ਰੇਲ ਮੰਤਰਾਲਾ
ਕੈਬਨਿਟ ਨੇ ਰਾਜਕੋਟ-ਕਨਾਲੂਸ ਰੇਲਵੇ ਲਾਈਨ ਦੇ ਦੋਹਰੀਕਰਣ ਦੀ ਪ੍ਰਵਾਨਗੀ ਦਿੱਤੀ
ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 1,080.58 ਕਰੋੜ ਰੁਪਏ ਅਤੇ ਵਧੀ ਹੋਈ/ ਕਾਰਜ ਮੁਕੰਮਲ ਹੋਣ ਦੀ ਲਾਗਤ 1,168.13 ਕਰੋੜ ਰੁਪਏ ਹੋਵੇਗੀ
ਲਾਈਨ ਦੇ ਦੋਹਰੀਕਰਣ ਦੀ ਕੁੱਲ ਲੰਬਾਈ 111.20 ਕਿਲੋਮੀਟਰ ਹੈ
ਇਸ ਸੈਕਸ਼ਨ ਦੇ ਦੋਹਰੀਕਰਣ ਨਾਲ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਰੇਲਵੇ ਪ੍ਰਣਾਲੀ ਵਿੱਚ ਟ੍ਰੈਫਿਕ ਦਾ ਵਾਧਾ ਕੀਤਾ ਜਾ ਸਕੇਗਾ
ਰਾਜਕੋਟ ਤੋਂ ਕਨਾਲੂਸ ਤੱਕ ਇਸ ਪ੍ਰਸਤਾਵਿਤ ਦੋਹਰੀਕਰਣ ਨਾਲ ਸੌਰਾਸ਼ਟਰ ਖੇਤਰ ਦੇ ਸਰਬਪੱਖੀ ਵਿਕਾਸ ਨੂੰ ਹੁਲਾਰਾ ਮਿਲੇਗਾ
Posted On:
29 SEP 2021 3:56PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਨੇ ਰਾਜਕੋਟ-ਕਨਾਲੂਸ ਰੇਲਵੇ ਲਾਈਨ ਦੇ ਦੋਹਰੀਕਰਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ 1,080.58 ਕਰੋੜ ਰੁਪਏ ਅਤੇ ਵਧੀ ਹੋਈ/ ਕਾਰਜ ਮੁਕੰਮਲ ਹੋਣ ਦੀ ਲਾਗਤ 1,168.13 ਕਰੋੜ ਰੁਪਏ ਹੋਵੇਗੀ। ਇਸ ਲਾਈਨ ਦੇ ਦੋਹਰੀਕਰਣ ਦੀ ਕੁੱਲ ਲੰਬਾਈ 111.20 ਕਿਲੋਮੀਟਰ ਹੈ। ਇਹ ਪ੍ਰੋਜੈਕਟ ਚਾਰ ਸਾਲ ਵਿੱਚ ਪੂਰਾ ਹੋਵੇਗਾ।
ਇਸ ਸੈਕਸ਼ਨ ‘ਤੇ ਸੰਚਾਲਿਤ ਮੌਜੂਦਾ ਮਾਲ ਟ੍ਰੈਫਿਕ ਮੁੱਖ ਤੌਰ ‘ਤੇ ਪੈਟ੍ਰੋਲ, ਤੇਲ, ਕੋਲਾ, ਸੀਮਿੰਟ, ਖਾਦ ਅਤੇ ਅਨਾਜ ਦਾ ਹੈ। ਮਾਲ ਦਾ ਉਤਪਾਦਨ ਪ੍ਰਾਈਵੇਟ ਸਾਈਡਿੰਗਸ ਨਾਲ ਜੁੜੇ ਉਦਯੋਗਾਂ ਨਾਲ ਹੁੰਦਾ ਹੈ, ਜਿਨ੍ਹਾਂ ਨੂੰ ਪ੍ਰੋਜੈਕਟ ਰੂਟ ਤੋਂ ਲਿਜਾਇਆ ਜਾਂਦਾ ਹੈ। ਭਵਿੱਖ ਵਿੱਚ ਰਿਲਾਇੰਸ ਪੈਟ੍ਰੋਲੀਅਮ, ਐੱਸਾਰ (ESSAR) ਆਇਲ ਅਤੇ ਟਾਟਾ ਕੈਮੀਕਲ ਜਿਹੇ ਬੜੇ ਉਦਯੋਗਾਂ ਦੁਆਰਾ ਲੋੜੀਂਦੀ ਮਾਤਰਾ ਵਿੱਚ ਮਾਲ-ਢੁਆਈ ਕਰਨ ਦਾ ਅਨੁਮਾਨ ਹੈ। ਰਾਜਕੋਟ-ਕਨਾਲੂਸ ਦੇ ਦਰਮਿਆਨ ਸਿੰਗਲ ਬੜੀ ਲਾਈਨ ‘ਤੇ ਬਹੁਤ ਭੀੜ ਹੋ ਗਈ ਹੈ ਅਤੇ ਪਰਿਚਾਲਨ ਕਾਰਜ ਨੂੰ ਸਰਲ ਬਣਾਉਣ ਦੇ ਲਈ ਇੱਕ ਹੋਰ/ਸਮਾਨਾਂਤਰ ਬੜੀ ਲਾਈਨ ਵਿਛਾਉਣ ਦੀ ਜ਼ਰੂਰਤ ਹੈ। ਇਸ ਸੈਕਸ਼ਨ ‘ਤੇ 30 ਜੋੜੀ ਯਾਤਰੀ/ਮੇਲ ਐਕਸਪ੍ਰੈੱਸ ਟ੍ਰੇਨਾਂ ਚਲਦੀਆਂ ਹਨ ਅਤੇ ਰੱਖ-ਰਖਾਅ ਬਲੌਕ ਦੇ ਨਾਲ ਮੌਜੂਦਾ ਲਾਈਨ ਸਮਰੱਥਾ ਉਪਯੋਗ 157.5% ਤੱਕ ਹੈ। ਦੋਹਰੀਕਰਣ ਦੇ ਬਾਅਦ ਮਾਲਗੱਡੀ ਅਤੇ ਯਾਤਰੀ ਗੱਡੀ ਟ੍ਰੈਫਿਕ ਦੀ ਰੁਕਾਵਟ ਵਿੱਚ ਕਾਫੀ ਕਮੀ ਆਵੇਗੀ। ਇਸ ਸੈਕਸ਼ਨ ਦੇ ਦੋਹਰੀਕਰਣ ਨਾਲ ਸਮਰੱਥਾ ਵਿੱਚ ਵਾਧਾ ਹੋਵੇਗਾ ਤੇ ਰੇਲ ਪ੍ਰਣਾਲੀ ਵਿੱਚ ਹੋਰ ਅਧਿਕ ਗੱਡੀਆਂ ਚਲਾਈਆਂ ਜਾ ਸਕਣਗੀਆਂ। ਰਾਜਕੋਟ ਤੋਂ ਕਨਾਲੂਸ ਤੱਕ ਇਸ ਪ੍ਰਸਤਾਵਿਤ ਦੋਹਰੀਕਰਣ ਨਾਲ ਸੌਰਾਸ਼ਟਰਰ ਖੇਤਰ ਦਾ ਸਰਬਪੱਖੀ ਵਿਕਾਸ ਹੋਵੇਗਾ।
****************
ਡੀਐੱਸ
(Release ID: 1759514)