ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਪਾਰਾਦੀਪ ਪੋਰਟ ਵਿੱਚ “ਵਿਸ਼ਵ ਸਮੁੰਦਰੀ ਦਿਵਸ” ਦਾ ਆਯੋਜਨ

Posted On: 28 SEP 2021 12:28PM by PIB Chandigarh

ਪਾਰਾਦੀਪ ਪੋਰਟ ਨੇ “ਨਾਵਿਕ: ਸ਼ਿਪਿੰਗ ਦੇ ਭਵਿੱਖ ਦੇ ਮੂਲ ਵਿੱਚ” ਵਿਸ਼ੇ ‘ਤੇ ਅੱਜ 44ਵਾਂ ਵਿਸ਼ਵ ਸਮੁੰਦਰੀ ਦਿਵਸ ਮਨਾਇਆ।

                                       https://static.pib.gov.in/WriteReadData/userfiles/image/image001JV7X.jpg

 

ਇਸ ਅਵਸਰ ‘ਤੇ ਪਾਰਾਦੀਪ ਪੋਰਟ ਟ੍ਰਸਟ (ਪੀਪੀਟੀ) ਵਿੱਚ ਕੈਪਟਨ ਏਸੀ ਸਾਹੂ, ਹਾਰਬਰ ਮਾਸਟਰ ਨੇ ਸਮੁੰਦਰੀ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਓਡੀਸਾ ਮੈਰੀਟਾਈਮ ਅਕਾਦਮੀ ਦੇ ਵਿਦਿਆਰਥੀਆਂ ਦੀ ਮੌਜੂਦਗੀ ਵਿੱਚ ਸਮੁੰਦਰੀ ਸਾਈਟ ਦਫਤਰ ਵਿੱਚ ਵਿਸ਼ਵ ਸਮੁੰਦਰੀ ਦਿਵਸ ਦਾ ਝੰਡਾ ਲਹਿਰਾਇਆ। ਕੋਵਿਡ-19 ਮਹਾਮਾਰੀ ਦੇ ਸੰਕ੍ਰਮਣ ਦੇ ਖਤਰੇ ਦੇ ਕਾਰਨ, ਇਸ ਵਰ੍ਹੇ ਵਿਸ਼ਵ ਸਮੁੰਦਰੀ ਦਿਵਸ ਦਾ ਆਯੋਜਨ ਸੀਮਤ ਤਰੀਕੇ ਨਾਲ ਕੀਤਾ ਗਿਆ।

 

                https://static.pib.gov.in/WriteReadData/userfiles/image/image002KAIQ.jpg


 

ਇਸ ਦਿਨ ਦਾ ਮਹੱਤਵ ਸਮੁੰਦਰੀ ਖੇਤਰ ਦੇ ਲਈ ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (ਆਈਐੱਮਓ) ਦੇ ਮਹੱਤਵ ‘ਤੇ ਜੋਰ ਦੇਣਾ ਅਤੇ ਸਮੁੰਦਰੀ ਸੁਰੱਖਿਆ, ਸਮੁੰਦਰੀ ਸਕਿਉਰਿਟੀ ਅਤੇ ਸਮੁੰਦਰੀ ਵਾਤਾਵਰਣ ਦੇ ਪ੍ਰਤੀ ਇਸ ਦੇ ਯੋਗਦਾਨ ‘ਤੇ ਜ਼ੋਰ ਦੇਣਾ ਹੈ। ਸਰਲ ਤਰੀਕੇ ਨਾਲ ਇਹ ਸਮਝਾਇਆ ਜਾ ਸਕਦਾ ਹੈ ਕਿ ਵਿਸ਼ਵ ਦੇ ਆਰਥਿਕ ਵਿਕਾਸ ਦੇ ਲਈ ਸੁਰੱਖਿਅਤ, ਭਰੋਸੇਯੋਗ ਅਤੇ ਵਾਤਾਵਰਣ ਦੇ ਅਨੁਕੂਲ ਤਰੀਕੇ ਨਾਲ ਵਣਜਕ ਸਮੁੰਦਰੀ ਆਵਾਜਾਈ ਕਰਨ ਦੇ ਲਈ ਵਿਸ਼ਵ ਸਮੁੰਦਰੀ ਦਿਵਸ ਮਨਾਇਆ ਜਾਂਦਾ ਹੈ।

 

               https://static.pib.gov.in/WriteReadData/userfiles/image/image00394GJ.jpg

 

ਵਿਸ਼ਵ ਸਮੁੰਦਰੀ ਦਿਵਸ ਪਹਿਲੀ ਵਾਰ 17 ਮਾਰਚ, 1978 ਨੂੰ 1958 ਵਿੱਚ ਆਈਐੱਮਓ ਦੇ ਪਹਿਲੇ ਸੰਮੇਲਨ ਨੂੰ ਲਾਗੂ ਕਰਨ ਦੇ ਅਵਸਰ ਨੂੰ ਚਿੰਨ੍ਹਿਤ ਕਰਨ ਦੇ ਲਈ ਮਨਾਇਆ ਗਿਆ ਸੀ। ਤਦ ਤੋਂ ਹਰ ਸਾਲ ਸਤੰਬਰ ਦੇ ਆਖਰੀ ਹਫਤੇ ਦੌਰਾਨ ਵਿਸ਼ਵ ਸਮੁੰਦਰੀ ਦਿਵਸ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। 

****


ਐੱਮਜੇਪੀਐੱਸ/ਐੱਮਐੱਸ/ਜੇਕੇ


(Release ID: 1758986) Visitor Counter : 133