ਨੀਤੀ ਆਯੋਗ
azadi ka amrit mahotsav g20-india-2023

ਨੀਤੀ ਆਯੋਗ ਦੇ ਮਹਿਲਾ ਉੱਦਮਤਾ ਮੰਚ ਨੇ ਪੰਜਵੇਂ ਵੂਮਨ ਟ੍ਰਾਂਸਫਾਰਮਿੰਗ ਇੰਡੀਆ ਅਵਾਰਡਸ 2021-22 ਦੇ ਲਈ ਅਰਜ਼ੀਆਂ ਮੰਗੀਆਂ

Posted On: 02 OCT 2021 1:25PM by PIB Chandigarh

ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਮਨਾਉਣ ਦੇ ਲਈ, ਨੀਤੀ ਆਯੋਗ ਦੀ ਪ੍ਰਮੁੱਖ ਪਹਿਲ,  ਦ ਵੂਮੇਨ ਐਂਟਰਪ੍ਰੈਂਨਿਰਸ਼ਿਪ ਪਲੇਟਫਾਰਮ (ਡਬਲਿਊਈਪੀ) ਜਾਂ ਮਹਿਲਾ ਉੱਦਮਿਤਾ ਮੰਚ,  ਅੰਮ੍ਰਿਤ ਮਹੋਤਸਵ  ਦੇ ਹਿੱਸੇ ਦੇ ਰੂਪ ਵਿੱਚ 75 ਮਹਿਲਾਵਾਂ ਨੂੰ ਸਨਮਾਨਿਤ ਕਰੇਗਾ। ਸਥਾਪਨਾ ਦੇ ਬਾਅਦ ਤੋਂ ਆਪਣੇ ਪੰਜਵੇਂ ਸਾਲ ਵਿੱਚ, ਵੂਮਨ ਟ੍ਰਾਂਸਫਾਰਮਿੰਗ ਇੰਡੀਆ ਅਵਾਰਡਸ (ਡਬਲਿਊਟੀਆਈ) 2021 ‘ਸਸ਼ਕਤ ਅਤੇ ਸਮਰੱਥ ਭਾਰਤ’ ਦੀ ਦਿਸ਼ਾ ਵਿੱਚ ਉਨ੍ਹਾਂ ਮਹਿਲਾ ਉੱਦਮੀਆਂ ਦੇ ਯੋਗਦਾਨ ਦਾ ਜਸ਼ਨ ਮਨਾਏਗਾ ਜਿਨ੍ਹਾਂ ਨੇ ਆਤਮਨਿਰਭਰ ਕਾਰੋਬਾਰ ਦਾ ਨਿਰਮਾਣ ਕੀਤਾ ਹੈ ਅਤੇ/ਜਾਂ ਅਸਾਧਾਰਨ ਵਪਾਰਕ ਸਮਾਧਾਨਾਂ ਰਾਹੀਂ ਚੁਣੌਤੀਆਂ ਨੂੰ ਪਾਰ ਕੀਤਾ ਹੈ । 

ਡਬਲਿਊਟੀਆਈ ਅਵਾਰਡਸ, ਪੂਰੇ ਭਾਰਤ ਵਿੱਚ ਅਸਾਧਾਰਨ ਮਹਿਲਾ ਪਰਿਵਰਤਨ- ਨਿਰਮਾਤਾਵਾਂ ਦੀਆਂ ਕਹਾਣੀਆਂ ਨੂੰ ਮਾਨਤਾ ਦੇਣ ਅਤੇ ਉਨ੍ਹਾਂ ਦਾ ਜਸ਼ਨ ਮਨਾਉਣ ਦੀ ਦਿਸ਼ਾ ਵਿੱਚ ਨੀਤੀ ਆਯੋਗ ਦੁਆਰਾ ਕੀਤਾ ਗਿਆ ਇੱਕ ਯਤਨ ਹੈ।  2018 ਤੋਂ ,  ਡਬਲਿਊਟੀਆਈ ਅਵਾਰਡਸ ਦੀ ਮੇਜ਼ਬਾਨੀ ਮਹਿਲਾ ਉੱਦਮਤਾ ਮੰਚ  ਦੇ ਤਤਵਾਵਧਾਨ ਵਿੱਚ ਕੀਤੀ ਜਾ ਰਹੀ ਹੈ,  ਜਿਸ ਵਿੱਚ ਮਹਿਲਾ ਅਤੇ ਉੱਦਮਤਾ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ।  ਪੁਰਸਕਾਰ  ਰਾਹੀਂ ਦੇਸ਼ ਭਰ ਵਿੱਚ ਪ੍ਰਭਾਵ ਪਾਉਣ ਵਾਲੀ ਪ੍ਰੇਰਕ ਮਹਿਲਾ ਰੋਲ ਮਾਡਲ ਨੂੰ ਸਾਹਮਣੇ ਲਿਆਇਆ ਜਾ ਰਿਹਾ ਹੈ।  ਪਿਛਲੇ ਸੰਸਕਰਣਾਂ ਨੇ ਵਪਾਰਕ ਅਤੇ ਸਮਾਜਿਕ ਦੋਨਾਂ ਖੇਤਰਾਂ ਵਿੱਚ ਮਹਿਲਾਵਾਂ ਦੀ ਅਗਵਾਈ ਵਾਲੇ ਕਾਰੋਬਾਰ ਦੇ ਸ਼ਾਨਦਾਰ ਕੰਮ ‘ਤੇ ਧਿਆਨ ਦਿਵਾਉਣ ਦਾ ਬਹੁਤ ਜ਼ਰੂਰੀ ਕੰਮ ਕੀਤਾ । 

ਇਸ ਸਾਲ,  ਡਬਲਿਊਟੀਆਈ ਅਵਾਰਡਸ ਸੰਯੁਕਤ ਰਾਸ਼ਟਰ,  ਸਿਸਕੋ ਸੀਐੱਸਆਰ,  ਫਿੱਕੀ ਅਤੇ ਗ੍ਰਾਂਟ ਥਾਰਨਟਨ ਭਾਰਤ  ਦੇ ਨਾਲ ਸਾਂਝੇਦਾਰੀ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।  ਅਰਜ਼ੀ ਫਾਰਮ https://wep.gov.in/ ‘ਤੇ ਉਪਲੱਬਧ ਹੈ,  ਅਤੇ ਅਰਜ਼ੀ 31 ਦਸੰਬਰ,  2021 ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਮਹਿਲਾ ਉੱਦਮੀ ਸਵੈ-ਨਾਮਜ਼ਦ ਕਰ ਸਕਦੀਆਂ ਹਨ ਜਾਂ ਦੂਸਰਿਆਂ ਦੁਆਰਾ ਵੀ ਨਾਮਾਂਕਿਤ ਕੀਤਾ ਜਾ ਸਕਦਾ ਹੈ।  ਸੱਤ ਸ਼੍ਰੇਣੀਆਂ ਵਿੱਚੋਂ ਇੱਕ ਜਾਂ ਇੱਕ ਤੋਂ ਅਧਿਕ ਦੇ ਤਹਿਤ ਨਾਮਜ਼ਦ ਕੀਤਾ ਜਾ ਸਕਦਾ ਹੈ।  ਇਨ੍ਹਾਂ ਸ਼੍ਰੇਣੀਆਂ ਵਿੱਚ ਜਨਤਕ ਅਤੇ ਸਮੁਦਾਇਕ ਸੇਵਾ,  ਨਿਰਮਾਣ ਖੇਤਰ,  ਗ਼ੈਰ-ਨਿਰਮਾਣ ਖੇਤਰ,  ਆਰਥਿਕ ਵਿਕਾਸ ਨੂੰ ਸਮਰੱਥਾ ਕਰਨ ਵਾਲੇ ਵਿੱਤੀ ਉਤਪਾਦ, ਜਲਵਾਯੂ  ਸੰਬੰਧੀ ਕਾਰਵਾਈ,  ਕਲਾ ,  ਸੱਭਿਆਚਾਰ ਅਤੇ ਹਸਤਸ਼ਿਲਪ ਅਤੇ ਡਿਜੀਟਲ ਇਨੋਵੇਸ਼ਨ ਨੂੰ ਹੁਲਾਰਾ ਦੇਣਾ ਸ਼ਾਮਿਲ ਹਨ। ਅਰਜ਼ੀ ਫਾਰਮ ਜਮ੍ਹਾਂ ਕਰਨ ਲਈ ਵਿਸਤ੍ਰਿਤ ਦਿਸ਼ਾ ਨਿਰਦੇਸ਼ ਅਤੇ ਯੋਗਤਾ ਮਾਪਦੰਡ  https://wep.gov.in/wep-faqs.‘ਤੇ ਉਪਲੱਬਧ ਹਨ । 

ਅਰਜ਼ੀ ਜਮ੍ਹਾਂ ਕਰਨ ਦੀ ਅੰਤਿਮ ਤਾਰੀਖ ਦੇ ਬਾਅਦ, ਅਰਜ਼ੀ ਤਿੰਨ ਪੜਾਵਾਂ ਦੀ ਮੁਲਾਂਕਣ ਪ੍ਰਕਿਰਿਆ ਤੋਂ ਗੁਜ਼ਰਣਗੀਆਂ ਜਿਸ ਵਿੱਚ ਸੁਤੰਤਰ ਮੁਲਾਂਕਣ,  ਜੂਰੀ ਅਤੇ ਸੁਪਰ ਜੂਰੀ ਰਾਉਂਡ ਸ਼ਾਮਿਲ ਹੋਣਗੇ। ਸਮਾਜਿਕ ਬੇੜੀਆਂ ਨੂੰ  ਤੋੜਨ ਵਾਲੀ 75 ਪ੍ਰੇਰਕ ਮਹਿਲਾ ਉੱਦਮੀਆਂ ਦੀ ਪਹਿਚਾਣ ਕੀਤੀ ਜਾਵੇਗੀ ।  ਇਨ੍ਹਾਂ ਵਿਜੇਤਾਵਾਂ ਨੂੰ ਭਾਰਤ ਦੀ ਆਜ਼ਾਦੀ  ਦੇ 75 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਮਨਾਏ ਜਾ ਰਹੇ-‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਮੰਗਲਵਾਰ,  ਅੱਠ ਮਾਰਚ, 2022 ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ  ਦੇ ਮੌਕੇ ‘ਤੇ ਸਨਮਾਨਿਤ ਕੀਤਾ ਜਾਵੇਗਾ । 

ਮਹਿਲਾ ਉੱਦਮਤਾ ਮੰਚ ਮੌਜੂਦਾ ਸੂਚਨਾ ਅਸਮਾਨਤਾ ਨੂੰ ਦੂਰ ਕਰਨ ਲਈ ਸੂਚਨਾ ਅਤੇ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੇ ਹਿਤਧਾਰਕਾਂ ਨੂੰ ਇਕੱਠੇ ਲਿਆ ਕੇ ਮਹਿਲਾਵਾਂ ਲਈ ਉੱਦਮਸ਼ੀਲਤਾ ਈਕੋਸਿਸਟਮ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ ।  ਇੱਛਾ ਸ਼ਕਤੀ ,  ਗਿਆਨ ਸ਼ਕਤੀ ਅਤੇ ਕਰਮ ਸ਼ਕਤੀ  ਦੇ ਤਿੰਨ ਸਤੰਭਾਂ ‘ਤੇ ਅਧਾਰਿਤ,  ਇਹ ਸਥਾਪਤ ਅਤੇ ਇੱਛੁਕ ਉੱਦਮੀਆਂ ਲਈ ਇੱਕ ਐਗਰੀਗੇਟਰ ਪਲੇਟਫਾਰਮ ਹੈ। ਇਹ ਮੰਚ ਇਨਕਿਊਬੇਸ਼ਨ ਸਪੋਰਟ, ਮੇਂਟਰਸ਼ਿਪ ,  ਫੰਡਿੰਗ  ਦੇ ਰਸਤੇ ,  ਅਨੁਪਾਲਨ / ਟੈਕਸੇਸ਼ਨ ਸਹਾਇਤਾ ਅਤੇ ਪੀਅਰ ਲਰਨਿੰਗ ਵਰਗੀਆਂ ਸੁਵਿਧਾਵਾਂ ਪ੍ਰਦਾਨ ਕਰਦਾ ਹੈ। 

ਵਰਤਮਾਨ ਵਿੱਚ,  ਮਹਿਲਾ ਉੱਦਮਤਾ ਮੰਚ  ਦੇ 21,000 ਤੋਂ ਅਧਿਕ ਰਜਿਸਟਰਡ ਉਪਯੋਗਕਰਤਾ ਹਨ ਅਤੇ 37 ਭਾਗੀਦਾਰਾਂ  ( 30 ਮੌਜੂਦਾ ਅਤੇ ਸੱਤ ਨਵੇਂ ਪ੍ਰਵਾਨਤ ਸਾਂਝੀਦਾਰ ਜਿਨ੍ਹਾਂ ਨੂੰ ਮੰਚ ਨਾਲ ਜੋੜਨ ਦਾ ਕੰਮ ਜਾਰੀ ਹੈ )  ਦੇ ਨਾਲ ਇਸ ਦੇ ਪ੍ਰੋਗਰਾਮ ਚੱਲ ਰਹੇ ਹਨ । 

ਹੋਰ ਜਾਣਕਾਰੀ ਲਈ ਮਹੱਤਵਪੂਰਣ ਲਿੰਕ ਇੱਥੇ ਦਿੱਤੇ ਗਏ ਹਨ : 

 

 

*****

ਡੀਐੱਸ/ਏਕੇਜੇ(Release ID: 1760505) Visitor Counter : 161