ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਡੀਡੀ ਕਾਸ਼ੀਰ ਚੈਨਲ ‘ਤੇ ਲੱਦਾਖੀ ਕੰਟੈਂਟ ਵਿੱਚ 30 ਮਿੰਟ ਦਾ ਵਾਧਾ ਹੋਇਆ
ਲੇਹ ਵਿੱਚ ਸ਼੍ਰੀ ਅਨੁਰਾਗ ਠਾਕੁਰ ਦੇ ਹਾਲ ਹੀ ਵਿੱਚ ਕੀਤੇ ਗਏ ਐਲਾਨ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ
Posted On:
02 OCT 2021 4:45PM by PIB Chandigarh
ਡੀਡੀ ਕਾਸ਼ੀਰ ਚੈਨਲ 'ਤੇ 1 ਅਕਤੂਬਰ, 2021 ਤੋਂ ਲੱਦਾਖੀ ਪ੍ਰਸਾਰਣ ਦੀ ਅਵਧੀ ਤੀਹ ਮਿੰਟ ਤੋਂ ਵਧਾ ਕੇ ਇੱਕ ਘੰਟਾ ਪ੍ਰਤੀ ਦਿਨ ਕਰ ਦਿੱਤੀ ਗਈ ਹੈ। ਅਤਿਰਿਕਤ ਪ੍ਰਸਾਰਣ ਵਿੱਚ ਇੱਕ ਸਮਾਚਾਰ ਬੁਲੇਟਿਨ ਅਤੇ ਲੱਦਾਖੀ ਭਾਸ਼ਾ ਦੇ ਪ੍ਰੋਗਰਾਮ ਸ਼ਾਮਲ ਹਨ। ਇਹ ਫ਼ੈਸਲਾ ਸਥਾਨਕ ਸੱਭਿਆਚਾਰ, ਵਿਕਾਸ ਗਤੀਵਿਧੀਆਂ ਬਾਰੇ ਪ੍ਰੋਗਰਾਮਾਂ ਨੂੰ ਵਿਸ਼ਾਲ ਸ਼ੋਅਕੇਸ ਵਿੰਡੋ ਪ੍ਰਦਾਨ ਕਰਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖੀ ਖ਼ਬਰਾਂ ਨੂੰ ਵਿਆਪਕ ਕਵਰੇਜ ਦੇਣ ਲਈ ਕੀਤਾ ਗਿਆ ਹੈ।
ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਹਾਲ ਹੀ ਵਿੱਚ ਲੇਹ ਦੇ ਆਪਣੇ ਦੌਰੇ ਦੇ ਦੌਰਾਨ ਐਲਾਨ ਕੀਤਾ ਸੀ ਕਿ ਲੱਦਾਖ ਦੇ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਡੀਡੀ ਕਾਸ਼ੀਰ ਚੈਨਲ 'ਤੇ ਲੱਦਾਖੀ ਖ਼ਬਰਾਂ ਅਤੇ ਪ੍ਰੋਗਰਾਮਾਂ ਨੂੰ ਅਧਿਕ ਸਮਾਂ ਦਿੱਤਾ ਜਾਵੇਗਾ। ਪਹਿਲਾਂ ਡੀਡੀ ਕਾਸ਼ੀਰ ਚੈਨਲ 'ਤੇ ਲੱਦਾਖੀ ਭਾਸ਼ਾ ਦਾ ਪ੍ਰਸਾਰਣ ਸ਼ਾਮ 6:30 ਤੋਂ ਸ਼ਾਮ 7 ਵਜੇ ਤੱਕ 30 ਮਿੰਟ ਤੱਕ ਹੀ ਸੀਮਿਤ ਸੀ। ਅਤਿਰਿਕਤ ਤੀਹ ਮਿੰਟ ਦਾ ਪ੍ਰਸਾਰਣ ਦੁਪਹਿਰ 2:30 ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।
****
ਸੌਰਭ ਸਿੰਘ
(Release ID: 1760465)
Visitor Counter : 180