ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਜਨਤਕ ਆਵਾਜਾਈ ਅਤੇ ਲੌਜਿਸਟਿਕ ਨੂੰ ਊਰਜਾ ਦੇ 100ਫ਼ੀਸਦੀ ਗ੍ਰੀਨ ਅਤੇ ਸਾਫ਼ ਸਰੋਤਾਂ ਵਿੱਚ ਬਦਲਣ ਲਈ ਵਚਨਬੱਧ ਹੈ
प्रविष्टि तिथि:
01 OCT 2021 4:23PM by PIB Chandigarh
ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਜਨਤਕ ਆਵਾਜਾਈ ਅਤੇ ਲੌਜਿਸਟਿਕਸ ਨੂੰ ਊਰਜਾ ਦੇ 100 ਫ਼ੀਸਦੀ ਗ੍ਰੀਨ ਅਤੇ ਸਾਫ਼ ਸਰੋਤਾਂ ਵਿੱਚ ਬਦਲਣ ਲਈ ਵਚਨਬੱਧ ਹੈ। ਅੰਤਰਰਾਸ਼ਟਰੀ ਆਟੋਮੋਟਿਵ ਟੈਕਨੋਲੋਜੀ ਬਾਰੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੁਆਰਾ ਲਾਂਚ ਕੀਤਾ ਗਿਆ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਆਟੋਮੋਬਾਈਲ ਖੇਤਰ ਦੇ ਲਾਭ ਲਈ ਹਾਈਡਰੋਜਨ ਟੈਕਨੋਲੋਜੀ ਵਿਕਸਤ ਕਰਨਾ ਅਤੇ ਗ੍ਰੀਨ-ਹਾਈਡ੍ਰੋਜਨ ਦੇ ਉਤਪਾਦਨ ਅਤੇ ਵਰਤੋਂ ਵਿੱਚ ਭਾਰਤ ਨੂੰ ਮੋਹਰੀ ਬਣਾਉਣਾ ਚਾਹੁੰਦਾ ਹੈ।
ਮੰਤਰੀ ਨੇ ਕਿਹਾ ਕਿ 70% ਗ੍ਰੀਨ ਹਾਈਡ੍ਰੋਜਨ ਉਤਪਾਦਨ ਦੀ ਲਾਗਤ ਬਿਜਲੀ ਦੀ ਲਾਗਤ ਤੋਂ ਆਉਂਦੀ ਹੈ। ਇਸ ਲਈ, ਨਵਿਆਉਣਯੋਗ ਊਰਜਾ ਸਰੋਤਾਂ ਤੋਂ ਵਾਧੂ ਬਿਜਲੀ ਗ੍ਰੀਨ ਹਾਈਡ੍ਰੋਜਨ ਉਤਪਾਦਨ ਦੀਆਂ ਬੱਚਤਾਂ ਨੂੰ ਪੂਰੀ ਤਰ੍ਹਾਂ ਬਦਲ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰੀਨ ਹਾਈਡ੍ਰੋਜਨ ਨੂੰ ਭਵਿੱਖ ਦਾ ਬਾਲਣ ਕਿਹਾ ਜਾਂਦਾ ਹੈ ਅਤੇ ਇਹ ਇੱਕੋ-ਇੱਕ ਅਜਿਹਾ ਬਾਲਣ ਹੈ ਜੋ “ਜ਼ੀਰੋ ਕਾਰਬਨ ਨਿਕਾਸ” ਦੇ ਮਿਸ਼ਨ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰ ਸਕਦਾ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਇਹ ਸਾਲ ਖਾਸ ਹੈ ਕਿਉਂਕਿ ਇਹ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨਾਂ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਦੀ ਅਗਵਾਈ ਵਾਲੇ ਨਜ਼ਰੀਏ ਦੇ ਨਾਲ ਸਾਰੇ ਖੇਤਰਾਂ ਵਿੱਚ ਆਤਮਨਿਰਭਰ ਬਣਨ ਵੱਲ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡਾ ਆਟੋਮੋਬਾਈਲ ਸੈਕਟਰ ਭਾਰਤ ਦਾ ਮਾਣ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਭਾਰਤ ਦੇ ਨਿਰਮਾਣ ਨੂੰ ਨਵੀਂ ਉਚਾਈਆਂ, ਅੰਤਰਰਾਸ਼ਟਰੀ ਮਾਪਦੰਡਾਂ ਨਾਲ ਮੇਲ ਖਾਂਦੇ ਅਤੇ ਇਸ ਤੋਂ ਵੀ ਬਿਹਤਰੀ ਵੱਲ ਲੈ ਕੇ ਜਾਵੇਗਾ।

ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ ਉਤਪਾਦਨ ਲਿੰਕਡ ਪ੍ਰੋਤਸਾਹਨ ਯੋਜਨਾ ਦਾ ਉਦੇਸ਼ ਭਾਰਤੀ ਆਟੋ ਸੈਕਟਰ ਵਿੱਚ ‘ਐਡਵਾਂਸਡ ਆਟੋਮੋਟਿਵ ਟੈਕਨੋਲੋਜੀ ਪ੍ਰੋਡਕਟਸ’ਨੂੰ ਉਤਸ਼ਾਹਤ ਕਰਨਾ ਹੈ ਜੋ ਜੈਵਿਕ ਬਾਲਣ ਦੇ ਨਿਕਾਸ ਨੂੰ ਘਟਾਉਣ ਵਿੱਚ ਸਹਾਇਤਾ ਕਰਦੇ ਹਨ। ਸ਼੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਇਸ ਯੋਜਨਾ ਨਾਲ 42,500 ਕਰੋੜ ਰੁਪਏ ਤੋਂ ਵੱਧ ਦੇ ਨਵੇਂ ਨਿਵੇਸ਼ ਹੋਣਗੇ ਅਤੇ ਖੇਤਰ ਵਿੱਚ 75 ਲੱਖ ਹੋਰ ਨੌਕਰੀਆਂ ਪੈਦਾ ਹੋਣਗੀਆਂ।
ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਜਨਤਕ ਆਵਾਜਾਈ ਦਾ ਸੰਬੰਧ ਹੈ, ਸਮੇਂ ਦੀ ਲੋੜ ਹੈ ਕਿ ਭਾਰਤ ਲਈ ਆਯਾਤ ਬਦਲ, ਲਾਗਤ-ਪ੍ਰਭਾਵਸ਼ਾਲੀ, ਪ੍ਰਦੂਸ਼ਣ-ਰਹਿਤ, ਅਤੇ ਸਵਦੇਸ਼ੀ ਮੋਬੀਲਿਟੀ ਹੱਲ ਵਿਕਸਤ ਕੀਤੇ ਜਾਣ ਅਤੇ ਆਯਾਤ ਕੀਤੇ ਜਾਣ ਵਾਲੇ ਕੱਚੇ ਤੇਲ ’ਤੇ ਨਿਰਭਰਤਾ ਨੂੰ ਘੱਟ ਕਰਨ ਦੀ ਜ਼ਰੂਰਤ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਅਸੀਂ ਫਲੈਕਸ-ਫਿਊਲ ਵਾਹਨ ਵੀ ਪੇਸ਼ ਕਰਨ ਦੀ ਯੋਜਨਾ ਬਣਾ ਰਹੇ ਹਾਂ ਜੋ 100% ਈਥੇਨੌਲ ਅਤੇ ਪੈਟਰੋਲ ’ਤੇ ਚੱਲਣ ਵਾਲੇ ਵਾਹਨ ਹੋਣਗੇ। ਉਨ੍ਹਾਂ ਨੇ ਕਿਹਾ ਕਿ ਫਲੈਕਸ ਇੰਜਣ ਅਧਾਰਤ ਵਾਹਨ ਪਹਿਲਾਂ ਹੀ ਅਮਰੀਕਾ, ਬ੍ਰਾਜ਼ੀਲ ਅਤੇ ਕੈਨੇਡਾ ਵਿੱਚ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਟੈਕੇਨੋਲੋਜੀ ਅਸਾਨੀ ਨਾਲ ਉਪਲੱਬਧ ਹੈ, ਅਤੇ ਇਹ ਛਲਾਂਗ ਲਗਾਉਣਾ ਸਮੇਂ ਦੀ ਲੋੜ ਹੈ ਜੋ ਭਾਰਤ ਦੇ ਆਵਾਜਾਈ ਦੇ ਦ੍ਰਿਸ਼ ਨੂੰ ਸਦਾ ਲਈ ਬਦਲ ਦੇਵੇਗਾ।
ਮੰਤਰੀ ਨੇ ਕਿਹਾ ਕਿ ਭਾਰਤੀ ਸੜਕਾਂ ’ਤੇ ਸੁਰੱਖਿਆ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਕਿਉਂਕਿ ਹਰ ਸਾਲ ਲਗਭਗ 5 ਲੱਖ ਦੁਰਘਟਨਾਵਾਂ ਵਿੱਚ ਲਗਭਗ 1.5 ਲੱਖ ਲੋਕ ਭਾਰਤੀ ਸੜਕਾਂ’ਤੇ ਮਾਰੇ ਜਾਂਦੇ ਹਨ।ਉਨ੍ਹਾਂ ਨੇ ਕਿਹਾ ਕਿ ਜ਼ੀਰੋ ਵਿਜ਼ਨ ਦੀ ਧਾਰਨਾ, ਜੋ ਕਿ ਜ਼ੀਰੋ ਦੁਰਘਟਨਾਵਾਂ ਅਤੇ ਜ਼ੀਰੋ ਨੁਕਸਾਨ ਦੇ ਲਕਸ਼ ਨੂੰ ਪ੍ਰਾਪਤ ਕਰਨ ਦੀ ਹੈ। ਇਸ ਨੂੰ ਯੂਰਪੀਅਨ ਦੇਸ਼ਾਂ ਵਾਂਗ ਭਾਰਤ ਵਿੱਚ ਅਪਣਾਇਆ ਜਾ ਰਿਹਾ ਹੈ।
*******************
ਐੱਮਜੇਪੀਐੱਸ/ਪੀਬੀ
(रिलीज़ आईडी: 1760050)
आगंतुक पटल : 193