ਵਣਜ ਤੇ ਉਦਯੋਗ ਮੰਤਰਾਲਾ

ਵਿਸ਼ਵ ਦੀ ਔਸਤਨ ਫਿਨਟੈੱਕ ਅਪਨਾਉਣ ਦੀ 64% ਦਰ ਦੇ ਮੁਕਾਬਲੇ ਭਾਰਤ ਵਿੱਚ ਇਸ ਵੇਲੇ ਇਹ ਦਰ 87% ਹੈ : ਸ਼੍ਰੀ ਪੀਯੂਸ਼ ਗੋਇਲ


ਭਾਰਤ ਵਿਸ਼ਵ ਵਿੱਚ ਸਭ ਤੋਂ ਵੱਡੇ ਡਿਜੀਟਲ ਬਜ਼ਾਰਾਂ ਵਿੱਚੋਂ ਇੱਕ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ, ਕਿਹਾ ਵਣਜ ਮੰਤਰੀ ਨੇ


ਯੂ ਪੀ ਆਈ ਬੈਕਿੰਗ ਇੰਟਰਫੇਸ ਨੇ ਪਿਛਲੇ ਮਹੀਨੇ 3.6 ਬਿਲੀਅਨ ਤੋਂ ਵੱਧ ਲੈਣ—ਦੇਣ ਕਰਕੇ ਹੁਣ ਤੱਕ ਦਾ ਸਭ ਤੋਂ ਵੱਧ ਦਰਜ ਕੀਤਾ ਹੈ


ਪਿਛਲੇ ਸਾਲ ਅਧਾਰ ਵਰਤਦਿਆਂ ਦੋ ਟ੍ਰਿਲੀਅਨ ਤੋਂ ਵੱਧ ਲੈਣ ਦੇਣ ਪ੍ਰਕਿਰਿਆਵਾਂ ਹੋਈਆਂ


ਮੰਤਰੀ ਨੇ ਕਿਹਾ ਹੈ ਕਿ ਭਾਰਤ ਦਾ ਫਿਨਟੈੱਕ ਉਦਯੋਗ ਲਾਕਡਾਊਨ ਅਤੇ ਕੋਵਿਡ ਦੀ ਦੂਜੀ ਲਹਿਰ ਦੌਰਾਨ ਬਿਨਾਂ ਸੰਪਰਕ ਬੈਕਿੰਗ ਉਤਸ਼ਾਹਿਤ ਕਰਕੇ ਲੋਕਾਂ ਦੇ ਬਚਾਅ ਲਈ ਅੱਗੇ ਆਇਆ ਹੈ

Posted On: 30 SEP 2021 2:15PM by PIB Chandigarh

ਕੇਂਦਰੀ ਵਣਜ ਤੇ ਉਦਯੋਗ , ਉਪਭੋਗਤਾ ਮਾਮਲੇ , ਖੁਰਾਕ ਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਵਿਸ਼ਵ ਵਿੱਚ ਸਭ ਤੋਂ ਵੱਡੇ ਡਿਜੀਟਲ ਬਜ਼ਾਰਾਂ ਵਿੱਚੋਂ ਇੱਕ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ  ਦੂਜੇ ਵਿਸ਼ਵ ਫਿਨਟੈੱਕ ਫੈਸਟ 2021 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਉਹਨਾਂ ਕਿਹਾ ," ਵਿਸ਼ਵ ਦੀ ਔਸਤਨ ਫਿਨਟੈੱਕ ਅਪਨਾਉਣ ਦੀ 64% ਦਰ ਦੇ ਮੁਕਾਬਲੇ ਭਾਰਤ ਵਿੱਚ ਇਸ ਵੇਲੇ ਇਹ ਦਰ 87% ਹੈ"।   
ਸ਼੍ਰੀ ਗੋਇਲ ਨੇ ਕਿਹਾ ,"ਮਈ 2021 ਤੱਕ ਭਾਰਤ ਦੀ ਯੁਨਾਈਟੇਡ ਪੇਮੈਂਟਸ ਇੰਟਰਫੇਸ (ਯੁ ਪੀ ਆਈਨੇ 224 ਬੈਂਕਾਂ ਦੀ ਹਿੱਸੇਦਾਰੀ ਵੇਖੀ ਹੈ ਅਤੇ 68 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਰਾਸ਼ੀ ਦਾ 2.6 ਬਿਲੀਅਨ ਲੈਣ ਦੇਣ ਦਰਜ ਕੀਤਾ ਗਿਆ ਹੈ ਅਤੇ ਅਗਸਤ 2021 ਵਿੱਚ 3.6 ਬਿਲੀਅਨ ਤੋਂ ਵੱਧ ਲੈਣ ਦੇਣ ਸਭ ਤੋਂ ਵੱਧ ਦਰਜ ਕੀਤਾ ਹੈ" ਉਹਨਾਂ ਅੱਗੇ ਕਿਹਾ ,"ਪਿਛਲੇ ਸਾਲ 2 ਟ੍ਰਿਲੀਅਨ ਤੋਂ ਵੱਧ ਲੈਣ ਦੇਣ ਅਧਾਰ ਇਨੇਬਲਡ ਅਦਾਇਗੀ ਪ੍ਰਣਾਲੀ ਵਰਤਦਿਆਂ ਪ੍ਰੋਸੈੱਸ ਹੋਇਆ"
ਮੰਤਰੀ ਨੇ ਕਿਹਾ ਕਿ ਭਾਰਤ ਦਾ ਫਿਨਟੈੱਕ ਉਦਯੋਗ ਮਹਾਮਾਰੀ ਸਮੇਂ ਦੌਰਾਨ ਲੋਕਾਂ ਦੇ ਬਚਾਅ ਲਈ ਅੱਗੇ ਆਇਆ ਹੈ  ਉਦਯੋਗ ਨੇ ਲੋਕਾਂ ਨੂੰ ਆਪਣੇ ਘਰਾਂ ਤੋਂ ਵਿਸ਼ੇਸ਼ ਕਰਕੇ ਕੋਵਿਡ ਦੀ ਦੂਜੀ ਲਹਿਰ ਅਤੇ ਲਾਕਡਾਊਨ ਦੌਰਾਲ ਮਹੱਤਵਪੂਰਨ ਗਤੀਵਿਧੀਆਂ ਕਰਨ ਯੋਗ ਬਣਾਇਆ ਹੈ 
ਉਹਨਾਂ ਕਿਹਾ ,"ਜਿਵੇਂ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ,"ਹਰੇਕ ਸੰਕਟ ਨੂੰ ਮੌਕੇ ਵਿੱਚ ਬਦਲਿਆ ਜਾ ਸਕਦਾ ਹੈਹੁਣ ਨਾਗਰਿਕਾਂ ਨੂੰ ਬੈਂਕ ਜਾਣਾ ਨਹੀਂ ਪਵੇਗਾ  ਬੈਂਕ ਉਹਨਾਂ ਦੇ ਘਰਾਂ ਤੱਕ  ਰਹੇ ਹਨ ਅਤੇ ਉਹਨਾਂ ਦੇ ਮੋਬਾਇਲ  ਫੋਨ ਤੇ ਹਨ "
ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ , ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰ ਦ੍ਰਿਸ਼ਟੀ ਅਗਵਾਈ ਤਹਿਤ ਭਾਰਤ ਦਾ ਮਿਸ਼ਨ ਮੋਡ ਵਿੱਚ ਇੱਕ ਡਿਜੀਟਲ ਬਦਲਾਅ ਹੋਇਆ ਹੈ , ਕਿਉਂਕਿ ਉਹਨਾਂ ਨੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ 15 ਅਗਸਤ 2014 ਨੂੰ ਪਹਿਲੇ ਆਜ਼ਾਦੀ ਦਿਵਸ ਭਾਸ਼ਨ ਵਿੱਚ ਜਨਧਨ ਯੋਜਨਾ ਦਾ ਐਲਾਨ ਕੀਤਾ ਸੀ  2 ਕਰੋੜ ਤੋਂ ਵੱਧ ਖਾਤੇ ਇਸ ਸਕੀਮ ਤਹਿਤ ਖੋਲ੍ਹੇ ਗਏ ਹਨ , ਜੋ ਇੱਕ ਵਿਸ਼ਵ ਰਿਕਾਰਡ ਸਮਝਿਆ ਜਾ ਰਿਹਾ ਹੈ ।   
ਉਹਨਾਂ ਕਿਹਾ , "ਜੈਮ (ਜੇ  ਐੱਮਟਰੀਨਿਟੀ ਨੇ ਡੀ ਬੀ ਟੀ ਤੋਂ ਇਲਾਵਾ ਭਾਰਤ ਦੀ ਵੱਡੀ ਵਸੋਂ ਲਈ ਸੇਵਾਵਾਂ ਅਤੇ ਵਿੱਤੀ ਲਾਭਾਂ ਦੀ ਸਮੇਂ ਸਿਰ ਸਪੁਰਦਗੀ , ਅਖੰਡਤਾ ਅਤੇ ਪਾਰਦਰਸ਼ਤਾ ਲਿਆਂਦੀ ਹੈ  ਜੈਮ ਟਰੀਨਿਟੀ ਨੇ ਭਾਰਤ ਨੂੰ ਵਿਕਾਸ ਕਰ ਰਹੇ ਫਿਨਟੈੱਕ ਖੇਤਰ ਲਈ ਆਪਣੀਆਂ ਤਕਨੀਕੀ ਸਮਰੱਥਾਵਾਂ ਦਾ ਲਾਭ ਉਠਾਉਣ ਯੋਗ ਬਣਾਇਆ ਹੈ"
ਮੰਤਰੀ ਨੇ ਕਿਹਾ ਨੈਸ਼ਨਲ ਬਰਾਡਬੈਂਡ ਮਿਸ਼ਨ ਤਹਿਤ ਜਲਦੀ ਹੀ ਭਾਰਤ ਦੇ ਹਰੇਕ ਪਿੰਡ ਵਿੱਚ ਹਾਈ ਸਪੀਡ ਇੰਟਰਨੈੱਟ ਹੋਵੇਗਾ ਅਤੇ ਇਸ ਸ਼ਕਤੀ ਦਾ ਭਾਰਤ ਨੂੰ ਇੱਕ ਫਿਨਟੈੱਕ ਨਵਾਚਾਰ ਹੱਬ ਬਣਾਉਣ ਲਈ ਲਾਭ ਲਿਆ ਜਾ ਸਕਦਾ ਹੈ 
ਉਹਨਾਂ ਕਿਹਾ ,"ਮੈਨੂੰ ਵਿਸ਼ਵਾਸ ਹੈ ਕਿ ਭਾਰਤ ਇੰਟਰਨੈੱਟ ਨੈਟਵਰਕਸ ਅਤੇ ਮੋਬਾਇਲ ਦੇ ਤੇਜ਼ ਵਿਸਥਾਰ ਨਾਲ ਸਭ ਤੋਂ ਵੱਡੇ ਡਿਜੀਟਲ ਬਜ਼ਾਰਾਂ ਵਿੱਚੋਂ ਇੱਕ ਬਣਨ ਲਈ ਤਿਆਰ ਹੈ  ਉਹਨਾਂ ਕਿਹਾ ਕਿ ਜਿਵੇਂ ਕਿ ਭਾਰਤ ਦਾ ਆਤਮਨਿਰਭਰ ਬਣਨ ਦਾ ਟੀਚਾ ਹੈ, ਅਸੀਂ ਚਾਹੁੰਦੇ ਹਾਂ ਕਿ ਆਪਣੇ ਉਦਯੋਗ ਅਤੇ ਉਦਮੀਆਂ ਨੂੰ ਵਿਸ਼ਵ ਬਜ਼ਾਰਾਂ ਦੇ ਹੱਲ ਪੈਦਾ ਕਰਨ ਲਈ ਸਥਾਨਕ ਪ੍ਰਤੀਭਾ ਦੀ ਵਰਤੋਂ ਕਰਨ"
ਸ਼੍ਰੀ ਗੋਇਲ ਨੇ ਕਿਹਾ ਅੱਜ ਫਿਨਟੈੱਕ ਕੋਲ ਮੋਬਾਈਲ ਐਪਸ ,  ਵਣਜ ਸਟੋਰ ਅਤੇ ਹੋਰ ਕਈ ਡਿਜੀਟਲ ਬੁਨਿਆਦੀ ਢਾਂਚਿਆਂ ਲਈ ਨਿਵੇਸ਼ ਲਿਆਉਣ ਦੀ ਸਮਰੱਥਾ ਹੈ  ਉਹਨਾਂ ਕਿਹਾ ,"ਫਿਨਟੈੱਕ ਖੇਤਰ ਵਿੱਚ ਨਿਵੇਸ਼ ਪ੍ਰਵਾਹ ਜੋ 2016 ਵਿੱਚ ਸ਼ੁਰੂ ਹੋਇਆ ਸੀ 10 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ ਅਤੇ "ਖੇਡ ਨੂੰ ਹੋਰ ਉੱਪਰ ਚੁੱਕਣ ਲਈਇਸ ਵਿੱਚ ਵੱਡੀ ਸੰਭਾਵਨਾ ਹੈ  ਇਹ ਨਾਲੋ ਨਾਲ ਗ੍ਰਾਹਕ ਦਾ ਤਜ਼ਰਬਾ ਵੀ ਵਧਾ ਰਿਹਾ ਹੈ  ਤੁਹਾਡੀ ਤਾਕਤ ਵਿਸ਼ਵ ਦੇ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਵਾਤਾਵਰਣ ਪ੍ਰਣਾਲੀ, ਜੋ ਗਤੀ ਲਈ ਭੁੱਖੀ ਹੈਦੁਆਰਾ ਵਧਾਈ ਜਾਵੇਗੀ"
ਇੱਕ ਹੋਰ ਦਿਲਚਸਪ ਵਿਕਾਸ ਇੰਮਬੈਡੇਡ ਵਿੱਤ ਦਾ ਉਭਰਨਾ ਹੈ 
ਗੈਰ ਵਿੱਤੀ ਸੇਵਾਵਾਂ ਖੇਤਰ ਫਿਨਟੈੱਕ ਹੱਲਾਂ ਨੂੰ ਅੱਜ ਅਪਨਾਉਣ ਲਈ ਵੀ ਕਿਰਿਆਸ਼ੀਲ ਹਨ 
ਸ਼੍ਰੀ ਗੋਇਲ ਨੇ ਕਿਹਾ ਕਿ ਉਹਨਾਂ ਦੇ ਵੈਲਿਊ ਚੇਨਜ਼ ਦੇ ਵਿਸਥਾਰ ਨਾਲ ਸਾਨੂੰ ਜਿ਼ਆਦਾ ਖ਼ਪਤ ਕਰਨ ਦੀ ਲੋੜ ਹੈ ਅਤੇ ਵਧੇਰੇ ਫਿਨਟੈੱਕ ਸੇਵਾਵਾਂ ਅਨੁਪਾਤ ਵਿੱਚ ਵਧਣਗੀਆਂ 
"ਸਾਡੀਆਂ ਐੱਮ ਐੱਸ ਐੱਮ ਈਜ਼ ਨੇ ਵੀ ਤੇਜ਼ੀ ਨਾਲ ਫਿਨਟੈੱਕ ਹੱਲਾਂ ਨੂੰ ਅਪਨਾਇਆ ਹੈ ਭਾਵੇਂ ਉਹ ਉਧਾਰ ਜਾਂ ਅਦਾਇਗੀਆਂ ਜਾਂ ਖਾਤਿਆਂ ਜਾਂ ਟੈਕਸ ਦਾਇਰ ਕਰਨ ਬਾਰੇ ਹੋਣ  ਸਰਕਾਰ ਨੇ ਹਾਲ ਵਿੱਚ ਓਪਨ ਕ੍ਰੈਡਿਟ ਇਨੇਬਲਮੈਂਟ ਨੈੱਟਵਰਕ ( ਸੀ  ਐੱਨਅਤੇ ਅਕਾਊਂਟ ਐਗਰੀਗੇਟਰ (   ) ਢਾਂਚਾ ਲਾਂਚ ਕੀਤਾ ਹੈ  ਇਹਨਾਂ ਨੇ ਸਭ ਤੋਂ ਕਮਜ਼ੋਰ ਸੈਗਮੈਂਟ ਲਈ ਰਸਮੀਂ ਕਰਜਿ਼ਆਂ ਨੂੰ ਨਿਵੇਸ਼, ਵਿਸ਼ੇਸ਼ ਕਰਕੇ ਛੋਟੇ ਕਾਰੋਬਾਰਾਂ ਲਈ ਪ੍ਰਵਾਹ ਯੋਗ ਬਣਾਇਆ ਹੈਵੱਡੇ ਸੈਗਮੈਂਟਸ ਤੱਕ ਪਹੁੰਚਣ ਲਈ ਵਿੱਤੀ ਸੰਸਥਾਵਾਂ ਲਈ ਸੌਖਾ ਬਣਾਇਆ ਹੈ ਅਤੇ ਇਹ ਵੰਡ ਕੀਮਤਾਂ ਨੂੰ ਘੱਟ ਕਰਕੇ ਅਤੇ ਹੁਣ ਸੰਸਥਾਵਾਂ ਨੂੰ ਛੋਟੇ ਕਰਜ਼ੇ ਦੇ ਕੇ ਜਿਹਨਾਂ ਦੇ ਅਦਾਇਗੀ ਸਰਕਲ ਛੋਟੇ ਹਨ , ਨਾਲ ਬਣਾਇਆ ਹੈ 
ਵਣਜ ਮੰਤਰੀ ਨੇ ਕਿਹਾ ਭਾਰਤ ਅੱਜ 2,100 ਤੋਂ ਵੱਧ ਫਿਨਟੈੱਕਸ ਨਾਲ ਤੇਜ਼ੀ ਨਾਲ ਉੱਨਤੀ ਕਰਨ ਵਾਲੇ ਫਿਨਟੈੱਕ ਬਜ਼ਾਰਾਂ ਵਿੱਚੋਂ ਇੱਕ ਹੈ  ਉਹਨਾਂ ਕਿਹਾ ,"ਬਹੁਤ ਸਾਰੇ ਭਾਰਤੀ ਫਿਨਟੈੱਕ ਬਜ਼ਾਰ ਯੁਨੀਕੋਰਨ ਹਨ ਅਤੇ ਭਾਰਤੀ ਬਜ਼ਾਰ ਦੀ ਮੌਜੂਦਾ ਕੀਮਤ 31 ਬਿਲੀਅਨ ਅਮਰੀਕੀ ਡਾਲਰ ਹੈ ਅਤੇ 2015 ਤੱਕ 84 ਬਿਲੀਅਨ ਅਮਰੀਕੀ ਡਾਲਰ ਤੱਕ ਵਧਣ ਦੀ ਸੰਭਾਵਨਾ ਹੈ

 

***************

 

ਡੀ ਜੇ ਐੱਨ / ਪੀ ਕੇ(Release ID: 1759707) Visitor Counter : 199