ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਨਵੀਂ ਰੋਸ਼ਨੀ ਦੇ ਰਖਵਾਲੇ

Posted On: 29 SEP 2021 11:32AM by PIB Chandigarh

41 ਸਾਲ ਤੋਂ ਹਾਕੀ ਵਿੱਚ ਓਲੰਪਿਕ ਮੈਡਲ ਦੇ ਅਕਾਲ ਨੂੰ ਖਤਮ ਕਰਕੇ ਉਨ੍ਹਾਂ ਨੇ ਦਮ ਲਿਆ। ਇਹ ਸੀ ਭਾਰਤੀ ਹਾਕੀ ਦੀ ਪੁਰਸ਼ ਟੀਮ ਜਿਸ ਨੇ ਟੋਕੀਓ ਓਲੰਪਿਕ 2020 ਵਿੱਚ ਇਤਿਹਾਸਕ ਜਿੱਤ ਹਾਸਲ ਕਰਕੇ ਭਾਰਤ ਨੂੰ ਉਸ ਦੇ ਹਾਕੀ ਦੇ ਪੁਰਾਣੇ ਗੌਰਵ ਦੀ ਚਮਕ ਨਾਲ ਰੋਸ਼ਨ ਕਰ ਦਿੱਤਾ। ਟੋਕੀਓ ਓਲੰਪਿਕ ਵਿੱਚ ਜਿੱਤਿਆ ਗਿਆ ਉਹ ਕਾਂਸੀ ਦਾ ਮੈਡਲ ਮਹਿਜ਼ ਇੱਕ ਤਮਗਾ ਨਹੀਂ ਸੀ ਬਲਕਿ ਕਰੋੜਾਂ ਦੇਸ਼ਵਾਸੀਆਂ ਦੀ ਆਸ਼ਾ ਅਤੇ ਸੁਪਨੇ ਦਾ ਪੂਰਾ ਹੋਣਾ ਹੈ।

 

https://static.pib.gov.in/WriteReadData/userfiles/image/image00123T8.jpg

https://static.pib.gov.in/WriteReadData/userfiles/image/image002Z4LV.jpg

 ਇੱਕ ਸਮਾਂ ਸੀ ਜਦ ਭਾਰਤ ਵਿਸ਼ਵ ਵਿੱਚ ਹਾਕੀ ਦਾ ਸਿਰਮੌਰ ਸੀ। ਹੌਲੀ-ਹੌਲੀ ਅਸਟੋਟਰਫ ਦੇ ਆਗਮਨ ਅਤੇ ਖੇਡ ਦੇ ਨਿਯਮਾਂ ਵਿੱਚ ਬੇਮਿਸਾਲ ਬਦਲਾਅ ਦੇ ਚਲਦੇ ਭਾਰਤੀ ਹਾਕੀ ਸਮੇਂ ਦੇ ਨਾਲ ਤਾਲਮੇਲ ਬਿਠਾਉਣ ਵਿੱਚ ਨਾਕਾਮ ਹੋਣ ਲੱਗੀ ਅਤੇ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਉਹ ਬੁਰੀ ਤਰ੍ਹਾਂ ਪਿਛੜ ਗਿਆ। ਲੇਕਿਨ ਧੂਲ ਤੋਂ ਉਠ ਕੇ ਫੇਰ ਸਿਖਰ ਦੇ ਵੱਲ ਦਾ ਸਫਰ ਸ਼ੁਰੂ ਹੋਇਆ ਅਤੇ ਆਖਿਰਕਾਰ ਮਨਪ੍ਰੀਤ ਸਿੰਘ ਦੀ ਕੈਪਟਨਸ਼ਿਪ ਵਿੱਚ ਹਾਕੀ ਓਲੰਪਿਕ ਵਿੱਚ ਭਾਰਤ ਦੇ ਨਾਮ ਇੱਕ ਹੋਰ ਮੈਡਲ ਦਰਜ ਹੋ ਗਿਆ।

 

https://static.pib.gov.in/WriteReadData/userfiles/image/image003UOME.jpg

 

https://static.pib.gov.in/WriteReadData/userfiles/image/image0045MQK.jpg

 

ਇਸ ਜਿੱਤ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ‘ਇਹ ਨਵਾਂ ਭਾਰਤ ਹੈ, ਆਤਮਵਿਸ਼ਵਾਸ ਨਾਲ ਭਰਿਆ ਭਾਰਤ ਹੈ। ਇਹ ਇੱਕ ਇਤਿਹਾਸਕ ਦਿਨ ਹੈ, ਜੋ ਹਰ ਭਾਰਤੀ ਦੇ ਜੇਹਨ ਵਿੱਚ ਹਮੇਸ਼ਾ ਮੌਜੂਦ ਰਹੇਗਾ। ਟੀਮ ਇੰਡੀਆ ਨੂੰ ਬਰੌਂਜ਼ ਘਰ ਲਿਆਉਣ ਦੇ ਲਈ ਵਧਾਈਆਂ। ਉਨ੍ਹਾਂ ਨੇ ਸਾਡੇ ਦੇਸ਼ ਦੇ ਯੁਵਾਵਾਂ ਨੂੰ ਨਵੀਂ ਉਮੀਦ ਦਿੱਤੀ ਹੈ।” ਪ੍ਰਧਾਨ ਮੰਤਰੀ ਜਦੋਂ ਜੇਤੂ ਟੀਮ ਨਾਲ ਮਿਲੇ ਤਾਂ ਟੀਮ ਨੇ ਹਾਕੀ ਸਟਿੱਕ ‘ਤੇ ਵੀ ਸਾਰੇ ਖਿਡਾਰੀਆਂ ਦੇ ਦਸਤਖਤ ਕਰਕੇ ਉਨ੍ਹਾਂ ਨੂੰ ਸਟਿੱਕ ਉਪਹਾਰ ਵਿੱਚ ਦਿੱਤੀ।

 

ਹੁਣ ਇਹ ਸਟਿੱਕ ਪ੍ਰਧਾਨ ਮੰਤਰੀ ਨੂੰ ਮਿਲੇ ਉਪਹਾਰਾਂ ਦੀ ਈ-ਔਕਸ਼ਨਾਂ ਵਿੱਚ ਸ਼ਾਮਲ ਕੀਤੀ ਗਈ ਹੈ। ਜੋ ਵੀ ਇਸ ਸਟਿੱਕ ਨੂੰ ਹਾਸਲ ਕਰਨਾ ਚਾਹੇ ਉਹ pmmementos.gov.in/ ‘ਤੇ ਚਲ ਰਹੀ ਈ-ਔਕਸ਼ਨਾਂ ਵਿੱਚ ਹਿੱਸਾ ਲੈ ਸਕਦਾ ਹੈ। 17 ਸਤੰਬਰ ਤੋਂ ਸ਼ੁਰੂ ਹੋਈ ਇਹ ਈ-ਔਕਸ਼ਨ 7 ਅਕਤੂਬਰ ਤੱਕ ਚਲੇਗੀ। 

 

ਇਸ ਨਾਲ ਜੋ ਵੀ ਰਾਸ਼ੀ ਹਾਸਲ ਹੋਵੇਗੀ ਉਹ ਦੇਸ਼ ਦੀ ਜੀਵਨਦਾਯਨੀ ਨਦੀ ਗੰਗਾ ਦੇ ਸੁਰੱਖਿਆ ਅਤੇ ਕਾਇਆਕਲਪ ਪ੍ਰੋਗਰਾਮ ਨਮਾਮਿ ਗੰਗੇ ਪ੍ਰੋਜੈਕਟ ‘ਤੇ ਖਰਚ ਕੀਤੀ ਜਾਵੇਗੀ।

 

********

ਐੱਨਬੀ/ਯੂਡੀ


(Release ID: 1759342) Visitor Counter : 141