ਵਿੱਤ ਮੰਤਰਾਲਾ

ਜਨਤਕ ਖੇਤਰ ਬੈਂਕਾਂ ਵਿੱਚ ਹਿੰਦੀ ਤੇ ਅੰਗਰੇਜ਼ੀ ਦੇ ਨਾਲ 13 ਖੇਤਰੀ ਭਾਸ਼ਾਵਾਂ ਵਿੱਚ ਕਲੈਰੀਕਲ ਭਰਤੀ

Posted On: 30 SEP 2021 4:23PM by PIB Chandigarh

ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਨੇ ਸਿਫਾਰਸ਼ ਕੀਤੀ ਹੈ ਕਿ 12 ਜਨਤਕ ਖੇਤਰ ਬੈਂਕਾਂ ਲਈ ਜਾਰੀ ਕਲਰਕਾਂ ਦੀ ਭਰਤੀ ਅਤੇ ਇਹਨਾਂ ਖਾਲੀ ਥਾਵਾਂ ਲਈ ਦਿੱਤੇ ਗਏ ਇਸ਼ਤਿਹਾਰ ਦੇ ਸੰਬੰਧ ਵਿੱਚ ਦੋਨਾਂ ਪ੍ਰੀਲਿਮਿਨਰੀ ਅਤੇ ਮੁੱਖ ਪ੍ਰੀਖਿਆਵਾਂ ਹਿੰਦੀ ਅਤੇ ਅੰਗ੍ਰੇਜ਼ੀ ਦੇ ਨਾਲ 13 ਖੇਤਰੀ ਭਾਸ਼ਾਵਾਂ ਵਿੱਚ ਕਰਵਾਈਆਂ ਜਾਣਗੀਆਂ ।     
ਇਹ ਫੈਸਲਾ ਭਾਰਤ ਸਰਕਾਰ ਦੇ ਵਿੱਤ ਮੰਤਰਾਲਾ ਦੁਆਰਾ ਗਠਿਤ ਇੱਕ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ਤੇ ਕੀਤਾ ਗਿਆ ਹੈ  ਇਸ ਸੰਬੰਧ ਵਿੱਚ ਇੱਕ ਕਮੇਟੀ ਇਸ ਮਾਮਲੇ ਦੀ ਘੋਖ ਲਈ ਗਠਿਤ ਕੀਤੀ ਗਈ ਸੀ , ਜਿਸ ਨੇ ਜਨਤਕ ਖੇਤਰ ਬੈਂਕਾਂ ਵਿੱਚ ਕਲੈਰੀਕਲ ਕਾਡਰ ਦੀਆਂ ਪ੍ਰੀਖਿਆਵਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਕਰਵਾਉਣ ਬਾਰੇ ਵਿਚਾਰ ਕੀਤਾ ਹੈ  ਆਈ ਬੀ ਪੀ ਐੱਸ ਦੁਆਰਾ ਪ੍ਰੀਖਿਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਪ੍ਰਕਿਰਿਆ ਨੂੰ ਉਨੀਂ ਦੇਰ ਤੱਕ ਰੋਕ ਲਿਆ ਗਿਆ ਸੀ ਜਦ ਤੱਕ ਕਮੇਟੀ ਦੀਆਂ ਸਿਫਾਰਸ਼ਾਂ ਉਪਲਬੱਧ ਨਹੀਂ ਹੋਈਆਂ ਸਨ 
ਕਮੇਟੀ ਨੇ ਰੋਜ਼ਗਾਰ ਮੌਕਿਆਂ ਲਈ ਸਥਾਨਕ ਨੋਜਵਾਨਾਂ ਨੂੰ ਇੱਕ ਸਾਰ ਮੌਕਾ ਮੁਹੱਈਆ ਕਰਨ ਦੇ ਮਕਸਦ ਨਾਲ ਕੰਮ ਕੀਤਾ ਤਾਂ ਜੋ ਖੇਤਰੀ/ਸਥਾਨਕ ਭਾਸ਼ਾਵਾਂ ਦੁਆਰਾ ਗ੍ਰਾਹਕਾਂ ਨਾਲ ਵਰਤਣ ਲਈ ਅੱਗੇ ਵਧਿਆ ਜਾ ਸਕੇ 
ਖੇਤਰੀ ਭਾਸ਼ਾਵਾਂ ਵਿੱਚ ਕਲੈਰੀਕਲ ਪ੍ਰੀਖਿਆਵਾਂ ਕਰਵਾਉਣ ਦਾ ਇਹ ਫੈਸਲਾ ਆਉਣ ਵਾਲੀਆਂ ਐੱਸ ਬੀ ਆਈ ਦੀਆਂ ਖਾਲੀ ਥਾਵਾਂ ਲਈ ਯੋਗ ਹੋਵੇਗਾ  ਐੱਸ ਬੀ ਆਈ ਦੀਆਂ ਅਸਾਮੀਆਂ ਲਈ ਚੱਲ ਰਹੀ ਭਰਤੀ ਪ੍ਰਕਿਰਿਆ, ਜਿਸ ਲਈ ਪਹਿਲਾਂ ਹੀ ਇਸ਼ਤਿਹਾਰ ਦਿੱਤੇ ਗਏ ਹਨ ਅਤੇ ਪ੍ਰੀਲਿਮਿਨਰੀ ਪ੍ਰੀਖਿਆ ਵੀ ਹੋ ਚੁਕੀ ਹੈ, ਨੂੰ ਇਸ਼ਤਿਹਾਰ ਮੁਤਾਬਕ ਪੂਰਾ ਕੀਤਾ ਜਾਵੇਗਾ ।

 ***************

ਆਰ ਐੱਮ / ਕੇ ਐੱਮ ਐੱਨ(Release ID: 1759710) Visitor Counter : 218