ਨੀਤੀ ਆਯੋਗ

ਨੀਤੀ ਆਯੋਗ ਨੇ ਜ਼ਿਲ੍ਹਾ ਹਸਪਤਾਲਾਂ ਦੇ ਕੰਮਕਾਜ ਵਿੱਚ ਅਪਣਾਏ ਜਾ ਰਹੇ ਤੌਰ-ਤਰੀਕਿਆਂ ’ਤੇ ਰਿਪੋਰਟ ਜਾਰੀ ਕੀਤੀ

Posted On: 30 SEP 2021 4:46PM by PIB Chandigarh

ਨੀਤੀ ਆਯੋਗ ਨੇ ਅੱਜ ਭਾਰਤ ਵਿੱਚ ਜ਼ਿਲ੍ਹਾ ਹਸਪਤਾਲਾਂ ਦੀ ਕਾਰਗੁਜ਼ਾਰੀ ਮੁਲਾਂਕਣ ਰਿਪੋਰਟ ਜਾਰੀ ਕਰ ਦਿੱਤੀ,ਜਿਸਦਾ ਸਿਰਲੇਖ ਜ਼ਿਲ੍ਹਾ ਹਸਪਤਾਲਾਂ ਦੇ ਕੰਮਕਾਜ ਵਿੱਚਅਪਣਾਏ ਜਾ ਰਹੇ ਤੌਰ-ਤਰੀਕੇ ਹਨਇਸ ਰਿਪੋਰਟ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਡਬਲਿਊਐੱਚਓ ਇੰਡੀਆ ਦੇ ਆਪਸੀ ਸਹਿਯੋਗ ਨਾਲ ਤਿਆਰ ਕੀਤਾ ਹੈ। ਕੁਆਲਿਟੀ ਕੌਂਸਲ ਆਵ੍ ਇੰਡੀਆ ਦੇ ਇੱਕ ਘਟਕ ਬੋਰਡ ਨੈਸ਼ਨਲ ਐਕਰੀਡੀਟੇਸ਼ਨ ਬੋਰਡ ਫਾਰ ਹੋਸਪੀਟਲ ਐਂਡ ਹੈਲਥਕੇਅਰ ਪ੍ਰੋਵਾਈਡਰਜ਼ ਨੇ ਔਨ-ਗਰਾਊਂਡ ਡੇਟਾ ਵੈਲੀਡੇਸ਼ਨ ਕੀਤਾ ਹੈ।

ਰਿਪੋਰਟ ਨੂੰ ਨੀਤੀ ਆਯੋਗ ਦੇ ਮੈਂਬਰ ਡਾ. ਵੀ.ਕੇ. ਪਾਲ, ਸੀਈਓ ਅਮਿਤਾਭ ਕਾਂਤ, ਵਧੀਕ ਸਕੱਤਰ ਡਾ: ਰਾਕੇਸ਼ ਸਰਵਾਲ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਵਿੱਚ ਵਧੀਕ ਸਕੱਤਰ ਆਰਤੀ ਆਹੂਜਾ, ਭਾਰਤ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧੀ ਡਾ. ਰੇਡਰਿਕੋ ਔਫਰੀਨ ਅਤੇ ਕੁਆਲਿਟੀ ਕੌਂਸਲ ਆਵ੍ ਇੰਡੀਆ ਦੇ ਪ੍ਰਧਾਨ ਆਦਿਲ ਜੈਨੁਲਭਾਈ ਦੀ ਮੌਜੂਦਗੀ ਵਿੱਚ ਜਾਰੀ ਕੀਤਾ ਗਿਆ।

ਰਿਪੋਰਟ ਦੀ ਪ੍ਰਸਤਾਵਨਾ ਵਿੱਚ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ ਨੇ ਸਿਹਤ ਭਾਈਚਾਰਿਆਂ ਦੇ ਨਿਰਮਾਣ ਵਿੱਚ ਜ਼ਿਲ੍ਹਾ ਹਸਪਤਾਲਾਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ, ਜੋ ਸਿਹਤ ਸੇਵਾਵਾਂ ਦੀ ਇੱਕ ਵਿਆਪਕ ਪਹੁੰਚ ਪ੍ਰਦਾਨ ਕਰਦੇ ਹਨ ਅਤੇ ਇੱਕ ਵੱਡੀ ਆਬਾਦੀ ਦੇ ਸਾਰੇ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨਐਡਵਾਂਸਡ ਸੈਕੰਡਰੀ ਦੇਖਭਾਲ ਪ੍ਰਦਾਨ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦੇ ਬਾਵਜੂਦ, ਬਦਕਿਸਮਤੀ ਨਾਲ ਕੁਝ ਕਮੀਆਂ ਵੀ ਹਨ, ਚਾਹੇ ਉਹ ਮਨੁੱਖੀ ਸੰਸਾਧਨਾਂ ਦੀ ਕਮੀ ਹੋਵੇ, ਸਮਰੱਥਾ, ਉਪਯੋਗ ਅਤੇ ਸੇਵਾਵਿੱਚ ਵਾਧੇ ਦੀ ਗੱਲ ਹੋਵੇਉਨ੍ਹਾਂ ਨੇ ਕਿਹਾ,“ਸਾਰਿਆਂ ਦੇ ਲਈ ਸਿਹਤ” ਨੂੰ ਇੱਕ ਵਾਸਤਵਿਕਤਾ ਬਣਾਉਣ ਅਤੇ ਇਹ ਸੁਨਿਸ਼ਚਿਤ ਕਰਨ ਦੇ ਲਈ ਕਿ ਹਰੇਕ ਨਾਗਰਿਕ ਦੀ ਸੁਰੱਖਿਅਤ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਤੱਕ ਪਹੁੰਚ ਹੋਵੇ,ਇਨ੍ਹਾਂ ਕਮੀਆਂ ਨੂੰ ਦੂਰ ਕੀਤੇ ਜਾਣ ਦੀ ਲੋੜ ਹੈਨੀਤੀ ਆਯੋਗ ਦੁਆਰਾ ਕੀਤਾ ਗਿਆ ਜ਼ਿਲ੍ਹਾ ਹਸਪਤਾਲ ਪ੍ਰਦਰਸ਼ਨ ਮੁਲਾਂਕਣ ਉਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ

ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਬ ਕਾਂਤ ਨੇ ਕਿਹਾ ਕਿ ਇਹ ਰਿਪੋਰਟ ਦੇਸ਼ ਭਰ ਵਿੱਚ ਕੀਤੇ ਗਏ ਜ਼ਿਲ੍ਹਾ ਹਸਪਤਾਲਾਂ ਦੇ ਕੰਮਕਾਜ ਦਾ ਪਹਿਲਾ ਮੁਲਾਂਕਣ ਹੈਇਹ ਡੇਟਾ ਸੰਚਾਲਿਤ ਸ਼ਾਸਨ ਵੱਲ ਸਿਹਤ ਸੇਵਾ ਵੰਡ ਪ੍ਰਣਾਲੀ ਵਿੱਚ ਇੱਕ ਪ੍ਰਮੁੱਖ ਬਦਲਾਓਦਾ ਪ੍ਰਤੀਕ ਹੈ ਅਤੇ ਇਹ ਸਾਨੂੰ ਸਿਹਤ ਸੇਵਾਵਾਂ ਦਾ ਲਾਭ ਚੁੱਕਣ ਵਾਲਿਆ ਭਾਈਚਾਰਿਆਂ ਅਤੇ ਲੋਕਾਂ ਦੇ ਹੋਰ ਵੀ ਕਰੀਬ ਲੈ ਜਾਂਦਾ ਹੈਇਸ ਮੁਲਾਂਕਣ ਦਾ ਸੰਪੂਰਨ ਉਦੇਸ਼ ਵਿਭਿੰਨ ਖੇਤਰਾਂ ਵਿੱਚ ਉਪਲਬਧ ਸਿਹਤ ਸੇਵਾਵਾਂ ਦੀ ਜ਼ਿਆਦਾ ਜਾਣਕਾਰੀਪੂਰਨ ਸੋਚ ਦਾ ਰਾਹ ਦਿਖਾਉਣਾ ਹੈ

ਮੁਲਾਂਕਣ ਢਾਂਚੇ ਵਿੱਚਸਟ੍ਰਕਚਰ ਅਤੇ ਆਊਟਪੁੱਟ ਦੇ ਡੋਮੇਨ ਵਿੱਚ 10 ਪ੍ਰਮੁੱਖ ਪਰਫੋਰਮੈਂਸ ਇੰਡੀਕੇਟਰ ਸ਼ਾਮਿਲ ਕੀਤੇ ਗਏ ਹਨਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ 707 ਜ਼ਿਲ੍ਹਾ ਹਸਪਤਾਲਾਂ ਨੇ ਇਸ ਮੁਲਾਂਕਣ ਵਿੱਚ ਹਿੱਸਾ ਲਿਆਸਾਲ 2017-18 ਦੀ ਸਿਹਤ ਪ੍ਰਬੰਧਨ ਸੂਚਨਾ ਪ੍ਰਣਾਲੀ (ਐੱਚਐਮਆਈਐੱਸ) ਦੇ ਅੰਕੜਿਆਂ ਨੂੰ ਇਸ ਕੰਮ ਦੇ ਲਈ ਅਧਾਰ ਰੇਖਾ ਦੇ ਰੂਪ ਵਿੱਚ ਇਸਤੇਮਾਲ ਕੀਤਾ ਗਿਆ ਹੈਇਸ ਦੇ ਅਨੁਸਾਰ ਹਸਪਤਾਲਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ: ਛੋਟੇ ਹਸਪਤਾਲ (200 ਬੈੱਡਾਂ ਤੋਂ ਘੱਟ ਜਾਂ ਉਸ ਦੇ ਬਰਾਬਰ),ਮੱਧਮ ਆਕਾਰ ਦੇ ਹਸਪਤਾਲ (201-300 ਬੈੱਡਾਂ ਦੇ ਵਿੱਚ) ਅਤੇ ਵੱਡੇ ਹਸਪਤਾਲ (300 ਬੈੱਡਾਂ ਤੋਂ ਜ਼ਿਆਦਾ) ਰਿਪੋਰਟ 10 ਸੰਕੇਤਕਾਂ ਵਿੱਚ ਹਰੇਕ ਹਸਪਤਾਲ ਸ਼੍ਰੇਣੀ ਵਿੱਚ ਚੋਟੀ ਦੇ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਾ ਹਸਪਤਾਲਾਂ ਦੇਕੁਝ ਬਿਹਤਰੀਨਅਭਿਆਸਾਂ ਦਾ ਦਸਤਾਵੇਜ਼ੀਕਰਨ ਕਰਦੀ ਹੈ

ਕੁੱਲ ਮਿਲਾ ਕੇ 24 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 75 ਜ਼ਿਲ੍ਹਾ ਹਸਪਤਾਲ ਵਿੱਚ ਬਿਸਤਰਿਆਂ, ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼,ਕੋਰ ਹੈਲਥ ਅਤੇ ਡਾਇਗਨੋਸਟਿਕ ਟੈਸਟਿੰਗ ਸੇਵਾਵਾਂ ਦੀ ਉਪਲਬਧਤਾ ਤੋਂ ਲੈ ਕੇ ਬੈੱਡ ਆਕਿਊਪੈਂਸੀ ਰੇਟ ਅਤੇ ਪ੍ਰਤੀ ਸਰਜਨ ਸਰਜਰੀ ਦੀ ਸੰਖਿਆ ਜਿਵੇਂ ਕਿ ਸੰਕੇਤਕਾਂ ’ਤੇਚੋਟੀ ਦਾ ਪ੍ਰਦਰਸ਼ਨ ਕਰਨ ਵਾਲਿਆਂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ ਹਨ

ਰਿਪੋਰਟ ਵਿੱਚ ਸਿਹਤ ਪ੍ਰਣਾਲੀ ਦੇ ਸਾਹਮਣੇ ਆਉਣ ਵਾਲੇ ਕੁਝ ਪ੍ਰਮੁੱਖ ਮੁੱਦਿਆਂ ’ਤੇ ਵੀ ਚਾਨਣਾ ਪਾਇਆ ਗਿਆ ਹੈ ਅਤੇ ਦੇਸ਼ ਵਿੱਚ ਜ਼ਿਲ੍ਹਾ ਹਸਪਤਾਲਾਂ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਕੁਝ ਸਥਾਈ ਹੱਲ ਪ੍ਰਦਾਨ ਕੀਤੇ ਗਏ ਹਨ,ਜਿਸ ਵਿੱਚ ਮੁੱਖ ਰੂਪ ਨਾਲ ਐੱਚਐੱਮਆਈਐੱਸ ਵਿੱਚ ਡੇਟਾ ਰਿਪੋਰਟਿੰਗ ਵਿੱਚ ਸੁਧਾਰ ਕਰਨਾ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਿਹਤ ਦੇਖਭਾਲ ਸੇਵਾਵਾਂ ਦੇ ਲਈ ਜ਼ਿਆਦਾ ਜਵਾਬਦੇਹੀ ਲਿਆਉਣ ਸੰਬੰਧੀ ਇਸ ਤਰ੍ਹਾਂ ਦੇਪ੍ਰਦਰਸ਼ਨ ਮੁਲਾਂਕਣ ਅਭਿਆਸ ਨੂੰ ਪ੍ਰੋਤਸਾਹਿਤ ਕਰਨਾ ਸ਼ਾਮਲ ਹੈ

ਇਹ ਰਿਪੋਰਟ ਦੇਸ਼ ਵਿੱਚ ਉੱਨਤ ਅਤੇ ਬਿਹਤਰ ਜ਼ਿਲਾ ਹਸਪਤਾਲਾਂ ਦੇ ਵਿਕਾਸ ਦੇ ਲਈ ਕਾਰਜ ਯੋਜਨਾ ਦੇ ਇੱਕ ਅਧਾਰ ਦੇ ਰੂਪ ਵਿੱਚ ਕੰਮ ਕਰ ਸਕਦੀ ਹੈ

ਪੂਰੀ ਰਿਪੋਰਟ ਇੱਥੇ ਦੇਖੀ ਜਾ ਸਕਦੀ ਹੈ

***

ਡੀਐੱਸ/ ਏਕੇਜੇ/ ਏਕੇ



(Release ID: 1760029) Visitor Counter : 215