ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਕਾਮਯਾਬੀ ਨੂੰ ਆਦਤ ਬਣਾਉਣ ਵਾਲੀ ਲੜਕੀ
Posted On:
29 SEP 2021 11:30AM by PIB Chandigarh
ਟੋਕੀਓ ਓਲੰਪਿਕ-2020 ਵਿੱਚ ਭਾਰਤੀ ਸਟਾਰ ਸ਼ਟਲਰ ਪੀਵੀ ਸਿੰਧੁ ਨੇ ਇਤਿਹਾਸ ਰਚ ਦਿੱਤਾ। ਉਹ ਨਾ ਸਿਰਫ ਬੈਡਮਿੰਟਨ ਇਤਿਹਾਸ ਵਿੱਚ ਭਾਰਤ ਦੇ ਲਈ ਦੋ ਮੈਡਲ ਜਿੱਤਣ ਵਾਲੀ ਪਹਿਲੀ ਸ਼ਟਲਰ ਬਣੀਂ, ਬਲਕਿ ਇੰਡੀਵੀਜੁਅਲ ਗੇਮ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਮਹਿਲਾ ਅਥਲੀਟ ਵੀ ਬਣ ਗਈ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰਿਯੋ ਓਲੰਪਿਕ ਵਿੱਚ ਸਿਲਵਰ ਮੈਡਲ ਆਪਣੇ ਨਾਮ ਕੀਤਾ ਸੀ। ਟੋਕੀਓ ਓਲੰਪਿਕ ਵਿੱਚ ਸੈਮੀਫਾਈਨਲ ਵਿੱਚ ਹਾਰ ਦੇ ਬਾਵਜੂਦ ਆਪਣੀ ਪ੍ਰਤਿਭਾ ਦੀ ਚਮਕ ਨੂੰ ਬਣਾਏ ਰਖਦੇ ਹੋਏ ਉਨ੍ਹਾਂ ਨੇ ਕਾਂਸੀ ਦਾ ਮੈਡਲ ਜਿੱਤ ਲਿਆ।
ਪੀਵੀ ਸਿੰਧੂ ਵਿਸ਼ਵ ਚੈਂਪੀਅਨਸ਼ਿਪ ਤੋਂ ਲੈਕੇ ਓਲੰਪਿਕ ਤੱਕ ਲਗਾਤਾਰ ਭਾਰਤ ਨੂੰ ਮਾਣ ਮਹਿਸੂਸ ਕਰਵਾਉਣ ਦੇ ਅਵਸਰ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਨੇ ਕਾਮਯਾਬੀ ਨੂੰ ਆਪਣੀ ਆਦਤ ਬਣਾ ਲਿਆ ਹੈ ਅਤੇ ਹਾਲੇ ਵੀ ਉਨ੍ਹਾਂ ਦਾ ਸਫਰ ਜਾਰੀ ਹੈ। ਸੋਚੋ ਕਿ ਉਹ ਬੈਡਮਿੰਟਨ ਰੈਕੇਟ ਕਿੰਨਾ ਕੀਮਤੀ ਹੋਵੇਗਾ ਜਿਸ ਨਾਲ ਪੀਵੀ ਸਿੰਧੂ ਨੇ ਇਤਿਹਾਸ ਬਣਾਇਆ। ਬਿਲਕੁਲ ਸਹੀ ਸੋਚਿਆ ਤੁਸੀਂ ਬਿਨਾਂ ਸ਼ਕ ਉਹ ਰੈਕੇਟ ਬੇਸ਼ਕੀਮਤੀ ਹੈ ਲੇਕਿਨ ਰਾਸ਼ਟਰ ਦੇ ਹਿਤ ਵਿੱਚ ਇੱਕ ਵੱਡੇ ਉਦੇਸ਼ ਦੇ ਲਈ ਹੁਣ ਪੀਵੀ ਸਿੰਧੂ ਦਾ ਉਹ ਇਤਿਹਾਸਕ ਰੈਕੇਟ ਨੂੰ ਕੋਈ ਵੀ ਆਪਣਾ ਬਣਾ ਸਕਦਾ ਹੈ।
ਪੀਵੀ ਸਿੰਧੂ ਨੇ ਓਲੰਪਿਕ ਵਿੱਚ ਵਿਜੈ ਪਤਾਕਾ ਫਹਿਰਾਉਣ ਦੇ ਬਾਅਦ ਭਾਰਤ ਪਰਤ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣਾ ਰੈਕੇਟ ਉਪਹਾਰ ਦੇ ਰੂਪ ਵਿੱਚ ਦਿੱਤਾ। ਹੁਣ ਜਦਕੀ ਪ੍ਰਧਾਨ ਮੰਤਰੀ ਨੂੰ ਮਿਲੇ ਉਪਹਾਰਾਂ ਦਾ ਈ-ਔਕਸ਼ਨ ਸ਼ੁਰੂ ਹੋ ਚੁੱਕਿਆ ਹੈ। ਸਿੰਧੂ ਦਾ ਬੈਡਮਿੰਟਨ ਵੀ ਉਨ੍ਹਾਂ ਵਸਤੂਆਂ ਦੀ ਸੂਚੀ ਵਿੱਚ ਸ਼ਾਮਲ ਹੈ ਜਿਨ੍ਹਾਂ ਦਾ ਔਕਸ਼ਨ ਕੀਤਾ ਜਾ ਰਿਹਾ ਹੈ। ਇਹ ਈ-ਔਕਸ਼ਨ 17 ਸਤੰਬਰ ਤੋਂ 7 ਅਕਤੂਬਰ ਤੱਕ ਚਲੇਗਾ। ਸਿੰਧੂ ਦੀ ਉਪਲਬਧੀ ਦੀ ਨਿਸ਼ਾਨੀ ਨੂੰ ਆਪ ਹਾਸਲ ਕਰਕੇ ਮਾਣ ਮਹਿਸੂਸ ਕਰ ਸਕਦੇ ਹੋ। ਬਸ www.pmmementos.gov.in ‘ਤੇ ਲਾਗ ਔਨ ਕਰਕੇ ਈ-ਔਕਸ਼ਨ ਵਿੱਚ ਹਿੱਸਾ ਲੈਣ। ਇਹ ਔਕਸ਼ਨ ਵਿੱਚ ਪੀਵੀ ਸਿੰਧੂ ਦੇ ਰੈਕੇਟ ਦਾ ਬੇਸ ਪ੍ਰਾਈਜ਼ 80 ਲੱਖ ਰੱਖਿਆ ਗਿਆ ਹੈ।
ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਉਪਹਾਰਾਂ ਦੀ ਨਿਲਾਮੀ ਹੁੰਦੀ ਰਹੀ ਹੈ। ਆਖਰੀ ਵਾਰ ਸਾਲ 2019 ਵਿੱਚ ਅਜਿਹਾ ਔਕਸ਼ਨ ਹੋਇਆ ਸੀ। ਪਿਛਲੀ ਵਾਰ ਨਿਲਾਮੀ ਵਿੱਚ ਸਰਕਾਰ ਨੇ 15 ਕਰੋੜ 13 ਲੱਖ ਰੁਪਏ ਹਾਸਲ ਕੀਤੇ ਸਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਮਾਰਗਦਰਸ਼ਨ ਵਿੱਚ ਉਹ ਪੂਰਾ ਰਾਸ਼ੀ ਗੰਗਾ ਨੂੰ ਸਵੱਛ ਅਤੇ ਨਿਰਮਲ ਬਣਾਉਣ ਲਈ ‘ਨਮਾਮਿ ਗੰਗੇ ਕੋਸ਼’ ਵਿੱਚ ਜਮ੍ਹਾਂ ਕੀਤੀ ਗਈ ਸੀ। ਇਸ ਵਾਰ ਵੀ ਔਕਸ਼ਨ ਤੋਂ ਮਿਲਣ ਵਾਲੀ ਰਾਸ਼ੀ ‘ਨਮਾਮਿ ਗੰਗੇ ਕੋਸ਼’ ਨੂੰ ਪ੍ਰਦਾਨ ਕੀਤੀ ਜਾਵੇਗੀ।
******
ਐੱਨਬੀ/ਯੂਡੀ
(Release ID: 1759351)
Visitor Counter : 192