ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸ਼੍ਰੀ ਮਨਸੁਖ ਮਾਂਡਵੀਯਾ, ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਸਿਹਤ ਮੰਤਰਾਲਾ ਵਿੱਚ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਏਮਜ਼ ਨਵੀਂ ਦਿੱਲੀ ਦੇ 66ਵੇਂ ਸਥਾਪਨਾ ਦਿਵਸ ਸਮਾਰੋਹ ਦਾ ਉਦਘਾਟਨ ਕੀਤਾ
“ਏਮਜ਼, ਨਵੀਂ ਦਿੱਲੀ ਸਿਹਤ ਖੇਤਰ ਵਿੱਚ ਇੱਕ ਚਾਨਣ ਮੁਨਾਰਾ ਹੈ”
ਇਹ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਕਾਰਨ ਹੈ ਕਿ ਅੱਜ ਭਾਰਤ ਵਿੱਚ ਵਿਕਾਸ ਸਿਹਤ ਨਾਲ ਜੁੜਿਆ ਹੋਇਆ ਹੈ: ਕੇਂਦਰੀ ਸਿਹਤ ਮੰਤਰੀ
"ਅੰਤਯੋਦਿਆ ਦੇ ਸਿਧਾਂਤ, ਸਭ ਤੋਂ ਗਰੀਬ ਲੋਕਾਂ ਦੀ ਤਰੱਕੀ ਅਤੇ ਸਰਵੋਦਿਆ, ਸਾਰਿਆਂ ਦੇ ਵਿਕਾਸ ਦੀ ਗਾਈਡਿੰਗ ਲਾਈਟ ਹੋਣੀ ਚਾਹੀਦੀ ਹੈ" : ਡਾ: ਭਾਰਤੀ ਪ੍ਰਵੀਣ ਪਵਾਰ
Posted On:
25 SEP 2021 3:42PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਅਤੇ ਏਮਜ਼ ਦੇ ਪ੍ਰਧਾਨ ਸ਼੍ਰੀ ਮਨਸੁੱਖ ਮਾਂਡਵੀਯਾ ਨੇ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ, ਡਾ.ਭਾਰਤੀ ਪ੍ਰਵੀਣ ਪਵਾਰ ਦੀ ਹਾਜ਼ਰੀ ਵਿੱਚ, ਏਮਜ਼, ਨਵੀਂ ਦਿੱਲੀ ਦੇ 66 ਵੇਂ ਸਥਾਪਨਾ ਦਿਵਸ ਦੇ ਮੌਕੇ ਇੱਕ ਸਮਾਗਮ ਦੀ ਪ੍ਰਧਾਨਗੀ ਕੀਤੀ। ਇਹ ਦਿਨ ਏਮਜ਼ ਵਿੱਚ ਅੰਡਰਗ੍ਰੈਜੁਏਟ ਅਧਿਆਪਨ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਅਤੇ ਇਸ ਤਾਰੀਖ ਨੂੰ ਐਮਬੀਬੀਐਸ ਕਲਾਸਾਂ ਦਾ ਪਹਿਲਾ ਬੈਚ 1956 ਵਿੱਚ ਸ਼ੁਰੂ ਹੋਇਆ ਸੀ।
ਸੰਸਥਾ ਨੂੰ ਵਧਾਈ ਦਿੰਦੇ ਹੋਏ, ਕੇਂਦਰੀ ਸਿਹਤ ਮੰਤਰੀ ਨੇ ਭਾਈਚਾਰੇ ਨੂੰ ਇਸ ਤੱਥ ਤੋਂ ਸੁਚੇਤ ਕੀਤਾ ਕਿ ਸਫਲਤਾ, ਕਾਮਯਾਬੀ ਪ੍ਰਾਪਤ ਕਰਨ ਵਾਲਿਆਂ ਦੀਆਂ ਉਮੀਦਾਂ ਅਤੇ ਜ਼ਿੰਮੇਵਾਰੀ ਵਧਾਉਂਦੀ ਹੈ। “ਏਮਜ਼ ਨਵੀਂ ਦਿੱਲੀ ਪੂਰੇ ਭਾਰਤ ਵਿੱਚ ਫੈਲੇ ਸਾਰੇ 22 ਨਵੇਂ ਏਮਜ਼ ਲਈ ਚਾਨਣ ਮੁਨਾਰਾ ਹੈ। ਇੱਥੋਂ ਦੇ ਵਿਦਿਆਰਥੀ ਅਤੇ ਅਧਿਆਪਕ ਆਪਣੇ ਅਮੀਰ ਤਜ਼ਰਬੇ ਰਾਹੀਂ ਇਨ੍ਹਾਂ ਸੰਸਥਾਵਾਂ ਦੀ ਪੂਰੇ ਭਾਰਤ ਵਿੱਚ ਏਮਜ਼ ਦੀ ਸਫਲਤਾ ਨੂੰ ਦੁਹਰਾਉਣ ਵਿੱਚ ਸਹਾਇਤਾ ਕਰ ਸਕਦੇ ਹਨ। ”
.
ਆਪਣਾ ਤਜ਼ਰਬਾ ਸਾਂਝਾ ਕਰਦਿਆਂ, ਕੇਂਦਰੀ ਸਿਹਤ ਮੰਤਰੀ ਨੇ ਕਿਹਾ, “ਜਦੋਂ ਵੀ ਮੈਂ ਕਿਸੇ ਹਸਪਤਾਲ ਜਾਂਦਾ ਹਾਂ, ਮੈਨੂੰ ਉੱਥੇ ਦੇ ਬਾਊਂਸਰਾਂ ਨੂੰ ਵੇਖ ਕੇ ਬਹੁਤ ਦੁੱਖ ਹੁੰਦਾ ਹੈ, ਜਿੱਥੇ ਬਿਮਾਰ ਲੋਕ ਇਲਾਜ ਲਈ ਆਉਂਦੇ ਹਨ, ਨਾ ਕਿ ਝਗੜਾ ਕਰਨ ਲਈ। ਪਰ ਜੇ ਉਹ ਝਗੜਾ ਕਰ ਰਹੇ ਹਨ, ਤਾਂ ਉਨ੍ਹਾਂ ਨੂੰ ਜ਼ਰੂਰ ਗੁੱਸੇ ਹੋਣਾ ਚਾਹੀਦਾ।
ਉਨ੍ਹਾਂ ਅੱਗੇ ਕਿਹਾ, “ਜਦੋਂ ਕੋਈ ਡਾਕਟਰ ਮਰੀਜ਼ ਨੂੰ ਰੱਬ ਦੇ ਰੂਪ ਵਿੱਚ ਵੇਖਦਾ ਹੈ, ਮਰੀਜ਼ਾਂ ਦੀਆਂ ਲੰਬੀਆਂ ਕਤਾਰਾਂ ਪਰੇਸ਼ਾਨ ਨਹੀਂ ਕਰਦੀਆਂ। ਤੱਥ ਤਾਂ ਇਸ ਭਾਵਨਾ ਵਿੱਚ ਹੈ ਕਿ ਮਰੀਜ਼ਾਂ ਦਾ ਇਲਾਜ ਇੱਕ ਤਰਜੀਹ ਬਣ ਜਾਂਦਾ ਹੈ।"
ਉਨ੍ਹਾਂ ਨੇ ਇਹ ਵੀ ਕਿਹਾ, "ਦੇਸ਼ ਭਗਤੀ ਸਿਰਫ ਸਰਹੱਦ 'ਤੇ ਖੜ੍ਹੇ ਸੈਨਿਕਾਂ ਦੀ ਜ਼ਿੰਮੇਵਾਰੀ ਨਹੀਂ ਹੈ, ਬਲਕਿ ਸਾਡੇ ਨਾਗਰਿਕਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ। ਜੇ ਅਸੀਂ ਆਪਣੇ ਲੋਕਾਂ ਦੀ ਸਿਹਤ ਨੂੰ ਦੇਸ਼ ਭਗਤੀ ਨਾਲ ਜੋੜਦੇ ਹਾਂ, ਤਾਂ ਮੈਨੂੰ ਲਗਦਾ ਹੈ ਕਿ ਸਕਾਰਾਤਮਕ ਤਬਦੀਲੀ ਅਟੱਲ ਹੋ ਜਾਂਦੀ ਹੈ। ”
ਸਰਕਾਰ ਦੇ ਦ੍ਰਿਸ਼ਟੀਕੋਣ 'ਤੇ ਬੋਲਦਿਆਂ, ਉਨ੍ਹਾਂ ਕਿਹਾ ਕਿ ਇਹ ਸ਼੍ਰੀ ਨਰੇਂਦਰ ਮੋਦੀ ਦੇ ਅਣਥੱਕ ਯਤਨਾਂ ਸਦਕਾ ਹੈ ਕਿ ਹੈਲਥਕੇਅਰ ਨੂੰ ਭਾਰਤ ਵਿੱਚ ਵਿਕਾਸ ਨਾਲ ਜੋੜਿਆ ਗਿਆ ਹੈ। “ਸਿਹਤ ਲਈ ਬਜਟ ਖਰਚ, ਪਿਛਲੇ ਸਾਲ ਨਾਲੋਂ 137% ਵਧ ਕੇ 2.40 ਲੱਖ ਕਰੋੜ ਹੋ ਗਿਆ ਹੈ। ਆਯੁਸ਼ਮਾਨ ਭਾਰਤ ਨੇ ਦੇਸ਼ ਵਿੱਚ ਸਿਹਤ ਸੰਭਾਲ ਨੂੰ ਬਦਲ ਦਿੱਤਾ ਹੈ, ਜਿੱਥੇ ਗਰੀਬ ਮਰੀਜ਼ ਉਹੀ ਗੈਰ-ਸਰਕਾਰੀ ਇਲਾਜ ਸਹੂਲਤ ਪ੍ਰਾਪਤ ਕਰ ਸਕਦੇ ਹਨ ਜੋ ਪਹਿਲਾਂ ਸਿਰਫ ਉਨ੍ਹਾਂ ਲਈ ਰਾਖਵੇਂ ਸਨ ਜੋ ਇਸ ਨੂੰ ਸਹਿਣ ਕਰ ਸਕਦੇ ਸਨ।” ਉਨ੍ਹਾਂ ਨੇ ਇਹ ਚੇਤਾਵਨੀ ਵੀ ਦਿੱਤੀ ਕਿ ਸਰਕਾਰਾਂ ਸਿਰਫ ਕਾਰਵਾਈ ਸ਼ੁਰੂ ਕਰ ਸਕਦੀਆਂ ਹਨ, ਜਨੂੰਨ ਸਿਰਫ ਸੇਵਾ ਪ੍ਰਦਾਤਾਵਾਂ ਤੋਂ ਹੀ ਆ ਸਕਦਾ ਹੈ ਅਤੇ ਕਮਿਊਨਿਟੀ ਨੂੰ ਉਤਸ਼ਾਹ ਅਤੇ ਉਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਨਾਲ ਸਾਰਿਆਂ ਦੀ ਸੇਵਾ ਕਰਨ ਦਾ ਸੱਦਾ ਦਿੱਤਾ ਜਾ ਸਕਦਾ ਹੈ।"
ਸਮਾਗਮ ਵਿੱਚ ਬੋਲਦਿਆਂ, ਡਾ: ਪਵਾਰ ਨੇ ਏਮਜ਼ ਭਾਈਚਾਰੇ ਦੀ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਲੋਕ ਸੇਵਾ ਦੇ ਮੋਹਰੀ ਖੇਤਰ ਵਿੱਚ ਅਣਥੱਕ ਅਤੇ ਨਿਰਸਵਾਰਥ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ, “ਭਾਰਤ ਵਿੱਚ 1994 ਵਿੱਚ ਪਹਿਲਾ ਹਾਰਟ ਟ੍ਰਾਂਸਪਲਾਂਟ, 2005 ਵਿੱਚ ਪਹਿਲੀ ਰੋਬੋਟਿਕ ਸਰਜਰੀ, 2014 ਵਿੱਚ ਪਹਿਲਾ ਟੀਐਮਜੇ (ਟੋਟਲ ਟੈਂਪੋਰੋਮੈਂਡੀਬੁਲਰ ਜੁਆਇੰਟ) ਬਦਲਣ ਨਾਲ, ਏਮਜ਼ ਨੇ ਉੱਚ ਪ੍ਰਤਿਸ਼ਠਾ ਕਾਇਮ ਕੀਤੀ ਹੈ ਅਤੇ ਅਕਾਦਮਿਕ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।” ਅੰਤਯੋਦਿਆ ਅਤੇ ਸਰਵੋਦਿਆ 'ਤੇ ਬੋਲਦਿਆਂ, ਉਨ੍ਹਾਂ ਹਸਪਤਾਲ ਨੂੰ ਐਮਰਜੈਂਸੀ ਕੇਂਦਰ ਵਿੱਚ ਪਹਿਲੇ 24 ਘੰਟਿਆਂ ਲਈ ਮੁਫਤ ਇਲਾਜ ਅਤੇ ਸਾਰੇ ਬੀਪੀਐਲ ਪਰਿਵਾਰਾਂ ਲਈ ਮੁਫਤ ਅੰਦਰੂਨੀ ਸਰਜਰੀ ਦੀ ਪੇਸ਼ਕਸ਼ ਕਰਨ ਲਈ ਵਧਾਈ ਦਿੱਤੀ ਅਤੇ ਨਰਸਾਂ, ਰਿਸੈਪਸ਼ਨਿਸਟਾਂ ਅਤੇ ਸਟਾਫ ਨੂੰ ਉਨ੍ਹਾਂ ਮਰੀਜ਼ਾਂ ਪ੍ਰਤੀ ਹਮਦਰਦੀ ਰੱਖਣ ਦੀ ਸਲਾਹ ਦਿੱਤੀ ਜੋ ਹਸਪਤਾਲ ਵਿੱਚ ਆਪਣੀ ਬਹੁਤ ਹੀ ਕਮਜ਼ੋਰ ਸਥਿਤੀ ਵਿੱਚ ਹਨ।
ਸਮਾਰੋਹ ਵਿੱਚ, ਸ਼੍ਰੀ ਮਾਂਡਵੀਯਾ ਅਤੇ ਡਾ: ਪਵਾਰ ਨੇ ਫੈਕਲਟੀ ਮੈਂਬਰਾਂ ਅਤੇ ਗ੍ਰੈਜੂਏਟ ਵਿਦਿਆਰਥੀਆਂ ਨੂੰ 33 ਪੁਰਸਕਾਰ ਅਤੇ ਮੈਡਲ ਪ੍ਰਦਾਨ ਕੀਤੇ। ਸ਼੍ਰੀ ਮਾਂਡਵੀਯਾ ਨੇ ਆਪਣੇ ਜੀਵਨ ਦੀ ਸ਼ੁਰੂਆਤ ਵਿੱਚ ਇੱਕ ਘਟਨਾ ਦਾ ਜ਼ਿਕਰ ਕੀਤਾ ਜਦੋਂ ਉਨ੍ਹਾਂ ਨੂੰ ਇੰਦਰਾ ਗਾਂਧੀ 'ਤੇ ਇੱਕ ਲੇਖ ਲਿਖਣ ਲਈ ਸਨਮਾਨਿਤ ਕੀਤਾ ਗਿਆ ਸੀ, ਜਿਸ ਨੇ ਉਨ੍ਹਾਂ ਨੂੰ ਇਸ ਦਿਸ਼ਾ ਵਿੱਚ ਹੋਰ ਯਤਨ ਕਰਨ ਅਤੇ ਹੌਲੀ ਹੌਲੀ ਉਨ੍ਹਾਂ ਨੂੰ ਇਸ ਸਥਿਤੀ ਦੇ ਰੂਪ ਵਿੱਚ ਲਿਆਉਣ ਲਈ ਉਤਸਾਹਿਤ ਕੀਤਾ, ਜਿਸ ਵਿੱਚ ਅੱਜ ਉਹ ਹਨ।
ਕੇਂਦਰੀ ਸਿਹਤ ਮੰਤਰੀ ਨੇ ਆਰਏਕੇ ਇਮਾਰਤ ਵਿੱਚ ਇੱਕ ਉੱਚ ਥ੍ਰੂਪੁਟ ਲੈਬ ਦਾ ਡਿਜੀਟਲ ਰੂਪ ਵਿੱਚ ਉਦਘਾਟਨ ਵੀ ਕੀਤਾ ਜੋ ਕਿ 50 ਪ੍ਰਯੋਗਸ਼ਾਲਾ ਡਾਇਗਨੌਸਟਿਕ ਟੈਸਟ ਕਰ ਸਕਦੀ ਹੈ ਅਤੇ 2-3 ਘੰਟਿਆਂ ਵਿੱਚ ਨਤੀਜੇ ਪੇਸ਼ ਕਰ ਸਕਦੀ ਹੈ ਰਾਜ ਮੰਤਰੀ ਦੇ ਨਾਲ ਉਨ੍ਹਾਂ "ਡਿਜੀਟਲ ਸਿਹਤ ਅਤੇ ਮੈਡੀਕਲ ਸਿੱਖਿਆ" ਵਿਸ਼ੇ ਤੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਸਾਰੇ ਹੀ ਵਿਭਾਗਾਂ ਨੇ ਥੀਮ ਨਾਲ ਸਬੰਧਤ ਵੱਖ -ਵੱਖ ਵਿਸ਼ਿਆਂ 'ਤੇ ਪ੍ਰਦਰਸ਼ਨੀ ਲਗਾਈ।
ਪ੍ਰੋ: ਰਣਦੀਪ ਗੁਲੇਰੀਆ, ਡਾਇਰੈਕਟਰ ਏਮਜ਼, ਸ਼੍ਰੀ ਵਿਸ਼ਾਲ ਚੌਹਾਨ, ਸੰਯੁਕਤ ਸਕੱਤਰ (ਸਿਹਤ ਮੰਤਰਾਲਾ) ਅਤੇ ਡਿਪਟੀ ਡਾਇਰੈਕਟਰ, ਏਮਜ਼, ਡਾ. ਅਨੀਤਾ ਸਕਸੈਨਾ, ਡੀਨ (ਅਕਾਦਮੀ), ਏਮਜ਼ ਨਵੀਂ ਦਿੱਲੀ, ਡਾ. ਪਿਯੂਸ਼ ਸਾਹਨੀ, ਚੇਅਰਮੈਨ, ਸਾਈਂਟੀਫਿਕ ਐਕਜੀਬਿਸ਼ਨ ਕਮੇਟੀ ਅਤੇ ਹੋਰ ਸੀਨੀਅਰ ਡਾਕਟਰ ਵੀ ਸਮਾਰੋਹ ਵਿੱਚ ਹਾਜ਼ਰ ਸਨ।
ਸਮਾਰੋਹ ਇਸ ਸਮੇਂ ਵੈਬਕਾਸਟ ਕੀਤਾ ਗਿਆ ਸੀ:
https://youtu.be/FZ1q1F40LVY
--------
ਐਮਵੀ/ਏਐਲ
(Release ID: 1758193)
ਵਿਜ਼ੀਟਰ ਕਾਊਂਟਰ : 197