ਰੱਖਿਆ ਮੰਤਰਾਲਾ
ਭਾਰਤੀ ਨੌਸੈਨਾ ਅਤੇ ਓਮਾਨ ਦੀ ਸ਼ਾਹੀ ਨੌਸੈਨਾ ਦਰਮਿਆਨ ਸ਼ਵੇਤ ਜਹਾਜ਼ਰਾਨੀ ਦੀ ਜਾਣਕਾਰੀ ਦੇ ਤਬਾਦਲੇ 'ਦੇ ਸਮਝੌਤੇ 'ਤੇ ਹਸਤਾਖਰ
प्रविष्टि तिथि:
27 SEP 2021 5:16PM by PIB Chandigarh
ਓਮਾਨ ਦੀ ਸ਼ਾਹੀ ਨੌਸੈਨਾ ਦੇ ਕਮਾਂਡਰ ਰੀਅਰ ਐਡਮਿਰਲ ਸੈਫ ਬਿਨ ਨਾਸਰ ਬਿਨ ਮੋਹਸੇਨ ਅਲ-ਰਹਿਬੀ (ਸੀਆਰਐੱਨਓ) ਅਤੇ ਭਾਰਤੀ ਨੌਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ, ਨੇਵਲ ਸਟਾਫ ਦੇ ਮੁਖੀ (ਸੀਐੱਨਐੱਸ) ਨੇ 27 ਸਤੰਬਰ 2021 ਨੂੰ ਸ਼ਵੇਤ ਜਹਾਜ਼ਰਾਨੀ ਸਬੰਧੀ ਜਾਣਕਾਰੀ ਦੇ ਆਦਾਨ-ਪ੍ਰਦਾਨ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਸੀਐੱਨਐੱਸ ਦੀ ਓਮਾਨ ਦੀ ਚੱਲ ਰਹੀ ਯਾਤਰਾ ਦੌਰਾਨ ਸਮੁੰਦਰੀ ਸੁਰੱਖਿਆ ਕੇਂਦਰ ਐੱਮਐੱਸਸੀ), ਮਸਕਟ ਵਿਖੇ ਸਮਝੌਤੇ 'ਤੇ ਹਸਤਾਖਰ ਕੀਤੇ ਗਏ।
ਓਮਾਨ ਦੀ ਸ਼ਾਹੀ ਨੌਸੈਨਾ ਅਤੇ ਭਾਰਤੀ ਨੌਸੈਨਾ ਦਰਮਿਆਨ ਸਮਝੌਤੇ 'ਤੇ ਹਸਤਾਖਰ ਕਰਨ ਨਾਲ ਆਈਐੱਫਸੀ-ਆਈਓਆਰ, ਇੰਡੀਆ ਅਤੇ ਐੱਮਐੱਸਸੀ, ਓਮਾਨ ਰਾਹੀਂ ਵਪਾਰੀ ਜਹਾਜ਼ਾਂ ਦੀ ਆਵਾਜਾਈ ਬਾਰੇ ਜਾਣਕਾਰੀ ਦਾ ਆਦਾਨ ਪ੍ਰਦਾਨ ਹੋਵੇਗਾ ਅਤੇ ਇਸ ਖੇਤਰ ਵਿੱਚ ਸਮੁੰਦਰੀ ਸੁਰੱਖਿਆ ਨੂੰ ਵਧਾਉਣ ਵਿੱਚ ਯੋਗਦਾਨ ਮਿਲੇਗਾ।
*********
ਏਬੀਬੀਬੀ/ਵੀਐੱਮ/ਪੀਐੱਸ 126/21
(रिलीज़ आईडी: 1758724)
आगंतुक पटल : 203