ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਲੇਹ ਵਿੱਚ ਸਿਤਾਰਿਆਂ ਨਾਲ ਸਜੇ ਪਹਿਲੇ ਹਿਮਾਲਿਅਨ ਫਿਲਮ ਫੈਸਟੀਵਲ ਦੀ ਸ਼ੁਰੂਆਤ ਕੀਤੀ


ਜੰਮੂ ਤੇ ਕਸ਼ਮੀਰ ਅਤੇ ਲੱਦਾਖ ਨੂੰ ਜਲਦੀ ਹੀ ਇੱਕ ਫਿਲਮ ਟ੍ਰੇਨਿੰਗ ਇੰਸਟੀਟਿਊਟ ਨਾਲ ਜੋੜ ਦਿੱਤਾ ਜਾਵੇਗਾ : ਸ਼੍ਰੀ ਅਨੁਰਾਗ ਠਾਕੁਰ

ਭਾਰਤ ਦੁਨੀਆ ਵਿੱਚ ਕੰਟੈਂਟ ਨਿਰਮਾਣ ਦਾ ਉਪ ਮਹਾਦੀਪ ਬਣ ਸਕਦਾ ਹੈ : ਸ਼੍ਰੀ ਅਨੁਰਾਗ ਠਾਕੁਰ

ਫਿਲਮ ‘ਸ਼ੇਰਸ਼ਾਹ’ ਦੇ ਡਾਇਰੈਕਟਰ ਸ਼੍ਰੀ ਵਿਸ਼ਣੂਵਰਧਨ ਅਤੇ ਲੀਡ ਐਕਟਰ ਸ਼੍ਰੀ ਸਿਧਾਰਥ ਮਲਹੋਤਰਾ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਏ

Posted On: 24 SEP 2021 6:33PM by PIB Chandigarh

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਸਿੰਧੂ ਸੰਸਕ੍ਰਿਤੀ ਕੇਂਦਰ, ਲੇਹ ਵਿੱਚ ਸਿਤਾਰਿਆਂ ਨਾਲ ਸਜੇ ਪੰਜ ਰੋਜ਼ਾ ‘ਪਹਿਲੇ ਹਿਮਾਲਿਅਨ ਫਿਲਮ ਫੈਸਟੀਵਲ’ ਦੀ ਸ਼ੁਰੂਆਤ ਕੀਤੀ। ਪੰਜ ਦਿਨਾ ਫਿਲਮ ਫੈਸਟੀਵਲ ਭਾਰਤ ਦੀ ਅਜ਼ਾਦੀ ਦੇ ਆ ਰਹੇ 75ਵੇਂ ਸਾਲ ‘ਅਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਆਯੋਜਨ ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਦੇ ‘ਜਨ ਭਾਗੀਦਾਰੀ’ ਦੇ ਸੱਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਫਿਲਮ ਫੈਸਟੀਵਲ ਵਿੱਚ ਸਥਾਨਕ ਫਿਲਮ ਨਿਰਮਾਤਾਵਾਂ ਦੀ ਸਰਗਰਮ ਭਾਗੀਦਾਰੀ ਹੋਵੇਗੀ ਅਤੇ 15 ਹਿਮਾਲਿਆਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

 

ਸਮਾਰੋਹ ਵਿੱਚ ਦਰਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਨਰੇਂਦਰ ਮੋਦੀ ਸਰਕਾਰ ਪਹਾੜੀ ਰਾਜਾਂ ਨੂੰ ਇੱਕ ਨਵੀਂ ਪਹਿਚਾਣ ਦੇਵੇਗੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਮੰਤਰਾਲਾ ਨਿਰੰਤਰ ਇਸ ਲਕਸ਼ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

 

ਕੇਂਦਰੀ ਮੰਤਰੀ ਨੇ ਕਿਹਾ ਕਿ ਹਿਮਾਲਿਆਈ ਰਾਜਾਂ ਦੀ ਵਿਭਿੰਨ ਸੰਸਕ੍ਰਿਤੀ ਹੈ ਅਤੇ ਇੱਥੇ ਪ੍ਰਦਰਸ਼ਨ ਲਈ ਕਾਫ਼ੀ ਕੁੱਝ ਹੈ। ਇਨ੍ਹਾਂ ਰਾਜਾਂ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦੇ ਪ੍ਰਦਰਸ਼ਨ ਲਈ ਅਵਸਰਾਂ ਦੀ ਜ਼ਰੂਰਤ ਹੈ। ਸਿਨਮਾ ਸਾਰੀਆਂ ਸੱਭਿਆਚਾਰਕ ਵਿਵਿਧਤਾਵਾਂ ਨੂੰ ਇਕੱਠਾ ਲਿਆਉਣ ਲਈ ਇੱਕ ਪਲੈਟਫਾਰਮ ਉਪਲਬਧ ਕਰਵਾਉਂਦਾ ਹੈ। ਸਿਨਮਾ ਦੀ ਦੁਨੀਆ ਦੇਸ਼ ਦੀ ਸੰਸਕ੍ਰਿਤੀ ਨੂੰ ਇੱਕ ਪ੍ਰਮੁੱਖ ਮੰਚ ਉਪਲਬਧ ਕਰਵਾਉਂਦਾ ਹੈ।

 

ਲੱਦਾਖ ਦੇ ਲੋਕਾਂ ਦੇ ਸਾਹਸ ’ਤੇ ਬੋਲਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਖੇਤਰ ਦੇ ਲੋਕ ਸਾਡੀਆਂ ਸੀਮਾਵਾਂ ਦੀ ਰੱਖਿਆ ਵਿੱਚ ਸਾਡੇ ਵੀਰ ਜਵਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹੁੰਦੇ ਹਨ। ‘ਸ਼ੇਰਸ਼ਾਹ’ ਜਿਹੀਆਂ ਫਿਲਮਾਂ ਕਈ ਪੀੜ੍ਹੀਆਂ ਤੱਕ ਸਾਡੇ ਜਵਾਨਾਂ ਦੇ ਸਾਹਸ ਨੂੰ ਯਾਦ ਦਿਵਾਉਂਦੀਆਂ ਰਹਿਣਗੀਆਂ, ਜੋ ਯੁੱਧ ਵਿੱਚ ਬਹਾਦਰੀ ਨਾਲ ਲੜੇ ਸਨ। ਅਜਿਹੀਆਂ ਫ਼ਿਲਮਾਂ ਇੱਕ ਅਹਿਮ ਯੋਗਦਾਨ ਹਨ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। 

 

ਸ਼੍ਰੀ ਅਨੁਰਾਗ ਠਾਕੁਰ ਨੇ ਓਟੀਟੀ ਪਲੈਟਫਾਰਮ ਪ੍ਰਤੀ ਵਧਦੇ ਆਕਰਸ਼ਣ ਬਾਰੇ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਓਟੀਟੀ ਪਲੈਟਫਾਰਮਾਂ ਦੀ ਮਕਬੂਲੀਅਤ ਲਗਾਤਾਰ ਵਧ ਰਹੀ ਹੈ। ਇਹ ਉਪਲਬਧੀ ਨਾ ਕੇਵਲ ਵੱਡੇ ਰਾਜਾਂ ਲਈ ਬਲਕਿ ਦੇਸ਼ ਦੇ ਛੋਟੇ ਪ੍ਰਦੇਸ਼ਾਂ ਨੂੰ ਵੀ ਅੱਗੇ ਵਧਣ ਦਾ ਇੱਕ ਅਵਸਰ ਪ੍ਰਦਾਨ ਕਰਦੀ ਹੈ ਅਤੇ ਜਲਦੀ ਹੀ ਭਵਿੱਖ ਵਿੱਚ ਲੱਦਾਖ ਨੂੰ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਵਿੱਚ ਵੀ ਪਹਿਚਾਣ ਮਿਲਣ ਵਾਲੀ ਹੈ।

 

ਓਟੀਟੀ ਪਲੈਟਫਾਰਮ ’ਤੇ ਬਿਹਤਰੀਨ ਕੰਟੈਂਟ ਦੀ ਮਕਬੂਲੀਅਤ ’ਤੇ ਪ੍ਰਕਾਸ਼ ਪਾਉਂਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧਦਾ ਹੋਇਆ ਓਟੀਟੀ ਬਜ਼ਾਰ ਹੈ ਤੇ ਇਹ ਕੰਟੈਂਟ ਹੀ ਲੋਕਾਂ ਨੂੰ ਓਟੀਟੀ ਪਲੈਟਫਾਰਮ ਵੱਲ ਖੂਬ ਆਕਰਸ਼ਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਲੋਕਾਂ ਨੂੰ ਆਕਰਸ਼ਿਤ ਕਰਨ ਦੀ ਸ਼ਕਤੀ ਓਟੀਟੀ ਕੰਟੈਂਟ ਵਿੱਚ ਮੌਜੂਦ ਹੈ ਅਤੇ ਭਾਰਤ, ਦੁਨੀਆ ਵਿੱਚ ਇਸ ਦੇ ਨਿਰਮਾਣ ਲਈ ਉਪ ਮਹਾਦੀਪ ਬਣ ਸਕਦਾ ਹੈ। ਇਸ ਲਈ ਸਾਨੂੰ ਕੁਆਲਿਟੀ ਕੰਟੈਟ ਤਿਆਰ ਕਰਨ ਦੀ ਜ਼ਰੂਰਤ ਹੈ। ਸ਼੍ਰੀ ਠਾਕੁਰ ਨੇ ਕਿਹਾ ਕਿ ਕਈ ਅੰਤਰਰਾਸ਼ਟਰੀ ਬਲੌਕਬਸਟਰ ਲਈ ਪੋਸਟ ਪ੍ਰੋਡਕਸ਼ਨ ਦਾ ਕੰਮ ਭਾਰਤ ਵਿੱਚ ਕੀਤਾ ਗਿਆ ਸੀ ਅਤੇ ਗੇਮਿੰਗ ਅਤੇ ਵਿਜ਼ੂਅਲ ਗ੍ਰਾਫਿਕਸ ਸੈਕਟਰ ਦੇ ਨਾਲ ਨਾਲ ਖੇਤਰ ਵਿਕਾਸ ਲਈ ਇੱਕ ਵੱਡਾ ਪਲੈਟਫਾਰਮ ਪ੍ਰਦਾਨ ਕਰਦਾ ਹੈ।

 

ਸ਼੍ਰੀ ਠਾਕੁਰ ਨੇ ਕਿਹਾ ਕਿ ਜੰਮੂ ਤੇ ਕਸ਼ਮੀਰ ਅਤੇ ਲੱਦਾਖ ਨੂੰ ਇੱਕ ਫਿਲਮ ਟ੍ਰੇਨਿੰਗ ਇੰਸਟੀਟਿਊਟ ਨਾਲ ਜੋੜਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਇਸ ਵਿਚਾਰ ਨੂੰ ਜਲਦੀ ਹੀ ਲਾਗੂ ਕੀਤਾ ਜਾਵੇਗਾ। 

ਉਦਘਾਟਨ ਸਮਾਰੋਹ ਦੌਰਾਨ ਪਰਮਵੀਰ ਚੱਕਰ ਜੇਤੂ ਕੈਪਟਨ ਵਿਕਰਮ ਬੱਤਰਾ ਦੇ ਜੀਵਨ ’ਤੇ ਅਧਾਰਿਤ ਫਿਲਮ ‘ਸ਼ੇਰਸ਼ਾਹ’ ਨੂੰ ਵੀ ਇਸ ਦੇ ਡਾਇਰੈਕਟਰ ਸ਼੍ਰੀ ਵਿਸ਼ਣੂਵਰਧਨ ਅਤੇ ਲੀਡ ਐਕਟਰ ਸ਼੍ਰੀ ਸਿਧਾਰਥ ਮਲਹੋਤਰਾ ਦੀ ਹਾਜ਼ਰੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ। 

 

https://static.pib.gov.in/WriteReadData/userfiles/image/image001B3UD.jpg

https://static.pib.gov.in/WriteReadData/userfiles/image/image002G6DU.jpg

 

ਲੇਹ ਦੇ ਸਾਂਸਦ ਜਾਮਯਾਂਗ ਸੇਰਿੰਗ ਨਾਮਗਯਾਲ ਨੇ ਆਪਣੇ ਸੰਬੋਧਨ ਵਿੱਚ ਲੱਦਾਖ ਵਿੱਚ ਪਹਿਲਾ ‘ਹਿਮਾਲਿਅਨ ਫਿਲਮ ਫੈਸਟੀਵਲ’ ਆਯੋਜਿਤ ਕਰਨ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਪ੍ਰਸ਼ਾਸਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਫਿਲਮ ਫੈਸਟੀਵਲ ਦੇ ਆਯੋਜਨ ਨਾਲ ਲੱਦਾਖ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਲਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ’ਤੇ ਨਵੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਲੱਦਾਖ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਨ ਦੇ ਬਾਅਦ ਇੱਥੇ ਵਿਕਾਸ ਦੀ ਇੱਕ ਨਵੀਂ ਸਵੇਰ ਲਿਆਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਨਾਮਗਯਾਲ ਨੇ ਕਿਹਾ ਕਿ ਲੱਦਾਖ ਅਜੇ ਸਿੱਖਿਆ, ਅਰਥਵਿਵਸਥਾ, ਸਿਹਤ, ਬੁਨਿਆਦੀ ਢਾਂਚੇ ਆਦਿ ਵਿੱਚ ਬਹੁਤ ਪ੍ਰਗਤੀ ਕਰ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਲੱਦਾਖ ਦੇਸ਼ ਵਿੱਚ ਡਿਵੈਲਪਮੈਂਟ ਇੰਡੈਕਸ ਦੇ ਮਾਮਲੇ ਵਿੱਚ ਮੋਹਰੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ੁਮਾਰ ਹੋਵੇਗਾ। 

 

ਆਪਣੇ ਸੰਬੋਧਨ ਵਿੱਚ ਲੱਦਾਖ ਦੇ ਉਪ ਰਾਜਪਾਲ ਸ਼੍ਰੀ ਆਰ. ਕੇ. ਮਾਥੁਰ ਨੇ ਕਿਹਾ ਕਿ ਫਿਲਮਾਂ ਪਰਸਪਕ ਜੁੜਾਅ ਦੀਆਂ ਚੀਜ਼ਾਂ ਹੁੰਦੀਆਂ ਹਨ ਅਤੇ ਇਸ ਫਿਲਮ ਫੈਸਟੀਵਲ ਦਾ ਆਯੋਜਨ ਇਸ ਲਈ ਕੀਤਾ ਗਿਆ ਤਾਂ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਲਈ ਲੱਦਾਖ ਦੀਆਂ ਸਰਬਸ੍ਰੇਸ਼ਠ ਪ੍ਰਤਿਭਾਵਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ ਅਤੇ ਫੋਟੋਗ੍ਰਾਫ਼ੀ, ਫਿਲਮ, ਵਿਰਾਸਤ ਅਤੇ ਸੰਸਕ੍ਰਿਤੀ ਵਿੱਚ ਲੱਦਾਖ ਦੇ ਨੌਜਵਾਨਾਂ ਦੇ ਹੁਨਰ ਨੂੰ ਨਿਖਾਰਿਆ ਜਾਵੇ।

 

ਲੇਹ ਦੇ ਸਿੰਧੂ ਸੰਸਕ੍ਰਿਤੀ ਕੇਂਦਰ ਵਿੱਚ ਦਰਸ਼ਕਾਂ ਅਤੇ ਫਿਲਮ ਪ੍ਰੇਮੀਆਂ ਨੂੰ ਲੁਭਾਉਣ ਲਈ ਲੋਕਪ੍ਰਿਯ ਪੁਰਸਕਾਰ ਜੇਤੂ ਫਿਲਮਾਂ ਦੀ ਸਕਰੀਨਿੰਗ ਦੇ ਇਲਾਵਾ, ਇਸ ਫਿਲਮ ਫੈਸਟੀਵਲ ਵਿੱਚ ਵਿਭਿੰਨ ਵਰਕਸ਼ਾਪਾਂ ਅਤੇ ਮਾਸਟਰਕਲਾਸ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਵਿੱਚ ਸਥਾਨਕ ਫਿਲਮ ਪ੍ਰੇਮੀਆਂ ਨੂੰ ਗਿਆਨ ਅਤੇ ਕੌਸ਼ਲ ਪ੍ਰਦਾਨ ਕਰਨ ਲਈ ਹਿਮਾਲਿਆ ਖੇਤਰ ਦੇ ਫਿਲਮਸਾਜ਼ਾਂ, ਆਲੋਚਕਾਂ, ਤਕਨੀਸ਼ੀਅਨਾਂ ਨੂੰ ਬੁਲਾਇਆ ਗਿਆ ਹੈ। ਇਹ ਫਿਲਮ ਨਿਰਮਾਣ ਵੱਲ ਇੱਕ ਰਚਨਾਤਮਕ ਝੁਕਾਅ ਪੈਦਾ ਕਰਨ ਲਈ ਜ਼ਰੂਰੀ ਪ੍ਰੋਤਸਾਹਨ ਦਾ ਕੰਮ ਕਰੇਗਾ। 

 

ਇਸ ਫਿਲਮ ਸਮਾਰੋਹ ਦੇ ‘ਕੰਪਟੀਸ਼ਨ ਸੈਕਸ਼ਨ’ ਵਿੱਚ ਲਘੂ ਫਿਲਮਾਂ ਅਤੇ ਲਘੂ ਦਸਤਾਵੇਜ਼ੀ ਫਿਲਮਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। 

 

ਇਸ ਫਿਲਮ ਸਮਾਰੋਹ ਦੌਰਾਨ ਲੱਦਾਖ ਖੇਤਰ ਦੇ ਅਨੂਠੇ ਵਿਅੰਜਨਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਫੂਡ ਫੈਸਟੀਵਲ, ਲੱਦਾਖ ਦੀ ਸਮ੍ਰਿੱਧ ਸੱਭਿਆਚਾਰਕ ਵਿਵਿਧਤਾ ਨੂੰ ਪ੍ਰਦਰਸ਼ਿਤ ਕਰਨ ਵਾਲਾ ਇੱਕ ਸੱਭਿਆਚਾਰਕ ਸ਼ੋਅ ਅਤੇ ਇੱਕ ਸੰਗੀਤ ਉਤਸਵ ਵੀ ਆਯੋਜਿਤ ਕੀਤਾ ਜਾਵੇਗਾ।  

 

ਪੰਜ ਦਿਨਾ ਫਿਲਮ ਫੈਸਟੀਵਲ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਹ 28 ਸਤੰਬਰ, 2021 ਤੱਕ ਜਾਰੀ ਰਹੇਗਾ। ਇਹ ਫਿਲਮ ਫੈਸਟੀਵਲ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫਿਲਮ ਸਮਾਰੋਹ ਡਾਇਰੈਕਟੋਰੇਟ ਦੇ ਸਹਿਯੋਗ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਸਥਾਨਕ ਪ੍ਰਸ਼ਾਸਨ ਦੁਆਰਾ ਆਯੋਜਿਤ ਕੀਤਾ ਗਿਆ ਹੈ।

 

ਭਾਰਤ ਦਾ ਹਿਮਾਲਿਆ ਖੇਤਰ ਆਪਣੀ ਵਿਲੱਖਣ ਕੁਦਰਤੀ ਸੁੰਦਰਤਾ ਵੱਲ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਨੂੰ ਨਿਰੰਤਰ ਆਕਰਸ਼ਿਤ ਕਰਦਾ ਰਿਹਾ ਹੈ। ਇਸ ਖੇਤਰ ਦੀ ਵਿਲੱਖਣ ਭੂਗੋਲਿਕ ਸੁੰਦਰਤਾ ਦੇ ਨਾਲ ਨਾਲ ਇਸ ਦੇ ਸਥਾਨਕ ਨਿਵਾਸੀਆਂ, ਰਵਾਇਤੀ ਹੁਨਰ ਅਤੇ ਵਿਭਿੰਨ ਤਰ੍ਹਾਂ ਦੇ ਪਰੰਪਰਾਗਤ ਪੇਸ਼ਿਆਂ ਆਦਿ ਦਾ ਵੀ ਵਿਆਪਕ ਰੂਪ ਨਾਲ ਵਰਣਨ ਕੀਤਾ ਜਾਂਦਾ ਰਿਹਾ ਹੈ। ਇਸ ਸੰਦਰਭ ਵਿੱਚ ਇਹ ਫਿਲਮ ਫੈਸਟੀਵਲ ਸਥਾਨਕ ਫਿਲਮ ਨਿਰਮਾਤਵਾਂ ਨੂੰ ਆਪਣੀਆਂ ਆਪਣੀਆਂ ਗਾਥਾਵਾਂ ਨੂੰ ਵੱਡੀ ਸੰਖਿਆ ਵਿੱਚ ਦਰਸ਼ਕਾਂ ਦੇ ਅੱਗੇ ਪੇਸ਼ ਕਰਨ ਦਾ ਅਵਸਰ ਪ੍ਰਦਾਨ ਕਰ ਰਿਹਾ ਹੈ।

ਪਿਛਲੇ ਦੋ ਦਹਾਕਿਆਂ ਵਿੱਚ ਅਣਗਿਣਤ ਫਿਲਮ ਨਿਰਮਾਤਵਾਂ ਦੁਆਰਾ ਸਥਾਨਕ ਭਾਸ਼ਾ ਵਿੱਚ ਫਿਲਮਾਂ ਦਾ ਨਿਰਮਾਣ ਕਰਨ ਨਾਲ ਇਸ ਖੇਤਰ ਵਿੱਚ ਸੁਤੰਤਰ ਫਿਲਮ ਉਦਯੋਗ ਨੇ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਜ਼ਿਰਕਯੋਗ ਹੈ ਕਿ ਇਸੀ ਅਵਧੀ ਵਿੱਚ ਇਸ ਖੇਤਰ ਵਿੱਚ ਤੇਜ਼ੀ ਨਾਲ ਬਿਜਲੀਕਰਣ ਵੀ ਹੋਇਆ ਹੈ ਜੋ ਕਿ ਆਡੀਓ-ਵੀਡੀਓ ਖੇਤਰ ਦਾ ਵਿਕਾਸ ਸੁਨਿਸ਼ਚਿਤ ਕਰਨ ਲਈ ਪਹਿਲੀ ਸ਼ਰਤ ਹੈ।

 

‘ਹਿਮਾਲਿਅਨ ਫਿਲਮ ਫੈਸਟੀਵਲ’ ਦੌਰਾਨ ਇੱਕ ਹਿਮਾਲਿਆਈ ਫਿਲਮ ਜਗਤ ਨੂੰ ਸੰਸਥਾਗਤ ਸਰੂਪ ਦੇਣ ਦੀ ਵੀ ਕਲਪਨਾ ਕੀਤੀ ਗਈ ਹੈ ਜਿਸ ਤਹਿਤ ਸਕਾਰਾਤਮਕ ਨਤੀਜੇ ਭਾਰਤ ਦੇ ਹਿਮਾਲਿਆ ਹਿੱਸੇ ਵਿੱਚ ਫਿਲਮ ਨਿਰਮਾਣ ਦੇ ਖੇਤਰ ਵਿੱਚ ਦੇਖਣ ਨੂੰ ਮਿਲਣਗੇ। 

 

https://static.pib.gov.in/WriteReadData/userfiles/image/image003Y1S8.jpg

 

*********

 

ਸੌਰਭ ਸਿੰਘ


(Release ID: 1757898) Visitor Counter : 228