ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸ਼੍ਰੀ ਭੁਪਿੰਦਰ ਯਾਦਵ ਨੇ “ਵੈੱਟਲੈਂਡਸ ਆਫ਼ ਇੰਡੀਆ” ਪੋਰਟਲ ਲਾਂਚ ਕੀਤਾ , ਜੋ ਵੈੱਟਲੈਂਡ ਨਾਲ ਸਬੰਧਤ ਸਾਰੀ ਜਾਣਕਾਰੀ ਲਈ ਇੱਕ ਸਿੰਗਲ ਪੁਆਇੰਟ ਪਹੁੰਚ ਹੈ

Posted On: 02 OCT 2021 2:40PM by PIB Chandigarh

ਗਾਂਧੀ ਜਯੰਤੀ ਦੇ ਮੌਕੇ ਅਤੇ ਐੱਮ   ਐੱਫ ਸੀ ਸੀ (4 ਤੋਂ 10 ਅਕਤੂਬਰ 2021) ਦੇ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਮਹੱਤਵਪੂਰਨ ਹਫ਼ਤੇ ਦੇ ਸ਼ੁਰੂ ਵਿੱਚ ਦੇਸ਼ ਦੀਆਂ ਵੈੱਟਲੈਂਡਸ ਬਾਰੇ ਵੇਰਵਾ ਦੇਣ ਵਾਲੇ ਇੱਕ ਵੈੱਬ ਪੋਰਟਲ “ਵੈੱਟਲੈਂਡਸ ਆਫ ਇੰਡੀਆ ਪੋਰਟਲ”   (http://indianwetlands.in/) ਨੂੰ ਵਾਤਾਵਰਨ , ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪਿੰਦਰ ਯਾਦਵ ਨੇ ਲਾਂਚ ਕੀਤਾ  ਇਹ ਪੋਰਟਲ ਵੈੱਟਲੈਂਡ ਨਾਲ ਸਬੰਧਤ ਸਾਰੀ ਜਾਣਕਾਰੀ ਲਈ ਇੱਕ ਸਿੰਗਲ ਪੁਆਇੰਟ ਪਹੁੰਚ ਹੈ 





ਇਹ ਪੋਰਟਲ ਜਾਣਕਾਰੀ ਪ੍ਰਕਿਰਿਆ ਲਈ ਇੱਕ ਗਤੀਸ਼ੀਲ ਪ੍ਰਣਾਲੀ ਹੈ ਅਤੇ ਕੁਸ਼ਲ ਅਤੇ ਪਹੁੰਚਯੋਗ ਢੰਗ ਨਾਲ ਭਾਗੀਦਾਰਾਂ ਨੂੰ ਉਪਲਬਧ ਕਰਵਾਉਂਦਾ ਹੈ  ਇਸ ਪੋਰਟਲ ਕੋਲ ਵਿਦਿਆਰਥੀਆਂ ਲਈ ਜਾਣਕਾਰੀ ਅਤੇ ਵੀਡੀਓਸ , ਡਾਟਾ ਰੀਪੋਜ਼ਟਰੀ , ਸਮੱਗਰੀ ਨਿਰਮਾਣ ਸਮਰੱਥਾ ਵੀ ਹੈ  ਮੁੱਖ ਤੌਰ ਤੇ ਹਰੇਕ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਲਈ ਪੋਰਟਲ ਦੀ ਪਹੁੰਚ ਲਈ ਇੱਕ ਡੈਸ਼ਬੋਰਡ ਵਿਕਸਿਤ ਕੀਤਾ ਗਿਆ ਹੈ  ਤਾਂ ਜੋ ਉਨ੍ਹਾਂ ਦੇ ਪ੍ਰਸ਼ਾਸਨ ਹੇਠ ਵੈੱਟਲੈਂਡਸ ਦੀ ਜਾਣਕਾਰੀ ਭਰੀ ਜਾ ਸਕੇ  ਇਹ ਪੋਰਟਲ ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਵੈੱਟਲੈਂਡ ਦੀ ਜਾਣਕਾਰੀ ਨਾਲ ਭਰਿਆ ਜਾਵੇਗਾ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਹੋਰ ਵਿਸ਼ੇਸ਼ਤਾਈਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ 

ਗਿਆਨ ਭਾਗੀਦਾਰਾਂ ਲਈ ਲਾਗਇਨ ਕ੍ਰਿਡੈਂਸ਼ਲ ਵੀ ਮੁਹੱਈਆ ਕੀਤੇ ਗਏ ਹਨ  ਪੋਰਟਲ ਨਾਗਰਿਕ ਰੁਝਾਨਯੋਗ ਵੀ ਹੈ  ਇਸ ਵੇਲੇ ਨਾਗਰਿਕ ਆਪਣੇ ਆਪ ਨੂੰ ਪੰਜੀਕਰਨ ਕਰ ਸਕਦੇ ਹਨ ਅਤੇ ਵੱਖ ਵੱਖ ਵਿਸਿ਼ਆਂ ਨਾਲ ਸਬੰਧਤ ਵੈੱਟਲੈਂਡ ਦੀਆਂ ਤਸਵੀਰਾਂ ਨੂੰ ਅੱਪਲੋਡ ਕਰ ਸਕਦੇ ਹਨ  ਇਸ ਤੋਂ ਵੀ ਮਹੱਤਵਪੂਰਨ ਪੰਜੀਕ੍ਰਿਤ ਨਾਗਰਿਕ ਵੈੱਟਲੈਂਡ ਮਿੱਤਰ ਬਣਨ ਲਈ ਸਹੁੰ ਚੁੱਕ ਸਕਦੇ ਹਨ ਅਤੇ ਆਪਣਾ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਤੇ ਦਿਲਚਸਪੀ ਵਾਲਾ ਖੇਤਰ ਵੀ ਦੱਸ ਸਕਦੇ ਹਨ  ਇਹ ਜਾਣਕਾਰੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾ ਨੂੰ ਵੱਖ ਵੱਖ ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਲਈ ਇੱਛੁਕ ਵਿਅਕਤੀਆਂ ਨਾਲ ਸੰਪਰਕ ਕਾਇਮ ਕਰਨ ਦੀ ਇਜਾਜ਼ਤ ਦੇਵੇਗੀ  ਪੋਰਟਲ ਵਾਤਾਵਰਨ , ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਦੈਤਸ਼ੂ ਗੈਸਲੇ ਸ਼ੈਪਟ ਫਰ ਇੰਨਟਰਨੈਸ਼ਨਲ ਯੂਸਾ ਮਮ ਨਿਰਵੇਟ (ਜੀ ਆਈ ਜ਼ੈੱਡ ਜੀ ਐੱਮ ਬੀ ਐੱਚਦੀ ਸਾਂਝ ਨਾਲ “ਜੈਵਿਕ ਵਿਭਿੰਨਤਾ ਅਤੇ ਜਲਵਾਯੂ ਸੁਰੱਖਿਆ ਲਈ ਵੈੱਟਲੈਂਡ ਪ੍ਰਬੰਧਨ” (ਵੈੱਟਲੈੱਡ ਪ੍ਰਾਜੈਕਟਦੇ ਇੱਕ ਟੈਕਨੀਕਲ ਸਹਿਕਾਰਤਾ ਪ੍ਰਾਜੈਕਟ ਤਹਿਤ ਵਿਕਸਿਤ ਕੀਤਾ ਗਿਆ ਹੈ  ਇਸ ਪ੍ਰਾਜੈਕਟ ਨੂੰ ਅੰਤਰਰਾਸ਼ਟਰੀ ਜਲਵਾਯੂ ਪਹਿਲਕਦਮੀ ਤਹਿਤ ਵਾਤਾਵਰਨ , ਕੁਦਰਤੀ ਸਾਂਭ ਸੰਭਾਲ ਅਤੇ ਪ੍ਰਮਾਣੂ ਸੁਰੱਖਿਆ (ਬੀ ਐੱਮ ਯੂਲਈ ਜਰਮਨ ਫੈਡਰਲ ਮੰਤਰਾਲੇ ਦੁਆਰਾ ਸ਼ੁਰੂ ਕੀਤਾ ਗਿਆ ਹੈ 

 

 

******************


ਜੀ ਕੇ



(Release ID: 1760512) Visitor Counter : 141