕ ਡਿਵੀਜਨ ਖਦਾਨਾਂ ਦੇ ਵਿਕਾਸ ਲਈ ਬਣਾਇਆ ਜਾਵੇਗਾ ।
ਸ਼੍ਰੀ ਆਰ. ਕੇ. ਸਿੰਘ ਨੇ ਐੱਨਈਈਪੀਸੀਓ (ਨੀਪਕੋ) ਦੀ ਉੱਚ ਜਨਸ਼ਕਤੀ/ਮੈਗਾਵਾਟ ਸ਼ਕਤੀ ਬਾਰੇ ਚਿੰਤਾ ਵਿਅਕਤ ਕਰਦੇ ਹੋਏ ਸੀਪੀਐੱਸਯੂ ਨੂੰ ਇਨ੍ਹਾਂ ਨੂੰ ਸੀਈਓ ਦੁਆਰਾ ਨਿਰਧਾਰਿਤ ਮਾਪਦੰਡਾਂ ਦੇ ਅੰਦਰ ਲਿਆਉਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਅਖੁੱਟ ਊਰਜਾ ਵਿੱਚ ਇਸ ਕੰਪਨੀ ਨੂੰ ਆਪਣੇ ਸੰਚਾਲਨ ਵਿੱਚ ਵਿਭਿੰਨਤਾ ਲਿਆਉਣ ਅਤੇ ਪੂਰੇ ਭਾਰਤ ਵਿੱਚ ਆਪਣੇ ਸੰਚਾਲਨ ਖੇਤਰ ਦਾ ਵਿਸਤਾਰ ਕਰਨ ਦੀ ਵੀ ਸਲਾਹ ਦਿੱਤੀ ।
******
ਐੱਮਵੀ/ਆਈਜੀ
(Release ID: 1760924)
Visitor Counter : 150