ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ, ਮਹੀਨੇ ਭਰ ਚਲਣ ਵਾਲੇ ਰਾਸ਼ਟਰਵਿਆਪੀ ਸਵੱਛ ਭਾਰਤ ਪ੍ਰੋਗਰਾਮ ਦਾ ਸ਼ੁਭਾਰੰਭ ਕਰਨਗੇ


ਇਸ ਸਵੱਛਤਾ ਅਭਿਯਾਨ ਦੀ ਸ਼ੁਰੂਆਤ ਮੁੱਖ ਰੂਪ ਨਾਲ ਸਿੰਗਲ ਯੂਜ਼ ਪਲਾਸਟਿਕ ਕਚਰੇ ਦੀ ਸਫਾਈ ਵਿੱਚ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਕੀਤੀ ਜਾ ਰਹੀ ਹੈ

Posted On: 29 SEP 2021 4:22PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਭਾਰਤ ਸਰਕਾਰ) ਦਾ ਯੁਵਾ ਪ੍ਰੋਗਰਾਮ ਵਿਭਾਗ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸੰਬੰਧ ਵਿੱਚ ਇੱਕ ਅਕਤੂਬਰ, 2021 ਤੋਂ 31 ਅਕਤੂਬਰ, 2021 ਤੱਕ ਰਾਸ਼ਟਰਵਿਆਪੀ ਸਵੱਛ ਭਾਰਤ ਪ੍ਰੋਗਰਾਮ ਦਾ ਆਯੋਜਨ ਕਰੇਗਾ। ਇਹ ਪ੍ਰੋਗਰਾਮ ਨੇਹਰੂ ਯੁਵਾ ਕੇਂਦਰ ਸੰਗਠਨ ( ਐੱਨਵਾਈਕੇਐੱਸ )  ਨਾਲ ਜੁੜਿਆ ਯੁਵਾ ਮੰਡਲਾਂ  ( ਯੂਥ ਕਲੱਬ )  ਅਤੇ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਨਾਲ ਜੁੜਿਆ ਸੰਸਥਾਨਾਂ ਦੇ ਨੈੱਟਵਰਕ ਰਾਹੀਂ ਦੇਸ਼ ਭਰ  ਦੇ 744 ਜ਼ਿਲ੍ਹਿਆਂ  ਦੇ ਛੇ ਲੱਖ ਪਿੰਡਾਂ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ।

ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਯੁਵਾ ਪ੍ਰੋਗਰਾਮ ਵਿਭਾਗ ਦੀ ਸਕੱਤਰ ਸ਼੍ਰੀਮਤੀ ਉਸ਼ਾ ਸ਼ਰਮਾ ਨੇ ਕਿਹਾ ਕਿ ਸਵੱਛਤਾ ਅਭਿਯਾਨ ਦਾ ਸ਼ੁਭਾਰੰਭ ਯੁਵਾ ਮਾਮਲੇ ਅਤੇ ਖੇਡ ਮੰਤਰੀ  ਸ਼੍ਰੀ ਅਨੁਰਾਗ ਠਾਕੁਰ  ਦੁਆਰਾ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਅਭਿਯਾਨ ਦਾ ਉਦੇਸ਼ ਪੂਰੇ ਦੇਸ਼ ਵਿੱਚ ਕਚਰੇ ਦੀ ਸਵੱਛਤਾਮੁੱਖ ਰੂਪ ਨਾਲ ਸਿੰਗਲ ਯੂਜ਼ ਪਲਾਸਟਿਕ ਕਚਰੇ ਦੀ ਸਵੱਛਤਾ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨਾ,  ਲੋਕਾਂ ਨੂੰ ਸੰਗਠਿਤ ਕਰਨਾ ਅਤੇ ਉਨ੍ਹਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨਾ ਹੈ।  ਸਕੱਤਰ ਨੇ ਨਾਲ ਹੀ ਕਿਹਾ ਕਿ ਇਸ ਮਹਾ ਪਹਿਲ ਰਾਹੀਂ,  75 ਲੱਖ ਕਿੱਲੋ ਕਚਰਾ,  ਮੁੱਖ ਰੂਪ ਨਾਲ ਪਲਾਸਟਿਕ ਕਚਰੇ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਨਾਗਰਿਕਾਂ ਦੀ ਮਦਦ ਅਤੇ ਸਵੈਇੱਛੁਕ ਭਾਗੀਦਾਰੀ ਨਾਲ ਉਸ ਦਾ ਨਿਪਟਾਰਾ ਕੀਤਾ ਜਾਵੇਗਾ ।

https://twitter.com/pibyas/status/1442074051447439364

ਇਸ ਤੋਂ ਪਹਿਲਾਂ,  ਇੱਕ ਘੋਸ਼ਣਾ ਵਿੱਚ ਸ਼੍ਰੀ ਅਨੁਰਾਗ ਠਾਕੁਰ  ਨੇ ਕਿਹਾ ਕਿ ਅਸੀਂ ਭਾਰਤ ਦੀ ਆਜ਼ਾਦੀ  ਦੇ 75 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਹੇ ਹਾਂ ਅਤੇ ਅਜਿਹੇ ਵਿੱਚ ਸਾਨੂੰ ਆਪਣੇ ਦੇਸ਼ ਨੂੰ ਪਲਾਸਟਿਕ ਕਚਰੇ ਤੋਂ ਮੁਕਤ ਬਣਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ।

ਪ੍ਰੋਗਰਾਮ ਆਪਣੇ ਪੈਮਾਨੇ ਅਤੇ ਪਹੁੰਚ ਦੋਨਾਂ ਦੇ ਲਿਹਾਜ਼ ਨਾਲ ਵਿਸ਼ੇਸ਼ ਹੈ ਅਤੇ ਜਨ ਭਾਗੀਦਾਰੀ ਨਾਲ ਜਨ ਅੰਦੋਲਨ ਦੇ ਮਾਡਲ ਤੇ ਇਸ ਦੀ ਕਲਪਨਾ ਕੀਤੀ ਗਈ ਹੈ ਅਤੇ ਇਸ ਰਾਹੀਂ ਪ੍ਰੋਗਰਾਮ ਦੀ ਸਫਲਤਾ ਅਤੇ ਸਥਿਰਤਾ ਲਈ ਹਰੇਕ ਨਾਗਰਿਕ ਦੀ ਭੂਮਿਕਾ ਅਤੇ ਯੋਗਦਾਨ ਦੀ ਯੋਜਨਾ ਤਿਆਰ ਕੀਤੀ ਗਈ ਹੈ ।

ਹਾਲਾਂਕਿਸਵੱਛ ਭਾਰਤ ਪ੍ਰੋਗਰਾਮ ਵਿੱਚ ਮੁੱਖ ਰੂਪ ਨਾਲ ਪਿੰਡਾਂ ਤੇ ਧਿਆਨ ਦਿੱਤਾ ਜਾਵੇਗਾ,  ਜਨਸੰਖਿਆ  ਦੇ ਵਿਸ਼ੇਸ਼ ਵਰਗ ਜਿਵੇਂ ਧਾਰਮਿਕ ਸੰਗਠਨ,  ਸਿੱਖਿਅਕ,  ਕਾਰਪੋਰੇਟ ਸੰਸਥਾ,  ਟੀਵੀ ਅਤੇ ਫਿਲਮ ਐਕਟਰ,  ਮਹਿਲਾ ਸਮੂਹ ਅਤੇ ਹੋਰ ਵੀ ਇੱਕ ਵਿਸ਼ੇਸ਼ ਨਿਰਧਾਰਿਤ ਦਿਨ ਤੇ ਸਵੱਛ ਭਾਰਤ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਹਨ। ਇਸ ਭਾਗੀਦਾਰੀ ਦਾ ਉਦੇਸ਼ ਅਭਿਯਾਨ ਦੇ ਪ੍ਰਤੀ ਉਨ੍ਹਾਂ ਦੀ ਇਕਜੁੱਟਤਾ ਦਾ ਪ੍ਰਦਰਸ਼ਨ ਕਰਨਾ ਅਤੇ ਇਸ ਨੂੰ ਇੱਕ ਜਨਤਕ ਅੰਦੋਲਨ ਦਾ ਰੂਪ ਦੇਣਾ ਹੈ ।

ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਚੁਣੇ ਸਥਾਨਾਂ ਤੇ ਕਚਰਾ ਸੰਗ੍ਰਿਹ ਥੈਲਿਆਂ ਵਿੱਚ ਇਕੱਠੇ ਕਰਕੇ ਉਸ ਦਾ ਨਿਪਟਾਰਾ ਕਰਨ ਦੀ ਵਿਸ਼ੇਸ਼ ਯੋਜਨਾ ਬਣਾਈ ਗਈ ਹੈ। ਇਸ ਦੇ ਇਲਾਵਾ,  ਇਕੱਠੇ ਕੀਤੇ ਗਏ ਕਚਰੇ ਦੇ ਥੈਲਿਆਂ ਦਾ ਵਜ਼ਨ ਰਸੀਦ ਦੀ ਪ੍ਰਾਪਤੀ ਨਾਲ ਮਿਣਿਆ ਜਾਵੇਗਾ

ਸਵੱਛਤਾ ਅਭਿਯਾਨ ਇਤਿਹਾਸਿਕ/ਪ੍ਰਸਿੱਧ ਸਥਾਨਾਂ ਅਤੇ ਟੂਰਿਸਟ ਸਥਾਨਾਂਬੱਸ ਸਟੈਂਡ/ਰੇਲਵੇ ਸਟੇਸ਼ਨਾਂਰਾਸ਼ਟਰੀ ਰਾਜ ਮਾਰਗ ਅਤੇ ਵਿਦਿਅਕ ਸੰਸਥਾਨਾਂ ਵਰਗੀਆਂ ਭੀੜ-ਭਾੜ ਵਾਲੀਆਂ ਜਗ੍ਹਾਵਾਂ ਤੇ ਵੀ ਚਲਾਏ ਜਾਣਗੇ ।

 ਪ੍ਰੋਗਰਾਮ ਦੇ ਵੇਰਵੇ ਲਈ ਇੱਥੇ ਕਲਿੱਕ ਕਰੋ

ਸਵੱਛ ਭਾਰਤ ਕੇਵਲ ਇੱਕ ਪ੍ਰੋਗਰਾਮ ਨਹੀਂ ਹੈ ਸਗੋਂ ਇਹ ਆਮ ਆਦਮੀ ਦੀਆਂ ਅਸਲ ਚਿੰਤਾਵਾਂ ਅਤੇ ਸਵੱਛਤਾ ਨਾਲ ਜੁੜੀ ਸਮੱਸਿਆ ਨੂੰ ਹੱਲ ਕਰਨ  ਦੇ ਉਸ ਦੇ ਸੰਕਲਪ ਨੂੰ ਦਰਸਾਉਂਦਾ ਹੈ ।

ਸਵੱਛਤਾ ਅਭਿਯਾਨ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸਾਲ 2014 ਵਿੱਚ ਕੀਤੀ ਗਈ ਅਤੇ ਉਦੋਂ ਤੋਂ ,  ਇਸ ਸੰਬੰਧ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ। ਸਵੱਛ ਭਾਰਤ ਪ੍ਰੋਗਰਾਮ ਨਵੇਂ ਸਿਰੇ ਤੋਂ ਧਿਆਨ ਦਿੱਤੇ ਜਾਣ ਅਤੇ ਪ੍ਰਤਿਬੱਧਤਾ ਦੇ ਨਾਲ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਪਹਿਲ ਨੂੰ ਅੱਗੇ ਵਧਾ ਰਿਹਾ ਹੈ ।

ਇਹ ਅਸਲ ਵਿੱਚ ਸਾਡੇ ਸਾਰਿਆਂ ਲਈ ਸਵੱਛ ਭਾਰਤ ਪਹਿਲ ਦਾ ਹਿੱਸਾ ਬਣਨ ਦਾ ਇੱਕ ਵੱਡਾ ਮੌਕਾ ਹੋਣ ਜਾ ਰਿਹਾ ਹੈ। ਯੁਵਾਵਾਂ ਅਤੇ ਨਾਗਰਿਕਾਂ ਦੇ ਸਾਮੂਹਿਕ ਯਤਨਾਂ ਅਤੇ ਸਾਰੇ ਹਿਤਧਾਰਕਾਂ ਦੀ ਮਦਦ ਨਾਲਭਾਰਤ ਬੇਸ਼ੱਕ ਸਵੱਛਤਾ ਅਭਿਯਾਨ ਸ਼ੁਰੂ ਕਰੇਗਾ ਅਤੇ ਆਪਣੇ ਨਾਗਰਿਕਾਂ ਲਈ ਜੀਉਣ ਦੀਆਂ ਬਿਹਤਰ ਦਿਸ਼ਾਵਾਂ ਦਾ ਨਿਰਮਾਣ ਕਰੇਗਾ ।

 

*****

ਐੱਨਬੀ/ਯੂਡੀ



(Release ID: 1759702) Visitor Counter : 150