ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਦੀ ਕੁੱਲ ਕੋਵਿਡ -19 ਟੀਕਾਕਰਣ ਕਵਰੇਜ ਨੇ 89 ਕਰੋੜ ਦੇ ਇਤਿਹਾਸਕ ਮੀਲਪੱਥਰ ਨੂੰ ਪਾਰ ਕਰ ਲਿਆ ਹੈ


ਪਿਛਲੇ 24 ਘੰਟਿਆਂ ਵਿੱਚ 64.40 ਲੱਖ ਤੋਂ ਵੱਧ ਲੋਕਾਂ ਦਾ ਟੀਕਾਕਰਣ ਕੀਤਾ ਗਿਆ ਹੈ

ਰਿਕਵਰੀ ਦਰ ਇਸ ਸਮੇਂ 97.86 ਫੀਸਦ ਹੈ; ਮਾਰਚ 2020 ਤੋਂ ਬਾਅਦ ਸਭ ਤੋਂ ਵੱਧ

ਪਿਛਲੇ 24 ਘੰਟਿਆਂ ਦੌਰਾਨ 26,727 ਨਵੇਂ ਕੇਸਾਂ ਦੀ ਪੁਸ਼ਟੀ ਹੋਈ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2,75,224 ਹੋਈ; ਕੁੱਲ ਮਾਮਲਿਆਂ ਦਾ 0.82 ਫੀਸਦ

ਹਫ਼ਤਾਵਰੀ ਪੌਜ਼ੀਟਿਵਿਟੀ ਦਰ 1.70 ਫੀਸਦ ਹੋਈ; ਪਿਛਲੇ 98 ਦਿਨਾਂ ਤੋਂ 3 ਫੀਸਦ ਤੋਂ ਘੱਟ ਹੈ

Posted On: 01 OCT 2021 10:04AM by PIB Chandigarh

ਪਿਛਲੇ 24 ਘੰਟਿਆਂ ਵਿੱਚ 64,40,451 ਟੀਕਿਆਂ ਦੀਆਂ ਖੁਰਾਕਾਂ ਦੇ ਪ੍ਰਬੰਧ ਦੇ ਨਾਲ,

ਭਾਰਤ ਦੀ ਕੋਵਿਡ -19 ਟੀਕਾਕਰਣ ਦੀ ਕਵਰੇਜ ਨੇ ਅੱਜ ਸਵੇਰੇ 7 ਵਜੇ ਤੱਕ ਆਰਜ਼ੀ

ਰਿਪੋਰਟਾਂ ਦੇ ਅਨੁਸਾਰ 89 ਕਰੋੜ ਦੇ ਇਤਿਹਾਸਕ ਮੀਲਪੱਥਰ (89,02,08,007)

ਨੂੰ ਪਾਰ ਕਰ ਲਿਆ ਹੈ। ਇਹ 86,46,674 ਸੈਸ਼ਨਾਂ ਰਾਹੀਂ ਪ੍ਰਾਪਤ ਕੀਤਾ ਗਿਆ ਹੈ ।

 

ਆਰਜ਼ੀ ਰਿਪੋਰਟ ਦੇ ਅਨੁਸਾਰ, ਅੱਜ ਸਵੇਰੇ 7 ਵਜੇ ਤੱਕ ਕੁੱਲ ਇਕੱਤਰ ਕੀਤੇ ਗਏ ਅੰਕੜੇ

ਹੇਠਾਂ ਦਿੱਤੇ ਗਏ ਹਨ:

 

ਸਿਹਤ ਸੰਭਾਲ ਵਰਕਰ

ਪਹਿਲੀ ਖੁਰਾਕ

1,03,72,796

ਦੂਜੀ ਖੁਰਾਕ

88,95,117

ਫਰੰਟ ਲਾਈਨ ਵਰਕਰ

ਪਹਿਲੀ ਖੁਰਾਕ

1,83,52,779

ਦੂਜੀ ਖੁਰਾਕ

1,50,06,337

18 ਤੋਂ 44 ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

36,05,69,116

ਦੂਜੀ ਖੁਰਾਕ

8,30,27,778

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

15,95,61,641

ਦੂਜੀ ਖੁਰਾਕ

7,68,32,812

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

10,13,72,713

ਦੂਜੀ ਖੁਰਾਕ

5,62,16,918

ਕੁੱਲ

89,02,08,007

 

 

 

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕਰਮਿਤ ਲੋਕਾਂ ਵਿੱਚੋਂ 3,30,43,144 ਵਿਅਕਤੀ

ਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ 

ਦੌਰਾਨ 28,246 ਮਰੀਜ਼ ਠੀਕ ਹੋਏ ਹਨ।

 

 

 

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 97.86 ਫੀਸਦ ਹੋ ਗਈ ਹੈ । ਰਿਕਵਰੀ ਦਰ ,

ਇਸ ਸਮੇਂ ਮਾਰਚ 2020 ਤੋਂ ਬਾਅਦ ਆਪਣੇ ਉੱਚਤਮ ਸਿਖਰ 'ਤੇ ਹੈ ।

 

https://static.pib.gov.in/WriteReadData/userfiles/image/image002TCK7.jpg

 

ਦੇਸ਼ ਵਿੱਚ ਪਿਛਲੇ 96 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। 

ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ 

ਦਾ ਹੀ ਨਤੀਜਾ ਹੈ।

 

ਪਿਛਲੇ 24 ਘੰਟਿਆਂ ਦੌਰਾਨ 26,727 ਨਵੇਂ ਮਾਮਲੇ ਸਾਹਮਣੇ ਆਏ ਹਨ ।

https://static.pib.gov.in/WriteReadData/userfiles/image/image003YB20.jpg

 

 

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਇਸ ਵੇਲੇ 2,75,224 ਹੋਈ;

196 ਦਿਨਾਂ ਵਿੱਚ ਸਭ ਤੋਂ ਘੱਟ ਹੈ I ਮੌਜੂਦਾ ਐਕਟਿਵ ਕੇਸ

ਦੇਸ਼ ਦੇ ਕੁੱਲ ਪੌਜ਼ੀਟਿਵ ਮਾਮਲਿਆਂ ਦੇ 0.82  ਫੀਸਦ ਬਣਦੇ ਹਨ I

 

https://static.pib.gov.in/WriteReadData/userfiles/image/image004YKWU.jpg

 

 

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ

ਦੌਰਾਨ ਕੁੱਲ 15,20,899 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ

57.04 ਕਰੋੜ ਤੋਂ ਵੱਧ  (57,04,77,338)  ਟੈਸਟ ਕੀਤੇ ਗਏ ਹਨ।

 

 

 

ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, 

ਹਫਤਾਵਾਰੀ ਪੌਜ਼ੀਟੀਵਿਟੀ ਦਰ ਪਿਛਲੇ 98 ਦਿਨਾਂ ਤੋਂ ਲਗਾਤਾਰ 3 ਫੀਸਦ ਤੋਂ ਘੱਟ  ਰਹਿ ਰਹੀ ਹੈ

ਇਸ ਸਮੇਂ 1.70 ਫੀਸਦ 'ਤੇ ਖੜੀ ਹੈ , ਜਦੋਂ ਕਿ ਰੋਜ਼ਾਨਾ ਪੌਜ਼ੀਟੀਵਿਟੀ ਦਰ ਅੱਜ 1.76 ਫੀਸਦ ‘ਤੇ ਹੈ। 

ਰੋਜ਼ਾਨਾ ਪੌਜ਼ੀਟੀਵਿਟੀ ਦਰ ਹੁਣ  ਪਿਛਲੇ 115 ਦਿਨਾਂ ਤੋਂ 5 ਫੀਸਦ ਤੋਂ ਹੇਠਾਂ ਰਹਿ ਰਹੀ ਹੈ ਅਤੇ ਪਿਛਲੇ 

32 ਦਿਨਾਂ ਤੋਂ 3 ਫੀਸਦ ਤੋਂ ਹੇਠਾਂ ਰਹਿ ਰਹੀ ਹੈ  ।

https://static.pib.gov.in/WriteReadData/userfiles/image/image005T33X.jpg

****************

ਐੱਮ ਵੀ



(Release ID: 1760199) Visitor Counter : 147