ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਸ਼੍ਰੀ ਹਰਦੀਪ ਸਿੰਘ ਪੁਰੀ ਨੇ ਸਫ਼ਾਈ ਮਿੱਤਰਾਂ ਦਾ ਸਨਮਾਨ ਕੀਤਾ;


ਸਾਰੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਆਪੋ ਆਪਣੇ ਖੇਤਰਾਂ ਵਿੱਚ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕਰ ਰਹੀਆਂ ਹਨ

Posted On: 02 OCT 2021 2:27PM by PIB Chandigarh

ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਅਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਬਾਰੇ ਕੇਂਦਰੀ ਮੰਤਰੀ ਸ਼੍ਰੀ ਹਰਪੀਪ ਸਿੰਘ ਪੁਰੀ ਨੇ ਅੱਜ ਨਵੀਂ ਦਿੱਲੀ ਦੇ ਕਨਾਟ ਪਲੇਸ ਦੇ ਕੇਂਦਰੀ ਪਾਰਕ ਵਿੱਚ ਸਫ਼ਾਈ ਮਿੱਤਰਾਂ ਅਤੇ ਫਰੰਟ ਲਾਈਨ ਕਾਮਿਆਂ ਦਾ ਸਨਮਾਨ ਕੀਤਾ  ਉਨ੍ਹਾਂ ਦੇ ਨਾਲ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ , ਵਿਦੇਸ਼ ਮਾਮਲੇ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ , ਸਕੱਤਰ ਹਾਊਸਿੰਗ ਤੇ ਸ਼ਹਿਰੀ ਮਾਮਲੇ ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਚੇਅਰਪਰਸਨ ਐੱਨ ਡੀ ਐੱਮ ਸੀ ਸ਼੍ਰੀ ਧਰਮੇਂਦਰ ਅਤੇ ਉਪ ਚੇਅਰਪਰਸਨ ਐੱਨ ਡੀ ਐੱਮ ਸੀ ਸ਼੍ਰੀ ਸਤੀਸ਼ ਉਪਾਧਿਆਏ ਵੀ ਸਨ 

 

 

 


ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੁਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਫ਼ਾਈ ਨੂੰ ਬਹੁਤ ਜਿ਼ਆਦਾ ਮਹੱਤਵ ਦਿੱਤਾ ਅਤੇ 1916 ਵਿੱਚ ਨਾਗਰਿਕਾਂ ਨੂੰ ਆਪਣੀ ਨਿੱਜੀ ਸਵੱਛਤਾ ਅਤੇ ਆਸੇ ਪਾਸੇ ਦੀ ਸਫ਼ਾਈ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਸੀ  ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 7 ਸਾਲ ਪਹਿਲਾਂ ਲਾਂਚ ਕੀਤੇ ਸਵੱਛ ਭਾਰਤ ਮਿਸ਼ਨ (ਐੱਸ ਬੀ ਐੱਮਅਤੇ ਰਾਸ਼ਟਰਪਿਤਾ ਦੀ ਦੂਰਦ੍ਰਿਸ਼ਟੀ ਨੂੰ ਠੋਸ ਰੂਪ ਦਿੱਤਾ ਹੈ  ਮਿਸ਼ਨ ਨੇ ਨਾ ਕੇਵਲ ਭੌਤਿਕ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਕਾਇਮ ਕਰਨ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ , ਬਲਕਿ ਲੋਕਾਂ ਵਿਚਾਲੇ ਵੱਡੀ ਜਾਗਰੂਕਤਾ ਪੈਦਾ ਵੀ ਕਰ ਰਿਹਾ ਹੈ ਤੇ ਇਸ ਨੂੰ ਜਨ ਮੁਹਿੰਮ ਬਣਾ ਰਿਹਾ ਹੈ  ਸ਼੍ਰੀ ਪੁਰੀ ਨੇ ਕਿਹਾ , ਸਫ਼ਾਈ ਮਿੱਤਰਾਂ ਅਤੇ ਫਰੰਟਲਾਈਨ ਕਾਮਿਆਂ ਨੇ ਆਪਣੇ ਗੁਆਂਢ ਨੂੰ ਸਾਫ਼ ਸੁਥਰਾ ਰੱਖਣ ਲਈ ਅਣਥੱਕ ਮਿਹਨਤ ਕੀਤੀ , ਵਿਸ਼ੇਸ਼ ਕਰਕੇ ਕੋਵਿਡ ਸਮੇਂ ਦੌਰਾਨ ਅਤੇ ਐੱਸ ਬੀ ਐੱਮ ਦੀ ਸਫ਼ਲਤਾ ਦਾ ਸਿਹਰਾ ਵੀ ਜਿ਼ਆਦਾਤਰ ਉਨ੍ਹਾਂ ਨੂੰ ਜਾਂਦਾ ਹੈ  ਉਨ੍ਹਾਂ ਨੇ ਕਿਹਾ ਕਿ ਐੱਸ ਬੀ ਐੱਮ ਦੀ ਸਫ਼ਲਤਾ ਦੀ ਭਰੋਸੇਯੋਗਤਾ ਹੈ ਕਿਉਂਕਿ ਇਸ ਦੀ ਪੈਮਾਇਸ਼ ਅਤੇ ਪ੍ਰਮਾਣਕਤਾ ਤੀਜੀ ਧਿਰ ਵੱਲੋਂ ਕੀਤੀ ਗਈ ਹੈ  ਸ਼੍ਰੀ ਪੁਰੀ ਨੇ ਕਿਹਾ ਕਿ ਦੇਸ਼ ਮੋਟੇ ਤੌਰ ਤੇ 2019 ਤੱਕ  ਡੀ ਐੱਫ ਹੋ ਗਿਆ ਹੈ ਅਤੇ ਐੈੱਸ ਬੀ ਐੱਮ 2.0 ਜਿਸ ਨੂੰ ਪ੍ਰਧਾਨ ਮੰਤਰੀ ਨੇ ਬੀਤੇ ਦਿਨ ਲਾਂਚ ਕੀਤਾ ਹੈ , ਅਗਲੇ ਪੰਜ ਸਾਲਾਂ ਵਿੱਚ ਦੇਸ਼ ਨੂੰ ਕੂੜਾ ਮੁਕਤ ਬਣਾਉਣ ਦੀ ਇੱਛਾ ਰੱਖਦਾ ਹੈ  ਉਨ੍ਹਾਂ ਨੇ ਅਮ੍ਰੁਤ — 2.0 ਬਾਰੇ ਵੀ ਗੱਲਬਾਤ ਕੀਤੀ , ਜੋ ਸ਼ਹਿਰਾਂ ਨੂੰ “ਆਤਮਨਿਰਭਰ” ਅਤੇ “ਪਾਣੀ ਸੁਰੱਖਿਅਤ” ਬਣਾਉਣ ਦੀ ਕੋਸਿ਼ਸ਼ ਕਰਦਾ ਹੈ 

ਮੰਤਰੀ ਨੇ ਕਿਹਾ ਕਿ ਆਉਂਦੇ ਦੋ ਦਿਨਾਂ ਵਿੱਚ ਲੱਗਭਗ 15 ਲੱਖ ਸਫ਼ਾਈ ਮਿੱਤਰ ਅਤੇ ਸਵੱਛਤਾ ਯੋਧਿਆਂ ਨੂੰ ਦੇਸ਼ ਭਰ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਦੁਆਰਾ ਸਨਮਾਨਤ ਕੀਤਾ ਜਾਵੇਗਾ ਅਤੇ ਇਸ ਨੂੰ ਵੈੱਬ ਪੋਰਟਲ ਰਾਹੀਂ ਦਰਜ ਕੀਤਾ ਜਾਵੇਗਾ  ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਭੂਮਿਕਾ ਅਤੇ ਦੇਸ਼ ਨੂੰ ਸਾਫ਼ ਰੱਖਣ ਵਿੱਚ ਪਾਏ ਯੋਗਦਾਨ ਨੂੰ ਮਾਨਤਾ ਦੇਣ ਦਾ ਇਹ ਤਰੀਕਾ ਹੈ 



ਸ਼੍ਰੀ ਕੌਸ਼ਲ ਕਿਸ਼ੋਰ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਅਤੇ ਪਹਿਲਕਦਮੀ ਐੱਸ ਬੀ ਐੱਮ ਦੀ ਸਫ਼ਲਤਾ ਵਿੱਚ ਸਾਧਨ ਰਹੀ ਹੈ  ਉਨ੍ਹਾਂ ਕਿਹਾ ਕਿ ਮਿਸ਼ਨ ਦਾ ਅਸਰ ਆਸ ਪਾਸ ਦੇਖਿਆ ਜਾ ਸਕਦਾ ਹੈ , ਕਿਉਂਕਿ ਸਫ਼ਾਈ ਲੋਕਾਂ ਦੀ ਆਦਤ ਦਾ ਹਿੱਸਾ ਬਣ ਰਹੀ ਹੈ  ਸਫ਼ਾਈ ਨੇ ਬਿਮਾਰੀਆਂ ਨੂੰ ਘੱਟ ਕੀਤਾ ਹੈ , ਸਿਹਤ ਅਤੇ ਜਿ਼ੰਦਗੀ ਬਿਹਤਰ ਕੀਤੀ ਹੈ  ਉਨ੍ਹਾਂ ਨੇ ਨਾਗਰਿਕਾਂ ਨੂੰ ਨਾ ਕੇਵਲ ਆਪਣੇ ਆਸ ਪਾਸ ਨੂੰ ਸਾਫ਼ ਰੱਖਣ ਬਲਕਿ ਨਸਿ਼ਆਂ, ਅਲਕੋਹਲ ਤੇ ਹੋਰ ਨਸਿ਼ਆਂ ਤੋਂ ਦੂਰ ਰਹਿ ਕੇ ਆਪਣੀ ਅੰਦਰੂਨੀ ਸਵੱਛਤਾ ਤੇ ਕੇਂਦਰਤ ਕਰਨ ਦਾ ਸੱਦਾ ਦਿੱਤਾ।



ਸ਼੍ਰੀਮਤੀ ਲੇਖੀ ਨੇ ਸਾਡੇ ਆਲੇ ਦੁਆਲੇ ਵਿੱਚ ਇੱਕ ਵੱਡੀ ਤਬਦੀਲੀ ਲਿਆਉਣ ਲਈ ਸਫ਼ਾਈ ਮਿੱਤਰਾਂ ਦੀ ਮਹੱਤਵਪੂਰਨ ਭੂਮਿਕਾ ਤੇ ਜ਼ੋਰ ਦਿੱਤਾ 

ਸ਼੍ਰੀ ਮਿਸ਼ਰਾ ਨੇ ਸਫ਼ਾਈ ਮਿੱਤਰਾਂ ਦੇ ਯੋਗਦਾਨ ਲਈ ਧੰਨਵਾਦ ਕੀਤਾ  ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਐੱਮ  ਐੱਚ ਯੁ  ਦੁਆਰਾ ਨਵੇਂ ਪ੍ਰੋਟੋਕੋਲ ਜਾਰੀ ਕੀਤੇ ਗਏ ਸਨ  ਇਹ ਪ੍ਰੋਟੋਕੋਲ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਸਨ  ਉਨ੍ਹਾਂ ਕਿਹਾ ਕਿ ਕੋਵਿਡ 19 ਦੌਰਾਨ ਉਨ੍ਹਾਂ ਦੇ ਸਹਿਯੋਗ ਤੋਂ ਬਿਨ੍ਹਾਂ ਹਾਲਤ ਬਹੁਤ ਬੁਰੀ ਹੋ ਸਕਦੀ ਸੀ , ਜੇਕਰ ਸਵੱਛਤਾ ਗਤੀਵਿਧੀਆਂ ਨੂੰ ਪੂਰੀ ਤੇਜ਼ੀ ਨਾਲ ਨਾ ਕੀਤਾ ਗਿਆ ਹੁੰਦਾ  ਸਕੱਤਰ ਐੱਮ  ਐੱਚ ਯੂ  ਨੇ ਕਿਹਾ ਕਿ ਮੈਨਹੋਲਸ ਹੁਣ ਮਸ਼ੀਨ ਹੋਲਸ ਬਣ ਚੁੱਕੇ ਹਨ , ਕਿਉਂਕਿ ਲੋਕਾਂ ਦੁਆਰਾ ਸੀਵਰੇਜ਼ ਨੂੰ ਸਾਫ਼ ਕਰਨ ਲਈ ਉਨ੍ਹਾਂ ਦੇ ਅੰਦਰ ਜਾਣਾ ਬਹੁਤ ਘੱਟ ਹੋ ਗਿਆ ਹੈ ਅਤੇ ਇੱਥੋਂ ਤੱਕ ਕਿ ਜੇਕਰ ਕਿਸੇ ਨੂੰ ਇਸ ਤਰ੍ਹਾਂ ਕਰਨਾ ਵੀ ਪੈਂਦਾ ਹੈ ਤਾਂ ਇਹ ਪੂਰੇ ਸੁਰੱਖਿਅਤ ਗੇਅਰ ਅਤੇ ਪ੍ਰੋਟੋਕੋਲ ਅਨੁਸਾਰ ਕੀਤਾ ਜਾਂਦਾ ਹੈ 

ਇਸ ਮੌਕੇ ਸ਼੍ਰੀ ਪੁਰੀ ਨੇ ਉੱਥੇ ਹਾਜ਼ਰ ਸਾਰਿਆਂ ਨੂੰ ਸਵੱਛਤਾ ਸਹੁੰ ਵੀ ਚੁਕਾਈ 

 

**********************


ਵਾਈ ਬੀ / ਐੱਸ ਐੱਸ


(Release ID: 1760514) Visitor Counter : 157