ਪ੍ਰਧਾਨ ਮੰਤਰੀ ਦਫਤਰ
ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਅਤੇ ਅਮਰੁਤ 2.0 ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
01 OCT 2021 3:28PM by PIB Chandigarh
ਨਮਸਕਾਰ! ਪ੍ਰੋਗਰਾਮ ਵਿੱਚ ਮੇਰੇ ਨਾਲ ਉਪਸਥਿਤ ਕੈਬਨਿਟ ਵਿੱਚ ਮੇਰੇ ਸਹਿਯੋਗੀ ਸ਼੍ਰੀ ਹਰਦੀਪ ਸਿੰਘ ਪੁਰੀ ਜੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਜੀ, ਸ਼੍ਰੀ ਕੌਸ਼ਲ ਕਿਸ਼ੋਰ ਜੀ, ਸ਼੍ਰੀ ਬਿੰਸ਼ਵੇਸ਼ਵਰ ਜੀ, ਸਾਰੇ ਰਾਜਾਂ ਦੇ ਉਪਸਥਿਤ ਮੰਤਰੀਗਣ, ਅਰਬਨ ਲੋਕਲ ਬੌਡੀਜ਼ ਦੇ ਮੇਅਰਸ ਅਤੇ ਚੇਅਰਪਰਸਨਸ, ਮਿਊਂਸਪਲ ਕਮਿਸ਼ਨਰਸ, ਸਵੱਛ ਭਾਰਤ ਮਿਸ਼ਨ ਦੇ, ਅਮਰੁਤ ਯੋਜਨਾ ਦੇ ਆਪ ਸਭ ਸਾਰਥੀ, ਦੇਵੀਓ ਅਤੇ ਸੱਜਣੋਂ!
ਮੈਂ ਦੇਸ਼ ਨੂੰ ਸਵੱਛ ਭਾਰਤ ਅਭਿਯਾਨ ਅਤੇ ਅਮਰੁਤ ਮਿਸ਼ਨ ਦੇ ਅਗਲੇ ਪੜਾਅ ਵਿੱਚ ਪ੍ਰਵੇਸ਼ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। 2014 ਵਿੱਚ ਦੇਸ਼ਵਾਸੀਆਂ ਨੇ ਭਾਰਤ ਨੂੰ ਖੁੱਲ੍ਹੇ ਵਿੱਚ ਸ਼ੌਚ ਤੋਂ ਮੁਕਤ ਕਰਨ ਦਾ-ODF ਬਣਾਉਣ ਦਾ ਸੰਕਲਪ ਲਿਆ ਸੀ। 10 ਕਰੋੜ ਤੋਂ ਜ਼ਿਆਦਾ ਪਖਾਨਿਆਂ ਦੇ ਨਿਰਮਾਣ ਦੇ ਨਾਲ ਦੇਸ਼ਵਾਸੀਆਂ ਨੇ ਇਹ ਸੰਕਲਪ ਪੂਰਾ ਕੀਤਾ। ਹੁਣ ‘ਸਵੱਛ ਭਾਰਤ ਮਿਸ਼ਨ-ਅਰਬਨ 2.0’ ਦਾ ਲਕਸ਼ ਹੈ Garbage-Free ਸ਼ਹਿਰ, ਕਚਰੇ ਦੇ ਢੇਰ ਤੋਂ ਪੂਰੀ ਤਰ੍ਹਾਂ ਮੁਕਤ ਐਸਾ ਸ਼ਹਿਰ ਬਣਾਉਣਾ। ਅਮਰੁਤ ਮਿਸ਼ਨ ਇਸ ਵਿੱਚ ਦੇਸ਼ਵਾਸੀਆਂ ਦੀ ਹੋਰ ਮਦਦ ਕਰਨ ਵਾਲਾ ਹੈ। ਸ਼ਹਿਰਾਂ ਵਿੱਚ ਸ਼ਤ ਪ੍ਰਤੀਸ਼ਤ ਲੋਕਾਂ ਦੀ ਸਾਫ਼ ਪਾਣੀ ਤੱਕ ਪਹੁੰਚ ਹੋਵੇ, ਸ਼ਹਿਰਾਂ ਵਿੱਚ ਸੀਵੇਜ ਦਾ ਬਿਹਤਰੀਨ ਪ੍ਰਬੰਧਨ ਹੋਵੇ, ਇਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਮਿਸ਼ਨ ਅਮਰੁਤ ਦੇ ਅਗਲੇ ਪੜਾਅ ਵਿੱਚ ਦੇਸ਼ ਦਾ ਲਕਸ਼ ਹੈ-‘ਸੀਵੇਜ ਅਤੇ ਸੈਪਟਿਕ ਮੈਨੇਜਮੈਂਟ ਵਧਾਉਣਾ, ਆਪਣੇ ਸ਼ਹਿਰਾਂ ਨੂੰ Water secure cities’ ਬਣਾਉਣਾ ਅਤੇ ਇਹ ਸੁਨਿਸ਼ਚਿਤ ਕਰਨਾ ਕਿ ਸਾਡੀਆਂ ਨਦੀਆਂ ਵਿੱਚ ਕਿਤੇ ਵੀ ਕੋਈ ਗੰਦਾ ਨਾਲ਼ਾ ਨਾ ਗਿਰੇ।
ਸਾਥੀਓ,
ਸਵੱਛ ਭਾਰਤ ਅਭਿਯਾਨ ਅਤੇ ਅਮਰੁਤ ਮਿਸ਼ਨ ਦੀ ਹੁਣ ਤੱਕ ਦੀ ਯਾਤਰਾ ਵਾਕਈ ਹਰ ਦੇਸ਼ਵਾਸੀ ਨੂੰ ਮਾਣ ਨਾਲ ਭਰ ਦੇਣ ਵਾਲੀ ਹੈ। ਇਸ ਵਿੱਚ ਮਿਸ਼ਨ ਵੀ ਹੈ, ਮਾਣ ਵੀ ਹੈ, ਮਰਯਾਦਾ ਵੀ ਹੈ, ਇੱਕ ਦੇਸ਼ ਦੀ ਅਭਿਲਾਸ਼ਾ ਵੀ ਹੈ ਅਤੇ ਮਾਤਰਭੂਮੀ ਲਈ ਅਪ੍ਰਤਿਮ ਪ੍ਰੇਮ ਵੀ ਹੈ। ਦੇਸ਼ ਨੇ ਸਵੱਛ ਭਾਰਤ ਮਿਸ਼ਨ ਦੇ ਜ਼ਰੀਏ ਜੋ ਹਾਸਲ ਕੀਤਾ ਹੈ, ਉਹ ਸਾਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਹਰ ਭਾਰਤਵਾਸੀ ਆਪਣੇ ਕਰਤੱਵਾਂ ਦੇ ਲਈ ਕਿਤਨਾ ਸੰਵੇਦਨਸ਼ੀਲ ਹੈ, ਕਿਤਨਾ ਸਤਰਕ ਹੈ। ਇਸ ਸਫ਼ਲਤਾ ਵਿੱਚ ਭਾਰਤ ਦੇ ਹਰ ਨਾਗਰਿਕ ਦਾ ਯੋਗਦਾਨ ਹੈ, ਸਭ ਦੀ ਮਿਹਨਤ ਹੈ ਅਤੇ ਸਭ ਦਾ ਪਸੀਨਾ ਹੈ। ਅਤੇ ਸਾਡੇ ਸਵੱਛਤਾ ਕਰਮੀ, ਸਾਡੇ ਸਫ਼ਾਈ ਮਿੱਤਰ, ਹਰ ਰੋਜ ਝਾੜੂ ਉਠਾ ਕੇ ਸੜਕਾਂ ਨੂੰ ਸਾਫ਼ ਕਰਨ ਵਾਲੇ ਸਾਡੇ ਭਾਈ-ਭੈਣ, ਕੂੜੇ ਦੀ ਬਦਬੂ ਨੂੰ ਬਰਦਾਸ਼ਤ ਕਰਦੇ ਹੋਏ ਕਚਰਾ ਸਾਫ਼ ਕਰਨ ਵਾਲੇ ਸਾਡੇ ਸਾਥੀ ਸੱਚੇ ਅਰਥ ਵਿੱਚ ਇਸ ਅਭਿਯਾਨ ਦੇ ਮਹਾਨਾਇਕ ਹਨ। ਕੋਰੋਨਾ ਦੇ ਕਠਿਨ ਸਮੇਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੇਸ਼ ਨੇ ਕਰੀਬ ਤੋਂ ਦੇਖਿਆ ਹੈ, ਅਨੁਭਵ ਕੀਤਾ ਹੈ।
ਮੈਂ ਦੇਸ਼ ਦੀਆਂ ਇਨ੍ਹਾਂ ਉਪਲਬਧੀਆਂ ’ਤੇ ਹਰ ਭਾਰਤਵਾਸੀ ਨੂੰ ਵਧਾਈ ਦੇ ਨਾਲ ਹੀ, ‘ਸਵੱਛ ਭਾਰਤ ਮਿਸ਼ਨ-ਅਰਬਨ ਟੂ ਪੁਆਇੰਟ ਓ’ ਅਤੇ ‘ਅਮਰੁਤ ਟੂ ਪੁਆਇੰਟ ਓ’ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਇਸ ਤੋਂ ਸੁਖਦ ਹੋਰ ਕੀ ਹੋਵੇਗਾ ਕਿ ਨਵੀਂ ਸ਼ੁਰੂਆਤ ਅੱਜ ਗਾਂਧੀ ਜਯੰਤੀ ਦੇ ਇੱਕ ਦਿਨ ਪਹਿਲਾਂ ਹੋ ਰਹੀ ਹੈ। ਇਹ ਅਭਿਯਾਨ ਪੂਜਨੀਕ ਬਾਪੂ ਜੀ ਦੀ ਪ੍ਰੇਰਣਾ ਦਾ ਹੀ ਪਰਿਣਾਮ ਹੈ, ਅਤੇ ਬਾਪੂ ਦੇ ਆਦਰਸ਼ਾਂ ਨਾਲ ਹੀ ਸਿੱਧੀ ਦੀ ਤਰਫ਼ ਵਧ ਰਿਹਾ ਹੈ। ਤੁਸੀਂ ਕਲਪਨਾ ਕਰੋ, ਸਵੱਛਤਾ ਦੇ ਨਾਲ-ਨਾਲ ਇਸ ਨਾਲ ਸਾਡੀਆਂ ਮਾਤਾਵਾਂ-ਭੈਣਾਂ ਲਈ ਕਿਤਨੀ ਸੁਵਿਧਾ ਵਧੀ ਹੈ! ਪਹਿਲਾਂ ਕਿੰਨੀਆਂ ਹੀ ਮਹਿਲਾਵਾਂ ਘਰ ਤੋਂ ਨਹੀਂ ਨਿਕਲ ਪਾਉਂਦੀਆਂ ਸਨ, ਕੰਮ ’ਤੇ ਨਹੀਂ ਜਾ ਪਾਉਂਦੀਆਂ ਸਨ ਕਿਉਂਕਿ ਬਾਹਰ ਟਾਇਲੇਟ ਦੀ ਸੁਵਿਧਾ ਹੀ ਨਹੀਂ ਹੁੰਦੀ ਸੀ। ਕਿੰਨੀਆਂ ਹੀ ਬੇਟੀਆਂ ਨੂੰ ਸਕੂਲ ਵਿੱਚ ਪਖਾਨੇ ਨਾ ਹੋਣ ਦੀ ਵਜ੍ਹਾ ਨਾਲ ਪੜ੍ਹਾਈ ਛੱਡਣੀ ਪੈਂਦੀ ਸੀ। ਹੁਣ ਇਨ੍ਹਾਂ ਸਭ ਵਿੱਚ ਬਦਲਾਅ ਆ ਰਿਹਾ ਹੈ। ਆਜ਼ਾਦੀ ਦੇ 75ਵੇਂ ਸਾਲ ਵਿੱਚ ਦੇਸ਼ ਦੀਆਂ ਇਨ੍ਹਾਂ ਸਫ਼ਲਤਾਵਾਂ ਨੂੰ, ਅੱਜ ਦੇ ਨਵੇਂ ਸੰਕਲਪਾਂ ਨੂੰ, ਪੂਜਨੀਕ ਬਾਪੂ ਦੇ ਚਰਨਾਂ ਵਿੱਚ ਅਰਪਿਤ ਕਰਦਾ ਹਾਂ ਅਤੇ ਨਮਨ ਕਰਦਾ ਹਾਂ।
ਸਾਥੀਓ,
ਸਾਡਾ ਸਭ ਦਾ ਇਹ ਵੀ ਸੁਭਾਗ ਹੈ ਕਿ ਅੱਜ ਇਹ ਪ੍ਰੋਗਰਾਮ ਬਾਬਾ ਸਾਹੇਬ ਨੂੰ ਸਮਰਪਿਤ ਇਸ ਇੰਟਰਨੈਸ਼ਨਲ ਸੈਂਟਰ ਵਿੱਚ ਆਯੋਜਿਤ ਹੋ ਰਿਹਾ ਹੈ। ਬਾਬਾ ਸਾਹੇਬ, ਅਸਮਾਨਤਾ ਦੂਰ ਕਰਨ ਦਾ ਬਹੁਤ ਬੜਾ ਮਾਧਿਅਮ ਸ਼ਹਿਰੀ ਵਿਕਾਸ ਨੂੰ ਮੰਨਦੇ ਸਨ। ਬਿਹਤਰ ਜੀਵਨ ਦੀ ਆਕਾਂਖਿਆ ਵਿੱਚ ਪਿੰਡਾਂ ਤੋਂ ਬਹੁਤ ਸਾਰੇ ਲੋਕ ਸ਼ਹਿਰਾਂ ਦੀ ਤਰਫ਼ ਆਉਂਦੇ ਹਨ। ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੂੰ ਰੋਜ਼ਗਾਰ ਤਾਂ ਮਿਲ ਜਾਂਦਾ ਹੈ ਲੇਕਿਨ ਉਨ੍ਹਾਂ ਦਾ ਜੀਵਨ ਪੱਧਰ ਪਿੰਡਾਂ ਤੋਂ ਵੀ ਮੁਸ਼ਕਿਲ ਸਥਿਤੀ ਵਿੱਚ ਰਹਿੰਦਾ ਹੈ। ਇਹ ਉਨ੍ਹਾਂ ’ਤੇ ਇੱਕ ਤਰ੍ਹਾਂ ਨਾਲ ਦੋਹਰੀ ਮਾਰ ਦੀ ਤਰ੍ਹਾਂ ਹੁੰਦਾ ਹੈ। ਇੱਕ ਤਾਂ ਘਰ ਤੋਂ ਦੂਰ, ਅਤੇ ਉੱਪਰ ਤੋਂ ਅਜਿਹੀ ਕਠਿਨ ਸਥਿਤੀ ਵਿੱਚ ਰਹਿਣਾ। ਇਸ ਹਾਲਾਤ ਨੂੰ ਬਦਲਣ ’ਤੇ, ਇਸ ਅਸਮਾਨਤਾ ਨੂੰ ਦੂਰ ਕਰਨ ’ਤੇ ਬਾਬਾ ਸਾਹੇਬ ਦਾ ਬੜਾ ਜ਼ੋਰ ਸੀ। ਸਵੱਛ ਭਾਰਤ ਮਿਸ਼ਨ ਅਤੇ ਮਿਸ਼ਨ ਅਮਰੁਤ ਦਾ ਅਗਲਾ ਪੜਾਅ, ਬਾਬਾ ਸਾਹੇਬ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਵੀ ਇੱਕ ਅਹਿਮ ਕਦਮ ਹੈ।
ਸਾਥੀਓ,
ਆਜ਼ਾਦੀ ਦੇ ਇਸ 75ਵੇਂ ਸਾਲ ਵਿੱਚ ਦੇਸ਼ ਨੇ ‘ਸਬਕਾ ਸਾਥ, ਸਬਕਾ ਵਿਕਾਸ, ਅਤੇ ਸਬਕਾ ਵਿਸ਼ਵਾਸ’ ਦੇ ਨਾਲ ‘ਸਬਕਾ ਪ੍ਰਯਾਸ’ ਦਾ ਸੱਦਾ ਵੀ ਦਿੱਤਾ ਹੈ। ਸਬਕਾ ਪ੍ਰਯਾਸ ਦੀ ਇਹ ਭਾਵਨਾ, ਸਵੱਛਤਾ ਦੇ ਲਈ ਵੀ ਉਤਨੀ ਹੀ ਜ਼ਰੂਰੀ ਹੈ। ਤੁਹਾਡੇ ਵਿੱਚੋਂ ਕਈ ਲੋਕ ਦੂਰ-ਦਰਾਜ ਦੇ ਗ੍ਰਾਮੀਣ ਇਲਾਕਿਆਂ ਵਿੱਚ ਘੁੰਮਣ ਗਏ ਹੋਵੋਗੇ, ਆਦਿਵਾਸੀ ਸਮਾਜ ਦੇ ਪਰੰਪਰਾਗਤ ਘਰਾਂ ਨੂੰ ਜ਼ਰੂਰ ਦੇਖਿਆ ਹੋਵੇਗਾ। ਘੱਟ ਸੰਸਾਧਨਾਂ ਦੇ ਬਾਵਜੂਦ ਉਨ੍ਹਾਂ ਦੇ ਘਰਾਂ ਵਿੱਚ ਸਵੱਛਤਾ ਅਤੇ ਸੁੰਦਰਤਾ ਨੂੰ ਦੇਖ ਕੇ ਹਰ ਕੋਈ ਵੀ ਆਕਰਸ਼ਿਤ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਤੁਸੀਂ ਨੌਰਥ ਈਸਟ ਵਿੱਚ ਜਾਓ, ਹਿਮਾਚਲ ਜਾਂ ਉੱਤਰਾਖੰਡ ਦੇ ਪਹਾੜਾਂ ’ਤੇ ਜਾਓ, ਪਹਾੜਾਂ ’ਤੇ ਛੋਟੇ-ਛੋਟੇ ਘਰਾਂ ਵਿੱਚ ਵੀ ਸਾਫ਼-ਸਫ਼ਾਈ ਦੀ ਵਜ੍ਹਾ ਨਾਲ ਇੱਕ ਅਲੱਗ ਹੀ ਸਕਾਰਾਤਮਕ ਊਰਜਾ ਪ੍ਰਵਾਹਿਤ ਹੁੰਦੀ ਹੈ। ਇਨਾਂ ਸਾਥੀਆਂ ਦੇ ਨਾਲ ਰਹਿ ਕੇ ਅਸੀਂ ਇਹ ਸਿੱਖ ਸਕਦੇ ਹਾਂ ਕਿ ਸਵੱਛਤਾ ਅਤੇ ਸੁਖ ਦਾ ਕਿਤਨਾ ਗਹਿਰਾ ਸਬੰਧ ਹੁੰਦਾ ਹੈ।
ਇਸੇ ਲਈ, ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਅਤੇ ਪ੍ਰਗਤੀ ਲਈ ਟੂਰਿਜ਼ਮ ਦੀਆਂ ਸੰਭਾਵਨਾਵਾਂ ਨੂੰ ਨਿਖਾਰਨਾ ਸ਼ੁਰੂ ਕੀਤਾ, ਤਾਂ ਸਭ ਤੋਂ ਬੜਾ ਫੋਕਸ ਸਵੱਛਤਾ ਅਤੇ ਇਸ ਪ੍ਰਯਤਨ ਵਿੱਚ ਸਾਰਿਆਂ ਨੂੰ ਜੋੜਨ ’ਤੇ ਕੀਤਾ ਗਿਆ। ਨਿਰਮਲ ਗੁਜਰਾਤ ਅਭਿਯਾਨ, ਜਦੋਂ ਜਨ ਅੰਦੋਲਨ ਬਣਿਆ, ਤਾਂ ਉਸ ਦੇ ਬਹੁਤ ਅੱਛੇ ਪਰਿਣਾਮ ਵੀ ਮਿਲੇ। ਇਸ ਨਾਲ ਗੁਜਰਾਤ ਨੂੰ ਨਵੀਂ ਪਹਿਚਾਣ ਤਾਂ ਮਿਲੀ ਹੀ, ਰਾਜ ਵਿੱਚ ਟੂਰਿਜ਼ਮ ਵੀ ਵਧਿਆ।
ਭਾਈਓ ਭੈਣੋਂ,
ਜਨ-ਅੰਦੋਲਨ ਦੀ ਇਹ ਭਾਵਨਾ ਸਵੱਛ ਭਾਰਤ ਮਿਸ਼ਨ ਦੀ ਸਫ਼ਲਤਾ ਦਾ ਅਧਾਰ ਹੈ। ਪਹਿਲਾਂ ਸ਼ਹਿਰਾਂ ਵਿੱਚ ਕਚਰਾ ਸੜਕਾਂ ’ਤੇ ਹੁੰਦਾ ਸੀ, ਗਲੀਆਂ ਵਿੱਚ ਹੁੰਦਾ ਸੀ, ਲੇਕਿਨ ਹੁਣ ਘਰਾਂ ਤੋਂ ਨਾ ਕੇਵਲ waste collection ’ਤੇ ਬਲ ਦਿੱਤਾ ਜਾ ਰਿਹਾ ਹੈ, ਬਲਕਿ waste segregation ’ਤੇ ਵੀ ਜ਼ੋਰ ਹੈ। ਬਹੁਤ ਸਾਰੇ ਘਰਾਂ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ ਲੋਕ ਗਿੱਲੇ ਅਤੇ ਸੁੱਕੇ ਕੂੜੇ ਦੇ ਲਈ ਅਲੱਗ-ਅਲੱਗ ਡਸਟਬਿਨ ਰੱਖ ਰਹੇ ਹਨ। ਘਰ ਹੀ ਨਹੀਂ, ਘਰ ਦੇ ਬਾਹਰ ਵੀ ਅਗਰ ਕਿਤੇ ਗੰਦਗੀ ਦਿਖਦੀ ਹੈ ਤਾਂ ਲੋਕ ਸਵੱਛਤਾ ਐਪ ਨਾਲ ਉਸ ਨੂੰ ਰਿਪੋਰਟ ਕਰਦੇ ਹਨ, ਦੂਸਰੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਨ। ਮੈਂ ਇਸ ਗੱਲ ਤੋਂ ਬਹੁਤ ਖੁਸ਼ ਹੁੰਦਾ ਹਾਂ ਕਿ ਸਵੱਛਤਾ ਅਭਿਯਾਨ ਨੂੰ ਮਜ਼ਬੂਤੀ ਦੇਣ ਦਾ ਬੀੜਾ ਸਾਡੀ ਅੱਜ ਦੀ ਪੀੜ੍ਹੀ ਨੇ ਉਠਾਇਆ ਹੋਇਆ ਹੈ। ਟੌਫੀ ਦੇ ਰੈਪਰ ਹੁਣ ਜ਼ਮੀਨ ’ਤੇ ਨਹੀਂ ਸੁੱਟੇ ਜਾਂਦੇ, ਬਲਕਿ ਪੌਕੇਟ ਵਿੱਚ ਰੱਖੇ ਜਾਂਦੇ ਹਨ। ਛੋਟੇ-ਛੋਟੇ ਬੱਚੇ, ਹੁਣ ਵੱਡਿਆਂ ਨੂੰ ਟੋਕਦੇ ਹਨ ਕਿ ਗੰਦਗੀ ਨਾ ਕਰੋ। ਦਾਦਾ ਜੀ, ਨਾਨਾ ਜੀ, ਦਾਦੀ ਜੀ ਨੂੰ ਦੱਸਦੇ ਹਨ ਕਿ ਨਾ ਕਰੋ। ਸ਼ਹਿਰਾਂ ਵਿੱਚ ਨੌਜਵਾਨ, ਤਰ੍ਹਾਂ-ਤਰ੍ਹਾਂ ਨਾਲ ਸਵੱਛਤਾ ਅਭਿਯਾਨ ਵਿੱਚ ਮਦਦ ਕਰ ਰਹੇ ਹਨ। ਕੋਈ Waste ਤੋਂ Wealth ਬਣਾ ਰਿਹਾ ਹੈ ਤਾਂ ਕੋਈ ਜਾਗਰੂਕਤਾ ਵਧਾਉਣ ਵਿੱਚ ਜੁਟਿਆ ਹੈ।
ਲੋਕਾਂ ਵਿੱਚ ਵੀ ਹੁਣ ਇੱਕ ਮੁਕਾਬਲਾ ਹੈ ਕਿ ਸਵੱਛ ਭਾਰਤ ਰੈਂਕਿੰਗ ਵਿੱਚ ਉਨ੍ਹਾਂ ਦਾ ਸ਼ਹਿਰ ਅੱਗੇ ਆਉਣਾ ਚਾਹੀਦਾ ਹੈ ਅਤੇ ਅਗਰ ਪਿੱਛੇ ਰਹਿ ਜਾਂਦਾ ਹੈ ਤਾਂ ਪਿੰਡ ਵਿੱਚ ਦਬਾਅ ਖੜ੍ਹਾ ਹੁੰਦਾ ਹੈ ਭਈ ਕੀ ਹੋਇਆ, ਉਹ ਸ਼ਹਿਰ ਅੱਗੇ ਨਿਕਲ ਗਿਆ ਅਸੀਂ ਕਿਉਂ ਪਿੱਛੇ ਰਹਿ ਗਏ ? ਸਾਡੀ ਕੀ ਕਮੀ ਹੈ? ਮੀਡੀਆ ਦੇ ਲੋਕ ਵੀ ਉਸ ਸ਼ਹਿਰ ਦੀ ਚਰਚਾ ਕਰਦੇ ਹਨ, ਦੇਖੋ ਉਹ ਤਾਂ ਅੱਗੇ ਵਧ ਗਏ ਹਨ ਤੁਸੀਂ ਰਹਿ ਗਏ। ਇੱਕ ਦਬਾਅ ਪੈਦਾ ਹੋ ਰਿਹਾ ਹੈ। ਹੁਣ ਇਹ ਮਾਹੌਲ ਬਣ ਰਿਹਾ ਹੈ ਕਿ ਉਨ੍ਹਾਂ ਦਾ ਸ਼ਹਿਰ ਸਵੱਛਤਾ ਰੈਂਕਿੰਗ ਵਿੱਚ ਅੱਗੇ ਰਹੇ, ਉਨ੍ਹਾਂ ਦੇ ਸ਼ਹਿਰ ਦੀ ਪਹਿਚਾਣ ਗੰਦਗੀ ਨਾਲ ਭਰੇ ਸ਼ਹਿਰ ਦੀ ਨਾ ਹੋਵੇ! ਜੋ ਸਾਥੀ ਇੰਦੌਰ ਨਾਲ ਜੁੜੇ ਹਨ ਜਾਂ ਟੀਵੀ ’ਤੇ ਦੇਖ ਰਹੇ ਹੋਣਗੇ, ਉਹ ਮੇਰੀ ਗੱਲ ਨਾਲ ਹੋਰ ਵੀ ਜ਼ਿਆਦਾ ਸਹਿਮਤ ਹੋਣਗੇ। ਅੱਜ ਹਰ ਕੋਈ ਜਾਣਦਾ ਹੈ ਕਿ ਇੰਦੌਰ ਯਾਨੀ ਸਵੱਛਤਾ ਵਿੱਚ Topper ਸ਼ਹਿਰ! ਇਹ ਇੰਦੌਰ ਦੇ ਲੋਕਾਂ ਦੀ ਸਾਂਝੀ ਉਪਲਬਧੀ ਹੈ। ਹੁਣ ਅਜਿਹੀ ਹੀ ਉਪਲਬਧੀ ਨਾਲ ਸਾਨੂੰ ਦੇਸ਼ ਦੇ ਹਰ ਸ਼ਹਿਰ ਨੂੰ ਜੋੜਨਾ ਹੈ।
ਮੈਂ ਦੇਸ਼ ਦੀ ਹਰ ਰਾਜ ਸਰਕਾਰ ਨੂੰ, ਸਥਾਨਕ ਪ੍ਰਸ਼ਾਸਨ ਨੂੰ, ਸ਼ਹਿਰਾਂ ਦੇ ਮੇਅਰਸ ਨੂੰ ਇਹ ਤਾਕੀਦ ਕਰਦਾ ਹਾਂ ਕਿ ਸਵੱਛਤਾ ਦੇ ਇਸ ਮਹਾਅਭਿਯਾਨ ਵਿੱਚ ਇੱਕ ਵਾਰ ਫਿਰ ਤੋਂ ਜੁਟ ਜਾਣ। ਕੋਰੋਨਾ ਦੇ ਸਮੇਂ ਵਿੱਚ ਕੁਝ ਸੁਸਤੀ ਭਲੇ ਆਈ ਹੈ, ਲੇਕਿਨ ਹੁਣ ਨਵੀਂ ਊਰਜਾ ਦੇ ਨਾਲ ਸਾਨੂੰ ਅੱਗੇ ਵਧਣਾ ਹੈ। ਸਾਨੂੰ ਇਹ ਯਾਦ ਰੱਖਣਾ ਹੈ ਕਿ ਸਵੱਛਤਾ, ਇੱਕ ਦਿਨ ਦਾ, ਇੱਕ ਪਖਵਾੜੇ ਦਾ, ਇੱਕ ਸਾਲ ਦਾ ਜਾਂ ਕੁਝ ਲੋਕਾਂ ਦਾ ਹੀ ਕੰਮ ਹੈ, ਐਸਾ ਨਹੀਂ ਹੈ। ਸਵੱਛਤਾ ਹਰ ਕਿਸੇ ਦਾ, ਹਰ ਦਿਨ, ਹਰ ਪਖਵਾੜੇ, ਹਰ ਸਾਲ, ਪੀੜ੍ਹੀ ਦਰ ਪੀੜ੍ਹੀ ਚਲਣ ਵਾਲਾ ਮਹਾਅਭਿਯਾਨ ਹੈ। ਸਵੱਛਤਾ ਇਹ ਜੀਵਨਸ਼ੈਲੀ ਹੈ, ਸਵੱਛਤਾ ਇਹ ਜੀਵਨ ਮੰਤਰ ਹੈ।
ਜਿਵੇਂ ਸਵੇਰੇ ਉੱਠਦੇ ਹੀ ਦੰਦਾਂ ਨੂੰ ਸਾਫ਼ ਕਰਨ ਦੀ ਆਦਤ ਹੁੰਦੀ ਹੈ ਨਾ ਉਸੇ ਤਰ੍ਹਾਂ ਹੀ ਸਾਫ਼-ਸਫਾਈ ਨੂੰ ਸਾਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੀ ਹੋਵੇਗਾ। ਅਤੇ ਮੈਂ ਇਹ ਸਿਰਫ਼ ਪਰਸਨਲ ਹਾਈਜੀਨ ਦੀ ਗੱਲ ਨਹੀਂ ਕਰ ਰਿਹਾ ਹਾਂ। ਮੈਂ ਸੋਸ਼ਲ ਹਾਈਜੀਨ ਦੀ ਗੱਲ ਕਰ ਰਿਹਾ ਹਾਂ। ਆਪ ਸੋਚੋ, ਰੇਲ ਦੇ ਡਿੱਬਿਆਂ ਵਿੱਚ ਸਫ਼ਾਈ, ਰੇਲਵੇ ਪਲੈਟਫਾਰਮ ’ਤੇ ਸਫ਼ਾਈ ਇਹ ਕੋਈ ਮੁਸ਼ਕਿਲ ਨਹੀਂ ਸੀ। ਕੁਝ ਪ੍ਰਯਤਨ ਸਰਕਾਰ ਨੇ ਕੀਤਾ, ਕੁਝ ਸਹਿਯੋਗ ਲੋਕਾਂ ਨੇ ਕੀਤਾ ਅਤੇ ਹੁਣ ਰੇਲਵੇ ਦੀ ਤਸਵੀਰ ਹੀ ਬਦਲ ਗਈ ਹੈ।
ਸਾਥੀਓ,
ਸ਼ਹਿਰ ਵਿੱਚ ਰਹਿਣ ਵਾਲੇ ਮੱਧ ਵਰਗ ਦੀ, ਸ਼ਹਿਰੀ ਗ਼ਰੀਬਾਂ ਦੇ ਜੀਵਨ ਵਿੱਚ Ease of Living ਵਧਾਉਣ ਦੇ ਲਈ ਸਾਡੀ ਸਰਕਾਰ ਰਿਕਾਰਡ invest ਕਰ ਰਹੀ ਹੈ। ਅਗਰ 2014 ਦੇ ਪਹਿਲਾਂ ਦੇ 7 ਵਰ੍ਹਿਆਂ ਦੀ ਗੱਲ ਕਰੀਏ, ਤਾਂ ਸ਼ਹਿਰੀ ਵਿਕਾਸ ਮੰਤਰਾਲੇ ਦੇ ਲਈ ਸਵਾ ਲੱਖ ਕਰੋੜ ਦੇ ਆਸ-ਪਾਸ ਦਾ ਬਜਟ ਹੀ ਐਲੋਕੇਟ ਗਿਆ ਸੀ। ਜਦਕਿ ਸਾਡੀ ਸਰਕਾਰ ਦੇ 7 ਵਰ੍ਹਿਆਂ ਵਿੱਚ ਸ਼ਹਿਰੀ ਵਿਕਾਸ ਮੰਤਰਾਲੇ ਦੇ ਲਈ ਕਰੀਬ-ਕਰੀਬ 4 ਲੱਖ ਕਰੋੜ ਰੁਪਏ ਦਾ ਬਜਟ ਐਲੋਕੇਟ ਕੀਤਾ ਗਿਆ ਹੈ। ਇਹ investment, ਸ਼ਹਿਰਾਂ ਦੀ ਸਫ਼ਾਈ, Waste Management, ਨਵੇਂ ਸੀਵੇਜ ਟ੍ਰੀਟਮੈਂਟ ਪਲਾਂਟ ਬਣਾਉਣ ’ਤੇ ਹੋਇਆ ਹੈ। ਇਸ investment ਨਾਲ ਸ਼ਹਿਰੀ ਗ਼ਰੀਬਾਂ ਦੇ ਲਈ ਘਰ, ਨਵੇਂ ਮੈਟਰੋ ਰੂਟ ਅਤੇ ਸਮਾਰਟ ਸਿਟੀ ਨਾਲ ਜੁੜੇ ਪ੍ਰੋਜੈਕਟਸ ਪੂਰੇ ਹੋ ਰਹੇ ਹਨ। ਅਸੀਂ ਭਾਰਤਵਾਸੀ ਆਪਣੇ ਲਕਸ਼ ਪ੍ਰਾਪਤ ਕਰ ਸਕਦੇ ਹਾਂ, ਇਸ ਦਾ ਮੈਨੂੰ ਪੂਰਾ ਭਰੋਸਾ ਹੈ। ਸਵੱਛ ਭਾਰਤ ਮਿਸ਼ਨ ਅਤੇ ਮਿਸ਼ਨ ਅਮਰੁਤ ਦੀ ਸਪੀਡ ਅਤੇ ਸਕੇਲ ਦੋਨੋਂ ਹੀ ਇਹ ਭਰੋਸਾ ਹੋਰ ਵਧਾਉਂਦੇ ਹਨ।
ਅੱਜ ਭਾਰਤ ਹਰ ਦਿਨ ਕਰੀਬ ਇੱਕ ਲੱਖ ਟਨ waste process ਕਰ ਰਿਹਾ ਹੈ। 2014 ਵਿੱਚ ਜਦੋਂ ਦੇਸ਼ ਨੇ ਅਭਿਯਾਨ ਸ਼ੁਰੂ ਕੀਤਾ ਸੀ ਤਦ ਦੇਸ਼ ਵਿੱਚ ਹਰ ਦਿਨ ਪੈਦਾ ਹੋਣ ਵਾਲੇ ਵੇਸਟ ਦਾ 20 ਪ੍ਰਤੀਸ਼ਤ ਤੋਂ ਵੀ ਘੱਟ process ਹੁੰਦਾ ਸੀ। ਅੱਜ ਅਸੀਂ ਕਰੀਬ-ਕਰੀਬ 70 ਪ੍ਰਤੀਸ਼ਤ ਡੇਲੀ ਵੇਸਟ process ਕਰ ਰਹੇ ਹਾਂ। 20 ਤੋਂ 70 ਤੱਕ ਪਹੁੰਚੇ ਹਾਂ। ਲੇਕਿਨ ਹੁਣ ਸਾਨੂੰ ਇਸ ਨੂੰ 100 ਪ੍ਰਤੀਸ਼ਤ ਤੱਕ ਲੈ ਕੇ ਜਾਣਾ ਹੀ ਜਾਣਾ ਹੈ। ਅਤੇ ਇਹ ਕੰਮ ਕੇਵਲ waste disposal ਦੇ ਜ਼ਰੀਏ ਨਹੀਂ ਹੋਵੇਗਾ, ਬਲਕਿ waste to wealth creation ਦੇ ਜ਼ਰੀਏ ਹੋਵੇਗਾ। ਇਸ ਦੇ ਲਈ ਦੇਸ਼ ਨੇ ਹਰ ਸ਼ਹਿਰ ਵਿੱਚ 100 ਪ੍ਰਤੀਸ਼ਤ waste ਸੈਗ੍ਰੀਗੇਸ਼ਨ ਦੇ ਨਾਲ-ਨਾਲ ਇਸ ਨਾਲ ਜੁੜੇ ਆਧੁਨਿਕ ਮੈਟੇਰੀਅਲ ਰਿਕਵਰੀ ਫੈਸਿਲਿਟੀਜ਼ ਬਣਾਉਣ ਦਾ ਲਕਸ਼ ਤੈਅ ਕੀਤਾ ਹੈ। ਇਨ੍ਹਾਂ ਆਧੁਨਿਕ ਫੈਸਿਲਿਟੀਜ਼ ਵਿੱਚ ਕੂੜੇ-ਕਚਰੇ ਨੂੰ ਛਾਂਟਿਆ ਜਾਵੇਗਾ, ਰੀ-ਸਾਈਕਲ ਹੋ ਪਾਉਣ ਵਾਲੀਆਂ ਚੀਜ਼ਾਂ ਨੂੰ ਪ੍ਰੋਸੈੱਸ ਕੀਤਾ ਜਾਵੇਗਾ, ਅਲੱਗ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਸ਼ਹਿਰਾਂ ਵਿੱਚ ਬਣੇ ਕੂੜੇ ਦੇ ਪਹਾੜਾਂ ਨੂੰ, ਪ੍ਰੋਸੈੱਸ ਕਰਕੇ ਪੂਰੀ ਤਰ੍ਹਾਂ ਸਮਾਪਤ ਕੀਤਾ ਜਾਵੇਗਾ। ਹਰਦੀਪ ਜੀ, ਜਦੋਂ ਮੈਂ ਇਹ ਕੂੜੇ ਦੇ ਬੜੇ-ਬੜੇ ਢੇਰ ਸਾਫ਼ ਕਰਨ ਦੀ ਗੱਲ ਕਰ ਰਿਹਾ ਹਾਂ, ਇੱਥੇ ਦਿੱਲੀ ਵਿੱਚ ਵੀ ਐਸੇ ਹੀ ਇੱਕ ਪਹਾੜ ਨੇ ਵਰ੍ਹਿਆਂ ਤੋਂ ਡੇਰਾ ਪਾਇਆ ਹੋਇਆ ਹੈ। ਇਹ ਪਹਾੜ ਵੀ ਹਟਣ ਦਾ ਇੰਤਜ਼ਾਰ ਕਰ ਰਿਹਾ ਹੈ।
ਸਾਥੀਓ,
ਅੱਜ ਕੱਲ੍ਹ ਜੋ ਦੁਨੀਆ ਵਿੱਚ Green Jobs ਦੀਆਂ ਸੰਭਾਵਨਾ ਦੀ ਚਰਚਾ ਹੋ ਰਹੀ ਹੈ, ਭਾਰਤ ਵਿੱਚ ਸ਼ੁਰੂ ਹੋ ਰਿਹਾ ਇਹ ਅਭਿਯਾਨ ਅਨੇਕਾਂ Green Jobs ਵੀ ਬਣਾਵੇਗਾ। ਦੇਸ਼ ਵਿੱਚ ਸ਼ਹਿਰਾਂ ਦੇ ਵਿਕਾਸ ਦੇ ਲਈ ਆਧੁਨਿਕ ਟੈਕਨੋਲੋਜੀ ਦਾ ਇਸਤੇਮਾਲ ਵੀ ਲਗਾਤਾਰ ਵਧ ਰਿਹਾ ਹੈ। ਹੁਣ ਅਗਸਤ ਦੇ ਮਹੀਨੇ ਵਿੱਚ ਹੀ ਦੇਸ਼ ਨੇ National Automobile Scrappage Policy ਲਾਂਚ ਕੀਤੀ ਹੈ। ਇਹ ਨਵੀਂ ਸਕ੍ਰੈਪਿੰਗ ਪਾਲਿਸੀ, Waste to Wealth ਦੇ ਅਭਿਯਾਨ ਨੂੰ, ਸਰਕੁਲਰ ਇਕੌਨਮੀ ਨੂੰ ਹੋਰ ਮਜ਼ਬੂਤੀ ਦਿੰਦੀ ਹੈ। ਇਹ ਪਾਲਿਸੀ, ਦੇਸ਼ ਦੇ ਸ਼ਹਿਰਾਂ ਤੋਂ ਪ੍ਰਦੂਸ਼ਣ ਘੱਟ ਕਰਨ ਵਿੱਚ ਵੀ ਬੜੀ ਭੂਮਿਕਾ ਨਿਭਾਵੇਗੀ। ਇਸ ਦਾ ਸਿਧਾਂਤ ਹੈ-Reuse, Recycle ਅਤੇ Recovery. ਸਰਕਾਰ ਨੇ ਸੜਕਾਂ ਦੇ ਨਿਰਮਾਣ ਵਿੱਚ ਵੀ waste ਦੇ ਉਪਯੋਗ ’ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ। ਜੋ ਸਰਕਾਰੀ ਇਮਾਰਤਾਂ ਬਣ ਰਹੀਆਂ ਹਨ, ਸਰਕਾਰੀ ਆਵਾਸ ਯੋਜਨਾਵਾਂ ਦੇ ਤਹਿਤ ਜੋ ਘਰ ਬਣਾਏ ਜਾ ਰਹੇ ਹਨ, ਉਨ੍ਹਾਂ ਵਿੱਚ ਵੀ ਰੀਸਾਈਕਲਿੰਗ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।
ਸਾਥੀਓ,
ਸਵੱਛ ਭਾਰਤ ਅਤੇ ਸੰਤੁਲਿਤ ਸ਼ਹਿਰੀਕਰਣ ਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਰਾਜਾਂ ਦੀ ਬਹੁਤ ਬੜੀ ਭਾਗੀਦਾਰੀ ਰਹੀ ਹੈ। ਹੁਣੇ ਅਸੀਂ ਕਈ ਸਾਥੀ ਮੁੱਖ ਮੰਤਰੀਆਂ ਦਾ ਸੰਦੇਸ਼ ਵੀ ਸੁਣਿਆ ਹੈ। ਮੈਂ ਦੇਸ਼ ਦੀ ਹਰੇਕ ਰਾਜ ਸਰਕਾਰ ਦਾ ਅੱਜ ਵਿਸ਼ੇਸ਼ ਆਭਾਰ ਵਿਅਕਤ ਕਰਦਾ ਹਾਂ। ਸਾਰੇ ਰਾਜਾਂ ਨੇ ਆਪਣੇ ਸ਼ਹਿਰਾਂ ਦੀਆਂ ਬੇਸਿਕ ਜ਼ਰੂਰਤਾਂ ਨੂੰ ਅਡਰੈੱਸ ਕੀਤਾ, ਵਾਟਰ ਸਪਲਾਈ ਤੋਂ ਲੈ ਕੇ sanitation ਤੱਕ ਦੇ ਲਈ ਪਲਾਨਿੰਗ ਕੀਤੀ। ਅਮਰੁਤ ਮਿਸ਼ਨ ਦੇ ਤਹਿਤ 80 ਹਜ਼ਾਰ ਕਰੋੜ ਤੋਂ ਜ਼ਿਆਦਾ ਦੇ ਪ੍ਰੋਜੈਕਟਸ ’ਤੇ ਕੰਮ ਚਲ ਰਿਹਾ ਹੈ। ਇਸ ਨਾਲ ਸ਼ਹਿਰਾਂ ਦੇ ਬਿਹਤਰ ਭਵਿੱਖ ਦੇ ਨਾਲ-ਨਾਲ ਨੌਜਵਾਨਾਂ ਨੂੰ ਨਵੇਂ ਅਵਸਰ ਵੀ ਮਿਲ ਰਹੇ ਹਨ। ਪਾਣੀ ਦਾ ਕਨੈਕਸ਼ਨ ਹੋਵੇ, ਸੀਵਰ ਲਾਈਨ ਦੀ ਸੁਵਿਧਾ ਹੋਵੇ, ਹੁਣ ਸਾਨੂੰ ਇਨਾਂ ਸੁਵਿਧਾਵਾਂ ਦਾ ਲਾਭ ਵੀ ਸ਼ਤ-ਪ੍ਰਤੀਸ਼ਤ ਸ਼ਹਿਰੀ ਪਰਿਵਾਰਾਂ ਤੱਕ ਪੰਹੁਚਾਉਣਾ ਹੈ। ਸਾਡੇ ਸ਼ਹਿਰਾਂ ਵਿੱਚ ਸੀਵੇਜ਼ ਵਾਟਰ ਟ੍ਰੀਟਮੈਂਟ ਵਧੇਗਾ, ਤਾਂ ਸ਼ਹਿਰਾਂ ਦੇ ਜਲ ਸੰਸਾਧਨ ਸਵੱਛ ਹੋਣਗੇ, ਸਾਡੀਆਂ ਨਦੀਆਂ ਸਾਫ਼ ਹੋਣਗੀਆਂ। ਸਾਨੂੰ ਇਸ ਸੰਕਲਪ ਦੇ ਨਾਲ ਅੱਗੇ ਵਧਣਾ ਹੋਵੇਗਾ ਕਿ ਦੇਸ਼ ਦੀ ਕਿਸੇ ਵੀ ਨਦੀ ਵਿੱਚ, ਥੋੜ੍ਹਾ ਜਿਹਾ ਵੀ ਪਾਣੀ ਬਿਨਾ ਟ੍ਰੀਟਮੈਂਟ ਦੇ ਨਾ ਗਿਰੇ, ਕੋਈ ਗੰਦਾ ਨਾਲਾ ਨਦੀ ਵਿੱਚ ਨਾ ਗਿਰੇ।
ਸਾਥੀਓ,
ਅੱਜ ਸ਼ਹਿਰੀ ਵਿਕਾਸ ਨਾਲ ਜੁੜੇ ਇਸ ਪ੍ਰੋਗਰਾਮ ਵਿੱਚ, ਮੈਂ ਕਿਸੇ ਵੀ ਸ਼ਹਿਰ ਦੇ ਸਭ ਤੋਂ ਅਹਿਮ ਸਾਥੀਆਂ ਵਿੱਚੋਂ ਇੱਕ ਦੀ ਚਰਚਾ ਜ਼ਰੂਰ ਕਰਨਾ ਚਾਹੁੰਦਾ ਹੈ। ਇਹ ਸਾਥੀ ਹਨ ਸਾਡੇ ਰੇਹੜੀ-ਪਟੜੀ ਵਾਲੇ, ਠੇਲਾ ਚਲਾਉਣ ਵਾਲੇ-ਸਟ੍ਰੀਟ ਵੈਂਡਰਸ। ਇਨ੍ਹਾਂ ਲੋਕਾਂ ਦੇ ਲਈ ਪੀਐੱਮ ਸਵਨਿਧੀ ਯੋਜਨਾ, ਇੱਕ ਆਸ਼ਾ ਦੀ ਨਵੀਂ ਕਿਰਨ ਬਣ ਕੇ ਆਈ ਹੈ। ਆਜ਼ਾਦੀ ਦੇ ਦਹਾਕਿਆਂ ਬਾਅਦ ਤੱਕ ਸਾਡੇ ਇਨ੍ਹਾਂ ਸਾਥੀਆਂ ਦੀ ਸੁਧ ਨਹੀਂ ਲਈ ਗਈ ਸੀ। ਥੋੜ੍ਹੇ ਜਿਹੇ ਪੈਸਿਆਂ ਦੇ ਲਈ ਉਨ੍ਹਾਂ ਨੂੰ ਕਿਸੇ ਤੋਂ ਬਹੁਤ ਜ਼ਿਆਦਾ ਵਿਆਜ ‘ਤੇ ਕਰਜ਼ਾ ਲੈਣਾ ਪੈਂਦਾ ਸੀ। ਉਹ ਕਰਜ਼ ਦੇ ਬੋਝ ਵਿੱਚ ਡੁੱਬਿਆ ਰਹਿੰਦਾ ਸੀ। ਦਿਨਭਰ ਮਿਹਨਤ ਕਰਕੇ ਕਮਾਉਂਦਾ ਸੀ, ਪਰਿਵਾਰ ਦੇ ਲਈ ਜਿਤਨਾ ਦਿੰਦਾ ਸੀ ਉਸ ਤੋਂ ਜ਼ਿਆਦਾ ਵਿਆਜ ਵਾਲੇ ਨੂੰ ਦੇਣਾ ਪੈਂਦਾ ਸੀ। ਜਦੋਂ ਲੈਣ-ਦੇਣ ਦਾ ਕੋਈ ਇਤਿਹਾਸ ਨਾ ਹੋਵੇ, ਕੋਈ ਡੌਕਿਊਮੈਂਟ ਨਾ ਹੋਵੇ ਤਾਂ ਉਨ੍ਹਾਂ ਨੂੰ ਬੈਂਕਾਂ ਤੋਂ ਮਦਦ ਮਿਲਣਾ ਵੀ ਅਸੰਭਵ ਸੀ।
ਇਸ ਅਸੰਭਵ ਨੂੰ ਸੰਭਵ ਕੀਤਾ ਹੈ – ਪੀਐੱਮ ਸਵਨਿਧੀ ਯੋਜਨਾ ਨੇ। ਅੱਜ ਦੇਸ਼ ਦੇ 46 ਲੱਖ ਤੋਂ ਜ਼ਿਆਦਾ ਰੇਹੜੀ-ਪਟੜੀ ਵਾਲੇ ਭਾਈ-ਭੈਣ, ਸਟ੍ਰੀਟ ਵੈਂਡਰਸ ਇਸ ਯੋਜਨਾ ਦਾ ਲਾਭ ਉਠਾਉਣ ਦੇ ਲਈ ਅੱਗੇ ਆਏ ਹਨ। ਇਨ੍ਹਾਂ ਵਿੱਚੋਂ 25 ਲੱਖ ਲੋਕਾਂ ਨੂੰ ਕਰੀਬ-ਕਰੀਬ ਢਾਈ ਹਜ਼ਾਰ ਕਰੋੜ ਰੁਪਏ ਦਿੱਤੇ ਵੀ ਜਾ ਚੁੱਕੇ ਹਨ। ਸਟ੍ਰੀਟ ਵੈਂਡਰਸ ਦੀ ਜੇਬ ਵਿੱਚ ਢਾਈ ਹਜ਼ਾਰ ਕਰੋੜ ਪਹੁੰਚਿਆ ਇਹ ਛੋਟੀ ਗੱਲ ਨਹੀਂ ਹੈ ਜੀ। ਇਹ ਹੁਣ ਡਿਜੀਟਲ ਟ੍ਰਾਂਜੈਕਸ਼ਨਾਂ ਕਰ ਰਹੇ ਹਨ ਅਤੇ ਬੈਂਕਾਂ ਤੋਂ ਜੋ ਕਰਜ਼ ਲਿਆ ਹੈ, ਉਹ ਵੀ ਚੁਕਾ ਰਹੇ ਹਨ। ਜੋ ਸਟ੍ਰੀਟ ਵੈਂਡਰਸ ਸਮੇਂ ‘ਤੇ ਲੋਨ ਚੁਕਾਉਂਦੇ ਹਨ, ਉਨ੍ਹਾਂ ਨੂੰ ਵਿਆਜ ਵਿੱਚ ਛੂਟ ਵੀ ਦਿੱਤੀ ਜਾਂਦੀ ਹੈ। ਬਹੁਤ ਹੀ ਘੱਟ ਸਮੇਂ ਵਿੱਚ ਇਨ੍ਹਾਂ ਲੋਕਾਂ ਨੇ 7 ਕਰੋੜ ਤੋਂ ਅਧਿਕ ਟ੍ਰਾਂਜੈਕਸ਼ਨਾਂ ਕੀਤੀਆਂ ਹਨ। ਕਦੇ-ਕਦੇ ਸਾਡੇ ਦੇਸ਼ ਵਿੱਚ ਬੁੱਧੀਮਾਨ ਲੋਕ ਕਹਿ ਦਿੰਦੇ ਹਨ ਕਿ ਇਹ ਗ਼ਰੀਬ ਆਦਮੀ ਨੂੰ ਇਹ ਕਿੱਥੋਂ ਆਵੇਗਾ, ਇਹ ਉਹੀ ਲੋਕ ਹਨ ਜਿਨ੍ਹਾਂ ਨੇ ਇਹ ਕਰਕੇ ਦਿਖਾਇਆ ਹੈ ਯਾਨੀ ਪੈਸੇ ਦੇਣ ਜਾਂ ਲੈਣ ਦੇ ਲਈ 7 ਕਰੋੜ ਵਾਰ ਕੋਈ ਨਾ ਕੋਈ ਡਿਜੀਟਲ ਤਰੀਕਾ ਅਪਣਾਇਆ ਹੈ।
ਇਹ ਲੋਕ ਕੀ ਕਰਦੇ ਹਨ, ਥੋਕ ਵਿਕ੍ਰੇਤਾਵਾਂ ਤੋਂ ਜੋ ਸਮਾਨ ਖਰੀਦ ਰਹੇ ਹਨ, ਉਸ ਦੀ ਪੇਮੈਂਟ ਵੀ ਆਪਣੇ ਮੋਬਾਈਲ ਫ਼ੋਨ ਤੋਂ ਡਿਜੀਟਲ ਤਰੀਕੇ ਨਾਲ ਕਰਨ ਲਗੇ ਹਨ ਅਤੇ ਜੋ ਫੁਟਕਰ ਸਮਾਨ ਵੇਚ ਰਹੇ ਹਨ, ਉਸ ਦੇ ਪੈਸੇ ਵੀ ਨਾਗਰਿਕਾਂ ਤੋਂ ਉਹ ਡਿਜੀਟਲ ਤਰੀਕੇ ਨਾਲ ਲੈਣ ਦੀ ਸ਼ੁਰੂਆਤ ਕਰ ਚੁੱਕੇ ਹਨ। ਇਸ ਦਾ ਇੱਕ ਬੜਾ ਲਾਭ ਇਹ ਵੀ ਹੋਇਆ ਹੈ ਕਿ ਉਨ੍ਹਾਂ ਦੀ ਲੈਣ-ਦੇਣ ਦੀ ਡਿਜੀਟਲ ਹਿਸਟਰੀ ਵੀ ਬਣ ਗਈ। ਅਤੇ ਇਸ ਡਿਜੀਟਲ ਹਿਸਟਰੀ ਦੀ ਵਜ੍ਹਾ ਨਾਲ ਬੈਂਕਾਂ ਨੂੰ ਪਤਾ ਚਲਦਾ ਹੈ ਕਿ ਹਾਂ ਇਨ੍ਹਾਂ ਦਾ ਕਾਰੋਬਾਰ ਐਸਾ ਹੈ ਅਤੇ ਇਤਨਾ ਚਲ ਰਿਹਾ ਹੈ, ਤਾਂ ਬੈਂਕ ਦੁਆਰਾ ਉਨ੍ਹਾਂ ਨੂੰ ਅਗਲਾ ਲੋਨ ਦੇਣ ਵਿੱਚ ਅਸਾਨੀ ਹੋ ਰਹੀ ਹੈ।
ਸਾਥੀਓ,
ਪੀਐੱਮ ਸਵਨਿਧੀ ਯੋਜਨਾ ਵਿੱਚ 10 ਹਜ਼ਾਰ ਰੁਪਏ ਦਾ ਪਹਿਲਾ ਲੋਨ ਚੁਕਾਉਣ ‘ਤੇ 20 ਹਜ਼ਾਰ ਲੋਨ ਅਤੇ ਦੂਸਰਾ ਲੋਨ ਚੁਕਾਉਣ ‘ਤੇ 50 ਹਜ਼ਾਰ ਦਾ ਤੀਸਰਾ ਲੋਨ ਸਟ੍ਰੀਟ ਵੈਂਡਰਸ ਨੂੰ ਦਿੱਤਾ ਜਾਂਦਾ ਹੈ। ਅੱਜ ਸੈਂਕੜੇ ਸਟ੍ਰੀਟ ਵੈਂਡਰਸ, ਬੈਂਕਾਂ ਤੋਂ ਤੀਸਰਾ ਲੋਨ ਲੈਣ ਦੀ ਤਿਆਰੀ ਕਰ ਰਹੇ ਹਨ। ਮੈਂ ਐਸੇ ਹਰ ਸਾਥੀ ਨੂੰ, ਬੈਂਕਾਂ ਤੋਂ ਬਾਹਰ ਜਾ ਕੇ ਜ਼ਿਆਦਾ ਵਿਆਜ ‘ਤੇ ਕਰਜ਼ ਉਠਾਉਣ ਦੇ ਦੁਸ਼ਚੱਕਰ ਤੋਂ ਮੁਕਤੀ ਦਿਵਾਉਣਾ ਚਾਹੁੰਦਾ ਹਾਂ। ਅਤੇ ਅੱਜ ਦੇਸ਼ਭਰ ਦੇ ਮੇਅਰ ਮੇਰੇ ਨਾਲ ਜੁੜੇ ਹੋਏ ਹਨ, ਨਗਰਾਂ ਦੇ ਪ੍ਰਧਾਨ ਜੁੜੇ ਹੋਏ ਹਨ। ਇਹ ਸੱਚੇ ਅਰਥਾਂ ਵਿੱਚ ਗ਼ਰੀਬਾਂ ਦੀ ਸੇਵਾ ਦਾ ਕੰਮ ਹੈ, ਸੱਚੇ ਅਰਥ ਵਿੱਚ ਗ਼ਰੀਬ ਤੋਂ ਗ਼ਰੀਬ ਨੂੰ empower ਕਰਨ ਦਾ ਕੰਮ ਹੈ। ਇਹ ਸੱਚੇ ਅਰਥ ਵਿੱਚ ਗ਼ਰੀਬ ਨੂੰ ਵਿਆਜ ਦੇ ਦੁਸ਼ਚੱਕਰ ਤੋਂ ਮੁਕਤੀ ਦਿਵਾਉਣ ਦਾ ਕੰਮ ਹੈ। ਮੇਰੇ ਦੇਸ਼ ਦਾ ਕੋਈ ਵੀ ਮੇਅਰ ਐਸਾ ਨਹੀਂ ਹੋਣਾ ਚਾਹੀਦਾ ਹੈ, ਕੋਈ ਵੀ ਜੁੜਿਆ ਹੋਇਆ ਕਾਰਪੋਰੇਟਰ, ਕੌਂਸਲਰ ਐਸਾ ਨਹੀਂ ਹੋਣਾ ਚਾਹੀਦਾ ਕਿ ਜਿਸ ਦੇ ਦਿਲ ਵਿੱਚ ਇਹ ਸੰਵੇਦਨਾ ਨਾ ਹੋਵੇ ਅਤੇ ਉਹ ਇਸ ਪੀਐੱਮ ਸਵਨਿਧੀ ਨੂੰ ਸਫ਼ਲ ਕਰਨ ਦੇ ਲਈ ਕੁਝ ਨਾ ਕੁਝ ਕੋਸ਼ਿਸ਼ ਨਾ ਕਰਦਾ ਹੋਵੇ।
ਅਗਰ ਆਪ ਸਭ ਸਾਥੀ ਜੁੜ ਜਾਓਂ ਤਾਂ ਇਸ ਦੇਸ਼ ਦਾ ਸਾਡਾ ਇਹ ਗ਼ਰੀਬ ਵਿਅਕਤੀ... ਅਤੇ ਅਸੀਂ ਕੋਰੋਨਾ ਵਿੱਚ ਦੇਖਿਆ ਹੈ, ਆਪਣੀ ਸੋਸਾਇਟੀ, ਚਾਲ ਵਿੱਚ, ਮੁਹੱਲੇ ਵਿੱਚ ਸਬਜ਼ੀ ਦੇਣ ਵਾਲਾ ਅਗਰ ਨਹੀਂ ਪਹੁੰਚਦਾ ਹੈ ਤਾਂ ਅਸੀਂ ਕਿਤਨੀ ਪਰੇਸ਼ਾਨੀ ਤੋਂ ਗੁਜਰਦੇ ਹਾਂ। ਦੁੱਧ ਪਹੁੰਚਾਉਣ ਵਾਲਾ ਨਹੀਂ ਆਉਂਦਾ ਸੀ ਤਾਂ ਸਾਨੂੰ ਕਿਤਨੀ ਪਰੇਸ਼ਾਨੀ ਹੁੰਦੀ ਸੀ। ਕੋਰੋਨਾ ਕਾਲ ਵਿੱਚ ਅਸੀਂ ਦੇਖਿਆ ਹੈ ਕਿ ਸਮਾਜ ਦੇ ਇੱਕ-ਇੱਕ ਵਿਅਕਤੀ ਦਾ ਸਾਡੇ ਜੀਵਨ ਵਿੱਚ ਕਿਤਨਾ ਮੁੱਲ ਸੀ। ਜਦੋਂ ਇਹ ਅਸੀਂ ਅਨੁਭਵ ਕੀਤਾ ਤਾਂ ਕੀ ਇਹ ਸਾਡੀ ਜ਼ਿੰਮੇਵਾਰੀ ਨਹੀਂ ਹੈ ਕਿ ਇਤਨੀ ਵਧੀਆ ਸਕੀਮ ਤੁਹਾਡੇ ਪਾਸ ਮੌਜੂਦ ਹੈ। ਉਸ ਨੂੰ ਵਿਆਜ ਵਿੱਚ ਮਦਦ ਮਿਲ ਰਹੀ ਹੈ, ਉਸ ਨੂੰ ਆਪਣਾ ਕਾਰੋਬਾਰ ਵਧਾਉਣ ਦੇ ਲਈ ਪੈਸੇ ਲਗਾਤਾਰ ਮਿਲ ਰਹੇ ਹਨ। ਕੀ ਤੁਸੀਂ ਡਿਜੀਟਲ ਲੈਣ-ਦੇਣ ਦੀ ਟ੍ਰੇਨਿੰਗ ਨਹੀਂ ਦੇ ਸਕਦੇ? ਕੀ ਤੁਸੀਂ ਆਪਣੇ ਸ਼ਹਿਰ ਵਿੱਚ ਹਜ਼ਾਰ, ਦੋ ਹਜ਼ਾਰ, 20 ਹਜ਼ਾਰ, 25 ਹਜ਼ਾਰ, ਐਸੇ ਸਾਡੇ ਸਾਥੀ ਹੋਣਗੇ, ਕੀ ਉਨ੍ਹਾਂ ਦੇ ਜੀਵਨ ਨੂੰ ਬਦਲਣ ਦੇ ਲਈ ਕਦਮ ਨਹੀਂ ਉਠਾ ਸਕਦੇ?
ਮੈਂ ਪੱਕਾ ਕਹਿੰਦਾ ਹਾਂ ਦੋਸਤੋ, ਭਲੇ ਇਹ ਪ੍ਰੋਜੈਕਟ ਭਾਰਤ ਸਰਕਾਰ ਦਾ ਹੋਵੇ, ਭਲੇ ਇਹ ਪੀਐੱਮ ਸਵਨਿਧੀ ਹੋਵੇ, ਲੇਕਿਨ ਅਗਰ ਆਪ ਇਸ ਨੂੰ ਕਰੋਗੇ ਤਾਂ ਉਸ ਗ਼ਰੀਬ ਦੇ ਦਿਲ ਵਿੱਚ ਜਗ੍ਹਾ ਤੁਹਾਡੇ ਲਈ ਬਣੇਗੀ। ਉਹ ਜੈ-ਜੈਕਾਰ ਉਸ ਸ਼ਹਿਰ ਦੇ ਮੇਅਰ ਦਾ ਕਰੇਗਾ, ਉਹ ਜੈ-ਜੈਕਾਰ ਉਸ ਸ਼ਹਿਰ ਦੇ ਕਾਰਪੋਰੇਟਰ ਦਾ ਕਰੇਗਾ। ਉਹ ਜਿਸ ਨੇ ਉਸ ਦੀ ਮਦਦ ਦੇ ਲਈ ਹੱਥ ਫੈਲਾਇਆ ਹੈ, ਉਸ ਦੀ ਜੈ-ਜੈਕਾਰ ਕਰੇਗਾ। ਮੈਂ ਚਾਹੁੰਦਾ ਹਾਂ ਕਿ ਜੈ-ਜੈਕਾਰ ਤੁਹਾਡੀ ਹੋਵੇ। ਮੇਰੇ ਦੇਸ਼ ਦੇ ਹਰ ਸ਼ਹਿਰ ਦੇ ਮੇਅਰ ਦੀ ਹੋਵੇ, ਮੇਰੇ ਦੇਸ਼ ਦੇ ਹਰ ਕਾਰਪੋਰੇਟਰ ਦੀ ਹੋਵੇ, ਮੇਰੇ ਦੇਸ਼ ਦੇ ਹਰ ਕੌਂਸਲਰ ਦੀ ਹੋਵੇ। ਇਹ ਜੈ-ਜੈਕਾਰ ਤੁਹਾਡੀ ਹੋਵੇ ਤਾਕਿ ਜੋ ਗ਼ਰੀਬ ਠੇਲਾ ਅਤੇ ਰੇਹੜੀ-ਪਟੜੀ ਲੈ ਕੇ ਬੈਠਾ ਹੋਇਆ ਹੈ ਉਹ ਵੀ ਸਾਡੀ ਤਰ੍ਹਾਂ ਸ਼ਾਨ ਨਾਲ ਜੀਵੇ। ਉਹ ਵੀ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਲੈਣ ਦੇ ਲਈ ਮਹੱਤਵਪੂਰਨ ਨਿਰਣਾ ਕਰ ਸਕੇ।
ਬੜੀ ਅਸਾਨੀ ਨਾਲ ਕੀਤਾ ਜਾ ਸਕਦਾ ਹੈ ਸਾਥੀਓ, ਲੇਕਿਨ ਇਸ ਕੰਮ ਵਿੱਚ ਸਾਡਾ ਸਭ ਦਾ ਯੋਗਦਾਨ... ਮੈਂ ਸਾਰੇ ਕਮਿਸ਼ਨਰਸ ਨੂੰ ਕਹਿਣਾ ਚਾਹੁੰਦਾ ਹਾਂ ਇਹ ਮਾਨਵਤਾ ਦਾ ਕੰਮ ਹੈ, ਇਹ grass root level ‘ਤੇ ਆਰਥਿਕ ਸਫ਼ਾਈ ਦਾ ਵੀ ਕੰਮ ਹੈ। ਇੱਕ ਸਵੈ ਅਭਿਮਾਨ ਜਗਾਉਣ ਦਾ ਕੰਮ ਹੈ। ਦੇਸ਼ ਨੇ ਤੁਹਾਨੂੰ ਇਤਨੇ ਪ੍ਰਤਿਸ਼ਠਿਤ ਪਦ ‘ਤੇ ਬਿਠਾਇਆ ਹੈ। ਤੁਸੀਂ ਦਿਲੋਂ ਇਸ ਪੀਐੱਮ ਸਵਨਿਧੀ ਪ੍ਰੋਗਰਾਮ ਨੂੰ ਆਪਣਾ ਬਣਾ ਲਓ। ਜੀ-ਜਾਨ ਨਾਲ ਉਸ ਦੇ ਨਾਲ ਜੁਟੋ। ਦੇਖਦੇ ਹੀ ਦੇਖਦੇ ਦੇਖੋ ਤੁਹਾਡੇ ਪਿੰਡ ਦਾ ਹਰ ਪਰਿਵਾਰ ਸਬਜ਼ੀ ਵੀ ਖਰੀਦਦਾ ਹੈ ਡਿਜੀਟਲ ਪੇਮੈਂਟ ਦੇ ਨਾਲ, ਦੁੱਧ ਖਰੀਦਦਾ ਹੈ ਡਿਜੀਟਲ ਪੇਮੈਂਟ ਨਾਲ, ਜਦੋਂ ਉਹ ਥੋਕ ਵਿੱਚ ਲੈਣ ਜਾਂਦਾ ਹੈ ਡਿਜੀਟਲ ਪੇਮੈਂਟ ਕਰਦਾ ਹੈ। ਇੱਕ ਬੜਾ ਰੈਵਿਊਲੇਸ਼ਨ ਆਉਣ ਵਾਲਾ ਹੈ। ਇਨ੍ਹਾਂ ਛੋਟੀ ਜਿਹੀ ਸੰਖਿਆ ਦੇ ਲੋਕਾਂ ਨੇ 7 ਕਰੋੜ ਟ੍ਰਾਂਜੈਕਸ਼ਨਾਂ ਕੀਤੀਆਂ। ਅਗਰ ਆਪ ਸਭ ਲੋਕ ਉਨ੍ਹਾਂ ਦੀ ਮਦਦ ਵਿੱਚ ਪਹੁੰਚ ਜਾਓ ਤਾਂ ਅਸੀਂ ਕਿੱਥੋਂ ਕਿੱਥੇ ਪਹੁੰਚ ਸਕਦੇ ਹਾਂ।
ਮੇਰਾ ਅੱਜ ਇਸ ਪ੍ਰੋਗਰਾਮ ਵਿੱਚ ਉਪਸਥਿਤ ਸ਼ਹਿਰੀ ਵਿਕਾਸ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਇਕਾਈਆਂ ਨੂੰ ਵਿਅਕਤੀਗਤ ਰੂਪ ਨਾਲ ਤਾਕੀਦ ਹੈ ਕਿ ਆਪ ਇਸ ਕੰਮ ਵਿੱਚ ਪਿੱਛੇ ਨਾ ਰਹੋ। ਅਤੇ ਬਾਬਾ ਸਾਹੇਬ ਅੰਬੇਡਕਰ ਦੇ ਨਾਮ ਨਾਲ ਜੁੜੇ ਭਵਨ ਤੋਂ ਜਦੋਂ ਮੈਂ ਬੋਲ ਰਿਹਾ ਹਾਂ ਤਦ ਤਾਂ ਗ਼ਰੀਬ ਦੇ ਲਈ ਕੁਝ ਕਰਨਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ।
ਸਾਥੀਓ,
ਮੈਨੂੰ ਖੁਸ਼ੀ ਹੈ ਕਿ ਦੇਸ਼ ਦੇ ਦੋ ਬੜੇ ਰਾਜ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼, ਇਨ੍ਹਾਂ ਦੋਨਾਂ ਰਾਜਾਂ ਵਿੱਚ ਸਭ ਤੋਂ ਜ਼ਿਆਦਾ ਸਟ੍ਰੀਟ ਵੈਂਡਰਸ ਨੂੰ ਬੈਂਕਾਂ ਤੋਂ ਲੋਨ ਦਿੱਤਾ ਗਿਆ ਹੈ। ਲੇਕਿਨ ਮੈਂ ਸਾਰੇ ਰਾਜਾਂ ਨੂੰ ਤਾਕੀਦ ਕਰਾਂਗਾ ਇਸ ਵਿੱਚ ਵੀ ਮੁਕਾਬਲਾ ਹੋਵੇ ਕੌਣ ਰਾਜ ਅੱਗੇ ਨਿਕਲਦਾ ਹੈ, ਕੌਣ ਰਾਜ ਸਭ ਤੋਂ ਜ਼ਿਆਦਾ ਡਿਜੀਟਲ ਟ੍ਰਾਂਜੈਕਸ਼ਨ ਕਰਦਾ ਹੈ, ਕੌਣ ਰਾਜ ਸਭ ਤੋਂ ਜ਼ਿਆਦਾ ਤੀਸਰਾ ਲੋਨ ਸਟ੍ਰੀਟ ਵੈਂਡਰਸ ਨੂੰ ਤੀਸਰੇ ਲੋਨ ਤੱਕ ਲੈ ਗਿਆ ਹੈ। 50 ਹਜ਼ਾਰ ਰੁਪਿਆ ਉਸ ਦੇ ਹੱਥ ਵਿੱਚ ਆਇਆ ਹੈ, ਐਸਾ ਕੌਣ ਰਾਜ ਕਰ ਰਿਹਾ ਹੈ, ਕੌਣ ਰਾਜ ਸਭ ਤੋਂ ਜ਼ਿਆਦਾ ਕਰਦਾ ਹੈ। ਮੈਂ ਚਾਹਾਂਗਾ ਉਸ ਦਾ ਵੀ ਇੱਕ ਮੁਕਾਬਲਾ ਕਰ ਲਿਆ ਜਾਵੇ ਅਤੇ ਹਰ ਛੇ ਮਹੀਨੇ, ਤਿੰਨ ਮਹੀਨੇ ਇਸ ਦੇ ਲਈ ਵੀ ਉਨ੍ਹਾਂ ਰਾਜਾਂ ਨੂੰ ਪੁਰਸਕ੍ਰਿਤ ਕੀਤਾ ਜਾਵੇ, ਉਨ੍ਹਾਂ ਸ਼ਹਿਰਾਂ ਨੂੰ ਪੁਰਸਕ੍ਰਿਤ ਕੀਤਾ ਜਾਵੇ। ਇੱਕ ਤੰਦਰੁਸਤ ਮੁਕਾਬਲਾ ਗ਼ਰੀਬਾਂ ਦਾ ਕਲਿਆਣ ਕਰਨ ਦਾ, ਇੱਕ ਤੰਦਰੁਸਤ ਮੁਕਾਬਲਾ ਗ਼ਰੀਬਾਂ ਦਾ ਭਲਾ ਕਰਨ ਦਾ, ਇੱਕ ਤੰਦਰੁਸਤ ਮੁਕਾਬਲਾ ਗ਼ਰੀਬਾਂ ਨੂੰ ਸਸ਼ਕਤ ਕਰਨ ਦਾ। ਆਓ, ਉਸ ਮੁਕਾਬਲਾ ਵਿੱਚ ਅਸੀਂ ਸਭ ਜੁੜੀਏ। ਸਾਰੇ ਮੇਅਰ ਜੁੜਨ, ਸਾਰੇ ਨਗਰ ਪ੍ਰਧਾਨ ਜੁੜਨ, ਸਾਰੇ ਕਾਰਪੋਰੇਟਰ ਜੁੜਨ, ਸਾਰੇ ਕੌਂਸਲਰ ਜੁੜਨ।
ਸਾਥੀਓ,
ਸਾਡੇ ਇੱਥੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ,
ਆਸਤੇ ਭਗ ਆਸੀਨ: ਯ: ਊਰਧਵ: ਤਿਸ਼ਠਤੀ ਤਿਸ਼ਠਤ:।
ਸ਼ੇਤੇ ਨਿਪਦ੍ਯ ਮਾਨਸਯ ਚਰਾਤਿ ਚਰਤੋ ਭਗ: ਚਰੈਵੇਤਿ॥
(आस्ते भग आसीनः यः ऊर्ध्वः तिष्ठति तिष्ठतः।
शेते निपद्य मानस्य चराति चरतो भगः चरैवेति॥)
ਅਰਥਾਤ, ਕਰਮ ਪਥ ‘ਤੇ ਚਲਦੇ ਹੋਏ ਅਗਰ ਆਪ ਬੈਠ ਜਾਓਗੇ ਤਾਂ ਤੁਹਾਡੀ ਸਫ਼ਲਤਾ ਵੀ ਰੁਕ ਜਾਵੇਗੀ। ਅਗਰ ਆਪ ਸੌਂ ਜਾਓਗੇ ਤਾਂ ਸਫ਼ਲਤਾ ਵੀ ਸੌਂ ਜਾਵੇਗੀ। ਅਗਰ ਆਪ ਖੜ੍ਹੇ ਹੋਵੋਗੇ ਤਾਂ ਸਫ਼ਲਤਾ ਵੀ ਉਠ ਖੜ੍ਹੀ ਹੋਵੋਗੀ। ਅਗਰ ਆਪ ਅੱਗੇ ਵਧੋਗੇ ਤਾਂ ਸਫ਼ਲਤਾ ਵੀ ਵੈਸੇ ਹੀ ਅੱਗੇ ਵਧੇਗੀ। ਅਤੇ ਇਸ ਲਈ, ਸਾਨੂੰ ਨਿਰੰਤਰ ਅੱਗੇ ਵਧਦੇ ਹੀ ਰਹਿਣਾ ਹੈ। ਚਰੈਵੇਤਿ ਚਰੈਵੇਤਿ। ਚਰੈਵੇਤਿ ਚਰੈਵੇਤਿ। ਇਹ ਚਰੈਵੇਤਿ ਚਰੈਵੇਤਿ ਦੇ ਮੰਤਰਾਂ ਨੂੰ ਲੈ ਕੇ ਆਪ ਚਲ ਪਵੋ ਅਤੇ ਆਪਣੇ ਸ਼ਹਿਰ ਨੂੰ ਇਨ੍ਹਾਂ ਸਭ ਮੁਸੀਬਤਾਂ ਤੋਂ ਮੁਕਤੀ ਦਿਵਾਉਣ ਦਾ ਬੀੜਾ ਉਠਾਓ। ਸਾਨੂੰ ਇੱਕ ਐਸਾ ਭਾਰਤ ਬਣਾਉਣਾ ਹੈ ਜੋ ਸਵੱਛ ਹੋਵੇ, ਸਮ੍ਰਿੱਧ ਹੋਵੇ, ਅਤੇ ਦੁਨੀਆ ਨੂੰ sustainable life ਦੇ ਲਈ ਦਿਸ਼ਾ ਦੇਵੇ।
ਮੈਨੂੰ ਪੂਰਾ ਵਿਸ਼ਵਾਸ ਹੈ, ਸਾਡੇ ਸਾਰੇ ਦੇਸ਼ਵਾਸੀਆਂ ਦੇ ਪ੍ਰਯਤਨਾਂ ਨਾਲ ਦੇਸ਼ ਆਪਣਾ ਇਹ ਸੰਕਲਪ ਜ਼ਰੂਰ ਸਿੱਧ ਕਰੇਗਾ। ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ ਆਪ ਸਭ ਦਾ ਬਹੁਤ-ਬਹੁਤ ਧੰਨਵਾਦ! ਬਹੁਤ-ਬਹੁਤ ਸ਼ੁਭਕਾਮਨਾਵਾਂ!
*****
ਡੀਐੱਸ/ਵੀਜੇ/ਐੱਨਐੱਸ
(Release ID: 1760203)
Visitor Counter : 253
Read this release in:
English
,
Urdu
,
Marathi
,
Hindi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam