ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ -19 ਅਪਡੇਟ
प्रविष्टि तिथि:
28 SEP 2021 9:26AM by PIB Chandigarh
ਪਿਛਲੇ 24 ਘੰਟਿਆਂ ਦੌਰਾਨ 1 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ
ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 87.07 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ ਹਨ
ਭਾਰਤ ਵਿੱਚ 201 ਦਿਨਾਂ ਬਾਅਦ 20,000 ਤੋਂ ਘੱਟ ਰੋਜ਼ਾਨਾ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ; ਪਿਛਲੇ 24 ਘੰਟਿਆਂ ਦੌਰਾਨ 18,795 ਨਵੇਂ ਮਾਮਲੇ ਸਾਹਮਣੇ ਆਏ ਹਨ
ਐਕਟਿਵ ਕੇਸ ਕੁੱਲ ਮਾਮਲਿਆਂ ਦੇ 1 ਫੀਸਦ ਤੋਂ ਘੱਟ ਬਣਦੇ ਹਨ, ਜੋ ਮੌਜੂਦਾ ਸਮੇਂ ਵਿੱਚ 0.87 ਫੀਸਦ ਹਨ; ਮਾਰਚ 2020 ਤੋਂ ਬਾਅਦ ਸਭ ਤੋਂ ਘੱਟ ਹਨ
ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 2,92,206 ਹੋਈ; 192 ਦਿਨਾਂ ਵਿੱਚ ਸਭ ਤੋਂ ਘੱਟ
ਇਸ ਵੇਲੇ ਰਿਕਵਰੀ ਦਰ 97.81 ਫੀਸਦ ਹੈ; ਮਾਰਚ 2020 ਤੋਂ ਬਾਅਦ ਸਭ ਤੋਂ ਵੱਧ
ਪਿਛਲੇ 24 ਘੰਟਿਆਂ ਦੌਰਾਨ 26,030 ਵਿਅਕਤੀ ਸਿਹਤਯਾਬ ਹੋਏ; ਹੁਣ ਤੱਕ 3,29,58,002 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ
ਹਫ਼ਤਾਵਾਰੀ ਪੌਜ਼ੀਟਿਵਿਟੀ ਦਰ ਇਸ ਵੇਲੇ 1.88 ਫੀਸਦ ਹੈ ‘ਤੇ ਪਿਛਲੇ 95 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ
ਰੋਜ਼ਾਨਾ ਪੌਜ਼ੀਟਿਵਿਟੀ ਦਰ 1.42 ਫੀਸਦ ਹੋਈ; ‘ਤੇ ਪਿਛਲੇ 29 ਦਿਨਾਂ ਤੋਂ 3 ਫੀਸਦ ਤੋੰ ਘੱਟ ਰਹਿ ਰਹੀ ਹੈ
ਹੁਣ ਤੱਕ ਕੁੱਲ 56.57 ਕਰੋੜ ਟੈਸਟ ਕਰਵਾਏ ਗਏ ਹਨ
****
ਐੱਮ ਵੀ
(रिलीज़ आईडी: 1758857)
आगंतुक पटल : 211