ਰੱਖਿਆ ਮੰਤਰਾਲਾ
azadi ka amrit mahotsav

ਏਅਰ ਮਾਰਸ਼ਲ ਬੀ ਆਰ ਕ੍ਰਿਸ਼ਨਾ ਨੇ ਸੀ.ਆਈ.ਐਸ.ਸੀ ਦਾ ਅਹੁਦਾ ਸੰਭਾਲਿਆ

Posted On: 01 OCT 2021 11:54AM by PIB Chandigarh

ਮੁੱਖ ਵਿਸ਼ੇਸ਼ਤਾਵਾਂ:
*38 ਸਾਲਾਂ ਤੋਂ ਵੱਧ ਦੇ ਵਿਸ਼ੇਸ਼ ਕਾਰਜਕਾਲ ਦੇ ਨਾਲ ਕਮਿਸ਼ਨਡ ਫਾਈਟਰ ਪਾਇਲਟ
*ਨੈਸ਼ਨਲ ਡਿਫੈਂਸ ਅਕੈਡਮੀ ਤੋਂ ਸਿਖਲਾਈ ਅਤੇ ਪੰਜ ਹਜ਼ਾਰ ਘੰਟਿਆਂ ਤੋਂ ਵੱਧ ਉਡਾਣ ਦਾ ਤਜਰਬਾ
 *ਸਾਲ 1986 ਵਿੱਚ ਸ਼ੌਰਿਆ ਚੱਕਰ ਅਤੇ 1987 ਵਿੱਚ ਏਵੀਐਸਐਮ ਨਾਲ ਸਨਮਾਨਿਤ

 ਏਅਰ ਮਾਰਸ਼ਲ ਬੀ ਆਰ ਕ੍ਰਿਸ਼ਨਾ ਨੇ ਚੇਅਰਮੈਨ ਦੇ ਹਵਾਲੇ ਨਾਲ ਚੀਫ ਆਫ਼ ਏਕੀਕ੍ਰਿਤ ਰੱਖਿਆ ਸਟਾਫ (ਸੀਆਈਐਸਸੀ) ਦਾ ਚਾਰਜ 1 ਅਕਤੂਬਰ, 2021 ਨੂੰ ਸੰਭਾਲ ਲਿਆ। ਅਹੁਦਾ ਸੰਭਾਲਣ ਤੋਂ ਬਾਅਦ, ਉਨ੍ਹਾਂ ਨੇ ਬਹਾਦਰ ਸੈਨਿਕਾਂ ਨੂੰ ਨਵੀਂ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ 'ਤੇ ਜਾ ਕੇ ਸ਼ਰਧਾਂਜਲੀ ਦਿੱਤੀ। ਉਸ ਤੋਂ ਬਾਅਦ ਤਿੰਨਾਂ ਫੌਜਾਂ ਨੇ ਉਨ੍ਹਾਂ  ਨੂੰ  ਗਾਰਡ ਆਫ਼ ਆਨਰ ਪੇਸ਼ ਕੀਤਾ। ਸਾਲ 1983 ਵਿੱਚ, ਉਨ੍ਹਾਂ  ਨੂੰ   ਇੱਕ ਲੜਾਕੂ ਪਾਇਲਟ ਵਜੋਂ ਨਿਯੁਕਤ ਕੀਤਾ ਗਿਆ ਸੀ। ਏਅਰ ਮਾਰਸ਼ਲ ਕ੍ਰਿਸ਼ਨਾ ਦਾ 38 ਸਾਲਾਂ ਤੋਂ ਵੱਧ ਦਾ ਕਾਰਜਕਾਲ ਹੈ। ਉਹ ਇੱਕ ਯੋਗ ਫਲਾਇੰਗ ਇੰਸਟ੍ਰਕਟਰ ਅਤੇ ਤਜਰਬੇਕਾਰ ਟੈਸਟ ਪਾਇਲਟ ਵੀ ਰਹੇ ਹਨ। ਉਨ੍ਹਾਂ  ਨੇ ਭਾਰਤੀ ਹਵਾਈ ਸੈਨਾ ਦੇ ਕਈ ਤਰ੍ਹਾਂ ਦੇ  ਜਹਾਜ਼ਾਂ, ਮਾਲ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਉਡਾਉਣ ਦਾ ਤਜਰਬਾ ਹਾਸਲ ਕੀਤਾ ਹੈ। ਉਨ੍ਹਾਂ ਕੋਲ ਪੰਜ ਹਜ਼ਾਰ ਘੰਟਿਆਂ ਤੋਂ ਵੱਧ ਉਡਾਣ ਭਰਨ ਦਾ ਤਜਰਬਾ ਵੀ ਹੈ, ਜਿਸ ਵਿੱਚ ਕਾਰਜਸ਼ੀਲ, ਨਿਰਦੇਸ਼ਨ ਅਤੇ ਟੈਸਟ ਉਡਾਣਾਂ ਸ਼ਾਮਲ  ਹਨ। ਉਹ ਨੈਸ਼ਨਲ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਅਤੇ ਨੈਸ਼ਨਲ ਡਿਫੈਂਸ ਕਾਲਜ ਦੇ ਸਾਬਕਾ ਵਿਦਿਆਰਥੀ ਰਹੇ ਹਨ। ਉਨ੍ਹਾਂ ਨੇ  ਫਰੰਟਲਾਈਨ ਲੜਾਕੂ ਜਹਾਜ਼ਾਂ ਦੀ ਟੀਮ ਦੀ ਕਮਾਂਡ ਦਿੱਤੀ ਹੈ। ਉਨ੍ਹਾਂ ਨੇ ਏਅਰ ਫੋਰਸ ਟੈਸਟ ਪਾਇਲਟ ਸਕੂਲ ਦਾ ਚਾਰਜ ਵੀ ਸੰਭਾਲਿਆ ਹੈ। ਉਹ ਐਡਵਾਂਸ ਏਅਰਬੇਸ ਦੇ ਚੀਫ ਆਪਰੇਟਿੰਗ ਅਫਸਰ, ਏਅਰਕ੍ਰਾਫਟ ਅਤੇ ਸਿਸਟਮਸ ਟੈਸਟਿੰਗ ਸਥਾਪਨਾ ਦੇ ਕਮਾਂਡੈਂਟ ਰਹੇ ਹਨ ਅਤੇ ਐਡਵਾਂਸ ਏਅਰਬੇਸ ਦੀ ਕਮਾਂਡ ਕਰ ਚੁੱਕੇ ਹਨ। ਏਅਰ ਮਾਰਸ਼ਲ ਹੋਣ ਦੇ ਨਾਤੇ, ਉਨ੍ਹਾਂ ਨੇ  ਸੀਨੀਅਰ ਏਅਰ ਸਟਾਫ ਅਫਸਰ, ਦੱਖਣ-ਪੱਛਮੀ ਏਅਰ ਕਮਾਂਡ ਅਤੇ ਏਅਰ ਆਪਰੇਸ਼ਨ ਦੇ ਡਾਇਰੈਕਟਰ ਜਨਰਲ ਵਜੋਂ ਸੇਵਾ ਨਿਭਾਈ ਹੈ। ਸੀਆਈਐਸਸੀ ਦਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਉਹ ਪੱਛਮੀ ਏਅਰ ਕਮਾਂਡ ਦੇ ਕਮਾਂਡਰ ਸਨ। ਉਨ੍ਹਾਂ ਨੂੰ 1986 ਵਿੱਚ ਸ਼ੌਰਿਆ ਚੱਕਰ ਅਤੇ 1987 ਵਿੱਚ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।  

 

***********


ਏਬੀਬੀ/ਨੈਂਪੀ


(Release ID: 1760053) Visitor Counter : 206